April 25, 2026 8:06 pm

ਸਰਕਾਰੀ ਸਮਾਰਟ ਸਕੂਲ ਅਮਰਗੜ੍ਹ ਵਿਖੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵੱਲੋਂ ਹਰਬਲ ਗਾਰਡਨ ਬਣਾਉਣ ਦਾ ਫੈਸਲਾ

ਅਮਰਗੜ੍ਹ, 7 ਅਗਸਤ (ਕੁਲਵੰਤ ਸਿੰਘ ਮੁਹਾਲੀ) ਸ ਨਾਇਬ ਸਿੰਘ ਬਲਾਕ ਅਫਸਰ ਵਣ ਮੰਡਲ ਵਿਸਥਾਰ ਵਿਭਾਗ ਬਠਿੰਡਾ (ਇੰਚਾਰਜ ਸੰਗਰੂਰ, ਮਾਨਸਾ ਅਤੇ ਬਰਨਾਲਾ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਜਤਿੰਦਰ ਸ਼ਰਮਾ ਪੀ.ਸੀ.ਸੀ.ਐਫ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ.ਐਫ.ਓ. ਸ ਦਲਜੀਤ ਸਿੰਘ ਪੀ.ਐਫ.ਐਸ. ਵਣ ਮੰਡਲ ਅਫਸਰ ਬਠਿੰਡਾ ਦੀ ਅਗਵਾਈ ਹੇਠ ਵਣ ਗਾਰਡ ਗੁਰਦੀਪ
ਸਿੰਘ ਅਤੇ ਬਲਾਕ ਅਫਸਰ ਨਾਇਬ ਸਿੰਘ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਰਗੜ੍ਹ ਵਿਖੇ ਹਰਬਲ ਗਾਰਡਨ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ।ਇਸ ਸਮੇਂ ਸਕੂਲ ਪ੍ਰਿੰਸੀਪਲ ਸ੍ਰੀ ਚਰਨਜੀਤ ਵਾਤਿਸ਼ ਨੇ ਕਿਹਾ ਕਿ ਇਸ ਗਾਰਡਨ ਵਿੱਚ ਤੁਲਸੀ,ਐਲੋਵੀਰਾ,ਸਤਾਵਰ,ਸਫੈਦ ਮੂਸਲੀ, ਸੁਹਾਜਣਾ, ਹਾਰ ਸਿੰਗਾਰ, ਆਮਲਾ,ਬਹੇੜਾ,ਹਰੜ ਆਦਿ ਅਤੇ 20 ਕਿਸਮਾਂ ਦੇ ਬੂਟੇ ਲਗਾਏ ਜਾਣਗੇ ਅਤੇ ਉਨ੍ਹਾਂ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਇੰਨ੍ਹਾਂ ਬੂਟਿਆਂ ਤੋਂ ਮਿਲਣ ਵਾਲੇ ਲਾਭ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਇਸ ਨਰਸਰੀ ਵਿੱਚੋਂ ਵਿਦਿਆਰਥੀ ਆਪਣੇ ਘਰਾਂ ਵਿੱਚ ਲਾਉਣ ਲਈ ਵੀ ਬੂਟੇ ਲਿਜਾ ਸਕਦੇ ਹਨ।ਇਸ ਮੌਕੇ ਸਵਰਨਜੀਤ ਸਿੰਘ ਐਮ.ਡੀ. ਦਸ਼ਮੇਸ਼ ਮਕੈਨੀਕਲ,ਸਰਬਜੀਤ ਸਿੰਘ ਗੋਗੀ, ਨੰਬਰਦਾਰ ਭੁਪਿੰਦਰ ਸਿੰਘ ਫੁੱਲਾਂ ਵਾਲੇ, ਹਰਪ੍ਰੀਤ ਸਿੰਘ ਭੰਗੂ, ਮਾ. ਕੁਲਵੰਤ ਸਿੰਘ ਭੈਣੀ, ਮਾ.ਕਰਨੈਲ ਸਿੰਘ ਅ, ਤੇਜਿੰਦਰ ਸਿੰਘ, ਲੈਕ. ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।

Send this to a friend