ਬਟਾਲਾ- ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸ਼ਹਿਰ ਬਟਾਲਾ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਆਪਸੀ ਰਾਜਨੀਤਕ ਗੁਟਬਾਜ਼ੀ ਦਾ ਸ਼ਿਕਾਰ ਹੋਣ ਕਾਰਨ ਹਮੇਸ਼ਾ ਤੋਂ ਹੀ ਵਿਕਾਸ ਦੇ ਪੱਖੋਂ ਪਛੜੀਆਂ ਹੋਇਆ ਸੀ ਕਿਉਂਕਿ ਸ਼ਹਿਰ ਦੇ ਸਾਬਕਾ ਅਤੇ ਮੋਜੂਦਾ ਵਿਧਾਇਕਾਂ ਵਲੋਂ ਸ਼ਹਿਰ ਦੇ ਵਿਕਾਸ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਗਈ ਸਗੋਂ ਵਿਧਾਇਕ ਰਹਿ ਚੁੱਕੇ ਕਾਂਗਰਸੀ ਅਤੇ ਭਾਜਪਾ ਅਕਾਲੀ ਦਲ ਦੇ ਵਿਧਾਇਕਾਂ ਨੇ ਆਪਣੇ ਕਾਰਜਕਾਲ ਦੌਰਾਨ ਆਪਣਾ ਰੱਜ ਕੇ ਵਿਕਾਸ ਕੀਤਾ ਪਰ ਸ਼ਹਿਰ ਦੇ ਵਿਕਾਸ ਦੀ ਕਿਸੇ ਨੇ ਕਦੇ ਚਿੰਤਾ ਹੀ ਨਹੀਂ ਕੀਤੀ ਜਿਸ ਦੇ ਚਲਦਿਆਂ ਸ਼ਹਿਰ ਵਿਕਾਸ ਤੋਂ ਇਸ ਕੇਂਦਰ ਪੱਛੜ ਗਿਆ ਕਿ ਬਟਾਲਾ ਸ਼ਹਿਰ ਦੀਆਂ ਟੁਟੀਆਂ ਸੜਕਾਂ ਦੀ ਦੁੱਖਭਰੀ ਦਾਸਤਾਨ ਕਈ ਵਾਰ ਅਖ਼ਬਾਰ ਰਾਹੀਂ ਪ੍ਰਸ਼ਾਸਨ ਤੇ ਸਰਕਾਰ ਦੇ ਨੋਟਿਸ ਵਿੱਚ ਲਿਆਂਦੀ ਪਰ ਕਦੇ ਕਿਸੇ ਦੀ ਸਿਹਤ ਤੇ ਕੋਈ ਅਸਰ ਨਾ ਹੋਇਆ ਗੋਰਤਲਬ ਹੈ ਕਿ ਬਟਾਲਾ ਦੀ ਰਾਜਨੀਤੀ ਹਮੇਸ਼ਾ ਤੋਂ ਹੀ ਗੁਟਬਾਜ਼ੀ ਦਾ ਸ਼ਿਕਾਰ ਰਹੀ ਸ਼ਹਿਰ ਵਿੱਚ ਵਿਧਾਇਕ ਜੇਕਰ ਕਾਂਗਰਸ ਦਾ ਹੁੰਦਾ ਤਾਂ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਹੋਣ ਕਾਰਨ ਸ਼ਹਿਰ ਵਿਕਾਸ ਪੱਖੋਂ ਪੱਛੜ ਜਾਦਾ ਜੇਕਰ ਨਗਰ ਕੋਸਲ ਦੇ ਪ੍ਰਧਾਨ ਦੀ ਕੁਰਸੀ ਤੇ ਬੀ ਦੇ ਪੀ ਕੋਸਲਰ ਬੈਠਦਾ ਤਾਂ ਆਪਣੀ ਗੱਠਜੋੜ ਦੇ ਅਕਾਲੀ ਵਿਧਾਇਕ ਅਤੇ ਕੋਂਸਲਰਾਂ ਵਲੋਂ ਵਿਰੋਧ ਕੀਤਾ ਜਾਂਦਾ ਇਹਨਾਂ ਸਭਨਾਂ ਦੇ ਚਲਦਿਆਂ ਸ਼ਹਿਰ ਵਿਕਾਸ ਤੋਂ ਵਾਝਾਂ ਰਹਿ ਗਿਆ ਪਰ ਇਥੋਂ ਦੇ ਵਿਧਾਇਕਾਂ ਨੇ ਸ਼ਹਿਰ ਦੇ ਵਿਕਾਸ ਨੂੰ ਕਦੇ ਜ਼ਰੂਰੀ ਸਮਝਿਆ ਹੀ ਨਹੀ ਸਮਝਿਆ।
ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਬਟਾਲਾ ਸ਼ਹਿਰ ਤੋਂ ਪਹਿਲਾਂ ਸਾਬਕਾ ਕਾਂਗਰਸੀ ਵਿਧਾਇਕ ਅਸ਼ਵਨੀ ਸੇਖੜੀ ਸੈਰ ਸਪਾਟਾ ਮੰਤਰੀ ਰਹਿ ਚੁੱਕੇ ਹਨ ਅਤੇ ਇਥੋਂ ਹੀ ਬੀ ਜੇ ਪੀ ਸਾਬਕਾ ਵਿਧਾਇਕ ਜਗਦੀਸ਼ ਰਾਜ ਸਾਹਨੀ ਅਕਾਲੀ ਦਲ ਬੀ ਜੇ ਪੀ ਗਠਬੰਧਨ ਸਰਕਾਰ ਸਮੇ ਸੰਸਦੀ ਸਕੱਤਰ ਰਹਿ ਚੁੱਕੇ ਹਨ।
ਬਾਵਜੂਦ ਇਸਦੇ ਵੀ ਬਟਾਲਾ ਦੇ ਹਾਲਾਤ ਅੱਜ ਦੇ ਸਮੇਂ ਵਿੱਚ ਵੀ ਇਸ ਕੇਂਦਰ ਲਾਚਾਰ ਸਨ ਕਿ ਇਥੋਂ ਦੀਆਂ ਟੁਟੀਆਂ ਸੜਕਾਂ ਤੋਂ ਗੁਜ਼ਰਨਾ ਕਿਸੇ ਸਜ਼ਾ ਨਾਲੌਂ ਘੱਟ ਨਹੀਂ ਸੀ ਪਰ ਇਸੇ ਸਮੇਂ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਟਾਲਾ ਦੇ ਲੋਕਾਂ ਦੀ ਪੁਰਜ਼ੋਰ ਮੰਗ ਅਤੇ ਬਟਾਲਾ ਵਿੱਚ ਰਾਜਨੀਤਕ ਪਾਰਟੀਆਂ ਦੀ ਆਪਸੀ ਖਿਚੋਤਾਣ ਦੇ ਚਲਦਿਆਂ ਸ਼ਹਿਰ ਦੇ ਵਿਕਾਸ ਵਿੱਚ ਰੋਕ ਨੂੰ ਵੇਖਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਹਿਰ ਬਟਾਲਾ ਦੇ ਹਾਲਾਤਾਂ ਬਾਰੇ ਜਾਣੂ ਕਰਵਾਇਆ ਅਤੇ ਬਾਜਵਾ ਸਾਬ ਦੀਆਂ ਕੋਸ਼ਿਸ਼ਾਂ ਸਦਕਾ ਬਟਾਲਾ ਤੇ ਆਖਰ ਸਰਕਾਰ ਦੀ ਨਜ਼ਰ ਆਈ ਅਤੇ ਵਾਹਿਗੁਰੂ ਦੀ ਕਿਰਪਾ ਨਾਲ ਬਟਾਲਾ ਦੇ ਲੋਕਾਂ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਜਦੋਜਹਿਦ ਦੇ ਚਲਦਿਆਂ ਸ਼ਹਿਰ ਦੀ ਬਦਲਦੀ ਨੁਹਾਰ ਵੇਖਣ ਨੂੰ ਨਸੀਬ ਹੋਈ ਇਸ ਮੌਕੇ ਜਦੋ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਨਾਲ ਉਨ੍ਹਾਂ ਦਾ ਪੁਰਾਣਾ ਸਬੰਧ ਹੈ ਉਹਣਾ ਦੀ ਪੜਾਈ ਬਟਾਲਾ ਤੋਂ ਹੈ ਉਹਨਾਂ ਕਿਹਾ ਕਿ ਉਹ ਆਪਣੀ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕਰ ਰਹੇ ਹਨ ਕਿ ਬਟਾਲਾ ਦੀ ਨੁਹਾਰ ਬਦਲੀ ਜਾਵੇ ਉਹਨਾਂ ਵਲੋਂ ਵੱਖ ਵੱਖ ਸੜਕਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਉਂਦਿਆਂ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕੰਮ ਲਗਭਗ ਕੰਪਲੀਟ ਹੋਣ ਵਾਲੇ ਹਨ ਅਤੇ ਜੋਂ ਕੰਮ ਰਹਿ ਗਏ ਹਨ। ਉਹ ਵੀ ਜਲਦ ਹੀ ਸ਼ੁਰੂ ਕਰਵਾਏ ਜਾਣਗੇ ਬਾਜਵਾ ਸਾਬ ਨੇ ਕਿਹਾ ਕਿ ਉਹ ਅੱਗੋਂ ਵੀ ਬਟਾਲਾ ਵਿਕਾਸ ਲਈ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਨਗੇ ਅਤੇ ਲੰਬੇ ਸਮੇਂ ਤੋਂ ਪਛੜੇ ਸ਼ਹਿਰ ਨੂੰ ਵਿਕਾਸ ਦੇ ਰਾਹ ਤੇ ਲਿਆਂਦਾ ਜਾਵੇ ਅੱਜ ਬਟਾਲਾ ਦੀਆਂ ਮੁੱਖ ਸੜਕਾਂ ਤੇ ਪੁਲਾਂ ਦੀ ਕੰਮ ਜਾਰੀ ਹੈ ਅਤੇ ਜਲਦ ਹੀ ਇਹ ਤਿਆਰ ਹੋ ਕੇ ਸ਼ਹਿਰ ਵਾਸੀਆਂ ਨੂੰ ਸਪੁਰਦ ਹੋਵੇਗਾ ਅਤੇ ਟੁਟੀਆਂ ਸੜਕਾਂ ਤੋਂ ਰਹਿਤ ਬਟਾਲਾ ਇਕ ਨਵੇਂ ਰੂਪ ਵਿਚ ਪੇਸ਼ ਹੋਵੇਗਾ



