ਮੋਬਾਇਲ ਦੀ ਲਤ ਲੋਕਾਂ ਨੂੰ ਇਸ ਕਦਰ ਲੱਗ ਚੁੱਕੀ ਹੈ ਕਿ ਇਹ ਇਲੈਕਟ੍ਰਨਿਕ ਡਿਵਾਇਸ ਮਨੂੱਖੀ ਸ਼ਰੀਰ ਦਾ ਹਿੱਸਾ ਬਣ ਚੁੱਕਿਆ ਹੈ। ਮੋਬਾਇਲ ਤੋ ਇੱਕ ਮਿੰਟ ਵੀ ਦੂਰ ਹੋਣ ਤੇ ਵਿਅਕਤੀ ਆਪਣੇ ਆਪ ਨੂੰ ਅਧੂਰਾ ਮਹਿਸੂਸ ਕਰ ਰਿਹਾ ਹੈ। 2 ਸਾਲ ਦੇ ਛੋਟੇ ਬੱਚੇ ਤੋ ਲੈ ਕੇ 60=70 ਸਾਲ ਦੇ ਬਜੂਰਗ ਤੋ ਤੱਕ ਮੋਬਾਇਲ ਨੇ ਹਰ ਉਮਰ ਦੇ ਲੋਕਾਂ ਨੂੰ ਆਪਣੇ ਕਾਬੂ ਕਰ ਲਿਆ ਹੈ। ਮੌਜੂਦਾ ਸਮੇ ਵਿੱਚ ਇਸਦੇ ਫਾਈਦੇ ਘੱਟ ਅਤੇ ਨੁਕਸਾਨ ਜਿਆਦਾ ਸਾਹਮਣੇ ਆ ਰਹੇ ਹਨ। ਵੇਖਣ ਵਿੱਚ ਆਇਆ ਹੈ ਕਿ ਮੋਬਾਇਲ ਦੀ ਵਰਤੋ ਕਰਨ ਵਾਲੇ ਵਿਆਕਤੀ ਕੋਈ ਵੀ ਫੈਸਲਾ ਲੈਣ ਵਿੱਚ ਘਬਰਾਹਟ ਮਹਿਸੂਸ ਕਰਦੇ ਹਨ। ਆਮ ਤੌਰ ਤੇ ਵਿਅਕਤੀ ਛੋਟੀਆਂ ਰਕਮਾਂ ਦਾ ਜੌੜ ਘਟਾਉ ਲਈ ਮੋਬਾਇਲ ਕੈਲਕੁਲੇਟਰ, ਕਿਸੇ ਵੀ ਜਾਨਕਾਰੀ ਲਈ ਗੂਗਲ, ਅਤੇ ਟਾਇਮ ਪਾਸ ਕਰਨ ਲਈ ਕਿਤਾਬਾਂ ਵਿੱਚੋ ਹੋਰ ਗਿਆਨ ਇਕੱਠਾ ਕਰਨ ਦੀ ਬਜਾਏ ਫੇਸਬੁੱਕ, ਵਾਟਸਐਪ, ਇੰਸਟਾਗਰਾਮ ਆਦਿ ਸੋਸ਼ਲ ਸਾਇਟਾਂ ਦੀ ਵਰਤੋ ਕਰ ਰਹੇ ਹਨ। ਮਾਪੇ ਨੁਕਸਾਨ ਤੋ ਅਨਜਾਣ ਛੋਟੇ ਬੱਚਿਆ ਨੂੰ ਰੋਣ ਤੋ ਚੁੱਪ ਕਰਵਾਉਣ ਲਈ ਮੋਬਾਈਲ ਦੇ ਦਿੱਤਾ ਜਾਦਾਂ ਹੈ । ਟਾਵਰ ਤੋ ਮੋਬਾਈਲ ਤੱਕ ਆਉਂਦੀਆਂ ਆਰ ਐਫ ਰੇਡੀਓ ਫਰੀਕੁਐਂਸੀ ਕਿਰਨਾਂ ਬੱਚਿਆਂ ਦੀ ਇਮਿਉਨਟੀ ਕਮਜੌਰ ਹੋਣ ਕਾਰਨ ਸਰੀਰ ਦੇ ਟਿਸ਼ੂਆ ਤੇ ਅਸਰ ਕਰਦੀਆਂ ਹਨ। ਜੋ ਕਿ ਬੱਚਿਆਂ ਨੂੰ ਸਰੀਰਕ ਤੌਰ ਤੇ ਵਧਨ ਤੋ ਰੋਕਦਾ ਹੈ ਅਤੇ ਅੱਖਾਂ ਤੇ ਗੰਭੀਰ ਅਸਰ ਪਾਉਂਦਾ ਹੈ। ਮੋਬਾਇਲ ਦੇ ਘਰ ਘਰ ਹੋ ਰਹੇ ਦੁਸ਼ਟ ਪ੍ਰਭਾਵਾਂ ਕਾਰਨ ਲੋਕਾ ਨੂੰ ਆਮ ਜ਼ਿੰਦਗੀ ਵਿੱਚ ਕਈ ਤਰਾ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਬਾਈਲ ਵਿਅਕਤੀਗਤ ਮੇਲਜੋਲ ਨੂੰ ਲਾਂਭੇ ਕਰਦਾ ਜਾ ਰਿਹਾ ਹੈ। ਮੋਬਾਇਲ ਦਾ ਨਸ਼ਾ ਇਸ ਕਦਰ ਵਧ ਚੁੱਕਿਆ ਹੈ ਕਿ ਪੰਜਾਬ ਦੇ ਅਮ੍ਰਿਤਸਰ ਵਿਖੇ ਦੇਸ਼ ਦਾ ਪਹਿਲਾ ਮੋਬਾਇਲ ਡੀ ਐਡਿਕਸ਼ਨ ਸੈਂਟਰ ਖੁੱਲ ਚੁੱਕਿਆ ਹੈ ਹੈਰਾਨੀ ਦੀ ਗੱਲ ਹੈ ਕਿ ਉੱਥੇ 10 ਬੱਚੇ ਆਪਣਾ ਇਲਾਜ ਵੀ ਕਰਵਾ ਰਹੇ ਹਨ। ਪੰਜਾਬ ਦੀ ਜਵਾਨੀ ਪਿਛਲੇ ਕਈ ਦਹਾਕਿਆਂ ਤੋ ਪਿੱਛੇ ਵੱਲ ਜਾ ਰਹੀ ਹੈ। ਸ਼ਰਾਬ ਚਿੱਟਾ ਵਿਦੇਸ਼ ਤੇ ਹੁਣ ਮੋਬਾਈਲ ਇਹ ਲਤ ਪੰਜਾਬ ਦੇ ਲੋਕਾਂ ਨੂੰ ਕਿਰਤ ਕਰਨ ਤੋਂ ਕਿਤੇ ਪਰ੍ਹਾਂ ਲੈ ਜਾ ਰਹੀ ਹੈ। ਜੇਕਰ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਹਰ ਸ਼ਹਿਰ ਵਿੱਚ ਮੋਬਾਈਲ ਡੀ ਐਡੀਕਸ਼ਨ ਸੈਂਟਰ ਹੋਣਗੇ।



