Skip to content
Independent perspectives. Global stories.
BREAKING

ਪੰਜਾਬ ਦੀਆਂ ਦੋ ਧੀਆਂ ਦੋਹਾ ਕਤਰ ਵਿਖੇ ਹੋਈ 14ਵੀ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ‘ਚ ਗੋਲਡ ਅਤੇ ਸਿਲਵਰ ਮੈਡਲ ਜਿੱਤ ਕੇ ਰੂਪਨਗਰ ਪਹੁੰਚੀਆਂ

Share this story

ਰੂਪਨਗਰ- ਰੂਪਨਗਰ ਵਿੱਚ ਅੱਜ ਪੰਜਾਬ ਦੀਆਂ ਦੋ ਧੀਆਂ ਦੋਹਾ ਕਤਰ ਵਿਖੇ ਸੰਪੰਨ ਹੋਈ 14ਵੀ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਅਤੇ ਸਿਲਵਰ ਮੈਡਲ ਜਿੱਤ ਕੇ ਅੱਜ ਆਪਣੇ ਸ਼ਹਿਰ ਰੂਪਨਗਰ ਪਹੁੰਚੀਆਂ ਪੰਜਾਬ ਦੀਆਂ ਇਨ੍ਹਾਂ ਦੋ ਧੀਆਂ ਨੇ ਭਾਰਤ ਅਤੇ ਪੰਜਾਬ ਦਾ ਨਾਮ ਪੂਰੀ ਦੁਨੀਆ ਤੇ ਰੋਸ਼ਨ ਕੀਤਾ ਹੈ । ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਛੋਟੇ ਜਿਹੇ ਇੱਕ ਸਕੂਲ ਪਿੰਡ ਝੱਲੀਆਂ ਕਲਾਂ ਵਿੱਚ ਸ਼ੂਟਿੰਗ ਰੇਂਜ ਤੇ ਸ਼ੂਟਿੰਗ ਸਿੱਖਣ ਤੋਂ ਬਾਅਦ ਇਨ੍ਹਾਂ ਦੋ ਬੱਚਿਆਂ ਨੇ ਪਹਿਲਾਂ ਪੰਜਾਬ ਵਿੱਚ ਹੋਈਆਂ ਜ਼ਿਲ੍ਹਾ ਪੱਧਰੀ ਰਾਜ ਪੱਧਰੀ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤੇ ਸਨ । ਜਿਸ ਤੋਂ ਬਾਅਦ ਇਨ੍ਹਾਂ ਨੂੰ ਮਾਣਮੱਤੀ ਧੀਆਂ ਦੀ ਚੋਣ ਇੰਡੀਆ ਵੱਲੋਂ ਹੋਈ ਅਤੇ ਇਨ੍ਹਾਂ ਨੇ ਸੱਤ ਸਮੁੰਦਰੋਂ ਪਾਰ ਜਾ ਕੇ ਵੀ ਭਾਰਤ ਦਾ ਝੰਡਾ ਫਹਿਰਾਇਆ ਅਤੇ ਜੈਸਮੀਨ ਕੌਰ ਨੇ ਗੋਲਡ ਮੈਡਲ ਅਤੇ ਖੁਸ਼ੀ ਸੈਣੀ ਨੇ ਸਿਲਵਰ ਮੈਡਲ ਹਾਸਿਲ ਕੀਤਾ ਅਤੇ ਅੱਜ ਜਿਵੇਂ ਹੀ ਰੋਪੜ ਸ਼ਹਿਰ ਵਿੱਚ ਇਹ ਖ਼ਬਰ ਪਤਾ ਲੱਗੀ ਕਿ ਖੁਸ਼ੀ ਸੈਣੀ ਅਤੇ ਜੈਸਮੀਨ ਕੌਰ ਦਿੱਲੀ ਏਅਰਪੋਰਟ ਤੋਂ ਪੰਜਾਬ ਵੱਲ ਨਿਕਲ ਚੁੱਕੀਆਂ ਹਨ ਉਦੋਂ ਤੋਂ ਹੀ ਪਿੰਡ ਝੱਲੀਆਂ ਕਲਾਂ ਵਾਸੀਆਂ ਵਿੱਚ ਵਿਆਹ ਵਰਗਾ ਮਾਹੌਲ ਸੀ ਅਤੇ ਪਿੰਡ ਝੱਲੀਆਂ ਕਲਾਂ ਦੀ ਪੂਰੀ ਪੰਚਾਇਤ ਪਿੰਡ ਝੱਲੀਆਂ ਕਲਾਂ ਦੇ ਸਕੂਲ ਦਾ ਪੂਰਾ ਸਟਾਫ ਅਤੇ ਮੈਨੇਜਮੈਂਟ ਵੱਲੋਂ ਇਨ੍ਹਾਂ ਬੱਚਿਆਂ ਦੇ ਸਵਾਗਤ ਲਈ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ ਅਤੇ ਜਿਵੇਂ ਹੀ ਇਹ ਬੱਚੀਆਂ ਅੱਜ ਰੋਪੜ ਪੁਲਸ ਲਾਈਨ ਕੋਲ ਪਹੁੰਚਿਆ ਤੇ ਉਥੇ ਢੋਲ ਧਮਕੇ ਨਾਲ ਇਨ੍ਹਾਂ ਦਾ ਸਵਾਗਤ ਕੀਤਾ ਗਿਆ। ਗੋਲਡ ਮੈਡਲ ਵਿਜੇਤਾ ਜੈਸਮੀਨ ਕੌਰ ਅਤੇ ਸਿਲਵਰ ਮੈਡਲ ਵਿਜੇਤਾ ਖੁਸ਼ੀ ਸੈਣੀ ਨੇ ਸਾਡੇ ਪੱਤਰਕਾਰ ਨਾਲ ਸਭ ਤੋਂ ਪਹਿਲਾਂ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਅੱਜ ਆਪਣੇ ਮਾਪਿਆਂ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਨੇ ਉਨ੍ਹਾਂ ਤੇ ਇੰਨਾ ਭਰੋਸਾ ਕੀਤਾ ਇਨ੍ਹਾਂ ਦੋਨਾਂ ਧੀਆਂ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਕੋਚ ਨਰਿੰਦਰ ਸਿੰਘ ਬੰਗਾ ਅਤੇ ਕੋਚ ਸੁਖਮਨ ਮੈਡਮ ਨੂੰ ਦਿੱਤਾ ਉਨ੍ਹਾਂ ਕਿਹਾ ਕਿ ਇਸ ਇਨ੍ਹਾਂ ਮੈਡਲਾਂ ਦੀ ਜਿੱਤ ਵਿੱਚ ਸਭ ਤੋਂ ਵੱਡਾ ਯੋਗਦਾਨ ਉਨ੍ਹਾਂ ਦੇ ਸਕੂਲ ਪਿੰਡ ਝੱਲੀਆਂ ਕਲਾਂ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸ਼ੂਟਿੰਗ ਰੇਜ਼ ਮੁਹੱਈਆ ਕਰਵਾਈ ਅਤੇ ਅੱਜ ਉਹ ਇਹ ਖ਼ਿਤਾਬ ਜਿੱਤ ਸਕੀਆਂ ਉਨ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਅਤੇ ਆਪਣੇ ਕੋਚਿਸ ਦਾ ਵਿਸ਼ੇਸ਼ ਕਰਕੇ ਧੰਨਵਾਦ ਕੀਤਾ ਆਪਣੇ ਸ਼ਹਿਰ ਵਿੱਚ ਮੈਡਲ ਜਿੱਤ ਕੇ ਪਰਤੀਆਂ ਇਨ੍ਹਾਂ ਬੱਚਿਆਂ ਦੇ ਚਿਹਰੇ ਤੇ ਹੋਰ ਵੀ ਜ਼ਿਆਦਾ ਖੁਸ਼ੀ ਦੇਖਣ ਨੂੰ ਮਿਲੀ ਇਨ੍ਹਾਂ ਕਿਹਾ ਕਿ ਸਾਡੇ ਸ਼ਹਿਰ ਅਤੇ ਜ਼ਿਲ੍ਹੇ ਦੇ ਲੋਕ ਅੱਜ ਸਾਡੇ ਤੇ ਮਾਣ ਮਹਿਸੂਸ ਕਰ ਰਹੇ ਹਨ ਅਤੇ ਸਾਡੇ ਸਵਾਗਤ ਲਈ ਤੇ ਇਸ ਤਰ੍ਹਾਂ ਦੀ ਤਿਆਰੀਆਂ ਸਨ ਸਾਨੂੰ ਇਹ ਪਤਾ ਨਹੀਂ ਸੀ ਅਤੇ ਅਸੀਂ ਅੱਜ ਬਹੁਤ ਹੀ ਮਾਣ ਮਹਿਸੂਸ ਕਰ ਰਹੀਆ ਹਾਂ ‘ਕੋਚ ਸੁਖਮਨ ਮੈਡਮ ਨੇ ਕਿਹਾ ਕਿ ਸਾਰੇ ਹੀ ਮਾਪਿਆਂ ਨੂੰ ਆਪਣੀ ਧੀਆਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਅਤੇ ਧੀਆਂ ਇੱਕ ਦਿਨ ਮਾਪਿਆਂ ਦਾ ਨਾਮ ਜ਼ਰੂਰ ਰੋਸ਼ਨ ਕਰਦੀਆਂ ਹਨ ਉਨ੍ਹਾਂ ਸਰਕਾਰਾਂ ਅੱਗੇ ਵੀ ਅਪੀਲ ਕੀਤੀ ਕਿ ਇਨ੍ਹਾਂ ਬੱਚਿਆਂ ਵੱਲ ਹੋਰ ਵੀ ਧਿਆਨ ਦਿੱਤਾ ਜਾਵੇ ਤਾਂ ਜੋ ਇਹ ਅੱਗੇ ਚੱਲ ਕੇ ਵੀ ਦੇਸ਼ ਦਾ ਨਾਮ ਰੌਸ਼ਨ ਕਰ ਸਕਣ। ਇਸ ਮੌਕੇ ਪਿੰਡ ਝੱਲੀਆਂ ਕਲਾਂ ਦੀ ਪੰਚਾਇਤ ਸਰਪੰਚ ਪਰਮਜੀਤ ਸਿੰਘ ਅਤੇ ਸਾਬਕਾ ਸਰਪੰਚ ਬਲਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਸਕੂਲ ਦੀਆਂ ਇਨ੍ਹਾਂ ਦੋ ਧੀਆਂ ਤੇ ਬਹੁਤ ਜ਼ਿਆਦਾ ਮਾਣ ਹੈ । ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਬਲਵੀਰ ਸਿੰਘ ਨੇ ਕਿਹਾ ਕਿ ਇੱਕ ਛੋਟੇ ਜਿਹੇ ਸਰਕਾਰੀ ਸਕੂਲ ਦੇ ਦੀਆਂ ਬੱਚੀਆਂ ਨੇ ਅੱਜ ਏਡਾ ਵੱਡਾ ਮੁਕਾਮ ਹਾਸਲ ਕੀਤਾ ਹੈ ਅਤੇ ਇਹ ਜੋ ਸ਼ੂਟਿੰਗ ਰੇਂਜ ਪਿੰਡ ਝੱਲੀਆਂ ਕਲਾਂ ਸਕੂਲ ਵਿੱਚ ਲਗਾਈ ਹੈ । ਇਹ ਕੋਈ ਸਰਕਾਰਾਂ ਵੱਲੋਂ ਜਾਂ ਕਿਸੇ ਹੋਰ ਵਲੋਂ ਨਹੀ ਇਹ ਪਿੰਡ ਦੀ ਪੰਚਾਇਤ ਵੱਲੋਂ ਹੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਵਾਈ ਗਈ ਸੀ ਅਤੇ ਅੱਜ ਪੂਰੇ ਇਲਾਕੇ ਵਿੱਚ ਅਤੇ ਦੁਨੀਆਂ ਵਿੱਚ ਇਸ ਦੇ ਚਰਚੇ ਹੋ ਰਹੇ ਹਨ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਪਿੰਡਾਂ ਵਿੱਚ ਸਰਕਾਰੀ ਸਕੂਲਾਂ ਵੱਲ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਇਨ੍ਹਾਂ ਮਾਣਮੱਤੀ ਧੀਆਂ ਨੂੰ ਇੱਕ ਖੁੱਲ੍ਹੀ ਜੀਪ ਵਿੱਚ ਸਵਾਰ ਕਰਕੇ ਰੋਪੜ ਸ਼ਹਿਰ ਦੇ ਵਿੱਚੋਂ ਹੁੰਦੇ ਹੋਏ ਸ਼ਹਿਰ ਦੇ ਵਿੱਚ ਬੇਲਾ ਚੌਕ ਸ਼ਹੀਦ ਭਗਤ ਸਿੰਘ ਚੌਕ ਵਿਖੇ ਪਹੁੰਚੇ ਜਿੱਥੇ ਰੋਪੜ ਯੂਥ ਵੈਲਫੇਅਰ ਕਲੱਬ (ਰਜਿ ) ਰੋਪੜ ਅਤੇ ਸ਼ਹਿਰ ਵਾਸੀਆਂ ਵੱਲੋਂ ਇਨ੍ਹਾਂ ਧੀਆਂ ਦਾ ਸਵਾਗਤ ਕੀਤਾ ਗਿਆ ਅਤੇ ਸਨਮਾਨ ਚਿੰਨ ਦਿੱਤੇ ਗਏ। ਜਿਸ ਤੋਂ ਬਾਅਦ ਇਹ ਸ਼ਹਿਰ ਦਾ ਚੱਕਰ ਲਗਾਉਂਦਿਆਂ ਹੋਈਆਂ ਆਪਣੇ ਪਿੰਡ ਝੱਲੀਆਂ ਕਲਾਂ ਦੇ ਸਕੂਲ ਵਿੱਚ ਪਹੁੰਚਿਆ ।