ਗੜਸ਼ੰਕਰ, 2 ਸਤੰਬਰ (ਬਿੱਟੂ ਚੌਹਾਨ)- ਬਲਾਕ ਗੜਸ਼ੰਕਰ ਦੇ ਪਿੰਡ ਭੱਜਲਾ ਦੇ ਸ ਅਮਰ ਸਿੰਘ ਸ਼ੋਕੀ,ਬੱਬਰ ਹਰਨਾਮ ਸਿੰਘ ਹੋਏ ਹਨ ਉਸ ਪਿੰਡ ਵਿੱਚ ਕੁਲ ਹਿੰਦ ਕਿਸਾਨ ਸਭਾ ਦਾ 40ਵਾਂ ਇਜਲਾਸ਼ ਜਗਦੀਸ ਸਿੰਘ ਦੇਣੋਵਾਲ ਕਲਾ, ਗੋਪਾਲ ਸਿੰਘ ਥਾਦੀ ਦੀ ਪ੍ਰਧਾਨਗੀ ਹੇਠ ਹੋਇਆ ਝੰਡਾ ਲਹਿਰਾਉਣ ੂਡਥ ਰਸ਼ਮ ਮਹਾਨ ਦੇਸ਼ ਭਗਤ ਸ਼ਹੀਦ ਧੰਨਾ ਸਿੰਘ ਬਹਿਬਲਪੁਰ ਦੇ ਕਰੀਬੀ ਰਿਸਤੇਦਾਰ ਲਾਲ ਸਿੰਘ ਨੇ ਨਿਭਾਈ ਇਸ ਇਜਲਾਸ ਦਾ ਉਦਘਾਟਨ ਸਾਥੀ ਬਲਵੀਰ ਸਿੰਘ ਜਾਡਲਾ ਸੂਬਾਈ ਮੀਤ ਪ੍ਰਧਾਨ ਨੇ ਕਿਸਾਨ ਸਭਾ ਦੇ ਇਜਲਾਸ ਤੇ ਘੋਲਾ ਤੇ ਜਿੱਤਾ ਬਾਰੇ ਦੱਸਦਿਆ ਹੋਇਆ ਕੀਤਾ ਸਾਥੀ ਜਾਡਲਾ ਜੀ ਨੇ ਡੇਲੀਗੇਟਾ ਨੂੰ ਸੰਬੋਧਨ ਕਰਦਿਆ ਕਿਹਾ ਕੇ ਜਥੇਬੰਦੀ ਨੂੰ ਮਜਬੂਤ ਕਰਕੇ ਤਿੱਖੇ ਘੋਲਾ ਦੇ ਰਾਹ ਪੈਣਾ ਹੋਵੇਗਾ ਇਸ ਮੋਕੇ ਤੇ
ਦਰਸਨ ਸਿੰਘ ਨੇ ਭਰਾਤਰੀ ਸੰਦੇਸ਼ ਦਿੰਦੇ ਹੋਏ ਕਿਹਾ ਕੇ ਪੀਣ ਵਾਲੇ ਪਾਣੀ ਦੇ ਬਿੱਲ ਮੁਆਫ ਕਰੋ ਅਤੇ ਬਿਜਲੀ ਦੇ ਬਿੱਲ ਹਾਫ ਕਰੋ ਅਤੇ ਹੋਰ ਮੰਗਾ ਸਵਾਮੀਨਾਥਨ ਦੀਆ ਸਿਫਾਰਸਾ ਲਾਗੂ ਕਰਵਾਉਣ ਲਈ,ਹੜ ਪੀੜਤਾ ਨੂੰ ਮੁਆਵਜਾ ਦੁਆਉਣ ਲਈ ਅਵਾਰਾ ਪਸੂਆ ਅਤੇ ਜੰਗਲੀ ਜਾਨਵਰਾ ਦੇ ਪ੍ਰਬੰਧ ਲਈ ਜੋ ਵੀ ਘੋਲ ਕੁਲ ਹਿੰਦ ਸਭਾ ਚਲਾਏਗੀ ਕੰਢੀ ਸੰਘਰਸ਼ ਕਮੇਟੀ ਉਸ ਦਾ ਡੱਟਵਾ ਸਾਥ ਦੇਵੇਗੀ ਇਸ ਮੋਕੇ ਤੇ ਸਾਥੀ ਮਹਿੰਦਰ ਕੁਆਰ ਬੱਢੋਆਣ ਨੇ ਸੀ ਪੀ ਆਈ ਟੀ ਯੂ ਵਲੋ ਭਰਾਤਰੀ ਸੰਦੇਸ਼ ਦਿੰਦੇ ਹੋਏ ਕਿਹਾ ਕੇ ਕੁਲ ਹਿੰਦ ਕਿਸਾਨ ਸਭਾ ਜਿਹੜਾ ਵੀ ਹੱਕੀ ਲੜਾਈ ਲੜੇਗੀ ਉਸ ਦੀ ਪੂਰੀ ਹਮਾਇਤ ਕੀਤੀ ਜਾਵੇਗੀ ਇਸ ਮੋਕੇ ਤੇ ਸੂਬਾਈ ਆਗੂ ਗੁਰਨੇਕ ਸਿੰਘ ਭੱਜਲ ਨੇ ਇਜਲਾਸ ਨੂੰ ਸੰਬੋਧਨ ਕਰਦਿਆ ਕਿਹਾ ਕੇ ਕੈਪਟਨ ਸਰਕਾਰ ਵਲੋ ਬਿਜਲੀ ਦੇ ਬਿੱਲਾ ਵਿੱਚ 12 ਵਾਰ ਕੀਤਾ ਵਾਪਿਸ ਲਿਆ ਜਾਵੇ ਅਤੇ ਪੈਨਡਿੰਗ ਪਏ ਟਿਊਬਵੈਲਾ ਕੁਨੈਕਸ਼ਨ ਦਿੱਤੇ ਜਾਣ ਜੇ ਸਰਕਾਰ ਨੇ ਗਾਉ ਸੈਸ ਲੈ ਕੇ ਵੀ ਅਵਾਰਾ ਪਸੂਆ ਦਾ ਪ੍ਰਬੰਧ ਨਾ ਕੀਤਾ ਤਾ ਕੁਲ ਹਿੰਦ ਕਿਸਾਨ ਸਭਾ ਅਵਾਰਾ ਪਸੂਆ ਨੂੰ ਸਰਕਾਰੀ ਦਫਤਰਾ ਵਿੱਚ ਬੰਨੇਗੀ ਇਸ ਮੋਕੇ ਗੁਰਬਖਸ਼ ਸਿੰਘ ਸ਼ੂਸ ਨੇ 17 ਮੈਬਰੀ ਕਮੇਟੀ ਦਾ ਪੈਨਲ ਪੇਸ਼ ਕੀਤਾ ਇਜਲਾਸ ਨੇ ਸਰਬਸੰਮਤੀ ਨਾਲ ਪੇਸ ਕੀਤਾ ਇਸ ਮੋਕੇ ਕਮੇਟੀ ਨੇ ਕਸ਼ਮੀਰ ਸਿੰਘ ਭੱਜਲ ਨੂੰ ਪ੍ਰਧਾਨ,ਜਗਦੀਸ ਸਿੰਘ ਸਾਬਕਾ ਸਰਪੰਚ ਦੇਣੋਵਾਲ ਕਲਾ ਨੂੰ ਸਕੱਤਰ ਤੇ ਗੁਰਦਿਆਲ ਸਿੰਘ ਮੱਟੂ ਨੂੰ ਖਜਾਨਚੀ ਮਹਿੰਦਰ ਸਿੰਘ ਸਲੇਮਪੁਰ ਨੂੰ ਸਹਾਇਕ ਸਕੱਤਰ ਚੁਣਿਆ ਗਿਆ ਪ੍ਰਧਾਨ ਕਸ਼ਮੀਰ ਸਿੰਘ ਭੱਜਲ ਨੇ ਆਈ ਡੈਲੀਕੇਟਾ ਅਤੇ ਆਗੂਆ ਦਾ ਧੰਨਵਾਦ ਕੀਤਾ