Skip to content
Independent perspectives. Global stories.
BREAKING

ਦੇਸ਼ ਦੇ ਹਰ ਕੋਨੇ ‘ਚ ਜੰਗਲ ਰਾਜ ਲਈ ਕੌਣ ਜਿੰਮੇਵਾਰ?

Share this story

ਦੇਸ਼ ਦੇ ਲੋਕਤੰਤਰ ਦੇ ਚਾਰੇ ਥੰਮ ਡਗਮਗਾ ਰਹੇ ਨੇ ।ਸਦੇਰ ਸੰਵਿਧਾਨ ਨੂੰ ਕੁਝ ਸਿਆਸੀ ਘਰਾਣਿਆ ਨੇ ਅਪਹਰਨ ਕਰਕੇ ਸਵਿਧਾਨਕ ਸੰਸਥਾਵਾਂ ਨੂੰ ਆਪਣੇ ਤੌਰ ਤਰੀਕੇ ਨਾਲ ਚਲਾ ਰਹੇ ਨੇ ਸੰਸਥਾਵਾਂ ਹਲਕੇ ਕਿਰਦਾਰ ਦੇ ਆਦਮੀ ਤਾਇਨਾਤ ਕਰਕੇ ਉੱਨਾ ਨੂੰ ਆਪਣੀ ਮਰਜੀ ਨਾਲ ਚਲਾ ਰਹੇ ਨੇ । ਸਾਡੇ ਲੋਕ ਨੁਮਾਇੰਦੇ ਹਲਕੇ ਕਿਰਦਾਰ ਅਪਰਾਧੀ ਤੇ ਪਿਛੋਕੜ ਵਾਲੇ ਅੱਤ ਦਰਜੇ ਦੇ ਭ੍ਰਿਸਟ ਹਨ।।
ਉਹ ਪੁਲਿਸ ਤੇ ਅਫ਼ਸਰਸ਼ਾਹੀ ਨੂੰ ਵੀ ਹਲਕੀ ਤੇ ਹੱਥ ਠੋਕਾ ਬਣਾ ਰਹੇ ਨੇ ਜਿਹਨਾਂ ਦੇ ਸਿਰਤੇ ਰਾਜ ਕਰਦੇ ਨੇ ਇਸੇ ਕਰਕੇ ਨਿੱਤ ਰੋਜ ਬਲਾਤਕਾਰ ਕਤਲ, ਡਾਕੇ ਤੇ ਗੈਂਗਵਾਰ ਹੋ ਰਹੀ ਐ। ਜੇਲਾ ਅਪਰਾਧੀ ਸਿਖਲਾਈ ਤੇ ਜੁਰਮ ਕਰਨ ਦੇ ਅੱਡੇ ਬਣ ਰਹੀਆਂ ਨੇ। ਪੁਲਿਸ ਸਿਰਫ ਰਾਜਨੀਤਕ ਸਤਾਧਾਰੀ ਆਗੂਆਂ ਦੇ ਇਸ਼ਾਰਿਆਂ ਤੇ ਨੱਚਦੀ ਐ ਜਾ ਚਾਂਦੀ ਦੀ ਜੁੱਤੀ ਨਾਲ਼ ਕੰਮ ਕਰਦੀ ਐ ਚੰਦ ਕੂ ਅੱਛੇ ਇਮਾਨਦਾਰ ਤੇ ਜੁੰਮੇਵਾਰੀ ਲਈ ਪ੍ਰਤੀਬੱਧ ਅਫ਼ਸਰ ਘੁਟਣ ਮਹਿਸੂਸ ਕਰਦੇ ਨੇ ਉਹ ਖੂੰਜੇ ਲਾ ਦਿੱਤੇ ਜਾਂਦੇ ਨੇ।
ਪਿਛਲੇ ਦਿਨੀਂ ਇੱਕ ਸਲੋਤਰੀ ਡਾਕਟਰ ਨਾਲ ਕੁਝ ਗੁੰਡਿਆ ਨੇ ਬਲਾਤਕਾਰ ਕਰਕੇ ਗਵਾਹੀ ਅਤੇ ਸਬੂਤ ਖਤਮ ਕਰਨ ਲਈ ਜਿੰਦਾ ਸਰੀਰ ਅੱਗ ਲਾਕੇ ਸਾੜ ਦਿੱਤਾ। ਦਿੱਲੀ ਦੇ ਨਿਰਭੈਅ ਕਾਂਢ ਤੋ ਪਿਛੋ ਇਹ ਅਗਲੀ ਕਹਾਣੀ ਸੀ।
