Skip to content
Independent perspectives. Global stories.
BREAKING

ਆਸ਼ਰਿਤ (ਬੇਸਹਾਰਾ) ਅਤੇ ਗਰੀਬ ਅਪਾਹਜ ਵਿਦਿਆਰਥੀਆਂ ਨੂੰ ਸਿੱਖਿਆ ਦੇਣਾ ਸਮੇਂ ਦੀ ਮੁੱਖ ਲੋੜ

Share this story

ਸਾਡੇ ਸਮਾਜ ਵਿੱਚ ਕਈ ਅਜਿਹੇ ਵਿਦਿਆਰਥੀ ਹਨ ਜੋ ਸਿੱਖਿਆ ਤਾ ਲੈਣੀ ਚਾਹੁੰਦੇ ਹਨ ਪਰ ਮੌਜੂਦਾ ਸਮੇਂ ਅੰਦਰ ਸਿੱਖਿਆਂ ਦੇ ਹੋ ਰਹੇ ਵਪਾਰੀਕਰਨ ਕਾਰਨ ਇਸ ਤੋ ਵਾਝੇ ਰਹਿ ਜਾਦੇਂ ਹਨ ਜਿਸ ਸਦਕਾ ਉਹਨਾਂ ਦਾ ਭੱਵਿਖ ਧੁੰਦਲਾ ਹੋ ਜਾਦਾਂ ਹੈ ਕਿਉਕਿ ਉਹ ਮਹਿੰਗੀਆਂ ਫੀਸਾ ਦੀ ਅਦਾਇਗੀ ਤੋ ਅਸਮਰਥ ਹਨ । ਜਿਸ ਕਰਕੇ ਬਹੁਤੇ ਤਾ ਇਸ ਵਲ ਜਾਣ ਬਾਰੇ ਸੋਚਦੇ ਹੀ ਨਹੀ ਅਤੇ ਬਹੁਤ ਮਜ਼ਬੂਰੀਆਂ ਦੇ ਝੰਬੇ ਹਾਲਾਤ ਨਾਲ ਸਮਝੋਤਾ ਕਰ ਲੈਦੇ ਹਨ ਇਹਨਾਂ ਵਿੱਚ ਜੇਕਰ ਤਰਸਯੋਗ ਹਾਲਾਤ ਦੇਖੀ ਜਾਵੇ ਤਾ ਆਸ਼ਰਿਤ (ਬੇਸਹਾਰਾ) ਅਤੇ ਗਰੀਬ ਅਪਾਹਜ ਵਿਦਿਆਰਥੀਆਂ ਦੀ ਵੇਖੀ ਜਾ ਸਕਦੀ ਹੈ ਜੋ ਕਿ ਅੱਜ ਦੀ ਸਿੱਖਿਆਂ ਦੇ ਟਰੇਡਿੰਗ ਯੁੱਗ ਵਿੱਚ ਪੜ੍ਹਨਾਂ ਤਾ ਉਹਨਾਂ ਦੀ ਪਹੁੰਚ ਤੋ ਕੋਹਾ ਦੂਰ ਹੋ ਗਿਆ ਹੈ। ਸਿੱਖਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾ ਇਹ ਹੀ ਇੱਕਲਾ ਰਸਤਾ ਹੈ ਜੋ ਕਿਸੇ ਦੀ ਜਿੰਦਗੀ ਵਿੱਚ ਬਦਲਾਅ ਲਿਆ ਸਕਦਾ ਹੈ ਕਿਉਕਿ ਪੜ੍ਹਾਈ ਹੀ ਫ਼ੈਸਲੇ ਲੈਣ ਦੇ ਯੋਗ ਬਣਾਉਦੀ ਹੈ ਅਤੇ ਪੜ੍ਹਿਆਂ ਲਿਖਿਆਂ ਮਨੁੱਖ ਹਰ ਖੇਤਰ ਵਿੱਚ ਵੱਖਰੀ ਪਹਿਚਾਣ ਰੱਖਦਾ ਹੈ। ਪਰ ਪੰਜਾਬ ਦੀ ਸਿੱਖਿਆ ਪੱਖੋ ਤਰਾਸਦੀ ਇਹ ਰਹੀ ਹੈ ਕਿ ਸਾਡਾ ਵਧੇਰੇ ਵਰਗ ਤਾ ਪੜਾਈ ਵਿਚਾਲੇ ਛੱਡ ਦਿੰਦਾ ਹੈ ਜਾ ਤਾ ਕਰਦਾ ਹੀ ਨਹੀ ਕਿਉਕਿ ਸਿੱਖਿਆ ਉਸ ਦੀ ਪਹੁੰਚ ਤੋ ਕੋਹਾ ਦੂਰ ਹੁੰਦੀ ਜਾ ਰਹੀ ਹੈ। ਇੱਕ ਅਖਬਾਰੀ ਅੰਕੜਿਆਂ ਅਨੁਸਾਰ 2011 ਦੀ ਜਨ-ਗਣਨਾ ਅਨੁਸਾਰ ਸ਼ਾਖਰਤਾ ਦਰ 76.7 ਪ੍ਰਤੀਸ਼ਤ ਦੱਸੀ ਗਈ ਹੈ ।