Skip to content
Independent perspectives. Global stories.
BREAKING

ਸੂਚਨਾ ਅਧਿਕਾਰ ਦੀ ਦੁਰਵਰਤੋਂ

Share this story

ਆਰਟੀਆਈ ਕਾਨੂੰਨ ਤਹਿਤ ਆਮ ਨਾਗਰਿਕਾਂ ਨੂੰ ਮਿਲਿਆ ਸੂਚਨਾ ਦਾ ਅਧਿਕਾਰ ਬੇਹੱਦ ਅਹਿਮ ਹੈ। ਲੋਕਤੰਤਰੀ ਦੇਸ਼ ਵਿੱਚ ਇਸ ਤਰ੍ਹਾਂ ਦਾ ਅਧਿਕਾਰ ਮਿਲਣਾ ਵੱਡੀ ਪ੍ਰਾਪਤੀ ਹੈ। ਪਰ ਇਹ ਬਦਕਿਸਮਤੀ ਦੀ ਗੱਲ ਹੈ ਕਿ ਇਸ ਅਧਿਕਾਰ ਦੀ ਦੇਸ਼ ਭਰ ਵਿੱਚ ਦੁਰਵਰਤੋਂ ਹੋ ਰਹੀ ਹੈ। ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਦਾ ਵੀ ਇਹ ਕਹਿਣਾ ਹੈ ਕਿ ਕੁਝ ਅਨਸਰਾਂ ਦੇ ਸੌੜੇ ਹਿੱਤਾਂ ਕਾਰਨ ਸੂਚਨਾ ਦਾ ਅਧਿਕਾਰ ਬਲੈਕਮੇਲ ਲਈ ਵਰਤਿਆ ਜਾ ਰਿਹਾ ਹੈ। ਆਰਟੀਆਈ ਸਬੰਧੀ ਇਕ ਕੇਸ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਅਤੇ ਸੂਬਾ ਨੂੰ ਤਿੰਨ ਮਹੀਨੇ ਦੇ ਅੰਦਰ ਅੰਦਰ ਕੇਂਦਰੀ ਸੂਚਨਾ ਕਮਿਸ਼ਨ ਅਤੇ ਰਾਜ ਸੂਚਨਾ ਕਮਿਸ਼ਨਾਂ ਵਿਚ ਸੂਚਨਾ ਕਮਿਸ਼ਨਾਂ ਦੀ ਨਿਯੁਕਤੀ ਕਰਨ ਦੇ ਨਾਲ-ਨਾਲ ਸੂਚਨਾ ਅਧਿਕਾਰ ਐਕਟ ਦੀ ਦੁਰਵਰਤੋਂ ਰੋਕਣ ਲਈ ਦਿਸ਼ਾ ਨਿਰਦੇਸ਼ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਸੌੜੇ ਹਿੱਤਾਂ ਲਈ ਆਰਟੀਆਈ ਦੀ ਦੁਰਵਰਤੋਂ ਹੋਣ, ਬਲੈਕਮੈਲਿੰਗ ਅਤੇ ਫਿਰੌਤੀ ਦੀ ਅਸ਼ੰਕਾ ਵੀ ਪ੍ਰਗਟਾਈ ਹੈ। ਸੁਪਰੀਮ ਕੋਰਟ ਦੇ।ਚੀਫ਼ ਜਸਟਿਸ ਮਾਣਯੋਗ ਜਸਟਿਸ ਸ਼੍ਰੀ ਐਸਏ ਬੋਬੜੇ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਇਸ ਗੱਲ ‘ਤੇ ਹੈਰਾਨੀ ਪ੍ਰਗਟਾਈ ਹੈ ਕਿ ਸੁਪਰੀਮ ਕੋਰਟ ਦੇ ਲੰਘੀ 15 ਫਰਵਰੀ ਦੇ ਫੈਸਲੇ ਦੇ ਬਾਵਜੂਦ ਕੇਂਦਰ ਅਤੇ ਰਾਜ ਸਰਕਾਰ ਨੇ ਸੀਆਈਸੀ ਅਤੇ ਐੱਸਆਈਸੀ ਵਿਚ ਸੂਚਨਾ ਕਮਿਸ਼ਨਾਂ ਦੀ ਨਿਯੁਕਤੀ ਨਹੀਂ ਕੀਤੀ। ਸੁਣਵਾਈ ਦੌਰਾਨ ਬੈਂਚ ਨੇ ਅਜਿਹੇ ਲੋਕਾਂ ਵੱਲੋਂ ਜਿਨ੍ਹਾਂ ਦਾ ਮੰਗੀਆਂ ਗਈਆਂ ਸੂਚਨਾਵਾਂ ਨਾਲ ਕੋਈ ਸਬੰਧ ਨਹੀਂ ਹੈ, ਆਰਟੀਆਈ ਦੀ ਦੁਰਵਰਤੋਂ ਹੋਣ ਦੀ ਅਸ਼ੰਕਾ ਪ੍ਰਗਟਾਈ ਹੈ। ਸਰਵਉੱਚ ਅਦਾਲਤ ਦਾ ਇਹ ਸ਼ੰਕਾ ਬੇਹੱਦ ਚਿੰਤਾਜਨਕ ਹੈ। ਅਦਾਲਤ ਦੀਆਂ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਇਸ ਸਬੰਧੀ ਫੌਰੀ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ ਤਾਂ ਜੋ ਸੂਚਨਾ ਅਧਿਕਾਰ ਦੀ ਦੁਰਵਰਤੋਂ ਨਾ ਹੋਵੇ। ਸੂਚਨਾ ਅਧਿਕਾਰ ਕਾਨੂੰਨ ਨਾਗਰਿਕਾਂ ਦੀ ਭਲਾਈ ਲਈ ਹੈ। ਇਸ ਨੂੰ ਕਿਸੇ ਵੀ ਤਰ੍ਹਾਂ ਗਲਤ ਮਕਸਦ ਲਈ ਨਹੀਂ ਵਰਤਿਆ ਜਾਣਾ ਚਾਹੀਦਾ। ਸੂਚਨਾ ਅਧਿਕਾਰ ਕਾਨੂੰਨ ਦੀਆਂ ਪੱਖੀ ਧਿਰਾਂ ਨੂੰ ਇਸ ਸਬੰਧੀ ਚੌਕਸ ਹੋਣ ਦੀ ਜ਼ਰੂਰਤ ਹੈ। ਜਿਥੇ ਵੀ ਕਿਧਰੇ ਇਸ ਕਾਨੂੰਨ ਦੀ ਦੂਰਵਰਤੋਂ ਹੁੰਦੀ ਹੈ ਉਸ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਕ ਚੰਗੇ ਕਾਨੂੰਨ ਨੂੰ ਕਿਸੇ ਵੀ ਤਰ੍ਹਾਂ ਮਾੜੇ ਕਾਨੂੰਨ ਵਿੱਚ ਨਹੀਂ ਬਦਲਿਆ ਜਾਣਾ ਚਾਹੀਦਾ।
– ਬਲਜੀਤ ਸਿੰਘ ਬਰਾੜ

WRITTEN BY