ਨੈਨਸੀ ਗਰੁੱਪ ਆਫ ਕਾਲਜਿਜ਼ ਦੇ ਮੈਨੇਜਿੰਗ ਡਾਇਰੈਕਟਰ ਅਤੇ ਵਿਸ਼ਵ ਪ੍ਰਸਿੱਧ ਪੰਜਾਬੀ ਯੂਨੀਵਰਸਿਟੀ ਦੇ ਸੈਨਿਟ ਮੈਂਬਰ ਸੀ. ਏ. ਵੀਨਸ ਜਿੰਦਲ ਦਾ ਮੁੱਖ ਮਕਸਦ ਹੈ ਉਹ ਆਂਪਣੀ ਜਿੰਦਗੀ ਸਿੱਖਿਆ ਦੇ ਖੇਤਰ ਵਿਚ ਵਿੱਦਿਆਂ ਦਾ ਪ੍ਰਸਾਰ ਕਰਨ ਵਿਚ ਗੁਜਾਰਨ ਅਤੇ ਅਤੇ ਆਪਣੀ ਯੋਗਤਾ ਦਾ ਲਾਭ ਨੌਜਵਾਨ ਪੀੜ੍ਹੀ ਵਿਚ ਵੰਡ ਕੇ ਸਹੀ ਸੇਧ ਦੇ ਸਕਣ 3 ਅਕਤੂਬਰ 1983 ਨੂੰ ਸ਼੍ਰੀ ਸ਼ਾਮ ਜਿੰਦਲ ਦੇ ਘਰ ਮਾਤਾ ਬ੍ਰਿਜ ਬਾਲਾ ਦੀ ਕੁੱਖੋਂ ਜਨਮੇਂ ਵੀਨਸ ਜਿੰਦਲ ਨੇ ਮੁੱਢਲੀ ਪੜ੍ਹਾਈ ਬੁੱਢਾ ਦਲ ਪਬਲਿਕ ਸਕੂਲ ਸਮਾਣਾ ਤੋਂ ਹਾਸਲ ਕਰਨ ਉਪਰੰਤ ਉੱਚ ਸਿੱਖਿਆ ਦਿੱਲੀ ਤੋਂ ਲਈ ਅਤੇ 21 ਸਾਲ ਦੀ ਉਮਰ ਵਿਚ ਸੀ. ਏ. (ਚਾਰਟਰਡ ਅਕਾਊਂਟੈਂਟ) ਬਣੇ ਜੋ ਸਿੱਖਿਆ ਦੇ ਖੇਤਰ ਵਿਚ ਅਹਿਮ ਅਹੁਦਾ ਹੈ। ਨੈਨਸੀ ਗਰੁੱਪ ਆਂਫ ਕਾਲਜਿਜ਼ ਨੇ ਮੈਨੇਜਿੰਗ ਡਾਇਰੈਕਟਰ ਵੀਨਸ ਜਿੰਦਲ ਜਿਥੇ ਆਪਣੇ ਮਾਤਾ -ਪਿਤਾ ਦੇ ਕੋਲ ਰਹਿ ਕੇ ਉਨ੍ਹਾਂ ਦੀ ਅਤੇ ਸਮਾਜ ਦੇ ਹੋਰ ਬਜੁਰਗਾਂ ਦੀ ਸੇਵਾ ਕਰਨਾ ਚਾਹੁੰਦੇ ਹਨ ਉਥੇ ਨੈਨਸੀ ਕਾਲਜ ਆਫ ਐਜੂਕੇਸ਼ਨ (ਬੀ. ਐਡ) ਨੈਨਸੀ ਪੋਲੀਟੈਕਨਿਕ ਕਾਲਜ (ਇੰਜੀਨੀਅਰਿੰਗ), ਐੱਨ. ਜੀ. ਸੀ , ਆਈ. ਟੀ. ਆਈ. ਅਤੇ ਈ. ਟੀ. ਟੀ. ਕਾਲਜਾਂ ਦੀ ਸਥਾਂਪਨਾ ਕਰਕੇ ਇਲਾਕੇ ਦੇ 122 ਪਿੰਡਾਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆਂ ਦੇਣ ਦਾ ਉਪਰਾਲਾ ਕਰ ਰਹੇ ਹਨ। ਸਮਾਜ ਸੇਵਾ ਕਰਨ ਲਈ ਉਹ ਕਈ ਧਾਰਮਿਕ, ਸਮਾਜਿਕ ਸੰਸਥਾਵਾਂ ਨਾਲ ਜੁੜ ਕੇ ਅਤੇ ਲਾਇਨਜ਼ ਕਲੱਬ ਇੰਟਰਨੈਸ਼ਨਲ ਜੋ ਕਿ ਦੁਨੀਆ ਦੀ ਸਭ ਤੋਂ ਵੱਡੀ ਸਮਾਜ ਸੇਵਾ ਸੰਸਥਾ ਹੈ, ਦੇ ਕਲੱਬ ਸੈਕਟਰੀ, ਪ੍ਰਧਾਨ, ਜ਼ੋਨਲ ਚੇਅਰਮੈਨ, ਰੀਜਨ ਸੈਕਟਰੀ ਅਤੇ ਹੁਣ ਰੀਜਨ ਚੇਅਰਮੈਂਨ ਬਣ ਕੇ ਉੱਚ ਅਹੁਦਿਆ ਤੇ ਕੰਮ ਕਰਕੇ ਆਪਣੇ ਇਲਾਕੇ ਦਾ ਨਾਲ ਰੋਸ਼ਨ ਕਰ ਰਹੇ ਹਨ ਪਿਛਲੇ ਦਿਨੀਂ ਸੀ. ਏ. ਵੀਨਸ ਜਿੰਦਲ ਨੂੰ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ 212 ਦੇਸ਼ਾਂ ਦੇ ਜੋ ਪ੍ਰਧਾਨ ਹਨ, ਨੇ ਇੰਟਰਨੈਸ਼ਨਲ ਡਾਇਰੈਕਟਰ ਲਾਇਨ ਸੀ. ਬੀ. ਕੇ. ਲੂਥਰਾ ਰਾਹੀ ਉਨ੍ਹਾਂ ਦੀਆਂ ਸਮਾਜ ਸੇਵਾਵਾਂ ਨੂੰ ਵੇਖਦੇ ਹੋਏ ਪ੍ਰਸੰਸਾਂ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਇਥੇ ਹੀ ਬਸ ਨਹੀ, ਵੀਨਸ ਜਿੰਦਲ ਦੀ ਸਮਾਜ ਸੇਵਾ ਅਤੇ ਸਿੱਖਿਆਂ ਪ੍ਰਤੀ ਲਗਨ ਅਤੇ ਯੋਗਤਾ ਨੁੰ ਵੇਕਦੇ ਹੋਏ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਸੈਨਿਟ ਦਾ ਮੈਂਬਰ ਵੀ ਨਿਯੁਕਤ ਕੀਤਾ ਹੈ ਉਨ੍ਹਾਂ ਦੀ ਧਰਮ ਪਤਨੀ ਸ਼ਤਿਲ ਜਿੰਦਲ ਜੋ ਇਕ ਚਾਰਟਰਡ ਅਕਾਊਂਟੈਟ ਹਨ, ਉਨ੍ਹਾਂ ਦੇ ਨਾਲ ਹਰ ਖੇਤਰ ਵਿਚ ਪੂਰਾ ਸਾਥ ਦੇ ਰਹੀ ਹੈ ਇਹ ਸਾਰੀ ਪ੍ਰੇਰਨਾ ਉਨ੍ਹਾ ਨੁੰ ਆਪਣੇ ਸਵ. ਦਾਦਾ ਸੇਠ ਛੱਜੂ ਰਾਮ ਅਤੇ ਦਾਦੀ ਮਾਤਾ ਰਮੇਸ਼ਵਰੀ ਦੇਵੀ ਤੋਂ ਵਿਰਾਸਤ ਵਿਚ ਮਿਲੀ ਹੈ ਵੀਨਸ ਜਿੰਦਲ ਪਿਛਲੇ ਲੰਮੇ ਸਮੇਂ ਤੋਂ ਕਲੱਬਾਂ ਅਤੇ ਅਤੇ ਸਮਾਜਿਕ ਸੰਸਥਾਵਾਂ ਨਾਲ ਜੁੜ ਕੇ ਸਕੂਲੀ ਲੌੜਵੰਦ ਬੱਚਿਆ ਨੁੰ ਗਰਮ ਜਰਸੀਆ, ਬੂਟ, ਜੁਰਾਬਾਂ, ਗਰੀਬ ਲੋਕਾਂ ਨੁੰ ਗਰਮ ਕੰਬਲ ਅਤੇ ਗਰੀਬ ਜਰੂਰਤਮੰਦ ਲੜਕੀਆ ਨੁੰ ਸਵੈ- ਰੁਜਗਾਰ ਚਲਾਉਣ ਲਈ ਸਲਾਈ ਮਸ਼ੀਨਾਂ ਦੇ ਰਹੇ ਹਨ ਛੋਟੀ ਉਮਰ ਵਿਚ ਹੀ ਪੂਰੇ ਇਲਾਕੇ ਵਿਚ ਪ੍ਰੇਰਨਾਸਰੋਤ ਬਣ ਕੇ ਸਮਾਜ ਸੇਵਾ ਦੇ ਕਾਰਜਾਂ ਵਿਚ ਵਧ- ਚੜ੍ਹ ਕੇ ਹਿੱਸਾ ਲੈਣ ਵਾਲੇ ਵੀਨਸ ਜਿੰਦਲ ਨੂੰ ਪੰਜਾਬ ਟਾਈਮਜ਼ ਗਰੁੱਪ ਹੋਰ ਤਰੱਕੀ ਲਈ ਸ਼ੁੱਭ ਕਾਮਨਾਵਾਂ ਦਿੰਦਾ ਹੈ।
– ਪ੍ਰੇਮ ਵਧਵਾ
ਵਿਸ਼ੇਸ਼ ਪ੍ਰਤੀਨਿਧ ‘ਪੰਜਾਬ ਟਾਇਮਜ਼’ ਸਮਾਣਾ