ਭਾਵੇਂ ਦਿੱਲੀ ਵਿਚ ਯੂ ਪੀ ਚ ਵੀ ਹੋਰ ਬੜੀਆ ਘਟਨਾਵਾਂ ਨੀਤ ਰੋਜ ਹੁੰਦੀਆਂ ਨੇ। ਰਾਤ ਦੀ ਖਬਰ ਐ ਕਿ ਤੇਲੰਗਾਨਾ ਪੁਲਿਸ ਪੁਲਿਸ ਲੇਡੀ ਡਾਕਟਰ ਦੇ ਬਲਾਤਕਾਰ ਤੇ ਕਤਲ ਕੇਸ ਦੇ ਮੁਰਜਮਾ ਨੂੰ ਪੁਲਿਸ ਹਿਰਾਸਤ ਵਿਚ ਲੈ ਕੇ ਮੌਕੇ ਦੀ ਵਾਰਦਾਤ ਵਾਲੀ ਥਾਂ ਗਈ ਸੀ ਜਿੱਥੇ ਮੁਲਜਮਾਂ ਨੇ ਮੌਕੇ ਦਾ ਫਾਇਦਾ ਉਠਾ ਕੇ ਪੁਲਿਸ ਮੁਲਜਮਾਂ ਦੇ ਹਥਿਆਰ ਖੋਹ ਕੇ ਭਜਣ ਦੀ ਕੋਸ਼ਿਸ਼ ਕੀਤੀ ਜੋ ਪੁਲਿਸ ਮੁਕਾਬਲੇ ਚ ਮਾਰੇ ਗਏ ਮੌਕੇ ਤੇ ਵੀਡੀਉ ਵਿਚ ਮੁਕਬਲਾ ਹੁੰਦਾ ਤਾਂ ਨਹੀਂ ਵਿਖਾਇਆ ਗਿਆ ਪਰ ਲੋਕ ਭਾਰੀ ਗਿਣਤੀ ਚ ਪੁਲਿਸ ਦੇ ਹੱਕ ਚ ਨਾਅਰੇ ਮਾਰਦੇ ਵਿਖਾਏ ਗਏ ਹਨ।ਇਹ ਸਭ ਕੁਝ ਪੁਲਿਸ ਦਾ ਮਨੇਜ ਕੀਤਾ ਸਾਫ ਨਜਰ ਆਉਂਦਾ ਹੈ। ਨਾਲ਼ ਹੀ ਐਨੀ ਭਾਰੀ ਗਿਣਤੀ ਚ ਪੁਲਿਸ ਦਾ ਆਹਲਾ ਅਫ਼ਸਰਾਂ ਦਾ ਮੌਕੇ ਤੇ ਹੋਣਾ ਹੋਰ ਵੀ ਸ਼ੱਕੀ ਕਰ ਦਿੰਦਾ ਐ।
ਮੈ ਹਰ ਪਾਸੇ ਤੋ ਪੁਲਿਸ ਦੀ ਇਸ ਭੂਮਿਕਾ ਦੀ ਤਾਰੀਫ਼ ਸੁਣ ਪੜ ਰਿਹਾ ਹਾਂ । ਬਹੁਤ ਸਾਰੇ ਉੱਚੇ ਅਹੁਦੇ ਤੇ ਬਿਰਾਜਮਾਨ ਲੋਕ ਤਰੀਫ ਕਰ ਰਹੇ ਹਨ। ਪੁਲਿਸ ਹਿਫਾਜਤ ਚੋ ਨਿਹੱਥੇ ਬੰਦੇ ਅਸਲਾ ਖੋਹ ਕੇ ਭਜਣ ਫੇਰ ਪੁਲਿਸ ਹੋਰ ਕੀ ਭੱਡੋਕਰੀ ਕਰੂਗੀ ਜੇ ਇਹ ਸੱਚ ਨਹੀਂ ਫੇਰ ਪੁਲਿਸ ਨੇ ਕਨੂਨ ਆਪਣੇ ਹੱਥ ਕਿਉ ਲਿਆ ।ਉਹ੍ਹਨਾਂ ਨੂੰ ਕੋਈ ਡਰ ਨਹੀਂ ਸਰਕਾਰ ਉਣਾ ਦੇ ਨਾਲ਼ ਐ । ਸਰਕਾਰਾਂ ਬਦਲਣ ਤੇ ਬਾਜੀ ਪੁੱਠੀ ਵੀ ਪੈ ਜਾਂਦੀ ਐ ਚਲੋ ਇੱਕ ਵਾਰ ਤਾਂ ਵਾਹਵਾ ਖਟ ਲਈ ।ਇਹ ਸਭ ਕੁਝ ਬਹੁਤ ਮੰਦਭਾਗਾ ਹੋਇਆ ਹੈ ਮੈਂ ਹੁਣ ਔਰਤਾਂ ਨਾਲ ਹੋ ਰਹੇ ਜਿਣਸੀ ਹਮਲਿਆਂ ਦੇ ਸੰਧਰਵ ਚ ਕੁੱਝ ਕਹਿਣ ਤੋ ਪਹਿਲਾਂ ਬੇਨਤੀ ਕਰਦਾ ਹਾਂ ਬੀਬੀਆਂ ਮੇਰੀ ਗਲ ਦਾ ਬੁੱਰਾ ਨਾ ਮਨਾਉਣਾ ਭੈਣੋ ਤੇ ਬੇਟੀਓ। ਧਨੀ ਅੱਧਾ ਚੋਰ ਹੁੰਦਾ ਐ।।
ਔਰਤਾਂ ਦੀ ਸੁੰਘਣ ਅਤੇ ਮਨੋਵਿਗਿਆਨਕ ਸ਼ਕਤੀ ਆਦਮੀ ਦੇ ਨਿਸਬਤ ਬਹੁਤ ਤੇਜ ਹੁੰਦੀ ਐ।ਬੰਦੇ ਦੀ ਹਰ ਹਰਕਤ ਨੂੰ ਉਹ ਪੱਲ ਚ ਪਹਿਚਾਣ ਜਾਂਦੀਆਂ ਨੇ ਪਰ ਜਜਬਾਤੀ ਹੋਣ ਕਰਕੇ ਅਖੋ ਓਹਲੇ ਵੀ ਕਰ ਜਾਂਦੀਆਂ ਨੇ ਜਾ ਮੌਕੇ ਦੇ ਹਾਲਾਤਾਂ ਵਾਰੇ ਉਹ ਬੰਦੇ ਦੇ ਦਿਲ ਦੀ ਬੁੱਝ ਲੈਂਦੀਆਂ ਨੇ।
ਜਿੱਥੇ ਕਿਤੇ ਆਪਣੇ ਮਨ ਵਿਚ ਜਾਨ ਮਾਲ ਤੇ ਇੱਜਤ ਦਾ ਖਤਰਾ ਮਹਿਸੂਸ ਕਰਨ ਉੱਥੇ ਜਾਣ ਵੇਲੇ ਇੱਕ ਨਹੀਂ ਚਾਰ ਵਾਰ ਸੋਚਣ।ਸਾਡੇ ਪਹਿਰਾਵੇ, ਰਹਿਣ ਸਹਿਣ, ਬੇਵਕਤ ਖਤਰੇ ਵਾਲੇ ਖੇਤਰ ਚ ਜਾਣ ਨਾਲ ਖਤਰਾ ਵੱਧ ਜਾਂਦਾ ਐ। ਸਾਡੇ ਮੁਲਕ ਚ ਜਿਹੜ੍ਹੇ ਬਹੁਤ ਸਾਰੇ ਗਾਵਾਰ, ਮੂਰਖ ਅਗਿਆਨੀ ਵਹਿਸ਼ੀ ਦਰਿੰਦੇ ਰਹਿੰਦੇ ਨੇ ਜੇਹੜੇ ਕਨੂੰਨ ਸਜਾ ਤੇ ਜਾਬਤਾ ਨਹੀਂ ਜਾਣਦੇ। ਕਿਸੇ ਸਰਕਾਰ ਦਾ ਕਾਨੂੰਨ ਦਾ ਡਰ ਨਹੀ ਮੰਨਦੇ । ਉਹਨਾਂ ਲਈ ਜੇਲ੍ਹ ਤੇ ਜੇਲ ਤੋ ਬਾਹਰ ਬਰਾਬਰ ਐ , ਸਗੋ ਜੇਲ ਚ ਜਾ ਕੇ ਹੋਰ ਅਪਰਾਧ ਕਰਨ ਦੀ ਵਿਉਂਤ ਸਿੱਖਦੇ ਨੇ । ਇੰਟਰਨੈੱਟ ਕਰਕੇ ਉਹ ਲੋਕ ਅਸ਼ਲੀਲ ਫ਼ਿਲਮਾਂ ਤੇ ਹੋਰ ਸਮਗਰੀ ਵੇਖ ਕੇ ਭੱਟਕ ਜਾਂਦੇ ਨੇ । ਉਹ ਕਿਸੇ ਵੀ ਸਥਿਤੀ ਚ ਨਸ਼ੇ ਅਤੇ ਡਰਗਜ਼ ਲੈਕੇ ਕੋਈ ਵੀ ਵੱਡੀ ਵਾਰਦਾਤ ਆਪਣੀ ਮਨ ਮਾ ਭੈਣ ਧੀ ਮਾਮੀ ਚਾਚੀ ਨਿੱਕੀ ਬਚੀ ਕਿਸੇ ਨਾਲ ਵੀ ਕੇ ਸਕਦੇ ਨੇ ਸਰਕਾਰ ਨੇ ਸਖਤ ਕਾਨੂੰਨ ਬਣਾ ਤੇ ਇਸ ਦਾ ਸਿੱਟਾ ਇਹ ਹੋਇਆ ਕਿ ਹੁਣ ਗੈਂਗਰੇਪ ਕਰਕੇ ਸਬੂਤ ਮਿਟਾ ਲਈ ਸਜਾ ਤੋਂ ਬਚਣ ਵਾਸਤੇ ਅੱਗ ਲਾਉਣ,, ਦਰਿਆ ਚ ਸੁੱਟਣ ਗਲਾ ਖੋਟਣ ਤੇ ਰੇਲ ਗੱਡੀ ਹੇਠ ਸੁੱਟਣ ਦੀਆਂ ਵਾਰਦਾਤਾਂ ਕਰਦੇ ਨੇ।
ਪੱਛਮੀ ਕਿਸਮ ਦੇ ਕਲਚਰ ਦੀ ਰੀਸ ਸ਼ੁਰੂ ਹੋਗੀ ਪਰ ਲੋਕਾ ਦਾ ਸਰਕਾਰ ਸਿਆਸਤਦਾਨ ਪੁਲਿਸ ਅਫ਼ਸਰਸ਼ਾਹੀ ਤੇ ਜੱਜਾ ਸਮੇਤ ਸਮਾਜ ਦਾ ਕਿਰਦਾਰ ਨਹੀਂ ਬਦਲਿਆ । ਮਰਦ ਪ੍ਰਧਾਨ ਸਮਾਜ ਹੋਣ ਕਾਰਨ ਅਜੇ ਔਰਤਾਂ ਨੂੰ ਸੰਪੂਰਨ ਅਜਾਦੀ ਦੇਣਾ ਤੇ ਉੱਨਾ ਦਾ ਬਰਾਬਰ ਸਤਕਾਰ ਕਰਨਾ ਅਜੇ ਵਧੇਰੇ ਪਾੜਾ ਐ। ਬੀਬੀਆਂ ਭੈਣਾਂ ਉਸ ਦੀ ਰੀਸ ਕਰਕੇ ਹਕਾ ਦੀ ਮੰਗ ਅਜਾਦੀ, ਰਾਤ ਨੂੰ ਘੁੰਮਣਾ ਹੋਟਲਾਂ ਕਲਬਾ ਚ ਜਾਣਾ ਤੇ ਰਾਤ ਦੇ ਵਕਤ ਮੁੰਡਿਆ ਨਾਲ ਘੁੰਮਣ ਦਾ ਖਤਰਾ ਸੋਚ ਸਮਝ ਕੇ ਲੈਣ । ਐਥੇ ਪੁਲਿਸ ਪੱਛਮ ਵਰਗੀ ਨਹੀਂ। ਜਿਆਦਾ ਖਤਰੇ ਪੁਲਸ ਤੋ ਨੇ ਜਾ ਉਨ੍ਹਾਂ ਦੀ ਮਦਦ ਦੂਜੇ ਪਾਸੇ ਹੁੰਦੀ ਐ। ਜਿਆਦਾ ਦੋਸ਼ੀ ਸਿਆਸੀ ਲੋਕ ਨੇ। ਮਗਰ ਮੱਛ ਦੇ ਹੰਝੂ ਵਹਾਉਂਦੇ ਨੇ। ਬਚਾ ਵਿਚ ਹੀ ਬਚਾ ਹੁੰਦਾ ਐ।
ਆਪਣੇ ਨਾਲ਼ ਕੋਈ ਛੋਟਾ ਚਾਕੂ, ਲਾਲ ਮਿਰਚ ਦਾ ਚੂਰਨ, ਕੋਈ ਡਾਕਟਰ ਦੀ ਸਲਾਹ ਨਾਲ ਰਸਾਇਣਕ ਪਦਾਰਥ ਬਚਾਓ ਲਈ ਰਖੋ। ਕੋਈ ਸੈਰਨ ਜੋਂ ਖਤਰੇ ਸਮੇਂ ਘੰਟੀ ਵਜਨ ਦਾ ਕੰਮ ਕਰੇ, ਰੱਖੋ। ਜੇ ਆਪਣੇ ਲੋਕੇਸ਼ਨ ਆਪਣੇ ਘਰਦੇ ਨੇੜੇ ਦੇ ਜੀਅ ਨਾਲ ਖਤਰੇ ਸਮੇਂ ਸਾਂਝੀ ਕਰਦੇ ਰਹੋ । ਭੜਕੀਲਾ ਲਿਬਾਸ ਜਿੰਨਾ ਹੌਸ ਕੇ ਗੁਰੇਜ ਕਰੋ। ਇੱਕਲੈ ਘੁੰਮਣ ਤੋ ਵੀ ਜਿੰਨਾ ਹੋਸਕੇ ਗੁਰੇਜ ਕਰੋ। ਉਪਰੇ ਬੰਦੇ ਨਾਲ ਫਾਲਤੂ ਫੋਨ ਸਾਂਝਾ ਜਾ ਸੰਚਾਰ ਗੁਰੇਜ ਕਰੋ। ਫੇਸ ਬੂਕ ਜਾ ਸੋਸਾਲ ਮੀਡੀਆ ਤੇ ਦੋਸਤ ਬਣਾਉਣ ਲੱਗਏ ਕਾਹਲੀ ਨਾ ਕਰੋ। ਬਹੁਤ ਸਾਰੇ ਧੋਖੇ ਇਥੋ ਪੈਂਦੇ ਹੋ ਰਹੇ ਨੇ ਭਾਰਤ ਚ ਹਰ ਬੰਦੇ ਨੂੰ ਪਹਿਲਾ ਸ਼ਕੀ ਬਾਅਦ ਚ ਪਰਖ ਕੇ ਸੱਚਾ ਮੰਨੋ। ਜਜਬਾਤਾ ਦੇ ਰੌਂ ਜਾ ਜਾਣ ਦੀ ਬਜਾਏ ਦਿਮਾਗ ਅਕਲ ਸੋਝੀ ਤੋਂ ਕੰਮ ਲਓ। ਪੱਛਮ ਚ ਜਿਆਦਾ ਬੰਦੇ ਸੱਚੇ ਤੇ ਠੀਕ ਨੇ ਕਿਉਕਿ ਉੱਥੇ ਕਨੂੰਨ ਦਾ ਡਰ ਐ। ਇਥੇ ਕਨੂੰਨ ਬੋਦਾ ਐ, ਬਹਿਰੀ ਸਰਕਾਰ ਐ, ਅੰਨਾ ਸਮਾਜ ਐ ,ਢੀਠ ਸਿਆਸਤਦਾਨ ਨੇ, ਬੇਸ਼ਰਮ ਧਾਰਮਿਕ ਲੋਕ ਨੇ, ਵਹਿਸ਼ੀ ਦਰਿੰਦੇ ਨੇੜੇ ਦੇ ਰਿਸ਼ਤੇਦਾਰ ਨੇ ਜਿੰਨਾ ਤੋ ਨਾਬਾਲਗਾਂ ਨੂੰ ਵੱਡਾ ਖਤਰਾ ਐ। ਜੇ ਕੋਈ ਧਾਰਮਿਕ ਸੰਤ, ਟੀਚਰ, ਕੋਚ ਜਾ ਨਜਦੀਕੀ ਰਿਸ਼ਤੇਦਾਰ ਕਿਤੇ ਤੁਹਾਡੇ ਨਾਲ ਗਲਤ ਹਰਕਤ ਜਾਂ ਗਲਤ ਥਾ ਤੇ ਸਪਰਸ਼ ਕਰਦਾ ਐ ਤਾਂ ਜਲਦੀ ਤੋ ਜਲਦੀ ਆਪਣੀ ਮਾ ਵੱਡੀ ਭੈਣ ਦਾਦੀ ਜਾ ਨਾਨੀ ਜੋਂ ਵੀ ਤੁਹਾਡੇ ਨੇੜੇ ਤੇ ਰਖਵਾਲੀ, ਹਿਫਾਜਤੀ ਹੋਵੇ, ਉਸ ਨੂੰ ਦੱਸੋ। ਸਕੂਲਾਂ ਕਾਲਜਾਂ ਤੇ ਹੋਰ ਅਦਾਰਿਆਂ ਚ ਜੂਡੋ ਕਰਾਟੇ ਵਰਗੇ ਜੌਹਰ ਲੜਕੀਆਂ ਨੂੰ ਸਿਖਲਾਈ ਦਿੱਤੀ ਜਾਵੇ ਤਾਂ ਜੋਂ ਔਖੇ ਵੇਲੇ ਦੁਸ਼ਟ ਸੋਧੇ ਜਾਣ। ਹੁਣ ਤਾਂ ਵਾੜਾ ਹੀ ਖੇਤੀ ਖਾ ਰਹੀਆਂ ਨੇ। ਅਦਾਲਤੀ ਪ੍ਰਣਾਲੀ ਐਨੀ ਲੰਮੀ ਤੇ ਜਲਾਲਤ ਭਰੀ ਐ ਕਿ ਦੂਹਰੀ ਵਾਰ ਬਲਾਤਕਾਰ ਹੋਣ ਦੇ ਬਰਾਬਰ ਹੋ ਜਾਂਦੈ।
ਔਰਤਾਂ ਖਿਲਾਫ ਜੁਰਮ ਜਿਸ ਦੀ ਸਜਾ ਸਤ ਸਾਲ ਜਾ ਵੱਧ ਹੋਵੇ , ਵਿਸੇਸ਼ ਅਦਾਲਤਾਂ ਸਮਾ ਬਧ ਤਰੀਕੇ ਨਾਲ ਫੈਸਲੇ ਕਰਨ ਇਨਸਾਫ ਦਿੱਤਾ ਨਜਰ ਆਏ ।ਝੂਠੇ ਮੁਕਾਬਲੇ ਕਿਸੇ ਮਸਲੇ ਦਾ ਹੱਲ ਨਹੀਂ। ਸਿਆਸੀ ਲੋਕ ਮੀਡੀਆ ਤੇ ਜਨਤਕ ਦਬਾਅ ਸਦਕਾ ਸਖਤ ਕਨੂੰਨ ਬਣਾਉਂਦੇ ਨੇ ਪਰ ਪੁਲਿਸ ਇੰਨਾ ਦੇ ਦਬਾਅ ਜਾ ਚਾਂਦੀ ਦੀ ਜੁੱਤੀ ਕਰਕੇ ਆਪਣੇ ਮੁਤਾਬਕ ਪਰਚਾ ਦਰਜ ਕਰਦੇ ਨੇ ਪੁਲੀਸ ਕੋਲ ਵਧੇਰੇ ਸ਼ਕਤੀਆਂ ਨੇ ਜੇ ਚਾਹੇ ਵਿਧੀ ਵਿਧਾਨ ਤਹਿਤ ਹੀ ਇਨਸਾਨ ਦਵਾ ਸਕਦੀ ਐ।।ਸਬੂਤ ਇਕੱਠੇ ਤੇ ਮਿਟਾਉਣ ਦਾ ਕੰਮ ਲਾਲਚ ਜਾ ਸਿਆਸੀ ਦਬਾਅ ਹੇਠ ਕਰਦੇ ਨੇ। ਕਿੰਨੀਆਂ ਮੰਦ ਘਟਨਾਵਾਂ ਹੋਗੀਆਂ ਆਓ ਸਾਰੇ ਰੋਕਣ ਲਈ ਥੋੜਾ ਥੋੜਾ ਸੁਚਾਰੂ ਯੋਗਦਾਨ ਪਾਈਏ।
ਮੈ ਔਰਤਾਂ ਦੀ ਅਜਾਦੀ ਦੇ ਉਲਟ ਨਹੀਂ। ਮੈਂ ਰੂੜੀਵਾਦੀ ਨਹੀ। ਪਰ ਔਰਤਾਂ ਦੀ ਇੱਜਤ ਤੇ ਸੁਰੱਖਿਆ ਦੇ ਹੱਕ ਚ ਆ।ਮੇਰੇ ਵਿਚਾਰਾਂ ਨਾਲ਼ ਸਹਿਮਤੀ ਨਾ ਹੋਣ ਦੀ ਸੂਰਤ ਚ ਆਗੇਤੀ ਮਾਫੀ ਮੰਗਦਾ ਹਾ।

WRITTEN BY