ਜ਼ਿਕਰਯੋਗ ਹੈ ਕਿ ਸਾਡੀਆਂ ਸਰਕਾਰਾਂ ਦਾਅਵੇ ਤਾਂ ਬਹੁਤ ਵੱਡੇ ਵੱਡੇ ਕਰਦੀਆਂ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੁੰਦੀ ਹੈ ਅਤੇ ਜੋ ਅੱਜ ਵੀ ਵੇਖਣ ਨੂੰ ਮਿਲਿਆ ਜਦੋਂ ਅੱਜ ਇਹ ਦੋਵੇਂ ਪੰਜਾਬ ਅਤੇ ਆਪਣੇ ਸ਼ਹਿਰ ਰੂਪਨਗਰ ਵਿੱਚ ਪਹੁੰਚਿਆ ਉੱਥੇ ਕੋਈ ਵੀ ਵੱਡੇ ਅਧਿਕਾਰੀ ਜਾਂ ਕੋਈ ਖੇਡ ਮੰਤਰਾਲਾ ਵਿਭਾਗ ਦੇ ਅਧਿਕਾਰੀ ਇਨ੍ਹਾਂ ਬੱਚਿਆਂ ਦੇ ਸਵਾਗਤ ਲਈ ਨਹੀਂ ਪਹੁੰਚੇ ਸਿਰਫ਼ ਤੇ ਸਿਰਫ਼ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਰਨਜੀਤ ਸਿੰਘ ਇਸ ਮੌਕੇ ਹਾਜ਼ਰ ਸਨ ।ਹੁਣ ਦੇਖਣਾ ਇਹ ਹੋਵੇਗਾ ਕਿ ਇਹ ਪੰਜਾਬ ਅਤੇ ਰੋਪੜ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਵਾਲੀਆਂ ਇਨ੍ਹਾਂ ਧੀਆਂ ਨੂੰ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਕਿੰਨਾ ਕੁ ਸਹਿਯੋਗ ਦਿੱਤਾ ਜਾਂਦਾ ਹੈ । ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਬਲਵੀਰ ਸਿੰਘ ਜਿਨ੍ਹਾਂ ਦੇ ਸਰਪੰਚ ਰਹਿੰਦਿਆਂ ਇਹ ਸ਼ੂਟਿੰਗ ਰੇਂਜ ਲਵਾਈ ਗਈ ਸੀ’ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੇ ਪ੍ਰਿੰਸੀਪਲ ਮਲਕੀਤ ਸਿੰਘ, ਅਵਤਾਰ ਸਿੰਘ ਲੈਕਚਰਾਰ ,ਗਗਨਦੀਪ ਸਿੰਘ ਡੀ ਪੀ ,ਰਣਜੀਤ ਸਿੰਘ ,ਸੰਦੀਪ ਨਾਰਦ ਲੈਕਚਰਾਰ ,ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਰਨਜੀਤ ਸਿੰਘ, ਅਤੇ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਤੋਂ ਅੰਮ੍ਰਿਤਪਾਲ ਸਿੰਘ ਡੀ ਪੀ ,ਪਿੰਡ ਝੱਲੀਆਂ ਕਲਾਂ ਦੀ ਪੰਚਾਇਤ ਸਰਪੰਚ ਪਰਮਜੀਤ ਸਿੰਘ, ਸਾਬਕਾ ਸਰਪੰਚ ਬਲਵੀਰ ਸਿੰਘ ,ਹਰਵਿੰਦਰ ਸਿੰਘ ਗਿੱਲ ,ਹਰਬੰਸ ਸਿੰਘ ਗਿੱਲ, ਰੁਲਦਾ ਸਿੰਘ, ਇਕਬਾਲ ਸਿੰਘ ਬਲਾਕ ਸੰਮਤੀ ਮੈਂਬਰ ਜ਼ੋਨ ਝੱਲੀਆਂ ਕਲਾਂ ਅਤੇ ਪਰਿਵਾਰਕ ਮੈਂਬਰ ਅਤੇ ਹੋਰ ਸ਼ਹਿਰ ਵਾਸੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਲਾਡੀ ਖਾਬੜਾ
ਪੱਤਰਕਾਰ ‘ਪੰਜਾਬ ਟਾਇਮਜ਼’

WRITTEN BY