Skip to content
Independent perspectives. Global stories.
BREAKING

ਹਾਦਸਿਆਂ ਦਾ ਕਾਰਨ ਬਣ ਰਹੇ ਆਵਾਰਾ ਪਸ਼ੂਆਂ ਦੇ ਮੁੱਦੇ ‘ਤੇ ਪੰਜਾਬ ਸਰਕਾਰ ਕੋਈ ਅਮਲੀ ਕਾਰਵਾਈ ਕਿਉਂ ਨਹੀਂ ਕਰ ਰਹੀ

Share this story

ਸ੍ਰੀ ਫ਼ਤਹਿਗੜ੍ਹ ਸਾਹਿਬ- ਪੰਜਾਬ ਦੀਆਂ ਸੜਕਾਂ ਉਤੇ ਰੋਜ਼ਾਨਾ ਹੀ ਫਿਰ ਰਹੇ ਅਵਾਰਾ ਪਸ਼ੂਆਂ ਦੀ ਬਦੌਲਤ ਭਿਆਨਕ ਐਕਸੀਡੈਂਟ ਹੋ ਰਹੇ ਹਨ । ਜਿਨ੍ਹਾਂ ਵਿਚ ਮਨੁੱਖੀ ਜਾਨਾਂ ਦਾ ਨੁਕਸਾਨ ਹੋ ਰਿਹਾ ਹੈ । ਇਸ ਤੋਂ ਇਲਾਵਾ ਇਹ ਅਵਾਰਾ ਪਸ਼ੂ ਜ਼ਿੰਮੀਦਾਰਾਂ ਦੀਆਂ ਮਿਹਨਤ ਨਾਲ ਪਾਲੀਆ ਜਾਣ ਵਾਲੀਆ ਫ਼ਸਲਾਂ ਦਾ ਵੀ ਨੁਕਸਾਨ ਕਰ ਰਹੇ ਹਨ । ਪੰਜਾਬ ਨਿਵਾਸੀਆ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਇਸ ਦਿਸ਼ਾ ਵੱਲ ਆਵਾਜ਼ ਉਠਾਉਣ ਉਪਰੰਤ ਵੀ ਇਨ੍ਹਾਂ ਪਸ਼ੂਆਂ ਨੂੰ ਕਿਸੇ ਗਊਸਾਲਾ ਜਾਂ ਹੋਰ ਪ੍ਰਬੰਧ ਕਰਕੇ ਇਹ ਗੰਭੀਰ ਮਸਲਾ ਪੰਜਾਬ ਸਰਕਾਰ ਹੱਲ ਨਹੀਂ ਕਰ ਰਹੀ । ਜਿਸ ਤੋਂ ਇਹ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਜਿਨ੍ਹਾਂ ਸਰਕਾਰਾਂ ਦੀ ਜ਼ਿੰਮੇਵਾਰੀ ਆਪਣੇ ਨਿਵਾਸੀਆ ਦੇ ਜਾਨ-ਮਾਲ ਦੀ ਰਾਖੀ ਕਰਨ ਦੇ ਨਾਲ-ਨਾਲ ਕਾਨੂੰਨੀ ਵਿਵਸਥਾਂ ਨੂੰ ਸਹੀ ਰੱਖਣ ਅਤੇ ਅਮਨ-ਚੈਨ ਕਾਇਮ ਰੱਖਣ ਦੀ ਜ਼ਿੰਮੇਵਾਰੀ ਹੈ, ਉਹ ਅਜਿਹੇ ਗੰਭੀਰ ਮਸਲਿਆ ਤੇ ਕੁੰਭਕਰਨੀ ਨੀਂਦ ਸੁੱਤੀ ਪਈ ਹੈ । ਅਜਿਹੇ ਅਮਲ ਤਾਂ ਸਰਕਾਰਾਂ ਦੇ ਗੈਰ-ਜ਼ਿੰਮੇਵਰਾਨਾਂ ਅਤੇ ਅਸਫ਼ਲਤਾਵਾਂ ਨੂੰ ਹੀ ਪ੍ਰਤੱਖ ਕਰਦੇ ਹਨ।
