ਅਮਲੋਹ, 26 ਦਸੰਬਰ (ਰਣਜੀਤ ਸਿੰਘ ਘੁੰਮਣ)- ਸਾਨੂੰ ਸਾਰੇ ਧਰਮਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਸਾਰੇ ਧਰਮ ਸਾਨੂੰ ਆਪਸੀ ਭਾਈਵਾਲਤਾ ਤੇ ਸਮਾਜ ਸੇਵਾ ਦੀ ਸੇਵਾ ਕਰਨ ਦਾ ਸੰਦੇਸ਼ ਦਿੰਦੇ ਹਨ। ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਨਿਜੀ ਸਕੱਤਰ ਰਾਮ ਕ੍ਰਿਸ਼ਨ Îਭੱਲਾ ਤੇ ਐੈਡਵੋਕੇਟ ਬਲਜਿੰਦ ਭੱਟੋ ਨੇ ਆਸ਼ੀਰਵਾਦ ਆਸ਼ਰਮ ਭੱਦਲਥੂਹਾ ਵਿਖੇ ਕ੍ਰਿਸਮਿਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆ ਕੀਤਾ। ਉਨ੍ਹਾ ਕਿਹਾ ਕਿ ਭਾਰਤ ਦੇਸ਼ ਬਹੁਤਧਰਮੀ ਦੇਸ਼ ਹੈ ਜਿਥੇ ਹਰ ਇਨਸਾਨ ਨੂੰ ਆਪਣੇ ਧਰਮ ਦੇ ਰਹੁ-ਰੀਤਾ ਮੁਤਾਬਿਕ ਸਮਾਜ ਵਿੱਚ ਵਿਚਰਨ ਦਾ ਬਰਾਬਰ ਦਾ ਹੱਕ ਹੈ।ਇਸ ਮੌਕੇ ਸਿੱਖਿਆ ਅਤੇ ਸਮਾਜ ਸੇਵਾ ਵਿੱਚ ਅਹਿਮ ਭੂਮਿਕਾ ਨਿਭਾਉਂਣ ਵਾਲੀਆ ਸਖਸ਼ੀਅਤਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਐਡਵੋਕੇਟ ਬਲਜਿੰਦਰ ਭੱਟੋਂ ਕਨੂੰਨੀ ਸਲਾਹਕਾਰ ਕਾਂਗਰਸ ਹਲਕਾ ਅਮਲੋਹ,ਹਰਵਿੰਦਰ ਵਾਲੀਆ,ਸਰਪੰਚ ਜੋਗਾ ਭੱਦਲਥੂਹਾ ਅਤੇ ਸ਼ਰਨ ਭੱਟੀ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾ ਮੌਜੂਦ ਸਨ।
ਧਰਮ ਸਾਨੂੰ ਆਪਸੀ ਭਾਈਵਾਲਤਾ ਤੇ ਸਮਾਜ ਸੇਵਾ ਦੀ ਸੇਵਾ ਕਰਨ ਦਾ ਸੰਦੇਸ਼ ਦਿੰਦੇ ਹਨ : ਭੱਲਾ, ਭੱਟੋ



