ਗੁਰੂ ਰਵਿਦਾਸ ਮੰਦਿਰ ਤੁਗਲਕਾਬਾਦ ਦਾ ਮਸਲਾ ਭਾਜਪਾ ਤੇ ਕਾਂਗਰਸ ਤੇ ਪਵੇਗਾ ਭਾਰੂ ਹੁਸਿਆਰਪੁਰ 16 ਅਕਤੂਬਰ (ਤਰਸੇਮ ਦੀਵਾਨਾ) ਦੇਸ਼ ਦੀ ਸਿਆਸਤ ਵਿੱਚ ਸੰਤ ਸਮਾਜ ਦੀ ਆਮਦ ਲਈ ਸਮਾਜਿਕ ਤੇ ਧਾਰਮਿਕ ਤੌਰ ਹੋ ਰਹੇ ਅੱਤਿਆਚਾਰਾਂ ਪ੍ਰਤੀ ਆਦਿ ਵਾਸੀ, ਮੂਲ ਨਿਵਾਸੀ, ਬਹੁਜਨ ਸਮਾਜ ਦੇ ਸੰਤਾਂ ਨੂੰ ਵੀ ਝਜੋੜਨਾ ਸ਼ੁਰੂ ਕਰ ਦਿੱਤਾ ਹੈ।ਸ੍ਰੀ ਗੁਰੂ ਰਵਿਦਾਸ ਮੰਦਿਰ ਤੁਗਲਕਾਬਾਦ ਦਿੱਲੀ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਤੇ ਢਹਿ ਢੇਰੀ ਕਰਨ ਤੋਂ ਬਾਅਦ ਜਿਸ ਤਰਾਂ “ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ” ਸ੍ਰੀ ਗੁਰੂ ਰਵਿਦਾਸ ਸਭਾਵਾਂ ਅਤੇ ਹੋਰ ਵੱਖ ਆਦਿ ਵਾਸੀ,ਮੂਲ ਨਿਵਾਸੀ ਡੇਰਿਆਂ ਦੇ ਸੰਤਾਂ ਨੇ ਜਿਸ ਢੰਗ ਨਾਲ ਆਪਣਾ ਪ੍ਰਤੀਕਰਮ ਤੇ ਰੋਸ ਜਾਹਿਰ ਕੀਤਾ ਹੈ ਉਸ ਨਾਲ ਆਦਿ ਵਾਸੀ,ਮੂਲ ਨਿਵਾਸੀ ਸਮਾਜ ਵਿੱਚ ਇੱਕ ਵੱਡੀ ਹਿਲਜੁਲ ਤੇ ਜਾਗਰਿਤੀ ਨਜਰ ਆ ਰਹੀ ਹੈ।ਸੰਤ ਕਿਸ਼ਨ ਨਾਥ ਡੇਰਾ ਸੱਚਖੰਡ ਚਹੇੜੂ,ਸ੍ਰੀ ਚਰਨਛੋਹ ਗੰਗਾ ਸੱਚਖੰਡ ਖੁਰਾਲਗੜ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ,ਮਹੰਤ ਪ੍ਰਸ਼ੋਤਮ ਲਾਲ ਡੇਰਾ ਸੱਚਖੰਡ ਚੱਕ ਹਕੀਮ ਫਗਵਾੜਾ,ਸੰਤ ਕੁਲਵੰਤ ਦਾਸ ਡੇਰਾ ਸੱਚਖੰਡ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ,ਸੰਤ ਟਹਿਲ ਦਾਸ ਫਗਵਾੜਾ,ਸੰਤ ਹਾਕਮ ਦਾਸ ਅਪਰਾ ਅਤੇ ਹੋਰ ਕਈ ਮਹਾਨ ਡੇਰਿਆਂ ਦੇ ਗੱਦੀ ਨਸ਼ੀਨ ਸੰਤਾਂ ਵਲੋਂ ਸ੍ਰੀ ਗੁਰੂ ਰਵਿਦਾਸ ਮੰਦਿਰ ਤੁਗਲਕਾਬਾਦ ਦੇ ਅਪਮਾਨ ਦਾ ਬਦਲਾ ਲੈਣ ਲਈ ਆਦਿ ਵਾਸੀ,ਮੂਲ ਨਿਵਾਸੀ ਲੋਕਾਂ ਦੇ ਗੜ ਸਮਝੇ ਜਾਂਦੇ ਫਗਵਾੜਾ ਦੀ ਉਪ ਚੋਣ ਲਈ ਸਰਕਾਰਾਂ ਨੂੰ ਹਰਾਉਣ ਅਤੇ ਬਹੁਜਨ ਸਮਾਜ ਪਾਰਟੀ ਦੇ ਹੱਕ ਵਿਚ ਦਿੱਤੇ ਫਤਵੇ ਨੇ ਸੰਤ ਸਮਾਜ ਦੀ ਭਾਰਤੀ ਸਿਆਸਤ ਵਿੱਚ ਪ੍ਰਵੇਸ਼ ਕਰਨ ਦੀ ਪਹਿਲਕਦਮੀ ਤੇ ਮੋਹਰ ਲਗਾ ਦਿੱਤੀ ਹੈ।ਇਸ ਸਬੰਧੀ ਪਿਛਲੇ ਦਿਨੀਂ ਸੰਤ ਕਿਸ਼ਨ ਨਾਥ ਚਹੇੜੂ ਨੇ ਫਗਵਾੜਾ ਵਿਖੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜਦ ਆਦਿ ਵਾਸੀ,ਮੂਲ ਨਿਵਾਸੀ ਬਹੁਜਨ ਸਮਾਜ ਦਾ ਮਿਸ਼ਨ ਤੇ ਮੰਜਿਲ ਇੱਕ ਹੈ ਫਿਰ ਰਸਤੇ ਅਲੱਗ ਅੱਲਗ ਕਿਉਂ ਹਨ।ਸੰਤ ਕਿਸ਼ਨ ਨਾਥ ਦੇ ਵਿਚਾਰਾਂ ਵਿੱਚੋਂ ਬਾਬਾ ਸਾਹਿਬ ਡਾ.ਭੀਮ ਰਾÀ ਅੰਬੇਡਕਰ, ਬਾਬੂ ਮੰਗੂਰਾਮ ਮੁੱਗੋਵਾਲੀਆ, ਬਸਪਾ ਬਾਨੀ ਸ੍ਰੀ ਕਾਂਸ਼ੀ ਰਾਮ ਦੇ ਸਮਾਜਿਕ ਤੇ ਆਰਥਿਕ ਮੁਕਤੀ ਅਤੇ ਰਾਜਨੀਤਕ ਸ਼ੰਘਰਸ਼ ਦੀਆਂ ਕਿਰਨਾਂ ਚੜਦੇ ਸੂਰਜ ਵਾਂਗ ਉਜਾਗਰ ਹੋ ਰਹੀਆਂ ਸਨ।ਜਦੋਂ ਸੰਤ ਕਿਸ਼ਨ ਨਾਥ ਨੂੰ ਪੁੱਛਿਆ ਕਿ ਸੰਤ ਸਮਾਜ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ ਜਾਂ ਨਹੀਂ ਤਾਂ ਉਨਾਂ ਕਿਹਾ ਕਿ ਜਦ ਆਰ.ਐਸ. ਐਸ.ਦੇ ਕੈਡਰਾਈਜ ਜੰਗਲਾਂ ਵਿੱਚ ਸੱਪ ਫੜਨ ਵਾਲੇ ਜੋਗੀ,ਮੰਦਿਰਾਂ ਵਿੱਚ ਪੂਜਾ ਕਰਨ ਵਾਲੇ ਸੰਤ,ਮਹੰਤ,ਸਿਆਸਤ ਵਿੱਚ ਆਕੇ ਮੁੱਖ ਮੰਤਰੀ,ਕੈਬਨਿਟ ਮੰਤਰੀ, ਰਾਜ ਮੰਤਰੀ ਅਤੇ ਕੇਂਦਰ ਦੀ ਸਰਕਾਰ ਦੇ ਮੰਤਰੀ ਬਣ ਸਕਦੇ ਹਨ ਤਾਂ ਫਿਰ ਆਦਿ ਵਾਸੀ,ਮੂਲ ਨਿਵਾਸੀ ਸੰਤ ਕਿਉਂ ਨਹੀਂ ਆਪਣੇ ਸਮਾਜ ਦੇ ਹਕਾਂ ਲਈ ਪ੍ਰਵੇਸ਼ ਕਰ ਸਕਦੇ।ਇੱਕ ਸਵਾਲ ਦੇ ਜਬਾਬ ਵਿੱਚ ਉਨਾਂ ਮੰਨਿਆ ਕਿ ਸਤਿਗੁਰੂ ਰਵਿਦਾਸ ਜੀ,ਬਾਬਾ ਸਾਹਿਬ ਅੰਬੇਡਕਰ ਮਿਸ਼ਨ ਦੇ ਲੋਕਾਂ ਵਿੱਚ ਵੰਡੀਆਂ ਪੈਣ ਨਾਲ ਭਾਵੇਂ ਉਹ ਸਮਾਜਿਕ,ਧਾਰਮਿਕ ਪੱਧਰ ਤੇ ਹੋਵੇ ਅਤੇ ਭਾਵੇਂ ਰਾਜਨੀਤਕ ਪੱਧਰ ਤੇ ਹੋਵੇ ਇਸ ਨਾਲ ਆਦਿ ਵਾਸੀ,ਮੂਲ ਨਿਵਾਸੀ ਲੋਕਾਂ ਦੇ ਹੱਕਾਂ ਲਈ ਸ਼ੁਰੂ ਹੋਏ ਸ਼ੰਘਰਸ਼ਾਂ ਨੂੰ ਖੋਰਾ ਲੱਗਾ ਹੈ ਅਤੇ ਸਮੇਂ ਸਮੇਂ ਆਦਿ ਵਾਸੀ ਰਹਿਬਰਾਂ ਵਲੋਂ ਚਲਾਈਆਂ ਸੱਤਾ ਪ੍ਰਾਪਤੀ, ਰਾਜਨਤਿਕ ਪਰਿਵਰਤਨ ਦੀਆਂ ਲੜਾਈਆਂ ਵਿੱਚ ਹਾਰ ਹੋਈ ਹੈ। ਉਨਾਂ ਸ਼ਪਸ਼ਟ ਕਿਹਾ ਕਿ ਭਾਰਤੀ ਸੰਵਿਧਾਨ ਅਤੇ ਆਦਿ ਵਾਸੀ ਮੂਲ ਨਿਵਾਸੀ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਲਈ ਬਹੁਜਨਾਂ ਦੇ ਸੰਤਾਂ ਨੂੰ ਸਿਆਸਤ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ।