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੁਬੋਧਿਤ ਹੁੰਦੇ ਹੋਏ ਆਪਣੇ ਪੰਜਾਬ ਸੂਬੇ ਦੇ ਨਿਵਾਸੀਆ ਪ੍ਰਤੀ ਅਜਿਹੀ ਕੋਈ ਅਣਗਹਿਲੀ ਨਾ ਵਰਤਣ ਦੀ ਗੰਭੀਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਸਭ ਨੂੰ ਜਾਣਕਾਰੀ ਹੈ ਕਿ ਪੰਜਾਬ ਨਿਵਾਸੀਆ ਵੱਲੋਂ ਖ਼ਰੀਦੋ-ਫਰੋਖਤ ਕਰਨ ਵਾਲੀਆ ਸਭ ਵਸਤਾਂ, ਇਥੋਂ ਤੱਕ ਪਾਣੀ, ਬਿਜਲੀ ਆਦਿ ਦੇ ਬਿਲਾਂ ਵਿਚ ਵੀ ਗਊ ਟੈਕਸ ਲਗਾਇਆ ਜਾਂਦਾ ਹੈ । ਜਿਸ ਨਾਲ ਪੰਜਾਬ ਸਰਕਾਰ ਨੂੰ ਲੱਖਾਂ-ਕਰੋੜਾਂ ਵਿਚ ਆਮਦਨ ਹੁੰਦੀ ਹੈ, ਉਸ ਆਮਦਨ ਨਾਲ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆ ਵਿਚ ਸਹੀ ਪ੍ਰਬੰਧ ਹੇਠ ਗਊਸਲਾਵਾਂ ਖੋਲ੍ਹਕੇ ਅਤੇ ਇਨ੍ਹਾਂ ਡੰਗਰਾਂ ਦੇ ਖਾਂਣ-ਪੀਣ ਦਾ ਪ੍ਰਬੰਧ ਕਰਕੇ ਇਸ ਉਪਰੋਕਤ ਰੋਜ਼ਾਨਾ ਹੀ ਡੰਗਰਾਂ ਦੀ ਬਦੌਲਤ ਹੋਣ ਵਾਲੇ ਐਕਸੀਡੈਂਟ ਅਤੇ ਫ਼ਸਲਾਂ ਦੇ ਨੁਕਸਾਨ ਨੂੰ ਪੂਰਨ ਰੂਪ ਵਿਚ ਬਚਾਇਆ ਜਾ ਸਕਦਾ ਹੈ । ਲੇਕਿਨ ਸਮੁੱਚੀ ਕੈਬਨਿਟ, ਅਫ਼ਸਰਸ਼ਾਹੀ ਇਸ ਵਿਸ਼ੇ ਤੇ ਕੋਈ ਵੀ ਆਪਣੀ ਸਮਾਜਿਕ, ਇਖ਼ਲਾਕੀ ਜ਼ਿੰਮੇਵਾਰੀ ਸਮਝਕੇ ਇਸ ਮੁਸ਼ਕਿਲ ਨੂੰ ਹੱਲ ਕਰਨ ਵਿਚ ਕੋਈ ਯੋਗਦਾਨ ਨਹੀਂ ਪਾ ਰਹੇ । ਫਿਰ ਇਹ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਲਈ ਪੰਜਾਬ ਸਰਕਾਰ, ਅਫ਼ਸਰਸ਼ਾਹੀ ਕੀ ਸਿੱਧੇ ਤੌਰ ਤੇ ਜ਼ਿੰਮੇਵਾਰ ਨਹੀਂ ?
ਸ. ਟਿਵਾਣਾ ਨੇ ਕਿਹਾ ਕਿ ਇਹ ਵੀ ਬਹੁਤ ਦੁੱਖ ਤੇ ਅਫ਼ਸੋਸ ਵਾਲੇ ਅਮਲ ਹਨ ਕਿ ਜਿਸ ਗਊ ਨੂੰ ਹਿੰਦੂ ਕੌਮ ਆਪਣੀ ਮਾਤਾ ਸਮਾਨ ਸਮਝਦੀ ਹੈ, ਉਨ੍ਹਾਂ ਦੀਆਂ ਵੱਡੀ ਗਿਣਤੀ ਵਿਚ ਕੰਮ ਕਰ ਰਹੀਆ ਸੰਸਥਾਵਾਂ ਅਤੇ ਵੱਡੀ ਗਿਣਤੀ ਵਿਚ ਵਿਚਰ ਰਹੇ ਧਨਾਢ ਵਪਾਰੀ ਤੇ ਕਾਰੋਬਾਰੀ ਆਪਣੀ ਮਾਤਾ ਸਮਾਨ ਗਊਆ ਨੂੰ ਕਿਸੇ ਚੰਗੇ ਸਥਾਂਨ ਤੇ ਸਾਂਭਣ ਅਤੇ ਉਨ੍ਹਾਂ ਦੇ ਚਾਰੇ ਆਦਿ ਦਾ ਸਮੂਹਿਕ ਤੌਰ ਤੇ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਨੂੰ ਵੀ ਨਹੀਂ ਸਮਝ ਰਹੇ । ਜਿਸ ਨਾਲ ਪੰਜਾਬ ਦੀਆਂ ਸੜਕਾਂ, ਗਲੀਆ ਵਿਚ ਰੋਜ਼ਾਨਾ ਹੀ ਹੋ ਰਹੇ ਦੁੱਖਦਾਇਕ ਅਮਲਾਂ ਨੂੰ ਰੋਕਿਆ ਜਾ ਸਕੇ । ਉਨ੍ਹਾਂ ਪੰਜਾਬ ਸਰਕਾਰ ਅਤੇ ਸੰਬੰਧਤ ਵਿਭਾਗ ਨੂੰ ਜੋਰਦਾਰ ਗੰਭੀਰ ਅਪੀਲ ਕਰਦੇ ਹੋਏ ਕਿਹਾ ਕਿ ਜਿਸ ਸਰਕਾਰ ਅਤੇ ਨਿਜਾਮ ਨੂੰ ਆਪਣੇ ਨਿਵਾਸੀਆ ਦੇ ਜਾਨ-ਮਾਲ ਦੀ ਰਾਖੀ ਦੀ ਚਿੰਤਾ ਨਹੀਂ ਹੈ ਅਤੇ ਉਸਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਪੂਰਨ ਨਹੀਂ ਕਰ ਰਹੇ, ਉਨ੍ਹਾਂ ਵਜ਼ੀਰਾਂ, ਸਰਕਾਰਾਂ ਅਤੇ ਅਫ਼ਸਰਾਂ ਨੂੰ ਕੋਈ ਇਖ਼ਲਾਕੀ ਹੱਕ ਨਹੀਂ ਹੈ ਕਿ ਉਹ ਪੰਜਾਬ ਨਿਵਾਸੀਆ ਦੇ ਆਪਣੇ-ਆਪ ਨੂੰ ਨੁਮਾਇੰਦੇ ਅਤੇ ਸੇਵਕ ਕਹਿਲਾਉਣ ਦੇ ਦਾਅਵੇ ਕਰਨ । ਉਨ੍ਹਾਂ ਇਹ ਵੀ ਕਿਹਾ ਕਿ ਗੌਰਮਿੰਟ ਅਸਲ ਵਿਚ ਉਸੇ ਨੂੰ ਸਫ਼ਲ ਕਿਹਾ ਜਾ ਸਕਦਾ ਹੈ ਜੋ ਆਪਣੇ ਸੂਬੇ, ਆਪਣੇ ਮੁਲਕ ਦੇ ਹਰ ਮਿੰਟ-ਮਿੰਟ ਦੀ ਸਭ ਚੰਗੀ-ਮਾੜੀ ਖ਼ਬਰ ਦੀ ਜਾਣਕਾਰੀ ਰੱਖਦੀ ਹੋਵੇ ਅਤੇ ਜਿਥੇ ਕਿਤੇ ਵੀ ਗੈਰ-ਸਮਾਜਿਕ, ਅਣਮਨੁੱਖੀ, ਗੈਰ-ਕਾਨੂੰਨੀ ਅਮਲ ਹੋਣ, ਉਨ੍ਹਾਂ ਨੂੰ ਆਪਣੇ ਨਿਜਾਮੀ ਪ੍ਰਬੰਧ ਅਤੇ ਆਪਣੀ ਸਰਕਾਰ ਦੇ ਟੈਕਸਾਂ ਦੇ ਰੂਪ ਵਿਚ ਪ੍ਰਾਪਤ ਹੋਣ ਵਾਲੀ ਆਮਦਨ ਅਤੇ ਖਜ਼ਾਨੇ ਨੂੰ ਉਥੋਂ ਦੇ ਨਿਵਾਸੀਆ ਨੂੰ ਪੇਸ਼ ਆਉਣ ਵਾਲੀਆ ਮੁਸ਼ਕਿਲਾਂ ਨੂੰ ਖ਼ਤਮ ਕਰ ਸਕਣ ਅਤੇ ਆਪਣੇ ਨਿਵਾਸੀਆ ਦੀ ਹਰ ਪੱਖੋ ਬਿਹਤਰੀ ਕਰਨ ਵਿਚ ਯੋਗਦਾਨ ਪਾ ਸਕਣ। ।
– ਪੰਜਾਬ ਟਾਇਮਜ਼ ਬਿਊਰੋ

WRITTEN BY