ਜਿਥੋਂ ਤਕ ਸਾਡੇ ਮੁਲਕ ਦਾ ਸਬੰਧ ਹੈ ਇਹ ਦੇਸ਼ ਕਦੀ ਵੀ ਰਾਸ਼ਟਰ ਨਹੀਂ ਬਣਿਆ ਬਲਕਿ ਸਦਾ ਹੀ ਵਖ ਵਖ ਰਾਸ਼ਟਰੀ ਇਕਾਈਆਂ ਵਿੱਚ ਵੰਡਿਆ ਰਿਹਾ ਹੈ। ਇਹ ਸਚਾਈ ਵੀ ਸਾਨ੍ਵੰ ਮਨਣੀ ਪੈਂਦੀ ਹੈ ਕਿ ਇਥੇ ਹਿੰਦ੍ਵ ਧਰਮ ਦੀਆਂ ਵੀ ਕਈ ਇਕਾਈਆਂ ਬਣੀਆਂ ਰਹੀਆਂ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਨੀਵੀਂਆਂ ਜਾਤੀਆਂ ਮਨਿਆ ਜਾਂਦਾ ਰਿਹਾ ਹੈ ਅਤੇ ਹਿੰਦੂ ਧਰਮ ਦੇ ਧਾਰਮਿਕ ਮੰਦਰਾਂ ਵਿੱਚ ਉਨ੍ਹਾਂ ਨੂੰ ਜਾਕੇ ਮਥਾ ਟੇਕਣ ਅਤੇ ਪਾਠ ਪੂਜਾ ਕਰਨ ਦੀ ਆਗਿਆ ਨਹੀਂ ਸੀ। ਸਮਾਜ ਵਿੱਚ ਵੀ ਉਨ੍ਹਾਂ ਦੀਆਂ ਬਸਤੀਆਂ ਅਡ ਹੀ ਖੜੀਆਂ ਕੀਤੀਆਂ ਜਾਂਦੀਆਂ ਸਨ ਅਤੇ ਵਿਆਹ ਸ਼ਾਦੀਆਂ ਵੀ ਵਰਜਿਤ ਸਨ। ਅਰਥਾਤ ਇਹ ਹਿੰਦੁਸਤਾਨੀ ਸਮਾਜ ਸਦਾ ਹੀ ਵੰਡਿਆ ਰਿਹਾ ਹੈ ਅਤੇ ਇਹੀ ਵੰਡੀਆਂ ਇਤਨੀਆਂ ਪੀਢੀਆਂ ਸਨ ਕਿ ਜਦ ਮਨੂ ਜੀ ਸਮਾਜ ਦਾ ਅਧਿਐਨ ਕਰ ਰਹੇ ਸਨ ਤਾਂ ਸਮਾਜ ਦੀਆਂ ਚਾਰ ਇਕਾਈਆਂ ਦਾ ਜ਼ਿਕਰ ਵੀ ਕਰ ਗਏ ਸਨ।
ਮੁਸਲਮਾਨੀ ਰਾਜ ਆਇਆ ਅਤੇ ਬਹੁਤ ਸਾਰੇ ਲੋਕਾਂ ਨੇ ਜ਼ਬਰਨ ਜਾਂ ਆਪਣੀ ਮਰਜ਼ੀ ਨਾਲ ਮੁਸਲਮਾਨੀ ਧਰਮ ਵੀ ਅਪਨਾ ਲਿਆ ਅਤੇ ਇਹ ਗਿਣਤੀ ਵੀ ਕਾਫੀ ਬਣ ਗਈ ਸੀ ਅਤੇ ਇਸੇ ਤਰ੍ਹਾਂ ਜਦ ਇਸਾਈਆਂ ਦਾ ਰਾਜ ਆਇਆ ਤਾਂ ਬਹੁਤ ਸਾਰੇ ਲੋਕੀਂ ਇਸਾਈ ਵੀ ਬਣ ਗਏ। ਅਤੇ ਫਿਰ ਇਕ ਵਕਤ ਐਸਾ ਵੀ ਆਇਆ ਕਿ ਇਸ ਅਜ ਵਾਲੇ ਸਿਖ ਸਮਾਜ ਦੀ ਸਥਾਪਨਾ ਵੀ ਹੋ ਗਈ ਅਤੇ ਹਰੇਕ ਦੀ ਵਖਰੀ ਜਿਹੀ ਪਛਾਣ ਵੀ ਬਣ ਗਈ। ਅਤੇ ਅਸੀਂ ਆਪ ਦੇਖਿਆ ਹੈ ਕਿ ਇਹ ਧਰਮਾਂ ਵਾਲੀ ਰਿਵਾਇਤ ਨੇ ਸਾਡਾ ਵਡਾ ਨੁਕਸਾਨ ਕੀਤਾ ਹੈ। 1947 ਵਿੱਚ ਦੁਨੀਆ ਦਾ ਸਭਤੋ— ਵਡਾ ਬਟਵਾਰਾ ਹੋਇਆ ਸੀ ਜਿਸ ਵਿੱਚ ਲਖਾਂ ਹੀ ਮਾਸੂਮਾਂ ਦਾ ਕਤਲ ਕਰ ਦਿਤਾ ਗਿਆ ਸੀ ਅਤੇ ਉਹ ਵੀ ਸਿਰਫ ਇਸ ਕਰਕੇ ਕਿ ਉਹ ਹਿੰਦੂ ਸਨ, ਮੁਸਲਮਾਨ ਸਨ ਜਾਂ ਸਿਖ ਸਨ। ਵਖ ਵਖ ਧਰਮ ਸਾਡਾ ਕਿਤਨਾ ਨੁਕਸਾਨ ਕਰ ਸਕਦੇ ਹਨ ਇਹ ਪਹਿਲੀ ਵਾਰੀਂ ਦੁਨੀਆਂ ਵਿੱਚ ਵਾਪਰੀ ਘਟਨਾ ਸੀ ਜਿਹੜੀ ਅਜ ਤਕ ਯਾਦ ਕੀਤੀ ਜਾ ਰਹੀ ਹੈ। ਧਰਮ ਲੋਕਾਂ ਨੂੰ ਸਿਧੇ ਰਾਹ ਉਤੇ ਪਾਉਣ ਲਈ ਸਾਜੇ ਗਏ ਸਨ, ਪਰ ਧਰਮਾਂ ਨੇ ਲੋਕਾਂ ਦੀਆਂ ਵੰਡੀਆਂ ਪਾ ਦਿਤੀਆਂ ਹਨ ਜਿਹੜੀਆਂ ਦਾ ਭਿਆਨਕ ਰੂਪ ਅਸਾਂ 1947 ਵਿੱਚ ਭੋਗਿਆ ਹੈ ਅਤੇ ਬਾਅਦ ਵਿੱਚ ਵੀ ਜਦ ਕਦੀ ਇਸ ਤੁਲਕ ਵਿੱਚ ਦੰਗੇ ਹੋਏ ਹਨ ਤਾਂ ਘਟ ਗਿਣਤੀਆਂ ਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤਾ ਜਾਂਦਾ ਰਿਹਾ ਹੈ ਜਿਹੜਾ ਧਾਰਮਿਕ ਸਿਧਾਂਤਾਂ ਦੇ ਬਿਲਕੁਲ ਹੀ ਵਿਪ੍ਰੀਤ ਰਿਹਾ ਹੈ।
