ਕੁਰਾਲੀ, 26 ਦਸੰਬਰ (ਰਣਜੋਧ ਸਿੰਘ)- ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਮੁਹਾਲੀ ਦੀ ਇੱਕ ਮੀਟਿੰਗ ਇੰਟਰ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਸ੍ਰੀ ਅਸ਼ੋਕ ਕੌਸ਼ਲ ਪ੍ਰਧਾਨ ਜਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੀਨੀਅਰ ਫੁਟਬਾਲ ਚੈਂਪੀਅਨਸ਼ਿਪ ਕਰਾਉਣ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸਪਿੰਦਰ ਸਿੰਘ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ 30 ਜਨਵਰੀ ਤੋਂ 1 ਫਰਵਰੀ ਤੱਕ ਸਿੰਘਪੁਰਾ ਰੋਡ ਫੁਟਬਾਲ ਸਟੇਡੀਅਮ ਵਿਚ ਕਰਵਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜੋ ਟੀਮਾਂ ਇਸ ਵਿੱਚ ਭਾਗ ਲੈਣਗੀਆਂ,15 ਜਨਵਰੀ ਤੱਕ ਉਨ੍ਹਾਂ ਨੂੰ ਆਪਣੀ ਰਜਿਸਟਰੇਸ਼ਨ ਕਰਵਾਉਣੀ ਪਵੇਗੀ। ਭਾਗ ਲੈਣ ਵਾਲੀਆਂ ਟੀਮਾਂ/ਕਲੱਬਾਂ ਦੀ ਇੱਕ ਮੀਟਿੰਗ 4 ਜਨਵਰੀ2020 ਨੂੰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਵਿੱਚ ਸਵੇਰੇ 10.30 ਵਜੇ ਹੋਵੇਗੀ ਜਿਸ ਵਿੱਚ ਮੈਚਾਂ ਸਬੰਧੀ ਨਿਯਮ ਅਤੇ ਹੋਰ ਸ਼ਰਤਾਂ ਅਤੇ ਪਲੇਅਰਾਂ ਦੀ ਰਜਿਸਟਰੇਸ਼ਨ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 25 ਜਨਵਰੀ ਤੱਕ ਹੀ ਖਿਡਾਰੀਆਂ ਦੀ ਰਜਿਸਟਰੇਸ਼ਨ ਹੋਵੇਗੀ। ਇਸ ਮੌਕੇ ਰਮਾਕਾਂਤ ਕਾਲੀਆ, ਕੋਚ ਗੁਰਜੀਤ ਸਿੰਘ, ਕੋਚ ਜਸਮੀਤ ਸਿੰਘ,ਕੋਚ ਵਰਿੰਦਰ ਕੁਮਾਰ, ਕੈਸ਼ੀਅਰ ਜਗਜੀਤ ਸਿੰਘ, ਗੁਰਸ਼ਰਨ ਸਿੰਘ, ਵਰਿੰਦਰ ਸਿੰਘ, ਪ੍ਰਬੋਧ ਜੋਸ਼ੀ, ਗੁਰਪ੍ਰੀਤ ਸਿੰਘ ਗੁਰੀ,ਸ਼ਰਨਜੀਤ ਸਿੰਘ, ਸਖਜਿੰਦਰ ਸਿੰਘ ਆਦਿ ਹਾਜਰ ਸਨ।
ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਮੁਹਾਲੀ ਦੀ ਮੀਟਿੰਗ ਹੋਈ



