ਬਾਈ ਧਾਰੀਏ ਬੇਈਮਾਨ ਤੇ ਸ਼ਰਮਿੰਦੇ ਹੋਏ ਆਟੇ ਦੀਆ ਗਉਆ ਦੀਆ ਸੌਹਾਂ ਖਾ ਖਾ ਆਖਣ ਕਿ ਸਾਨੂੰ ਸਿਰਫ਼ ਕਿਲੇ ਦਾ ਕਬਜ਼ਾ ਚਾਹੀਦਾ .. ਉਹ ਖਾਲਸੇ ਦੀ ਬਣਤਰ ਨੂੰ ਕਿਲੇ ਦੀ ਬਣਤਰ ਨਾਲ ਜੌੜ ਬੈਠੇ ਕਿ ਖੌਰੇ ਕਿਲੇ ਦੀ ਬਣਤਰ ਕਾਰਨ ਸਿੰਘ ਲੱਖਾਂ ਤੇ ਭਾਰੀ ਨੇ .. ਭੁੱਲੇ ਤੇ ਕਿਲੇ ਤੇ ਡੁੱਲੇ ਸੌਚਣ ਕੇ ਕੀ ਪੈਂਤੜਾ ਲਾਈਏ .. ਗੁਰੂ ਜਾਣੀ ਜਾਣ ਪਰ ਪੰਜ ਸਿੰਘਾਂ ਦੇ ਹੁਕਮ ਨੂੰ ਅਕਾਲ ਪੁਰਖ ਦਾ ਹੁਕਮ ਮੰਨ ਕਿਲਾ ਛੱਡ ਅਕਾਲ ਦੇ ਭਾਣੇ ਸਭ ਕੁੱਝ ਵਾਰਨ ਤੁਰ ਪਿਆ .. ਗੁਰੂ ਨੇ ਤਾੜੀ ਮਾਰ ਕੇ ਸੁਚੇਤ ਕੀਤਾ ਕਿ ਮਤ ਸੋਚਿਉ ਕਿ ਅਕਾਲ ਪੁਰਖ ਦੇ ਭਾਣੇ ਵਿੱਚ ਚੁੱਪ ਚਾਪ ਮੈਦਾਨ ਛੱਡ ਚਲਿਆ। ਪਹਿਲੀ ਗੱਲ ਤਾਂ ਇਹ ਕਿ 40 ਚਾਲੀਆਂ ਦਾ ਲੱਖਾਂ ਨਾਲ ਕੀ ਜੋੜ। ਲੱਖਾਂ ਦੀ ਫੌਜ ਤਾਂ ਕੱਖਾਂ ਤੋਂ ਹੋਲੀ ਕੀਤੀ ਕਿਲੇ ਦੁਆਲੇ ਗੁਰੂ ਨੇ ਬਿਠਾ ਦਿੱਤੀ ਸੀ। ਫੋਜੀ ਖੇਮੇਆਂ ਚ ਬੈਠੇ ਹਾਰ ਦੀਆ ਕਚੀਚੀਆਂ ਵੱਟੀ ਸੌਚੀ ਪਏ ਜਰਨੈਲ ਇਤਿਹਾਸ ਵਿੱਚ ਹਾਰ ਦਰਜ ਕਰਵਾ ਚੁੱਕੇ ਸਨ।।ਗੁਰੂ ਨੇ ਰਕਾਬ ਵਿੱਚ ਪੈਰ ਰੱਖ ਮਾਰੀ ਮਾਰੀ ਤਾੜੀ ਕਿ ਖਾਲਸਾ ਤਿਆਰ ਬਰ ਤਿਆਰ ਹੈ। ਬਾਜ ਉੱਡਾਰੀ ਮਾਰ ਮੋਹਰੇ ਹੋ ਗਿਆ। ਗੁਰੂ ਦਾ ਨੀਲੇ ਦੀ ਕਾਠੀ ਤੇ ਬੈਠ ਥਾਪੜਾ ਨੀਲੇ ਅੰਦਰ ਬਿਜਲਈ ਝਟਕਾ ਦੇ ਖੁਰ ਕਿਲੇ ਤੋਂ ਬਾਹਰ ਵੱਲ ਹੋ ਪਿਆ। ਹਾਰੇ ਹੋਏ ਕਚੀਚੀਆਂ ਵੱਟੀ ਸਾਰੇ ਪਰਿਵਾਰ ਤੇ ਟੁੱਟ ਕੇ ਪੈ ਗਏ ..ਸਰਸਾ ਮਾਨੋ ਕਿ ਅੱਜ ਗੁਰੂ ਨਾਲ ਹੁੰਦੇ ਵਰਤਾਰੇ ਨੂੰ ਦੇਖ ਬੜਕਾਂ ਮਾਰਦੀ ਠਾਠਾਂ ਚ ਬਦਲ ਗਈ .. ਬਾਈ ਧਾਰੀਆਂ ਦੀ ਬੇਈਮਾਨ ਨੀਅਤ ਨੂੰ ਲਾਹਨਤਾਂ ਪਾਉਂਦੀ ਗੁਰੂ ਪਰਿਵਾਰ ਨੂੰ ਢੋਈ ਆਪਣੇ ਵੱਸ ਅਨੁਸਾਰ ਤੁਰ ਪਈ .. ਪਰਿਵਾਰ ਵਿੱਛੜ ਗਿਆ .. ਗੁਰੂ ਸਾਹਿਬ ਮਾਛੀਵਾੜੇ ਦੇ ਗਹਿਰੇ ਜੰਗਲ਼ ਵਿੱਚ ਉਚਾਰ ਰਿਹਾ ਸੀ।
ਮਿੱਤਰ ਪਿਆਰੇ ਨੂੰ
ਹਾਲ ਮੁਰੀਦਾਂ ਦਾ ਕਹਿਣਾਂ
ਸੂਲ ਸੁਰਾਹੀ ਖ਼ੰਜਰ ਪਿਆਲਾ
ਬਿੰਦ ਕਸਾਈਆਂ ਦਾ ਸਹਿਣਾਂ…।
ਤੇਰੇ ਚਾਲੀਆਂ ਨੇ ਵੱਖਤਾ ਪਾ ਰੱਖਿਆ ਸੀ ਲੱਖਾਂ ਦੀ ਭੂਤਰੀ ਫੌਜ ਨੂੰ…



