ਅੱਜ ਦੇ ਦਿਨ ਨੂੰ ਪੈਨਸ਼ਨਰ ਦਿਵਸ ਵਜੋਂ ਮਨਾਉਣ ਦੇ ਇਤਿਹਾਸ ਬਾਰੇ ਦੱਸਣ ਲਈ ਸ੍ਰੀ ਪੀ .ਐੱਸ. ਨਾਕਾਰਾ ਜੋ ਡਿਫੈਂਸ ਡਿਪਾਰਟਮੇਂਟ ਚ ਵਿਤੀ ਸਲਾਹਕਾਰ ਵਜੋਂ ਸੇਵਾ ਮੁਕਤ ਹੋਏ ਸਨ, ਉਹਨਾਂ ਵੱਲੋਂ ਆਪਣੀ ਪੈਨਸ਼ਨ ਲਈ ਦਸ ਸਾਲ ਕਾਨੂੰਨੀ ਲੜਾਈ ਲੜ ਕੇ ਪੰਜਾਹ ਲੱਖ ਮੁਲਾਜ਼ਮਾਂ ਨੂੰ ਪੈਨਸ਼ਨ ਦਾ ਹੱਕ ਦਿਵਾਉਣ ਬਾਰੇ ਦੱਸਣਾ ਪੈਂਦਾ ਹੈ। ਸ੍ਰੀ ਡੀ .ਐਸ.ਨਾਕਾਰਾ ਦੇ ਕੇਸ ਦੀ ਸੁਣਵਾਈ ਸੁਪਰੀਮ ਕੋਰਟ ਦੇ ਚੀਫ ਜਸਟਿਸ ਸ੍ਰੀ ਯਸਵੰਤ ਰਾਓ ਚੰਦਰਚੂੜ੍ਹ ਨੇ ਖੁਦ ਕੀਤੀ ਸੀ ਜਿਹਨਾਂ ਨੇ ਇਹ ਇਤਿਹਾਸਕ ਫੈਸਲਾ ਦਿੰਦਿਆਂ ਕਿਹਾ ਸੀ ਕਿ ਪੈਨਸ਼ਨ ਨਾ ਤਾਂ ਕੋਈ ਖੈਰਾਤ ਹੈ ਨਾ ਹੀ ਕੋਈ ਬਖਸ਼ੀਸ਼ ਹੈ ਸਗੋਂ ਇਹ ਤਾਂ ਰੁਜਗਾਰ ਦਾਤਾ ਵੱਲੋ ਆਪਣੇ ਕਰਮਚਾਰੀ ਨੂੰ ਉਸਦੇ ਦੁਆਰਾ ਨਿਭਾਈਆਂ ਸੇਵਾਵਾਂ ਦਾ ਫਲ ਹੈ।ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਕਿ ਹਰ ਕਰਮਚਾਰੀ ਸੇਵਾ ਮੁਕਤੀ ਤੋਂ ਬਾਅਦ ਸ਼ਾਂਤੀ ਪੂਰਵਕ, ਜ਼ਰੂਰੀ ਸੁਵਿਧਾ ਵਾਂ ਸਮੇਤ ਸਨਮਾਨਜਨਕ ਜੀਵਨ ਜੀਅ ਸਕੇ । ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਿਕ ਇਸ ਫੈਸਲੇ ਨੂੰ ਸਭ ਤੋਂ ਵੱਧ ਲੋਕਾਂ (ਪੰਜਾਹ ਲੱਖ) ਨੂੰ ਲਾਭ ਦੇਣ ਕਰਕੇ ਗਿੰਨੀਜ਼ ਬੁੱਕ ਆਫ ਰਿਕਾਰਡ ਚ ਦਰਜ ਕੀਤਾ ਗਿਆ ਸੀ। ਇਹੀ ਕਾਰਨ ਹੈ ਕਿ ਇਸ ਫੈਸਲੇ ਵਾਲਾ ਦਿਨ 17 ਦਸੰਬਰ ਹਰ ਸਾਲ “ਪੈਨਸ਼ਨ ਦਿਵਸ” ਵਜੋਂ ਮਨਾਇਆ ਜਾਦਾ ਹੈ। ਨਕਾਰਾ ਸਾਹਿਬ ਦੀ ਲੜਾਈ ਦਾ ਫਾਇਦਾ ਹਰ ਕਰਮਚਾਰੀ ਨੂੰ ਮਿਲਣਾ ਸਾਡੇ ਦੇਸ਼ ਦੀਆਂ ਸਰਕਾਰਾਂ ਨੂੰ ਸ਼ਾਇਦ ਚੰਗਾ ਨੀ ਲੱਗਾ ਇਸ ਲਈ ਉਹਨਾਂ ਨੇ ਉਸ ਦੀ ਬੀ ਐੱਸ ਜਾਣੀ ਪੁਰਾਣੀ ਪੈਨਸ਼ਨ ਸਕੀਮ ਨੂੰ ਇਸ ਬਦਲ ਕੇ ਬੜੀ ਘਟੀਆ ਸਕੀਮ ਨਵੀਂ ਪੈਨਸ਼ਨ ਸਕੀਮ ਪੈਨਸ਼ਨ ਡਿਫਾਈਂਡ ਕੰਟਰੀਬੂਟਰੀ ਪੈਨਸ਼ਨ ਸਕੀਮ (ਡੀ ਸੀ ਐਸ) ਹੈ। ਇਸ ਨੂੰ ਨੈਸ਼ਨਲ ਪੈਨਸ਼ਨ ਸਕੀਮ ( ਐਨ ਪੀ ਐੱਸ ) ਕਿਹਾ ਜਾਂਦਾ ਹੈ,ਲਾਗੂ ਕਰ ਦਿੱਤਾ ।ਇਸ ਦਾ ਲਾਭ ਲੈਣ ਲਈ ਕਰਮਚਾਰੀ ਨੂੰ ਅਸਲ ਤਨਖਾਹ ਦਾ ਪੈਨਸ਼ਨ ਫੰਡ ਚ ਪਾਉਣਾ ਪੈਂਦਾ ਹੈ ਅਤੇ ਇੰਨਾ ਹਿੱਸਾ ਹੀ ਸਰਕਾਰ ਵੱਲੋਂ ਪਾਇਆ ਜਾਂਦਾ ਹੈ । ਇਹ ਪੈਨਸ਼ਨ ਨੂੰ ਨਿਸਚਿਤ ਕਰਨ ਦਾ ਕੋਈ ਫਾਰਮੂਲਾ ਨਹੀਂ ,ਇਹ ਨਿਰੋਲ ਸ਼ੇਅਰ ਮਾਰਕੀਟ ਤੇ ਹੀ ਨਿਰਭਰ ਕਰੇਗੀ ਕਿਉਂਕਿ ਪੈਨਸ਼ਨ ਫੰਡ ਦਾ ਪੈਸਾ ਪੈਨਸ਼ਨ ਫੰਡ ਰੈਗੂਲੇਟਰੀ ਡਿਵੈਲਪਮੈਂਟ ਅਥਾਰਟੀ ਵੱਲੋ ਸਾਰੇ ਦਾ ਸਾਰਾ ਪੈਸਾ ਸ਼ੇਅਰ ਬਜਾਰ ਚ ਲਾਇਆ ਜਾਂਦਾ ਹੈ।ਇਸ ਪੈਨਸ਼ਨ ਤੇ ਕੋਈ ਗਰੇਡ ਦੁਹਰਾਈ ਨਹੀਂ, ਮਹਿਗਾਈ ਭੱਤਾ ਜਾਂ ਪਰਿਵਾਰਿਕ ਪੈਨਸ਼ਨ ਨਹੀ ਂਹੈ ਜਦਕਿ ਪਹਿਲੀ ਪੁਰਾਣੀ ਪੈਨਸ਼ਨ ਵਿੱਚ ਇਹ ਸਾਰੇ ਲਾਭ ਸੁਰੱਖਿਅਤ ਸਨ । ਭਾਰਤ ਸਰਕਾਰ ਵੱਲੋਂ 01-01-2004 ਤੋਂ ਬਾਅਦ ਭਰਤੀ ਕੀਤੇ ਕਰਮਚਾਰੀਆਂ ਨੂੰ ਨਵੀਂ ਪੈਨਸ਼ਨ ਸਕੀਮ (NPS) ਅਧੀਨ ਲਿਆਂਦਾ ਗਿਆ ਹੈ।ਇਸੇ ਸਕੀਮ ਨੂੰ ਪੰਜਾਬ ਸਰਕਾਰ ਨੇ ਵੀ ਆਪਣੇ ਸੂਬੇ ਚ ਲਾਗੂ ਕੀਤਾ ਹੋਇਆ ਹੈ । ਜਿਕਰਯੋਗ ਹੈ ਕਿ ਕੇਂਦਰ ਨੇ ਇਸ ਨੂੰ ਰਾਜਾਂ ਲਈ ਲਾਜਮੀ ਨਹੀਂ ਕੀਤਾ ਗਿਆ ਸੀ ਸਗੋਂ ਰਾਜਾਂ ਦੀ ਮਰਜੀ ਤੇ ਛੱਡ ਦਿੱਤਾ ਸੀ।ਇਸ ਲਈ ਇਹ ਮਸਲਾ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਵਿਚ ਹੈ। ਇਸ ਮੁੱਦੇ ਨੂੰ ਕਾਂਗਰਸ ਪਾਰਟੀ ਨੇ ਆਪਣੇ 20170ਵਿਧਾਨ ਸਭਾ ਚੋਣਾਂ ਦੇ ਮੈਨੀਫੈਸਟੋ ਚ ਵੀ ਸ਼ਾਮਲ ਕੀਤਾ ਸੀ।ਇਸ ਕਰਕੇ ਇਸ ਮੰਗ ਨੂੰ ਮੰਨਣਾ ਪੰਜਾਬ ਸਰਕਾਰ ਦਾ ਨੈਤਿਕ ਫਰਜ਼ ਹੈ। ਪੁਰਾਣੀ ਪੈਨਸ਼ਨ ਸਕੀਮ ਕਰਮਚਾਰੀ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਸੀ ਜਦਕਿ ਨਵੀਂ ਸਕੀਮ ਚ ਕੋਈ ਸਮਾਜਿਕ ਸੁਰੱਖਿਆ ਪੱਖ ਨਹੀਂ ਹੈ । ਨਵੀਂ ਪੈਨਸ਼ਨ ਸਕੀਮ ਨਾਲ ਰਾਜ ਦਾ ਪੈਸਾ ਪੰਜਾਬ ਤੋਂ ਬਾਹਰ ਜਾ ਰਿਹਾ ਹੈ।ਜਿਸ ਪੈਸੇ ਨਾਲ ਸਰਕਾਰ ਨੇ ਰਾਜ ਚ ਕਲਿਆਣਕਾਰੀ ਸਕੀਮਾ ਚਲਾਉਣੀਆਂ ਸਨ, ਉਹ ਅਰਬਾਂ ਰੁਪਈਆ ਕੰਪਨੀਆਂ ਦੇ ਫੰਡ ਮੈਨੇਜਰ ਸ਼ੇਅਰ ਬਾਜ਼ਾਰ ਚ ਲਾ ਰਹੇ ਹਨ ।ਨਵੀਂ ਪੈਨਸ਼ਨ ਸਕੀਮ ਅਧੀਨ ਕਰਮਚਾਰੀਆਂ ਦਾ ਹਿੱਸਾ ਜੋ ਸੀ ਪੀ ਐੱਫ ਅਧੀਨ ਕੱਟਿਆ ਜਾਂਦਾ ਹੈ, ਓਨਾ ਈ ਸਰਕਾਰ ਪਾਉਂਦੀ ਹੈ ਪਰ ਸੇਵਾ ਮੁਕਤ ਹੋਣ ਸਮੇਂ ਵਾਪਸੀ ਵੇਲੇ ਇਹ ਧਨ ਪੂਰਾ ਨਹੀਂ ਮਿਲਦਾ ,ਕਰਮਚਾਰੀਆਂ ਨੂੰ ਸਿਰਫ 60% ਹੀ ਮਿਲਦਾ ਹੈ ਬਾਕੀ ਦਾ 40 % ਕਿਸੇ ਪ੍ਰਾਈਵੇਟ ਸਕੀਮ ਚ ਲਾ ਦਿੰਦੇ ਹਨ ਜਿਸ ਦੀ ਆਮਦਨ ਤੋ ਸਾਨੂੰ ਪੈਨਸ਼ਨ ਮਿਲਦੀ ਹੈ।ਅਸੀਂ ਵੇਖਿਆ ਹੈ ਕਿ ਸੱਤ-ਅੱਠ ਸੌ ਤੋਂ ਲੈ ਕੇ ਢਾਈ -ਤਿੰਨ ਹਜਾਰ ਤੱਕ ਹੀ ਪੈਨਸ਼ਨ ਬਣਦੀ ਹੈ ਜਿਸ ਨਾਲ ਕਿਸੇ ਸੇਵਾ ਮੁਕਤ ਕਰਮਚਾਰੀ ਦਾ ਬੁਢਾਪਾ ਸੁਰੱਖਿਅਤ ਨੀ ਹੁੰਦਾ ।ਇਸ ਤੇ ਟੈਕਸ ਲਗਾ ਕੇ ਸਰਕਾਰ ਨੇ ਇੱਕ ਇਹ ਵੱਡਾ ਧੱਕਾ ਕੀਤਾ ਹੈ ਕਿ ਇਸ ਸਕੀਮ ਚ ਕੋਈ ਘੱਟੋ ਘੱਟ ਸ਼ਰਤੀਆ ਪੈਨਸ਼ਨ ਵੀ ਨਹੀਂ ਮਿਥੀ ਗਈ । ਇਹ ਸਕੀਮ ਦਾ ਨਿਰਦਈ ਪੱਖ ਇਹ ਹੈ ਕਿ ਇਸ ਅਧੀਨ ਕੋਈ ਡੈੱਥ ਬੈਨੀਫਿਟ ਵੀ ਨਹੀਂ ਹੈ।ਸ਼ਰਮ ਜਿਹੀ ਆਉਂਦੀ ਆ ਕਿ ਜਦ ਨਵੀਂ ਪੈਨਸ਼ਨ ਸਕੀਮ ਵਾਲੇ ਸੇਵਾ ਮੁਕਤ ਕਰਮਚਾਰੀਆਂ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਪੈਨਸ਼ਨ ਇੱਕ ਹਜਾਰ ਰੁਪਏ ਦੇ ਨੇੜੇ ਤੇੜੇ ਹੀ ਤਹਿ ਹੋਈ ਹੈ ।ਕਈ ਸਾਲ ਤੋਂ ਸੀ ਪੀ ਐਫ ਕਟਾ ਰਹੇ ਮੁਲਾਜ਼ਮ ਜਦੋ ਵਿਆਜ ਤਾਂ ਛੱਡੋ ਆਪਣੇ ਮੂਲ ਤੋਂ ਘੱਟ ਪੈਸੇ ਲੈਣ ਕੇ ਜਾਣ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਹਨ ਤਾ ਸਾਡਾ ਦਿਲ ਬੜਾ ਉਦਾਸ ਹੁੰਦਾ ਹੈ ।ਦੁੱਖ ਨਾਲ NPS ਨੂੰ ਭਾਵ ਨਵੀਂ ਪੈਨਸ਼ਨ ਸਕੀਮ ਨੂੰ ਨੋ ਪੈਨਸ਼ਨ ਸਕੀਮ ਕਿਹਾ ਜਾਣ ਲਗਾ ਹੈ ਮੁਲਾਜ਼ਮਾਂ ਲਈ ਇਹ ਪੈਨਸ਼ਨ ਸਕੀਮ ਨਹੀਂ ਸਗੋਂ ਇੱਕ ਪੈਨਸ਼ਨ ਸਕੈਮ ਹੈ।ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਪੰਜਾਬ ਦੇ ਲਗਭੱਗ ਦੋ ਲੱਖ ਕਰਮਚਾਰੀਆਂ ਪਰਿਵਾਰ ਚਾਹੁੰਦੇ ਹਨ ਕਿ ਨਵੀਂ ਪੈਨਸ਼ਨ ਸਕੀਮ ਜਿਹੀ ਮੁਲਾਜ਼ਮ ਮਾਰੂ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ । ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਨੇ ਸੂਬੇ ਵਿਚ ਚਾਰ ਪੰਜ ਸਾਲ ਤੋਂ ਪੁਰਾਣੀ ਪੈਨਸ਼ਨ ਬਹਾਲੀ ਲਈ ਸੰਘਰਸ਼ ਕਰਦਿਆਂ ਐਕਸ ਗਰੇਸ਼ੀਆ ਗਰਾਂਟ ਤੇ ਗਰੈਚੂਟੀ ਆਦਿ ਦੀਆਂ ਸਹੂਲਤਾਂ ਮੁਲਾਜ਼ਮਾਂ ਨੂੰ ਦਿਵਾਈਆਂ ਹਨ। ਪ ਪ ਬ ਸੰ ਕਮੇਟੀ ਪੰਜਾਬ ਨਵੀਂ ਪੈਨਸ਼ਨ ਸਕੀਮ ਤਹਿਤ ਆਉਂਦੇ ਮੁਲਾਜ਼ਮਾਂ ਨੂੰ ਅੱਜ 17 ਦਸੰਬਰ ਨੂੰ ਪੈਨਸ਼ਨਰ ਦਿਵਸ ਤੇ ਯਾਦ ਕਰਵਾਉਣਾ ਚਾਹੁੰਦੀ ਹੈ ਕੀ ਉਹ ਇਸ ਗੱਲ ਨੂੰ ਧਿਆਨ ਚ ਰੱਖਣ ਕਿ ਭਾਰਤ ਵਿਚ ਨਾ ਕਾਨੂੰਨ ਸਰਬ ਉੱਚ ਹੈ ਅਤੇ ਨਾ ਸੁਪਰੀਮ ਕੋਰਟ, ਇੱਥੇ ਤਾਂ ਸੱਤਾ ਤੇ ?ਬੈਠਾ ਹਾਕਮ ਸਰਬ ਉੱਚ ਹੈ ਜਿਸ ਦੀ ਮਰਜ਼ੀ ਮੁਤਾਬਕ ਕਿਸੇ ਵੀ ਕਾਨੂੰਨ ਨੂੰ ਖ਼ਤਮ ਜਾ ਸੁਰਜੀਤ ਕੀਤਾ ਜਾਂਦਾ ਹੈ।ਲੋੜ ਹੈ ਪੂਰੇ ਭਾਰਤ ਵਿੱਚ ਨਵੀਂ ਪੈਨਸ਼ਨ ਸਕੀਮ ਵਿਰੁੱਧ ਤਕੜੇ ਸੰਘਰਸ਼ ਦੀ ਤਾਂ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਈ ਜਾ ਸਕੇ। ਡੀ ਐਸ ਨਾਕਾਰਾ ਜੀ ਅਤੇ ਉਹਨਾਂ ਦਾ ਸੰਘਰਸ਼ ਸਾਡੇ ਲਈ ਪ੍ਰੇਰਨਾ ਸਰੋਤ ਹਨ।
ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਤਕੜੇ ਸੰਘਰਸ਼ ਦੀ ਲੋੜ