ਜਿਸ ਵਿੱਚ ਉਹ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਕੇਵਲ ਦਸਤਖ਼ਤ ਹੀ ਕਰਨੇ ਆਉਦੇ ਹਨ। ਪ੍ਹੜਾਈ ਦਾ ਮਹਿੰਗਾ ਹੋਣਾ ਹੀ ਇਸ ਗੱਲ ਦਾ ਸੰਕੇਤ ਹੈ ਕਿ ਵਧੇਰੇ ਹਿੱਸਾ ਆਪਣੀ ਪ੍ਹੜਾਈ ਵਾਚਲੇ ਹੀ ਛੱਡ ਕੇ ਮਜ਼ਦੂਰੀ ਕਰਨ ਨੂੰ ਤਿਆਰ ਹੈ ਅਤੇ ਕਰਦਾ ਵੀ ਵੇਖਿਆ ਜਾ ਸਕਦਾ ਹੈ। ਸਾਡੀ ਸਭ ਤੋ ਵੱਡੀ ਤ੍ਹਾਸਦੀ ਇਹ ਹੈ ਕਿ ਪ੍ਹੜਾਈ ਕਰਨ ਦੀ ਯੋਗਤਾ ਰਖਦੇ ਆਸ਼ਰਿਤ (ਬੇਸਹਾਰਾ) ਅਤੇ ਅਪਾਹਜ ਜੋ ਅਪਾਹਜ ਹੋਣ ਦੇ ਨਾਲ ਨਾਲ ਗਰੀਬ ਵੀ ਹਨ ਜੇਕਰ ਉਹਨਾਂ ਨੂੰ ਸਿੱਖਿਆ ਦਿੱਤੀ ਜਾਵੇ ਤਾ ਉਹ ਪੜ੍ਹ ਲਿਖ ਕੇ ਆਪਣੀ ਜ਼ਿੰਦਗੀ ਬਦਲ ਸਕਦੇ ਹਨ ਪਰ ਮਹਿੰਗੀ ਸਿੱਖਿਆ ਲੈਣਾ ਤਾ ਦੂਰ ਦੀ ਗੱਲ ਉਹ ਤਾ ਨਾ ਮਾਤਰ ਫੀਸ ਭਰ ਕੇ ਵੀ ਕੋਚਿੰਗ ਨਹੀ ਲੈ ਸਕਦੇ ਜਿਸ ਕਾਰਨ ਉਹ ਵਾਝੇ ਰਹਿ ਜਾਦੇ ਹਨ।
ਇਸ ਖੇਤਰ ਨਾਲ ਜੁੜੇ ਹੋਣ ਕਾਰਨ ਮੈ ਇਸ ਬਾਰੇ ਨਿਮਾਣਾ ਜਾ ਉਪਰਾਲਾ ਕਰਨ ਦਾ ਯਤਨ ਕੀਤਾ ਹੈ ਜੋ ਕਿ ਮੈ ਆਪਣੀ ਸ਼ਾਰਟਹੈਂਡ ਕੋਚਿੰਗ ਦੀ ਸੰਸਥਾ ਪ੍ਰੋਫ਼ੈਸ਼ਨਲ ਸ਼ਾਰਟਹੈਡ ਸੈਂਟਰ (ਪੀ.ਐਸ.ਸੀ) ਧੂਰੀ ਤੋ ਸ਼ੁਰੂ ਕੀਤਾ ਹੈ ਮੈ ਉਪਰੋਕਤ ਵਿਦਿਆਰਥੀ ਭਾਵ ਆਸ਼ਰਤ(ਬੇਸਹਾਰਾ) ਅਤੇ ਅਪਾਹਜ ਜੋ ਆਰਥਿਕ ਤੌਰ ਤੇ ਗਰੀਬ ਹਨ ਉਹਨਾਂ ਨੂੰ ਫ਼ਰੀ ਸਟੈਨੋਗ੍ਰਾਫ਼ੀ ਅਤੇ ਟਾਈਪਿੰਗ ਦੀ ਕੋਚਿੰਗ ਦੇਵਾਗਾ ਤਾਂ ਜੋ ਉਹ ਸਿੱਖਿਆ ਦੇ ਖੇਤਰ ਤੋ ਵਾਝੇ ਨਾ ਰਹਿਣ । ਮੈ ਆਪਣੇ ਪੱਧਰ ਉੱਪਰ ਆਪਣੇ ਦੋਸਤ ਜੋ ਸਿੱਖਿਆ ਦੇ ਖੇਤਰ ਨਾਲ ਜੁੜੇ ਹਨ ਜਾ ਜਿਨ੍ਹਾਂ ਦੇ ਆਪਣੇ ਪ੍ਰਾਈਵੇਟ ਸੰਸਥਾਨ ਹਨ ਉਹਨਾਂ ਨੂੰ ਇਸ ਉਪਰਾਲੇ ਬਾਰੇ ਦਸ ਕੇ ਹਰ ਤਰ੍ਹਾ ਨਾਲ ਉਹਨਾਂ ਵੱਲੋ ਉਪਰੋਕਤ ਵਿਦਿਆਰਥੀਆਂ ਦੀ ਮਦਦ ਕਰਨ ਦੀ ਕੋਸ਼ਿਸ ਕਰਾਗਾਂ ਮੇਰੇ ਇਸ ਉਪਰਾਲੇ ਵਿੱਚ ਸ਼ੋਸ਼ਲ ਮਿਡੀਆਂ ਤੇ ਪਾਈ ਮੇਰੀ ਫਰੀ ਕੋਚਿੰਗ ਬਾਰੇ ਜਾਣਕਾਰੀ ਨੂੰ ਪੜ੍ਹਦਿਆ ਫਰੀਦਕੋਟ ਦੇ ਪ੍ਰਾਈਵਟ ਸ਼ਾਰਟਹੈਡ ਸੈਟਰ ਨੇ ਵੀ ਉਪਰੋਕਤ ਵਿਦਿਆਰਥੀਆਂ ਨੂੰ ਫਰੀ ਕੋਚਿੰਗ ਦੇਣ ਦਾ ਉਪਰਾਲਾ ਕੀਤਾ ਅਤੇ ਮਲੇਰਕੋਟਲਾ ਦੀ ਇੱਕ ਸਿੱਖਿਆ ਸੰਸਥਾ ਨੇ ਆਪਣੀ ਸੰਸਥਾ ਵਿੱਚ ਕੋਚਿੰਗ ਦੇਣ ਦਾ ਵਾਇਦਾ ਕੀਤਾ। ਜੋ ਕਿ ਇੱਕ ਬਹੁਤ ਵਧੀਆ ਉਪਰਾਲਾ ਹੈ ।ਮੈ, ਇਸ ਉਪਰਾਲੇ ਨੂੰ ਆਪ ਜੀ ਦੇ ਅਖਬਾਰ ਰਾਹੀ ਲੋਕਾ ਤੱਕ ਪਹੁੰਚਾਉਣਾ ਚਾਹੁੰਦਾ ਹਾ ਤਾ ਜੋ ਹੋਰ ਸਿੱਖਿਆ ਸੰਸਥਾਵਾਂ ਇਸ ਤੋ ਪ੍ਰਭਾਵਿਤ ਹੋ ਕੇ ਆਰਥਿਕ ਪੱਖੋ ਪਛੜੇ ਪੜ੍ਹਨ ਦੀ ਇੱਛਾ ਰੱਖਦੇ ਵਿਦਿਆਰਥੀਆਂ ਦੀ ਸਹਾਇਤਾ ਕਰ ਸਕਣ ਕਿਉਕਿ ਇੱਕ ਜਾ ਦੋ ਵਿਦਿਆਰਥੀਆਂ ਦੀ ਮਦਦ ਕਰਨ ਨਾਲ ਇਹਨਾਂ ਉੱਪਰ ਕੋਈ ਆਰਥਿਕ ਬੋਝ ਨਹੀ ਪਵੇਗਾ ਸਗੋਂ ਇੱਕ ਦੋ ਨਾਲ ਹਜਾਰਾ ਵਿਦਿਆਰਥੀਆਂ ਦੀ ਸਹਾਇਤਾ ਹੋ ਸਕੇਗੀ।
ਮੈਂ ਉਪਰੋਕਤ ਵਿਦਿਆਰਥੀਆਂ ਨੂੰ ਸਟੈਨੋਗ੍ਰਾਫੀ ਅਤੇ ਟਾਈਪਿੰਗ ਦੀ ਕੋਚਿੰਗ ਦੇਣ ਤੋ ਇਲਾਵਾਂ ਹਰ ਮਹੀਨੇ ਪੰਜ ਗਰੀਬ ਵਿਦਿਆਰਥੀਆਂ ਨੂੰ ਕੰਪਿਊਟਰ ਅਤੇ ਅਕਾਉਟਸ ਦੇ ਅਕਾਉਟਿੰਗ ਸਾਫਟਵੇਅਰ ਟੈਲੀ ਦੀ ਬੇਸਿਕ ਜਾਣਕਾਰੀ ਬਿਲਕੁਲ ਮੁਫਤ ਦੇਵਾਗਾ ਜੋ ਕਿ ਇੱਕ ਮਹੀਨੇ ਦੀ ਹੋਵੇਗੀ। ਜਿਸ ਸਦਕਾ ਹਰ ਸਾਲ ਕਰੀਬ ਕਾਫੀ ਵਿਦਿਆਰਥੀ ਇਸ ਜਾਣਕਾਰੀ ਨੂੰ ਪ੍ਰਾਪਤ ਕਰਕੇ ਲਾਭ ਲੈ ਸਕਦੇ ਹਨ।

WRITTEN BY