ਕਿਤਾਬਾਂ ਸਾਡੀ ਜ਼ਿੰਦਗੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਕਿਤਾਬਾਂ ਸਾਨੂੰ ਸਾਡੇ ਇਤਿਹਾਸ, ਸੱਭਿਅਤਾ ਅਤੇ ਸਾਡੇ ਵਿਰਸੇ ਤੋਂ ਜਾਣੂ ਕਰਵਾਉਂਦੀਆਂ ਹਨ ।ਕਿਤਾਬ ਜਿੰਦਗੀ ਪ੍ਰਤੀ ਸਾਡੇ ਨਜ਼ਰੀਏ ਨੂੰ ਬਦਲਣ ਦੀ ਸ਼ਕਤੀ ਰੱਖਦੀ ਹੈ।ਕਿਤਾਬ ਹਮੇਸ਼ਾਂ ਤੋਂ ਹੀ ਸਾਡੀ ਸੱਚੀ ਮਿੱਤਰ ਰਹੀ ਹੈ ਅਤੇ ਇਹ ਜਿੰਦਗੀ ਵਿੱਚ ਸਹੀ ਫੈਸਲਾ ਲੈਣ’ਚ ਸਹਾਈ ਹੁੰਦੀ ਹੈ।ਬੁੱਧੀਜੀਵਾਂ ਅਨੁਸਾਰ ਜਦੋ ਤੁਸੀ ਕੌਈ ਕਿਤਾਬ ਖੋਲਦੇ ਹੋ ਤਾਂ ਇਸ ਤੋਂ ਭਾਵ ਹੈ ਕਿ ਤੁਸੀ ਇਕ ਨਵੀਂ ਦੁਨੀਆਂ’ਚ ਪ੍ਰਵੇਸ਼ ਕਰਦੇ ਹੋ।
ਕਿਸੇ ਨੇ ਬਿਲ ਗੇਟ ਨੂੰ ਪੁੱਛਿਆ ਕਿ ਜੇਕਰ ਤੁਹਾਨੂੰ ਕੋਈ ਸੁਪਰ-ਪਾਵਰ ਦਿੱਤੀ ਜਾਵੇ ਤਾਂ ਉਹ ਕਿਹੜੀ ਪਾਵਰ ਲੈਣ ਦੇ ਚਾਹਵਾਨ ਹੋਣਗੇ, ਤਾਂ ਉਨ੍ਹਾਂ ਕਿਹਾ-‘ਪਾਵਰ ਆੱਫ ਰਿੰਿਗਡ ਫਾਸਟ’. ਦੁਨੀਆ ਦੇ 93% ਕਾਮਯਾਬ ਲੋਕਾਂ ਦੀ ਸਫਲਤਾ ਦਾ ਰਾਜ ਕਿਤਾਬ ਪੜਨਾਂ ਹੀ ਹੈ। ਜਿਵੇਂ ਮਨੁੱਖੀ ਸਰੀਰ ਨੂੰ ਤੰਦਰੁਸਤ ਰਹਿਣ ਲਈ ਤਾਜ਼ੀ ਹਵਾ , ਕਸਰਤ, ਪੌਸ਼ਟਿਕ ਆਹਾਰ ਦੀ ਲੌੜ ਹੁੰਦੀ ਹੈ , ਉਸੇ ਹੀ ਤਰ੍ਹਾਂ ਮਨੁੱਖੀ ਦਿਮਾਗ ਨੂੰ ਸਹਿਤਯਾਬ ਹੋਣ ਲਈ ਗਿਆਨ ਦੀ ਲੋੜ ਹੁੰਦੀ ਹੈ। ਜਿਸ ਦੀ ਪੂਰਤੀ ਦਾ ਉੱਤਮ ਸਰੋਤ ਹਨ-ਕਿਤਾਬਾਂ।
ਇਕ ਖੋਜ ਮੁਤਾਬਿਕ ਜੇਕਰ ਤੁਸੀ ਰੋਜ਼ਾਨਾਂ ਵੀਹ-ਮਿੰਟ ਕਿਸੇ ਚੰਗੀ ਪ੍ਰੇਰਣਾਦਾਇਕ ਕਿਤਾਬ ਨੂੰ ਪੜ੍ਹਦੇ ਹੋ ਤਾਂ ਤੁਸੀ ਦਿਮਾਗੀ ਕਮਜ਼ੋਰੀ ਅਤੇ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਢਾਈ ਗੁਣਾ ਘੱਟ ਹੋ ਜਾਂਦਾ ਹੈ। ਕਿਤਾਬਾਂ ਪੜਨ ਨਾਲ ਦਿਮਾਗ ਤੇਜ਼ ਹੁੰਦਾ ਹੈ , ਯਾਦ ਸ਼ਕਤੀ ਵੀ ਵੱਧਦੀ ਹੈ ਅਤੇ ਇਹ ਤੁਹਾਡੇ ਸਵੈ-ਭਰੋਸੇ ਨੂੰ ਵੀ ਵਧਾ ਕਰਦੀਆਂ ਹਨ। ਇਹ ਸਾਨੂੰ ਸਮਾਜ’ਚ ਸਤਕਾਰ ਦੀ ਹਿੱਸੇਦਾਰ ਬਣਾਉਂਦੀਆਂ ਹਨ ।
ਪਰ ਅੱਜ ਕੱਲ ਦੀ ਦੌੜ ਭੱਜ ਵਾਲੀ ਅਤੇ ਮੋਬਾਇਲ , ਇੰਟਰਨੈੱਟ ਵਾਲੀ ਜਿੰਦਗੀ’ਚ ਲੋਕ ਅਕਸਰ ਕਿਤਾਬ ਪੜ੍ਹਨ ਤੋਂ ਕੰਨੀ ਕਤਰਾਉਂਦੇ ਹਨ ।ਬਹੁਤੇ ਲੋਕ ਕਿਤਾਬ ਨੂੰ ਨ ਪੜ੍ਹਨ ਦਾ ਵੱਡਾ ਕਾਰਨ ਸਮੇਂ ਦੀ ਘਾਟ ਦੱਸਦੇ ਹਨ। ਪਰ ਵਾਸਤਵ’ਚ ਕਿਤਾਬ ਪੜ੍ਹਨਾਂ ਸਮੇਂ ਦੀ ਸਦਵਰਤੋ ਹੈ । ਪਰ ਕਿਤਾਬਾਂ ਸਾਡੇ ਗਿਆਨ’ਚ ਵਾਧਾ ਕਰਨ ਦੇ ਨਾਲ ਨਾਲ ਸਾਡਾ ਮਨੋਰੰਜਨ ਵੀ ਕਰਦੀਆਂ ਹਨਅਸੀਂ ਕਿਤਾਬਾਂ ਪੜ੍ਹ ਕਿ ਵਿਦਵਾਨਾਂ ਦੀ ਸੰਗਤੀ ਦਾ ਅਨੰਦ ,ਮਾਨ ਸਕਦੇ ਹਾਂ। ਸਕੂਲਾਂ . ਕਾਲਜਾਂ ਦੇ ਅਧਿਆਪਕਾਂ ਨੂੰ ਵਿਦਿਆਰਥੀਆਂ’ਚ ਕਿਤਾਬ ਪੜ੍ਹਨ ਦੀ ਰੂਚੀ ਪੈਦਾ ਕਰਨੀ ਚਾਹੀਦੀ ਹੈ£ ਇਹ ਸਾਨੂੰ ਸਮਾਜ’ਚ ਸਤਕਾਰ ਦੀ ਹਿੱਸੇਦਾਰ ਬਣਾਉਂਦੀਆਂ ਹਨ। ਪਿਛਲੇ ਦਿਨੀਂ ਸਰਕਾਰ ਵਲੋਂ ਲਾਇਬ੍ਰੇਰੀ ਪ੍ਰਤਿ ਵਿਦਿਆਰਥੀਆਂ ਦੇ ਰੌਜ਼ਾਨ ਨੂੰ ਵਧਾਉਣ ਲਈ ਚੁੱਕੇ ਕਦਮ ਬਹੁਤ ਹੀ ਸ਼ਲਾਘਾਯੋਗ ਹਨ। ਵਿਦਿਆਰਥੀ ਜੀਵਨ ਕੱਚੀ ਮਿੱਟੀ ਵਾਂਗ ਹੁੰਦਾ ਹੈ ਜੇਕਰ ਵਿਦਿਆਰਥੀ ਜੀਵਨ’ਚ ਹੀ ਸਹੀ ਰੂਪ ਧਾਰ ਲਿਆ ਜਾਵੇ ਤਾਂ ਸਮਾਜ ਸਹੀ ਦਿਸ਼ਾ ‘ਚ ਤਰੱਕੀ ਕਰੇਗਾ। ਇਸ ਲਈ ਲਾਇਬਰੇਰੀ ਲੰਗਰ ਅਤੇ ਘਰ-ਘਰ ਦੱਸਤਕ, ਘਰ-ਘਰ ਪੁਸਤਕ ਵਰਗੇ ਮੁਹਿੰਮ ਬਹੁਤ ਜ਼ਰੂਰੀ ਹਨ।