ਤਪਾ ਮੰਡੀ, 2 ਸਤੰਬਰ (ਸੰਜੀਵ ਕੁਮਾਰ ਮੌੜ)- ਸਥਾਨਕ ਪੁਲਿਸ ਨੇ ਨਸਆਂ ਖਿਲਾਫ ਵਿੱਢੀ ਤਹਿਤ 65 ਲੀਟਰ ਲਾਹਣ ਅਤੇ 10 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦੀ ਪੁਸਟੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਸਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਹੌਲਦਾਰ ਸੁਖਚੈਨ ਸਿੰਘ ਵੱਲੋਂ ਸਮੇਤ ਪੁਲਸ ਪਾਰਟੀ ਬੱਸ ਸਟੈਂਡ ਘੁੰਨਸ ਨਜਦੀਕ ਨਾਕਾ ਲਗਾਇਆ ਹੋਇਆ ਸੀ ਤਾਂ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਦੋਸ਼ੀ ਗੁਰਮੇਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਘੁੰਨਸ਼ ਜੋ ਕਿ ਆਪਣੇ ਘਰ ਨਾਜਾਇਜ਼ ਸ਼ਰਾਬ ਕਸੀਦ ਕਰਦਾ ਹੈ, ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਦੋਸੀ ਦੇ ਘਰ ਰੇਡ ਕਰਕੇ ਚਾਲੂ ਭੱਠੀ ਸਮੇਤ ਸਰਾਬ ਕਸੀਦ ਕਰਦੇ ਹੋਏ 65 ਲੀਟਰ ਲਾਹਣ ਤੇ 10 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਦੋਸ਼ੀ ਨੂੰ ਮੌਕੇ ਤੇ ਕਾਬੂ ਕੀਤਾ। ਇਸ ਮੌਕੇ ਸਹਾਇਕ ਥਾਣੇਦਾਰ ਸਰਬਜੀਤ ਸਿੰਘ, ਸਹਾਇਕ ਥਾਣੇਦਾਰ ਨਵਦੀਪ ਸਿੰਘ, ਹੌਲਦਾਰ ਸੁਖਚੈਨ ਸਿੰਘ, ਸਿਪਾਹੀ ਸਹਿੰਬਰ ਸਿੰਘ ਮੌਜੂਦ ਸਨ।