April 23, 2026 7:22 am

ਖਿਡਾਰੀਆਂ ਨੂੰ ਕਿੱਟਾਂ ਵੰਡ ਕੇ ਕੀਤੀ ਹੌਸਲਾ ਅਫਜਾਈ

ਬਲਾਚੌਰ, 7 ਅਗਸਤ (ਸਤਨਾਮ ਚਾਹਲ)- ਇੱਥੋ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਸਰਕਾਰੀ ਸੈਕੰਡਰੀ ਸਕੂਲ ਭੱਦੀ ਵਿਖੇ ਵਾਲੀਵਾਲ ਅੰਡਰ-17 ਅਤੇ ਅੰਡਰ 19 ਟੀਮਾਂ ਨੂੰ ਅਵਾਜ਼ ਵੈਲਫੇਅਰ ਐਂਡ ਚੈਰੀਟੇਬਲ ਸੁਸਾਇਟੀ ਵੱਲੋਂ ਖਿਡਾਰੀਆਂ ਵਿੱਚ ਖੇਡ ਭਾਵਨਾਂ ਪੈਂਦਾ ਕਰਨ ਹਿੱਤ ਅਤੇ ਨਸ਼ਿਆ ਤੋਂ ਬਚਾਉਣ ਹਿੱਤ ਦੋਨਾਂ ਟੀਮਾਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ। ਅਵਾਜ਼ ਦੇ ਸਰਪ੍ਰਸੱਤ ਵਰਿੰਦਰ ਬਜਾੜ ਨੇ ਬੱਚਿਆਂ ਨੂੰ ਨਸ਼ਿਆ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦਾ ਸੁਨੇਹਾ ਦਿੱਤਾ। ਮਾਸਟਰ ਰਾਕੇਸ਼ ਭੂੰਬਲਾ ਨੇ ਖੇਡਾਂ ਵਿੱਚ ਭੱਦੀ ਸਕੂਲ ਦੀਆਂ ਪ੍ਰਾਪਤੀਆਂ ਪਿਛੇ ਪੀਟੀਆਈ ਗੁਰਪ੍ਰੀਤ ਸਿੰਘ ਦੀ ਸਖਤ ਮਿਹਨਤ ਦੀ ਸ਼ਲਾਘਾ ਕੀਤੀ। ਅਵਾਜ਼ ਲੋਗੋ ਨਾਲ ਪ੍ਰਿੰਟ ਹੋਈਆਂ ਕਿੱਟਾਂ ਪਹਿਨ ਕੇ ਖਿਡਾਰੀ ਬਹੁਤ ਖੁਸ਼ ਸਨ। ਪ੍ਰਿੰਸੀਪਲ ਮੈਡਮ ਅਰੁਨਾ ਅਤੇ ਰਾਜ ਕੁਮਾਰ ਭਾਟੀਆ ਨੇ ਅਵਾਜ ਦੇ ਸਾਰੇ ਕੀਤੇ ਜਾ ਰਹੇ ਕੰਮਾ ਦੀ ਸਰਾਹਨਾ ਕੀਤੀ ਅਤੇ ਤਹਿ ਦਿਲੋ ਧੰਨਵਾਦ ਕੀਤਾ। ਇਸ ਮੌਕੇ ਐਸਐਮਸੀ ਚੇਅਰਮੈਨ ਬਲਦੇਵ ਰਾਜ, ਸਰਪੰਚ ਨੰਦ ਲਾਲ , ਨਰਿੰਦਰ ਕੁਮਾਰ, ਲਖਵਿੰਦਰ ਕੁਮਾਰ , ਅਮਨਦੀਪ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।

Send this to a friend