ਬਿਸਬ੍ਰੇਨ ਗੋਲ਼ਡ ਕੋਸਟ- ਵਿਦਿਆ ਦਾ ਚੰਨਣ ਮੁਨਾਰਾ ਅਤੇ ਗਿਆਨ ਦਾ ਸਾਗਰ ਪ੍ਰੋ. ਗੁਰਮੀਤ ਸਿੰਘ ਫਿਜਿਕਸ ਪੀ.ਐਚ.ਡੀ ਅੱਜ ਭਾਵੇ ਸ਼ਰੀਰਿਕ ਤੌਰ ‘ਤੇ ਸਾਡੇ ਦਰਮਿਆਨ ਨਹੀਂ ਹਨ। ਪਰ ਲੇਖਕ ਦੇ ਦਿਲ ਔਰ ਦਿਮਾਗ ‘ਚੋਂ ਕਦੇ ਵੀ ਨਹੀਂ ਨਿਕਲ ਸਕਦੇ।ਮੇਰੇ ਤਾਇਆ ਜੀ ਪ੍ਰੋ. ਸਾਹਿਬ 1966 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਬਤੌਰ ਫਿਜਿਕਲ ਦੀ ਤਲੀਮ ਜੁਮਾਂ ਦੇਣ ਵਾਲੇ ਵਿਦਵਾਨ ਸਨ। ਮੇਰੇ ਪਿਤਾ ਜੀ ਸਰਦਾਰ ਸਰਬਜੀਤ ਨੇ ਮੈਨੂੰ ਦੱਸਿਆ ਕਿ ਉਹਨਾ ਦੇ ਪਿਤਾ ਜੀ ਕਾਮਰੇਡ ਸੋਹਣ ਸਿੰਘ ਜੋਸ਼ ਅੰਮ੍ਰਿਤਸਰ ਵਿੱਚ 1959 ‘ਚ ਅਕਾਲ ਚਲਾਣਾ ਕਰ ਗਏ ਸਨ ਤਾਂ ਮੇਰੇ ਪੂਜਨੀਯ ਦਾਦੀ ਜੀ ਡਾ. ਲਾਜਵਿੰਦਰ ਕੌਰ ਨੇ ਦੱਸਿਆ ਕਿ ਸਾਡੇ ਘਰ ਦੀ ਆਰਥਿਕ ਪੱਖੋਂ ਹਾਲਾਤ ਠੀਕ ਨਾ ਹੋਣ ਕਰਕੇ ਪ੍ਰੋ. ਸਾਹਿਬ ਜਦ ਮੇਰੇ ਪਿਤਾ ਜੀ 6 ਮਹੀਨੇ ਦੇ ਸੀ। ਸਾਨੂੰ ਆਪਣੇ ਪਿੰਡ ਖਹਿਰਾ ਕੋਟਲੀ ਥਾਣਾ ਕਲਾਨੌਰ ਵਿਖੇ ਲੈ ਗਏ। ਸਾਨੂੰ ਰਹਿਣ ਬਸਿਰੇ ਲਈ ਇੱਕ ਆਲੀਸ਼ਨ ਚੁਬਾਰਾ ਦੇ ਦਿੱਤਾ। ਮੇਰੇ ਪਿਤਾ ਜੀ ਸਰਦਾਰ ਸਰਬਜੀਤ ਜੀ ਨੇ ਮੈਨੂੰ ਦੱਸਿਆ ਕਿ
ਪ੍ਰੋ. ਸਾਹਿਬ ਨੇ ਉਚ ਤਲੀਮ ਹਾਸਿਲ ਕਰਵਾ ਕੇ ਸਰਕਾਰੀ ਨੌਕਰੀ ‘ਤੇ ਨਿਯੁਕਤ ਕਰਵਾਇਆ। ਉਹ ਹਰ ਸੁੱਖ-ਦੁੱਖ ਮੇਰਾ ਨਾਲ ਸਾਂਝੇ ਕਰਦੇ ਅਤੇ ਮੈਨੂੰ ਹਮੇਸ਼ਾ ਹੀ ਚੜਦੀ ਕਲਾਂ ਵਿੱਚ ਦੇਖ ਕੇ ਖੁਸ਼ ਹੁੰਦੇ। ਹਾਸਾ-ਮਜਾਕ ਅਤੇ ਖੁਸ਼ਨਿਮਾ ਮਹਫਿਲਾਂ ਦਾ ਉਹ ਸ਼ੌਕੀਨ ਸੀ। ਅੱਤਵਾਦ ਦੇ ਕਾਲੇ ਬੱਦਲਾਂ ਵਿੱਚ ਕੜਕਦੀ ਠੰਡ ਵਿੱਚ ਮੈਂ ਰਾਤ ਅੱਠ ਵਜੇ ਦੇ ਕਰੀਬ ਬਾਰਡਰ ਬੈਲਟ ਤੋਂ ਕਵਰੇਜ ਕਰਕੇ ਵਾਪਸੀ ਆਉਣਾ ਤਾਂ ਥਾਣਾ ਕਲਾਨੌਰ ਦਾ ਅਖੀਰਲਾ ਪਿੰਡ ਖਹਿਰੇ ਕੋਟਲੀ ਵਿਖੇ ਸਾਲ ਕਾਨੇ-ਬਾਨੇ ਵਿੱਚ ਰਾਤ ਸਮੇਂ ਪੁਲਸ ਖੜੀ ਚੌਂਕ ਵਿੱਚ ਪਹਿਰਾ ਦਿੰਦੀ ਸੀ। ਜਦੋਂ ਪੁਲਸ ਕਰਮਚਾਰੀਆਂ ਨੇ ਮੇਰੀ ਕਾਰ ਨੂੰ ਰੋਕ ਲੈਣਾ ਅਤੇ ਕਹਿਣਾ ਕਿ ਅੱਜ ਠੰਡ ਬਹੁਤ ਹੈ ਤੇ ਅੱਗ ਵੀ ਖਤਮ ਹੋ ਗਈ ਹੈ। ਪ੍ਰੋ. ਸਾਹਿਬ ਸਕੂਲ ‘ਚ ਆਰਾਮ ਕਰ ਰਹੇ ਹਨ। ਸਾਨੂੰ ਠੰਡ ਬਹੁਤ ਲੱਗਦੀ ਹੈ। ਕ੍ਰਿਪਾ ਕਰਕੇ ਬੋਤਲ ਇੱਕ ਵਿਸਕੀ ਦੇ ਲਿਆ ਦਿਓ। ਮੈਂ ਤਾਂ ਉਨ•ਾਂ ਨੂੰ ਵਿਸਕੀ ਲੈ ਕੇ ਦੇਣੀ ਤਾਂ ਪੁਲਸ ਵਾਲਿਆਂ ਦਾ ਕਹਿਣਾ ਸੀ ਕਿ ਪ੍ਰੋ. ਸਾਹਿਬ ਬਹੁਤ ਸੁਘੜ ਸਿਆਣੇ ਅਤੇ ਦੂਰ ਦਰਸ਼ੀ ਇਨਸਾਨ ਹਨ। ਸਾਲ 2016 ਵਿੱਚ ਪ੍ਰੋ. ਸਾਹਿਬ ਨੂੰ ਦਿਮਾਗ ਦਾ ਅਟੈਕ ਹੋ ਗਿਆ ਅਤੇ ਉਹ ਕੋਮਾ ਵਿੱਚ ਚੱਲੇ ਗਏ। ਜਿੱਥੇ ਕਿ ਮੇਰੇ ਪਿਤਾ ਜੀ ਨੇ ਫੋਰਟਿਸ ਹਸਪਤਾਲ ਵਿਖੇ ਰਹਿ ਕੇ ਉਹਨਾ ਦਾ ਇਲਾਜ ਕਰਵਾਇਆ। ਜਿਸਦੇ ਦਸਤਾਵੇਜ ਮੇਰੇ ਪਿਤਾ ਜੀ ਦੇ ਕੋਲ ਹਨ।।
ਪ੍ਰੋ. ਸਾਹਿਬ ਨਾਲ ਲੇਖਕ ਦੀ ਆਖਰੀ ਮੁਲਾਕਾਤ- ਸਦੀਵੀਂ ਵਿਛੋੜਾ ਦੇਣ ਜਾਣ ਤੋਂ ਪਹਿਲਾਂ 20 ਦਿਨ ਅਸੀਂ ਪਿੰਡ ਗਏ ਕਿਉਂਕਿ ਉਹਨਾ ਨੇ ਮੇਰੇ ਪਿਤਾ ਜੀ ਨੂੰ ਫੋਨ ਕੀਤਾ ਸੀ ਕਿ ਤੂੰ ਮੇਰਾ ਚੈਤਾ ਹੀ ਭੁੱਲਾ ਦਿੱਤਾ। ਪਿੰਡ ਫੇਰਾ ਮਾਰੀ ਓ ਚੌਧਰੀ। ਜਦ ਅਸੀਂ ਸਕੂਲ ਗਏ ਤਾਂ ਉਹ ਬਿਸਤਰੇ ਦੇ ਬਾਹਰ ਲੇਟੇ ਹੋਏ ਸਨ। ਮੈਂ ਇਹ ਪੁੱਛਿਆ ਕਿ ਬਾਹਰ ਨਵੇਂ ਕਮਰੇ ਕਿਉਂ ਬਣ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਮੈਂ ਸਕੂਲ ਦੀ ਬਿਲਡਿੰਗ ਦਾ ਸੌਦਾ ਕਰ ਲਿਆ ਹੈ। ਇਸ ਕਰਕੇ ਮੇਰੀ ਰਸੋਈ, ਕਮਰਾ ਤੇ ਬਾਥਰੂਮ ਤਿਆਰ ਹੋ ਰਿਹਾ ਹੈ। ਫਿਰ ਮੈਂ ਕਿਹਾ ਕਿ ਮੈਂ ਆਪਣੀ ਜਮੀਨ ਵੀ ਵੇਚ ਦੇਣੀ ਹੈ। ਕਿਉਂਕਿ ਵੱਡਾ ਬੇਟਾ ਇਨਕਮ ਟੈਕਸ ਵਿਭਾਗ ‘ਚ ਹੈ ਤੇ ਛੋਟਾ ਆਸਟ੍ਰੇਲੀਆ ਹੈ। ਇਹ ਦੋਨੋਂ ਕਹਿੰਦੇ ਅਸੀ ਖੇਤੀਬਾੜੀ ਨਹੀਂ ਕਰਨੀ। ਪ੍ਰੋ. ਸਾਹਿਬ ਦੇ ਅਲਫਾਜ ਸਨ ਕਿ ਟ੍ਰੈਕਟਰ ਤੇਰੇ ਕੋਲ ਕੰਪੈਕਟ ਬਲਾਕ ਤੇਰਾ, ਬਿਲਕੁੱਲ ਨਾ ਵੇਚੀ। ਮਨੁੱਖ ਰਝੇਵੇ ਵਿੱਚ ਹੀ ਠੀਕ ਰਹਿੰਦਾ ਹੈ। ਮੇਰੇ ਘਰਵਾਲਿਆਂ ਨੇ ਬੇਜੋਰ ਮੇਰੀ ਜਮੀਨ ਅਤੇ ਟਿਊਬਵੈਲ ਵਿਕਾ ਦਿੱਤੇ ਹਨ। ਹੁਣ ਕੇਵਲ ਮੇਰੇ ਕੋਲ 6 ਏਕੜ ਹੀ ਰਹਿ ਗਏ ਹਨ। ਚਲੋ ਮੇਰੇ ਵਾਸਤੇ ਬਹੁਤ ਹੈ।
ਫਿਰ ਮੈਨੂੰ ਕਹਿੰਦੇ ਕਿ ਨਸ਼ਾ ਨਾਸ਼ ਕਰਦਾ ਹੈ ਇਸਦੀ ਅੰਗ੍ਰੇਜੀ ਬਣਾ। ਦੂਸਰਾ ਕਹਿੰਦਾ ਮਧੂ ਬੰਨ ਮੈਂ ਰਾਧਿਕਾ ਨਾਚੇ ਰੇ। ਤੀਸਰਾ ਕਹਿੰਦਾ ਸੌ ਬਰਸ ਕੀ ਜਿੰਦਗੀ ਸੇ ਅੱਛੇ ਪਿਆਰ ਕੇ ਦੋ ਚਾਰ ਦਿਨ। ਮੈਂ ਕਿਹਾ ਕਿ ਮੈਨੂੰ ਇਨ•ਾਂ ਬਾਰੇ ਸੁੱਧ ਅੰਗ੍ਰੇਜੀ ਨਹੀਂ ਆਉੰਦੀ। ਫਿਰ ਮੇਰੀ ਗੱਡੀ ‘ਚ ਬੈਠ ਗਏ ਤੇ ਕਹਿਣ ਲੱਗੇ ਕਿ ਚਲੋ ਚਲੀਏ ਜੌੜੇ ਛਿੱਤਰਾਂ। ਰਫੀ ਸਾਹਿਬ ਦੇ ਗਾਣਾ ਲਗਾ ਦੇਫਿਲਮ ਬੈਜੂ ਬਾਵਰਾ ਦ।ਉਫ 5 ਸਤੰਬਰ 2019 ਨੂੰ ਮਨਹੂਸ ਦਿਨ• ਮੈਨੂੰ ਸਵੇਰੇ ਪਿੰਡ ਤੋਂ ਫੋਨ ਆ ਗਿਆ ਕਿ ਪ੍ਰੋ. ਸਾਹਿਬ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਮੈਂ ਤਤਕਾਲ ਪਿੰਡ ਪਹੁਚਾ ਤਾਂ ਦੇਖਿਆ ਕਿ ਰਾਤ ਬਾਰਿਸ਼ ਹੋਈ ਸੀ। ਪ੍ਰੋ. ਸਾਹਿਬ ਬਾਹਰ ਹੀ ਬਿਸਤਰੇ ਤੇ ਲੇਟੇ ਹੋਏ ਸਨ ਅਤੇ ਬਾਰਿਸ਼ ਗੁੜਚ ਸਨ। ਜੋ ਕਿ ਸਾਨੂੰ ਅਲਵਿਦਾ ਕਹਿ ਗਏ। ਉਨ•ਆੰ ਦੀਆਂ ਦੋ ਬੇਟੀਆਂ ਅਤੇ ਹੋਰ ਰਿਸ਼ਤੇਦਾਰਾਂ ਨੇ ਸੰਸਕਾਰ ਦੀ ਸਮੱਗਰੀ ਖੁਦ ਖ੍ਰੀਦ ਕੇ ਲਿਆਂਦੀ ਅਤੇ ਸਾਨੂੰ ਇਸ਼ਨਾਨ ਕਰਵਾਉਣ ਲਈ ਕਿਹਾ। ਫਿਰ ਉਨ•ਾਂ ਦਾ ਦੋਤਾ ਜਿਸਦੀ ਉਮਰ 4 ਸਾਲ ਦੇ ਕਰੀਬ ਹੈ। ਸੰਸਕਾਰ ਦੀ ਰਸਮ ਅਦਾ ਕਰਨ ਲੱਗਾ ਤਾਂ ਪਿੰਡ ਵਾਲਿਆਂ ਨੇ ਕਿਹਾ ਕਿ ਬੱਚਾ ਬਹੁਤ ਛੋਟਾ ਹੈ। ਸਰਬਜੀਤ ਸਿੰਘ ਤੁਸੀ ਅੰਤਿਮ ਰਸਮ ਅਦਾ ਕਰ ਦਿਓ। ਫਿਰ ਮੈਂ ਕਰ ਦਿੱਤੀ।
ਉਸ ਤੋ ਬਾਅਦ ਪ੍ਰੋ. ਸਾਹਿਬ ਦੀ ਲੜਕੀ ਜੋ ਕਿ ਸ਼ਾਦੀਸ਼ੁਦਾ ਹੈ। ਪੁਲਿਸ ਸਟੇਸ਼ਨ ਗਈ ਉਨ•ਾਂ ਦੀ ਲਾਇਸੰਸ ਰਾਈਫਲ ਅਤੇ ਕਾਰਤੂਸ ਜਮ•ਾਂ ਕਰਵਾਉਣ ਲਈ। ਮੌਕੇ ‘ਤੇ ਮੁੱਖ ਅਫਸਰ ਥਾਣਾ ਕਲਾਨੌਰ ਤੇ ਮੁੱਖ ਮੁਨਸ਼ੀ ਮੌਜੂਦ ਸਨ। ਉਨ•ਾਂ ਨੇ ਪੁੱਛਿਆ ਕਿ ਤੇਰੇ ਪਿਤਾ ਦੀ ਮੌਤ ਦਾ ਕੀ ਕਾਰਨ ਹੈ। ਤਾਂ ਥਾਣੇ ਦੀ ਫੁਟੇਜ ਅਤੇ ਰਿਕਾਰਡ ਮੁਤਾਬਕ ਲੜਕੀ ਨੇ ਕਿਹਾ ਕਿ ਹਾਰਟ ਅਟੈਕ ਨਾਲ ਮੌਤ ਹੋਈ ਹੈ। ਜੋ ਕਿ ਥਾਣੇ ਵਿੱਚ ਆਨ ਰਿਕਾਰਡ ਹੈ।
ਅੱਜ ਪ੍ਰੋ. ਸਾਹਿਬ ਦਾ 6 ਕਨਾਲ ਵਿੱਚ ਬਣਿਆ ਸਕੂਲ ਅਤੇ ਬਾਹਰ ਰਿਹਾਇਸ਼ੀ ਮਹਿਲ ਉਦਾਸ ਤੇ ਗਲੀਆਂ ਸੁੰਨੀ ਜੋ ਕਿ ਮਨਮੋਹਿਕ ਬਸਰ ਨੂੰ ਆਜਾਦ ਕਰਕੇ ਹੰਝੂ ਵਹਾ ਰਹੀਆਂ ਹਨ। ਜੇਕਰ ਅੱਜ ਉਹ ਨਹੀਂ ਲੱਭਣਾ ਤਾ ਆਪਣੇ ਭਰਾ ਸਰਬਜੀਤ ਸਿੰਘ ਅਤੇ ਮਾਤਾ ਲਾਜਵਿੰਦਰ ਕੌਰ ਨੂੰ ਉਹਨਾਂ ਦਾ ਪੁੱਤਰ।
– ਹਰਮਨਦੀਪ ਕੌਰ
ਵਿਸ਼ੇਸ਼ ਪ੍ਰਤੀਨਿਧ ‘ਪੰਜਾਬ ਟਾਇਮਜ਼’
ਆਸਟ੍ਰੇਲੀਆ



