ਨਾਭਾ, 2 ਸਤੰਬਰ (ਸਿਕੰਦਰ ਸਿੰਘ) ਵਪਾਰ ਮੰਡਲ ਨਾਭਾ ਦੇ ਚੇਅਰਮੈਨ ਅਤੇ ਪੰਜ ਵਾਰ ਕੌਂਸਲਰ ਰਹੇ ਅਮਰਦੀਪ ਖੰਨਾ ਨੇ ਅੱਜ ਨਗਰ ਸੁਧਾਰ ਟਰੱਸਟ ਨਾਭਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਿਸੇਸ ਤੌਰ ਤੇ ਪੁੱਜੇ ਅਤੇ ਉਨ੍ਹਾਂ ਅਮਰਦੀਪ ਖੰਨਾ ਨੂੰ ਆਪਣਾ ਅਸੀਰਵਾਦ ਦਿੱਤਾ ਇਸ ਮੌਕੇ ਅਮਰਦੀਪ ਖੰਨਾ ਨੇ ਚੇਅਰਮੈਨ ਦਾ ਅਹੁਦਾ ਸੰਭਾਲਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਪੰਜਾਬ ਸਰਕਾਰ ਨੇ ਜ਼ਿੰਮੇਵਾਰੀ ਸੌਂਪੀ ਹੈ ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਨਾਭਾ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਨਗਰ ਸੁਧਾਰ ਟਰੱਸਟ ਵੱਲੋਂ ਪੂਰਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਨਗੇ ਇਸ ਮੌਕੇ ਸਹਿਰ ਦੀਆਂ ਕਈ ਵਪਾਰਕ ਸਮਾਜਿਕ ਅਤੇ ਧਰਮ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਉਨ੍ਹਾਂ ਦਾ ਸਨਮਾਨ ਵੀ ਕੀਤਾ।