ਕਿਹਾ ਬੇਰੋਜ਼ਗਾਰਾਂ ਨੂੰ ਨੌਕਰੀ ਤੇ ਵਪਾਰ ਨੂੰ ਮਿਲੇਗਾ ਬੜਾਵਾ
ਅਮਲੋਹ, 7 ਅਗਸਤ (ਰਣਜੀਤ ਸਿੰਘ ਘੁੰਮਣ)- ਪੰਜਾਬ ਕਾਗਰਸ ਦੇ ਅਮਲੋਹ ਤੋ ਵਿਧਾਇਕ ਕਾਕਾ ਰਣਦੀਪ ਸਿੰਘ ਵੱਲੋ ਧਾਰਾ 370 ਨੂੰ ਲੈਕੇ ਕੀਤੇ ਫੈਸਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਨੇ ਜੰਮੂ ਕਸਮੀਰ ਤੋ 370 ਧਾਰਾ ਤੇ 35 ਏ ਹਟਾਉਣ ਨਾਲ ਤੇ ਜੰਮੂ-ਕਸਮੀਰ ਦੇ ਵੱਖ ਰਾਜ ਬਨਣ ਅਤੇ ਲੇਦਾਖ ਖੇਤਰ ਨੂੰ ਕੇਦਰ ਸਾਸਿਤ ਬਿਨ੍ਹਾਂ ਵਿਧਾਨ ਸਭਾ ਰਾਜ ਬਣਾਏ ਜਾਣ ਨਾਲ ਜਿਥੇ ਅੱਤਵਾਦ ਨੂੰ ਠੱਲ ਪਵੇਗੀ , ਬੇਰੋਜਗਾਰਾ ਨੂੰ ਨੋਕਰੀ ਤੇ ਜਿਥੇ ਵਿਕਾਸ ਚ ਤੇਜੀ ਆਵੇਗੀ ਉਥੇ ਇਸ ਖੇਤਰ ਚ ਵਪਾਰ ਦੀਆ ਅਣਗਿਣਤ ਸੰਭਾਵਨਾਵਾਂ ਸਾਹਮਣੇ ਆਉਣਗੀਆ । ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾਂ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਆਪਣੇ ਦਫਤਰ ਚ ਲੋਕਾ ਦੀਆ ਮੁਸ਼ਕਲਾਂ ਸੁਣਤੋ ਬਾਅਦ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਧਰਾਵਾਂ ਦੀ ਵਜ੍ਹਾਂ ਤੋ ਅਲਗਵਾਦੀਆ ਦੇ ਹੋਸਲੇ ਬੁਲੰਦ ਸਨ ਦੇਸ ਦੇ ਸੈਨਿਕਾ ਨੂੰ ਪੱਥਰਬਾਜਾ ਦੇਹੱਥੋ ਜਖਮੀ ਹੋਣਾ ਪੈਦਾ ਸੀ ਹੁਣ ਆਉਣ ਵਾਲੇ ਸਮੇ ਚ ਜੋ ਵੀ ਬਦਲਾਓ ਆਵੇਗਾ ਉਸ ਵਿੱਚ ਕੋਈ ਵੀ ਭਾਰਤੀ ਜੰਮੂ ਕਸਮੀਰ ਚ ਜਾਇਦਾਦ ਖ੍ਰੀਦ ਸਕੇਗਾ । ਅਤੇ ਇਸ ਰਾਜ ਚ ਨੋਕਰੀ ਦਾ ਅਧਿਕਾਰ ਵੀ ਮਿਲੇਗਾ । ਭਵਿੱਖ ਦੇ ਸਾਲਾ ਦੇ ਵਿੱਚ ਕਾਰੋਬਾਰ ਕਈ ਗੁਣਾ ਤਰੱਕੀ ਕਰੇਗਾ । ਉਨ੍ਹਾਂ ਨੇ ਕਿਹਾ ਕਿ ਕੰਪਨੀਆਂ ਆਪਣੇ ਦਫਤਰ ਘਾਟੀ ਚ ਖੋਲਕੇ ਨਾ ਸਿਰਫ ਸਥਾਨਿਕ ਬੇਰੋਜਗਾਰ ਨੂੰ ਸਗੋ ਦੇਸ ਦੇ ਹੋਰ ਰਾਜਾ ਦੇ ਲੋਕਾ ਨਾਲ ਵਪਾਰ ਵੱਧ ਜਾਵੇਗਾ । ਨਵੀਆਂ ਸਰਕਾਰੀ ਤੇ ਗੈਰ ਸਰਕਾਰੀ ਬਨਣ ਨਾਲ ਨੋਜਵਾਨ ਵਰਗ ਲਈ ਲਾਹੇਵੰਦ ਸਾਬਤ ਹੋਵੇਗਾ । ਵਰਣਯੋਗ ਹੈ ਕਾਕਾ ਰਣਦੀਪ ਸਿੰਘ ਪੰਜਾਬ ਕਾਗਰਸ ਪਾਰਟੀ ਦੇ ਇੱਕੋ ਇੱਕ ਅਜਿਹੇ ਵਿਧਾਇਕ ਹਨ ਜਿਨ੍ਹਾਂ ਪਾਰਟੀ ਲਾਈਨ ਤੋ ਬਾਹਰ ਜਾਕੇ ਮੋਦੀ ਸਰਕਾਰ ਵੱਲੋ ਲੈਏ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਜਦੋ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਇਸ ਫੈਸਲੇ ਦੇ ਖਿਲਾਫ ਸਖਤ ਸਟੈਡ ਲਿਆ ਗਿਆ ਹੈ ਅਤੇ ਪੰਜਾਬ ਚ ਇਸ ਸਬੰਧੀ ਕੋਈ ਵੀ ਜਸ਼ਨ ਮਨਾਉਣ ਤੇ ਪਾਬੰਦੀ ਲਾਈ ਹੋਈ ਹੈ।