ਆਜ਼ਾਦੀ ਬਾਅਦ ਜਦ ਅਸੀਂ ਆਪਣਾ ਸੰਵਿਧਾਨ ਬਣਾ ਰਹੇ ਸਾਂ ਤਾਂ ਸਭ ਤੋਂ ਪਹਿਲਾਂ ਅਸਾਂ ਇਹ ਗਲ ਸੰਵਿਧਾਨ ਵਿੱਚ ਲਿਖ ਦਿਤੀ ਸੀ ਕਿ ਇਸ ਮੁਲਕ ਵਿੱਚ ਜਿਹੜੀ ਵੀ ਸਰਕਾਰ ਬਣੇਗੀ ਉਹ ਧਰਮ ਨਿਰਪਖ ਹੋਵੇਗੀ ਅਤੇ ਧਰਮ ਦੇ ਨਾਮ ਉਤੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ ਅਤੇ ਜਿਹੜਾ ਆਦਮੀ ਵੀ ਚੁਣਿਆ ਜਾਂਦਾ ਹੈ ਜਾਂ ਨਿਯੁਕਤ ਕੀਤਾ ਜਾਂਦਾ ਹੈ ਉਹ ਇਸ ਸੰਵਿਧਾਨ ਦੀ ਕਸਮ ਖਾਕੇ ਹੀ ਕੁਰਸੀ ਉਤੇ ਬੈਠਦਾ ਹੈ।
ਅਗਰ ਅੱਜ ਕੋਈ ਵੀ ਪਾਰਟੀ ਜਾਂ ਸੰਗਠਨ ਇਹ ਆਖਦਾ ਹੈ ਕਿ ਭਾਰਤ ਹਿੰਦੂ ਰਾਸ਼ਟਰ ਹੈ ਤਾਂ ਉਹ ਗਲਤ ਵੀ ਹੈ ਅਤੇ ਉਹ ਸੰਵਿਧਾਨ ਦੀ ਇਜ਼ਤ ਨਹੀਂ ਕਰ ਰਿਹਾਂ ਬਲਕਿ ਨਿਰਾਦਰ ਕਰ ਰਿਹਾ ਹੈ ਅਤੇ ਸਾਡੇ ਮੁਲਕ ਦੇ ਕਾਨੂੰਨ ਮੁਤਾਬਿਕ ਉਹ ਅਪ੍ਰਾਧੀ ਹੇ ਅਤੇ ਸਜ਼ਾ ਦਾ ਭਾਗੀ ਹੈ।
ਪਰ ਸਾਡੇ ਦੇਸ਼ ਵਿੱਚ ਕਈ ਪਾਰਟੀਆਂ ਵੀ ਹਨ ਅਤੇ ਕਈ ਸੰਗਠਨ ਵੀ ਹਨ ਜਿਹੜੇ ਹਿੰਦੂ ਰਾਸ਼ਟਰ ਦੀਆਂ ਗਲਾਂ ਕਰਦੇ ਹਨ ਅਤੇ ਇਹ ਹਿੰਦੂ ਪਖੀ ਗਲਾਂ ਕਰਕੇ ਵੋਟਾ ਵੀ ਲੈਕੇ ਸਰਕਾਰ ਵੀ ਬਣਾ ਲੈਂਦੇ ਹਨ। ਇਸਦਾ ਮਤਲਬ ਸਿਰਫ ਇਹ ਨਿਕਲਦਾ ਹੈ ਕਿ ਇਹ ਹਿੰਦੂ ਰਾਸ਼ਟਰ ਵਾਲੀ ਗਲ ਵੀ ਲੋਕਾਂ ਦੀਆਂ ਵੋਟਾ ਲੈਣ ਲਈ ਹੀ ਵਰਤੀ ਜਾਂਦੀ ਹੈ। ਇਸ ਮੁਲਕ ਵਿੱਚ ਹਿੰਦੂਆਂ ਦੀ ਗਿਣਤੀ ਜ਼ਿਆਦਾ ਹੈ ਅਤੇ ਇਹ ਰਾਜਸੀ ਪਾਰਟੀਆਂ ਜਾਂ ਇਹ ਸੰਗਠਨ ਹਿੰਦੂਆਂ ਨ੍ਵੰ ਆਪਣੇ ਪਾਸੇ ਕਰਨ ਲਈ ਇਹ ਹਿੰਦੂ ਰਾਸ਼ਟਰ ਵਾਲਾ ਸ਼ੋਸ਼ਾ ਛੇੜਕੇ ਆਪਣਾ ਉਲੂ ਸਿਧਾ ਕਰੀ ਜਾ ਰਹੇ ਹਨ। ਇਹ ਮੁਲਕ ਹੁਣ ਹਿੰਦੂ ਰਾਸ਼ਟਰ ਨਾ ਬਣ ਸਕਦਾ ਹੈ ਨਾਂ ਹੀ ਕੋਈ ਬਣਾ ਹੀ ਸਕਦਾ ਹੈ।
ਇਹ ਹਿੰਦੂ ਰਾਸ਼ਟਰ ਦਾ ਸੰਕਲਪ ਸ਼ਇਦ 1947 ਵਿੱਚ ਹੀ ਜਨਮ ਲੈ ਚੁੱਕਾ ਸੀ ਅਤੇ ਇਸੇ ਡਰ ਮਾਰੇ ਹੀ ਲਗਦਾ ਹੈ ਇਹ ਪਾਕਿਸਤਾਨ ਦੀ ਮੰਗ ਜਾਗੀ ਸੀ ਅਤੇ ਇਹ ਬਟਵਾਰਾ ਹੋ ਗਿਆ ਸੀ ਅਤੇ ਅਜ ਅਗਰ ਇਹ ਹਿੰਦੂ ਰਾਸ਼ਟਰ ਦਾ ਸੰਕਲਪ ਅਗਰ ਫਿਰ ਜਾਗ ਪੈਂਦਾ ਹੈ ਤਾਂ ਇਸ ਮੁਲਕ ਦੀ ਏਕਤਾ ਅਤੇ ਅਖੰਡਤਾ ਫਿਰ ਖਤਰੇ ਵਿੱਚ ਪੈ ਸਕਦੀ ਹੈ। ਇਸ ਮੁਲਕ ਵਿੱਚ ਪਹਿਲਾਂ ਹੀ ਹਿੰਦੂਆਂ ਵਿੱਚ ਹੀ ਕਈ ਪਾੜ ਪਏ ਹੋਏ ਹਨ। ਦਖਣੀ ਭਾਰਤ ਦੇ ਲੋਕੀਂ ਇਹ ਆਖਦੇ ਹਨ ਕਿ ਅਸਲੀ ਹਿੰਦੂ ਉਹ ਹਨ ਅਤੇ ਉਤਰੀ ਭਾਰਤ ਵਾਲੇ ਆਪਣੀ ਸਰਦਾਰੀ ਬਣਾਈ ਬੈਠੇ ਹਨ। ਬਹੁਤ ਸਾਰੇ ਵਰਗ ਐਸੇ ਹਨ ਜਿਹੜੇ ਹਾਲਾਂ ਤਕ ਸੰਪ੍ਵਰਨ ਹਿੰਦ੍ਵ ਨਹੀਂ ਸਮਝੇ ਜਾ ਰਹੇ ਅਤੇ ਆਮ ਹਿੰਦੂ ਉਨ੍ਹਾਂ ਨੂੰ ਬਰਾਬਰਤਾ ਦੇਣ ਲਈ ਤਿਆਰ ਨਹੀ ਹਨ ਅਤੇ ਇਹ ਸਿਖ ਭਾਈਚਾਰਾ ਵੀ ਇਕ ਕੌਮ ਦਾ ਦਰਜਾ ਹਾਸਲ ਕਰ ਚੁਕਾ ਹੈ ਅਤੇ ਖਾਲਿਸਤਾਨ ਦੀ ਮੰਗ ਵੀ ਚਲ ਰਹੀ ਹੈ। ਇਸੇ ਤਰ੍ਹਾਂ ਇਹ ਮੁਸਲਮਾਨਾ ਦੀ ਵਡੀ ਗਿਣਤੀ ਵੀ ਇਸ ਮੁਲਕ ਵਿੱਚ ਪਹਿਲਾਂ ਹੀ ਆਪਣੇ ਆਪਨੂੰ ਦੂਜੇ ਨੰਬਰ ਦਾ ਸ਼ਹਿਰੀ ਮਨ ਰਹੇ ਹਨ ਜਿਸਦਾ ਮਤਲਬ ਇਹ ਨਿਕਲਦਾ ਹੈ ਕਿ ਅਜ ਇਹ ਭਾਰਤ ਲਈ ਹਰ ਤਰ੍ਹਾਂ ਦਾ ਖਤਰਾ ਬਣਿਆ ਪਿਆ ਹੈ ਅਤੇ ਅਗਰ ਕੁਝ ਵੀ ਹੁੰਦਾ ਹੈ ਤਾਂ ਇਸ ਲਈ ਉਹ ਧਿਰਾਂ ਹੀ ਜ਼ਿਮੇਵਾਰ ਹੋਣਗੀਆਂ ਜਿਹੜੀਆਂ ਅਜ ਹਿੰਦੂ ਰਾਸ਼ਟਰ ਦੀ ਗਲ ਕਰਦੀਆਂ ਹਨ।
ਇਹ ਵਾਲੀਆਂ ਸਾਰੀਆਂ ਗਲਾਂ ਆਜ਼ਾਦੀ ਵਕਤ ਸਿਆਣਿਆਂ ਦੀ ਸਮਝ ਵਿੱਚ ਆ ਰਹੀਆਂ ਸਨ ਅਤੇ ਇਸ ਕਰਕੇ ਹੀ ਸੰਵਿਧਾਨ ਵਿੱਚ ਇਹ ਧਰਮ ਨਿਰਪੇਖਤਾ ਵਾਲਾ ਸਿਧਾਂਤ ਪਾਹਿਆ ਗਿਆ ਸੀ। ਇਹ ਸਿਧਾਂਤ ਅਜ ਵੀ ਚਲਿਆ ਆ ਰਿਹਾ ਹੈ ਅਤੇ ਇਹ ਅਜ ਦੇ ਸਮਿਆਂ ਵਿੱਚ ਲਗ ਭਗ ਹਰ ਮੁਲਕ ਵਿੱਚ ਅਪਨਾਇਆ ਜਾ ਚੁਕਾ ਹੈ। ਅਜ ਦੁਨੀਆਂ ਭਰ ਵਿੱਚ ਕਿਧਰੇ ਵੀ ਕੋਈ ਇਕ ਧਰਮ ਦੇ ਲੋਕੀਂ ਨਹੀਂ ਹਨ ਅਤੇ ਹਰ ਮੁਲਕ ਅੰਦਰ ਕਈ ਕਈ ਘਰਮਾਂ ਦੇ ਲੋਕਾਂ ਦਾ ਵਾਸਾ ਹੋ ਗਿਆ ਹੈ। ਸਾਡੇ ਮੁਲਕ ਵਿੱਚ ਵੀ ਇਹ ਜਿਹੜੇ ਲੋਕੀਂ ਮੁਸਲਮਾਨ, ਇਸਾਈ ਅਤੇ ਸਿਖ ਬਣ ਚੁਕੇ ਹਨ ਇਹ ਹੁਣ ਆਪਣੇ ਆਪਣੇ ਧਰਮ ਵਿੱਚ ਹੀ ਰਹਿਣਗੇ ਅਤੇ ਅਜ ਦੁਨੀਆਂ ਦੀ ਕੋਈ ਤਾਕਤ ਇੰਨ੍ਰਾਂ ਦਾ ਧਰਮ ਬਦਲ ਨਹੀ ਸਕਦੀ। ਇਸ ਲਈ ਹਰ ਕਿਸੇ ਦੀ ਸਮਝ ਵਿੱਚ ਇਹ ਗਲ ਆ ਜਾਣੀ ਚਾਹੀਦੀ ਹੈ ਕਿ ਅਜ ਕਿਸੇ ਵੀ ਧਰਮ ਵਾਲੇ ਲੋਕੀਂ ਕਿਸੇ ਵੀ ਮੁਲਕ ਵਿੱਚ ਦੂਜੇ ਨੰਬਰ ਦੇ ਨਾਗਰਿਕ ਬਣਕੇ ਰਹਿਣ ਲਈ ਤਿਆਰ ਨਹੀਂ ਹਨ। ਇਸ ਲਈ ਇਹ ਹਿੰਦੂ ਰਾਸ਼ਟਰ ਵਾਲਾ ਸੰਕਲਪ ਜਿਸ ਕਿਸੇ ਦੇ ਮਨ ਵਿੱਚ ਹੈ ਉਸਦਾ ਤਿਆਗ ਕਰਨਾ ਪਵੇਗਾ ਅਤੇ ਇਹ ਧਰਮ ਨਿਰਪਖਤਾ ਵਾਲਾ ਸੰਕਲਪ ਹੀ ਅਪਨਾਉਾ ਪਵੇਗਾ। ਅਜ ਤਾਂ ਸਰਕਾਰ ਲਈ ਵੀ ਇਹ ਲਾਜ਼ਮੀ ਹੋ ਗਿਆ ਹੈ ਕਿ ਉਹ ਸਾਰੀਆਂ ਉਹ ਇਕਾਈਆਂ ਗੈਰਕਾਨੂੰਨੀ ਕਰਾਰ ਦੇਵੇ ਜਿਹੜੀਆਂ ਹਿੰਦ੍ਵ ਰਾਸ਼ਟਰ ਦੀ ਗਲ ਕਰਦੀਆਂ ਹਨ ਅਤੇ ਐਲਾਨ ਵੀ ਕਰ ਦੇਵੇ ਕਿ ਸੰਵਿਧਾਨ ਵਿੱਚ ਜਦ ਧਰਮ ਨਿਰਪਖਤਾ ਦੀ ਗਲ ਕਰ ਦਿਤੀ ਗਈ ਹੈ ਤਾਂ ਸੰਵਿਧਾਨ ਦੀ ਉਲੰਘਣਾ ਕਰਨਾ ਜੁਰਮ ਹੀ ਨਹੀਂ ਬਲਕਿ ਦੇਸੋ ਧਰੋਹੀ ਹੈ।
ਭਾਰਤ ਵਿੱਚ ਰਹਿੰਦੇ ਸਾਰੇ ਨਾਗਰਿਕ ਆਪਣੇ ਆਪਨੂੰ ਭਾਰਤੀ ਆਖਣ, ਸਮਝਣ ਅਤੇ ਦੇਸ਼ ਦੇ ਵਫਾਦਾਰ ਬਣਨ ਅਤੇ ਘੋਸ਼ਿਤ ਕਰਨ, ਇਹ ਇਕ ਵਖਰਾ ਮਸਲਾ ਹੈ ਅਤੇ ਹਰ ਦੇਸ਼ ਦਾ ਨਾਗਰਿਕ ਇਸ ਸਿਧਾਂਤ ਅਤੇ ਸੰਕਲਪ ਦਾ ਪਾਬੰਦ ਹੈ। ਇਹ ਹਿੰਦੂ ਰਾਸ਼ਟਰ ਵਾਲਾ ਸੰਕਲਪ ਅਤੇ ਸਿਧਾਂਤ ਅਜ ਦੀਆ ਪ੍ਰਸਿਥਿਤੀਆਂ ਵਿੱਚ ਅਸੰਵਿਧਾਨਿਕ ਹੈ, ਗ਼ੈਰ ਕਾਨੂੰਨੀ ਹੈ ਅਤੇ ਦੇਸ਼ ਧਰੋਹੀ ਵਾਲਾ ਹੈ।



