ਕਿਸਾਨ ਖੁਦ ਖਾਤੇ ਦੀ ਜਾਣਕਾਰੀ ਦੇਣ ਤੋਂ ਇਨਕਾਰੀ : ਹਰਜਿੰਦਰ ਸਿੰਘ ਖੇੜਾ
ਸ੍ਰੀ ਮਾਛੀਵਾੜਾ ਸਾਹਿਬ – ਅੱਜ ਸ੍ਰੀ ਮਾਛੀਵਾੜਾ ਸਾਹਿਬ ਅਨਾਜ ਮੰਡੀ ਦੀਆਂ ਦੋਨੋਂ ਐਸ਼ੋਸ਼ੀਏਸਨ ਦੀ ਇੱਕ ਵਿਸ਼ੇਸ਼ ਮੀਟਿੰਗ ਐਸ਼ੋਸ਼ੀਏਸਨ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਖੇੜਾ ਤੇ ਤੇਜਿੰਦਰ ਸਿੰਘ ਕੂਨਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਅਨਾਜ ਮੰਡੀ ਦੇੰ ਲਗਭਗ ਸਾਰੇ ਆੜਤੀਆਂ ਨੇ ਭਾਗ ਲਿਆ ,ਮੀਟਿੰਗ ਦੌਰਾਨ ਕੇਂਦਰ ਸਰਕਾਰ ਦੇ ਕਿਸਾਨਾਂ ਦੇ ਖਾਤੇ ਦੀ ਡਿਟੇਲ ਮੰਗਣ ਦੇ ਨਾਦਰਸ਼ਾਹੀ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਸਰਕਾਰ ਮਾਣਯੋਗ ਹਾਈਕੋਰਟ ਦੇ 2013 ਦੇ ਉਸ ਫੈਸਲੇ ਦੀ ਉਲੰਘਣਾ ਕਰ ਰਹੀ ਏ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਕਿਸਾਨ ਆਨ- ਲਾਈਨ ਪੇਮੈਂਟ ਲੈਣ ਜਾਂ ਨਾਂ ਲੈਣ ਲਈ ਖੁਦਮੁਖਤਿਆਰ ਹੈ ਪਰ ਕੇਂਦਰ ਸਰਕਾਰ ਕਿਸਾਨਾਂ ਤੋਂ ਆੜਤੀਆਂ ਰਾਂਹੀ ਧੱਕੇ ਨਾਲ ਉਹਨਾਂ ਦੇ ਖਾਤਿਆਂ ਦੀ ਡਿਟੇਲ ਮੰਗ ਰਹੀ ਹੈ ਜੋ ਸਰਾਸਰ ਗਲਤ ਹੈ ।ਮੀਟਿੰਗ ਦੌਰਾਨ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਦਾ ਕਿਸਾਨ ਭਾਈਚਾਰਾ ਖੁਦ ਵਿਰੋਧ ਕਰ ਰਿਹਾ ਹੈ ਉਥੇ ਸਰਕਾਰ ਦਾ ਇਹ ਫੈਸਲਾ ਕਿਸਾਨਾਂ ਤੋ ਐਨ ਪੀ ਏ ਹੋਏ ਖਾਤਿਆਂ ਦਾ ਕਰਜ ਵਸੂਲਣ ਦਾ ਤਰੀਕਾ ਹੈ ਤਾਂ ਜੋ ਸਿੱਧੀ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿੱਚ ਪੈਂਦੇ ਸਾਲ ਬੈਂਕ ਵੱਲੋਂ ਆਪਣੀ ਕਾਰਜ ਪੂਰਤੀ ਲਈ ਜਬਤ ਕਰ ਲਿਆ ਜਾਵੇ ,ਜਿਸ ਨਾਲ ਜਿੱਥੇ ਕਿਸਾਨਾਂ ਨੂੰ ਭਾਰੀ ਆਰਥਕ ਮਾਰ ਪਏਗੀ ਉੱਥੇ ਆੜਤੀ ਭਾਈਚਾਰਾ ਵੀ ਆਰਥਿਕ ਸੰਕਟ ਵਿੱਚ ਫਸ ਜਾਏਗਾ!ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਡੇ ਕਾਰਪੋਰੇਟ ਘਰਾਣਿਆਂ ਦਾ ਕਰਜ ਮੁਆਫ ਕਰ ਰਹੀ ਹੈ ਤੇ ਕਿਸਾਨਾਂ ਤੋਂ ਕਰਜ ਉਗਰਾਹੁਣ ਲਈ ਨਵੀਆਂ ਨਵੀਆਂ ਚਾਲਾਂ ਚੱਲ ਰਹੀ ਹੈ ,ਸਰਕਾਰਾਂ ਦੀਆਂ ਇਹਨਾਂ ਚਾਲਾਂ ਨਾਲ ਆੜਤੀ ਭਾਈਚਾਰਾ ਤੇ ਕਿਸਾਨ ਭਾਈਚਾਰਾ ਬੁਰੀ ਤਰ੍ਹਾਂ ਬਰਬਾਦ ਹੋ ਜਾਏਗਾ,ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਨੂੰ ਪੇਮੈਂਟ ਚੈੱਕ ਰਾਹੀਂ ਦਿੰਦੇ ਹਾਂ ਜੇ ਸਰਕਾਰ ਆਖੇ ਤਾਂ ਉਹਨੂੰ ਚੈੱਕ ਡਿਟੇਲ ਭੇਜ ਸਕਦੇ ਹਾਂ ।
ਇਸ ਮੌਕੇ ਆੜਤੀ ਗੁਰਬਚਨ ਸਿੰਘ ਰੰਧਾਵਾ,ਅਰਵਿੰਦਰਪਾਲ ਸਿੰਘ ਵਿੱਕੀ, ਗੁਰਨਾਮ ਸਿੰਘ ਨਾਗਰਾ, ਕਪਿਲ ਆਨੰਦ ,ਰੁਪਿੰਦਰ ਬੈਨੀਪਾਲ, ਵਨੀਤ ਜੈਨ ,ਬਲਜਿੰਦਰ ਸਿੰਘ ਮਾਂਗਟ,ਰਾਜਿੰਦਰ ਸਿੰਘ ਮਾਂਗਟ,ਪਰਮਿੰਦਰ ਸਿੰਘ ਗੁਲਿਆਣੀ, ਸੁਖਵਿੰਦਰ ਗਿੱਲ, ਅਮਰ ਸਿੰਘ,ਬਲਵਿੰਦਰ ਮਾਨ ,ਲਖਵਿੰਦਰ ਸੈਣੀ,ਸ਼ਕਤੀ ਆਨੰਦ ,ਕਰਨੈਲ ਸਿੰਘ ਢਿਲੋਂ,ਅਮਿਤ ਭਾਟੀਆ, ਸ਼ਸ਼ੀ ਭਾਈਆ ,ਗੁਰਮੀਤ ਗਰੇਵਾਲ,ਮਨੋਜ ਬਾਂਸਲ,ਮੇਹਰ ਸਿੰਘ ਗੋਗੀਆ,ਭਿੰਨੀ ਜੈਨ,ਹਰਿੰਦਰ ਪਾਲ ਰਹੀਮਾਬਾਦ,ਪ੍ਰਿੰਸ ਮਿਠੇਵਾਲ,ਕ੍ਰਿਸ਼ਨ ਕਾਲੜਾ,ਕਰਮ ਚੰਦ ,ਹੈਪੀ ਬਾਂਸਲ, ਅਨਿਲ ਸੂਦ ,ਭਜਨ ਸਿੰਘ, ਪਵਨ ਸਿੰਗਲਾ,ਜਤਨ ਚੁਰਾਇਆ ਤੇ ਹੋਰ ਬਹੁਤ ਸਾਰੇ ਆੜਤੀ ਸ਼ਾਮਲ ਸਨ।