Skip to content
Independent perspectives. Global stories.
BREAKING

ਪੰਜਾਬ ਸਰਕਾਰ ਦਾ ਸਿਹਤ ਸੰਭਾਲ ਵੱਲ ਕੋਈ ਧਿਆਨ ਨਹੀਂ- ਮੌੜ ਖੁਰਦ ਵਾਸੀ ਕਾਲੇ ਪੀਲੀਏ,ਕੈਂਸਰ,ਪੱਥਰੀ ਰੋਗ ਤੋਂ ਪੀੜਤ

Share this story

ਮੌੜ ਮੰਡੀ- ਇੱਕ ਪਾਸੇ ਕੈਪਟਨ ਸਰਕਾਰ ਸਿਹਤ ਸੇਵਾਵਾ ਤੇ ਸ਼ੁੱਧ ਪਾਣੀ ਦੇਣ ਦੇ ਵੱਡੇ ਵੱਡੇ ਦਾਅਵੇ ਕਰਨ ਦਾ ਐਲਾਨ ਕਰਦੀ ਹੈ ਸਾਰੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਜਿਸਦੇ ਚਲਦਿਆ ਉਲਟ ਨਗਰ ਕੌਸਲ ਮੌੜ ਦੇ ਅਧੀਨ ਪੈਂਦੇ ਪਿੰਡ ਮੌੜ ਖੁਰਦ ਵਿੱਚ ਪਿਛਲੇ ਲੰਬੇ ਸਮੇ ਤੋ ਸੀਵਰੇਜ਼ ਦਾ ਪਾਣੀ ਵਾਟਰ ਵਰਕਸ ਦੇ ਪਾਣੀ ਵਿੱਚ ਮਿਕਸ ਹੋਣ ਦੇ ਕਾਰਨ ਦਲਿਤ ਪਰਿਵਾਰਾਂ ਵਿੱਚ ਕਾਲਾ ਪੀਲੀਆ ਅਤੇ ਗੁਰਦੇ ਅਤੇ ਪੱਧਰੀ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਚੁੱਕੀਆ ਹਨ ਅਤੇ ਮੌੜ ਖੁਰਦ ਦੇ ਪਰਿਵਾਰ ਬਿਮਾਰੀਆਂ ਨਾਲ ਮਰ ਰਹੇ ਹਨ ਅਤੇ ਹੁਣ ਤਾਂ ਸਰਕਾਰਾਂ ਵੱਲੋਂ ਹੱਦ ਹੀ ਕਰ ਦਿੱਤੀ ਹੈ ਕਿਉਕਿ ਕੋਟਲਾ ਬਰਾਂਚ ਨਹਿਰ ਮੌੜ ਖੁਰਦ ਵਿੱਚ ਕਾਲਾ ਪਾਣੀ ਆ ਰਿਹਾ ਹੈ ਅਤੇ ਇਸੇ ਨਹਿਰ ਤੋਂ ਵਾਟਰ ਵਰਕਸ ਨੂੰ ਪਾਣੀ ਦੀ ਸਪਲਾਈ ਮਿਲ ਰਹੀ ਹੈ ਅਤੇ ਇਹੀ ਸਪਲਾਈ ਮੌੜ ਖੁਰਦ, ਮੌੜ ਮੰਡੀ, ਮੌੜ ਕਲਾ ਦੇ ਘਰਾ ਵਿੱਚ ਜਾ ਰਹੀ ਹੈ ਅਤੇ ਕੈਪਟਨ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਵਾਂ ਦੇਣ ਦੇ ਬਜਾਏ ਬਿਮਾਰੀਆਂ ਵਾਟਰ ਵਰਕਸ ਦੇ ਪਾਣੀ ਰਾਹੀ ਘਰ-ਘਰ ਪਹੁੰਚਾਈਆਂ ਜਾ ਰਹੀਆਂ ਹਨ। ਗੰਦੇ ਪਾਣੀ ਕਾਰਨ ਬਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਮੌੜ ਖੁਰਦ ਵੱਲੋਂ ਦੱਸਿਆ ਗਿਆ ਕਿ ਪਹਿਲਾ ਮੈਨੂੰ ਕਾਲਾ ਪੀਲੀਆ ਹੋ ਗਿਆ ਉਸ ਤੋਂ ਬਾਅਦ ਉਹ ਮੰਜੇ ‘ਤੇ ਪੈ ਗਿਆ ਉਸ ਤੋਂ ਬਾਅਦ ਉਸਨੂੰ ਟੀ.ਵੀ. ਹੋ ਗਈ ਅਤੇ ਹੁਣ ਚੈਕਅੱਪ ਕਰਵਾਉਣ ਤੇ ਪਤਾ ਕਿ ਉਸਦੇ 16 ਐਮ.ਐਮ. ਦੀ ਪੱਧਰੀ ਹੋ ਗਈ ਹੈ ਅਤੇ ਹੁਣ ਉਸ ਦੀ ਹਾਲਤ ਬਹੁੱਤ ਗੰਭੀਰ ਹੈ। ਮੰਗਾ ਸਿੰਘ ਪੁੱਤਰ ਹਜੂਰਾ ਸਿੰਘ ਵਾਸੀ ਮੌੜ ਖੁਰਦ ਨੇ ਦੱਸਿਆ ਕਿ ਉਸ ਨੂੰ ਕਾਲੇ ਪੀਲੀਏ, ਟੀ.ਵੀ. ਹੈ ਅਤੇ ਉਸਦੇ ਲੜਕੇ ਨੂੰ ਕਾਲਾ ਪੀਲੀਆ ਅਤੇ ਟੀਵੀ ਸੀ ਜਿਸਦੇ ਨਾਲ ਉਸਦੇ ਲੜਕੇ ਦੀ ਮੌਤ ਹੋ ਗਈ ਸੀ। ਮੰਗਾ ਸਿੰਘ ਦਾ ਇਲਾਜ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਲਿਵਰ ਦਾ ਇਲਾਜ ਵੀ ਚੱਲ ਰਿਹਾ ਹੈ। ਮੰਗਾ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਇਲਾਜ 4-5 ਲੱਖ ਰੁਪਏ ਲਗਾ ਦਿੱਤਾ ਹੈ ਅਤੇ ਉਸਨੇ ਆਪਣੀ 1 ਕਨਾਲ ਜ਼ਮੀਨ, 8 ਤੋਲੇ ਸੋਨਾ, ਮੱਝ, 3 ਬੱਕਰੀਆ ਇਲਾਜ ਦੀ ਭੇਟ ਚੜ੍ਹਾ ਦਿੱਤੀਆਂ ਹਨ। ਇਸਤੋ ਬਾਦ ਬਲਵਿੰਦਰ ਕੌਰ ਪਤਨੀ ਲਾਭ ਸਿਘ ਨੇ ਦੱਸਿਆ ਕਿ ਮੇਰੇ ਪਤੀ ਨੂੰ ਕਾਲਾ ਪੀਲੀਆ ਸੀ ਜਿਸ ਤੋਂ ਬਾਅਦ ਉਸਨੂੰ ਕੈਂਸਰ ਹੋ ਗਿਆ ਸੀ ਅਤੇ ਮੇਰੇ ਪਤੀ ਦੀ ਰੀੜ੍ਹ ਦੀ ਹੱਡੀ ਵਿੱਚ ਕੈਂਸਰ ਸੀ ਉਸਦੇ ਉਪਰ ਕਰੀਬ 4 ਲੱਖ ਰੁਪਏ ਅਸੀ ਇਲਾਜ ‘ਤੇ ਲਗਾ ਦਿੱਤਾ ਸੀ ਜਿਸਦੀ ਇਲਾਜ ਦੌਰਾਨ 18 ਨਵੰਬਰ 2019 ਨੂੰ ਮੌਤ ਹੋ ਗਈ ਸੀ ਅਤੇ ਬਰਸਾਤ ਕਾਰਨ ਮੇਰੇ ਘਰ ਵਿੱਚ 3 ਫੁੱਟ ਪਾਣੀ ਖੜ੍ਹਾ ਹੋ ਗਿਆ ਸੀ ਜਿਸ ਕਾਰਨ ਮੇਰਾ ਮਕਾਨ ਟੁੱਟ ਗਿਆ ਅਤੇ ਹੁਣ ਮੈਂ ਵੇਹੜੇ ਵਿੱਚ ਤੰਬੂ ਲਗਾ ਕੇ ਰਹਿਣ ਲਈ ਮਜ਼ਬੂਰ ਹਾਂ। ਨਛੱਤਰ ਸਿੰਘ ਪੁੱਤਰ ਫੂਲਾ ਸਿਘ ਨੇ ਆਪਣੀ ਕਹਾਣੀ ਦੱਸੀ ਜੋ ਇਹਨਾਂ ਤੋਂ ਵੱਖ ਨਹੀ ਸੀ ਉਹ ਵੀ ਕਾਲੇ ਪੀਲੀਏ ਦੀ ਬਿਮਾਰੀ ਨਾਲ ਜੂਝ ਰਿਹਾ ਹੈ ਅਤੇ ਬਲਵੀਰ ਸਿੰਘ ਪੁੱਤਰ ਤੇਜਾ ਸਿਘ ਨੇ ਦੱਸਿਆ ਕਿ ਕਾਲੇ ਪੀਲੀਏ ਦੀ ਬਿਮਾਰੀ ਨਾਲ ਮੇਰੇ ਗੁਰਦੇ ਖਰਾਬ ਹੋ ਗਏ ਅਤੇ ਮੇਰਾ 2 ਮਹੀਨੇ ਬਠਿਡਾ ਇਲਾਜ ਚੱਲਿਆ ਤੇ 6 ਮਹੀਨੇ ਤੋ ਪੀ.ਜੀ.ਆਈ. ਹਸਪਤਾਲ ਇਲਾਜ ਚੱਲ ਰਿਹਾ ਹੈ ਅਤੇ ਕਰੀਬ 18 ਮਹੀਨਿਆ ਤੋਂ ਮੇਰਾ ਇਲਾਜ ਚੱਲ ਰਿਹਾ ਹੈ ਅਤੇ ਮੈਂ ਆਪਣੇ ਇਲਾਜ ‘ਤੇ 40 ਬੱਕਰੀਆਂ ਵੇਚ ਕੇ ਅਤੇ ਰਿਸ਼ਤੇਦਾਰਾਂ ਤੋਂ ਹਜ਼ਾਰਾਂ ਰੁਪਏ ਉਧਾਰ ਲੈ ਕੇ ਲਗਾ ਦਿੱਤੇ। ਪੂਰਾ ਕਰਜ਼ਾਈ ਹੋਇਆ ਪਿਆ ਹਾਂ। ਇਸੇ ਤਰ੍ਹਾਂ ਨਵੀਂ ਵਿਆਹ ਅੱਕੀ ਕੌਰ ਪਤਨੀ ਭਿੰਦਰ ਸਿੰਘ ਨੇ ਰੋਂਦੀ ਹੋਈ ਨੇ ਦੱਸਿਆ ਕਿ ਮੈਂ 2 ਸਾਲਾ ਤੋਂ ਕਾਲੇ ਪੀਲੇ ਦੀ ਬਿਮਾਰੀ ਤੋਂ ਪੀੜਤ ਹਾਂ ਇਸ ਦੇ ਬਾਰੇ ਮੈਨੂੰ ਗਰਭਵਤੀ ਹੋਣ ਤੇ ਟੈਸਟਾਂ ਵਿੱਚ ਪਤਾ ਲੱਗਿਆ ਅਤੇ ਡਾਕਟਰਾਂ ਨੇ ਦੱਸਿਆ ਕਿ ਉਹ 7ਵੇਂ ਮਹੀਨੇ ਦੀ ਗਰਭਵਤੀ ਹੈ ਅਤੇ ਹੁਣ ਮਾਂ ਬੱਚੇ ਵਿੱਚੋਂ ਇੱਕ ਹੀ ਬਚੇਗਾ। ਇਸ ਮੌਕੇ ਡਾ. ਨੋਹਰ ਚੰਦ, ਗੁਰਮੇਲ ਸਿੰਘ, ਕੁਲਵਿੰਦਰ ਸਿੰਘ, ਰਾਜਵਿੰਦਰ ਸਿੰਘ ਰਾਏਖਾਨਾ, ਜ਼ਸਵੀਰ ਸਿੰਘ, ਗੁਰਸੇਵਕ ਸਿੰਘ, ਪ੍ਰਭੂ ਸਿਘ,ਗੁਰਲਾਭ ਸਿੰਘ, ਬਿੱਕਰ ਸਿੰਘ,ਨਛੱਤਰ ਸਿਘ, ਸਰਬਜੀਤ ਸਿਘ ਕਾਲਾ , ਕਾਲਾ ਸਿੰਘ, ਲਖਵੀਰ ਸਿੰਘ, ਪਰਮਜੀਤ ਕੌਰ , ਸੁਖਦੀਪ ਕੌਰ ਸੁਖਦੀਪ ਕੌਰ ਰਾਣੀ ਕੌਰ ਆਦਿ ਨੇ ਕੈਪਟਨ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸਾਡੇ ਦਲਿਤ ਪਰਿਵਾਰਾਂ ਵੱਲ ਜੇਕਰ ਜਲਦ ਹੀ ਧਿਆਨ ਨਾ ਦਿੱਤਾ ਤਾਂ ਅਸੀਂ ਸਾਰੇ ਦਲਿਤ ਪਰਿਵਾਰ ਖਤਮ ਹੋ ਜਾਵਾਗੇ। ਇਹਨਾਂ ਨੇ ਇਹ ਵੀ ਕਿਹਾ ਕਿ ਅਸੀ ਲੋਕਲ ਪ੍ਰਸ਼ਾਸਨ ਕਾਰਜ ਸਾਧਕ ਅਫਸਰ, ਐਸ.ਡੀ.ਐਮ. ਮੌੜ, ਵਾਟਰ ਵਰਕਸ ਵਿਭਾਗ ਦੇ ਜੇ.ਈ., ਐਸ.ਡੀ.ਓ., ਡਿਪਟੀ ਕਮਿਸ਼ਨਰ ਬਠਿੰਡਾ ਨੂੰ ਲਿਖਤੀ ਦਰਖਾਸਤਾਂ ਦਿੱਤੀਆਂ ਪਰੰਤੂ ਅੱਜ ਤੱਕ ਕੋਈ ਵੀ ਕਾਰਵਾਈ ਨਹੀ ਹੋਈ ਅਤੇ ਸਾਨੂੰ ਹੁਣ ਤੱਕ ਗੰਦਾ ਪਾਣੀ ਪੀਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਜੇਕਰ ਜਲਦ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਅਸੀ ਆਉਣ ਵਾਲੇ ਸਮੇਂ ਵਿੱਚ ਤਿਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋ ਜਾਵਾਗੇ ਅਤੇ ਨੈਸ਼ਨਲ ਹਾਈਵੇ ਰੋਕਣ ਲਈ ਮਜਬੂਰ ਹੋ ਜਾਵੇਗਾ।
– ਹਰਮਿੰਦਰ ਸਿੰਘ ਅਵਿਨਾਸ਼/
ਸੰਜੀਵ ਕੁਮਾਰ ਨੋਟੀ
ਪੱਤਰਕਾਰ ‘ਪੰਜਾਬ ਟਾਇਮਜ਼’

WRITTEN BY