April 22, 2026 6:19 am

ਬੀਬਾ ਹਰਸਿਮਰਤ ਕੌਰ ਬਾਦਲ ਨੇ ਸੜਕ ਬਨਾਉਣ ਲਈ ਕੀਤੀ 20 ਲੱਖ ਦੀ ਗਰਾਂਟ ਮਨਜ਼ੂਰ

ਗੋਨਿਆਣਾ, 19 ਜੁਲਾਈ (ਰਾਜੂ ਆਕਲੀਆ, ਜਸਵੀਰ ਮੰਜਿਲ)- ਸਥਾਨਕ ਸਹਿਰ ਦੀ ਉਸ ਸੜਕ ਦੀ ਫਰਿਆਦ ਆਖਰ ਹੀ ਸੁਣੀ ਗਈ ਜਿਸ ਵਿੱਚ ਬਹੁਤ ਵੱਡੇ-ਵੱਡੇ ਖੱਡੇ ਪਏ ਹੋਏ ਸਨ। ਜਿਸ ਕਾਰਣ ਲੋਕ ਬਹੁਤ ਪ੍ਰੇਸ਼ਾਨ ਸਨ ਤੇ ਕਾਫੀ ਹਾਦਸੇ ਵੀ ਹੋ ਚੁੱਕੇ ਸਨ।ਇਸ ਸੜਕ ਦੇ ਨਵੀਨੀਕਰਨ ਲਈ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਨਗਰ ਕੌਂਸਲ ਗੋਨਿਆਣਾ ਮੰਡੀ ਨੂੰ 20 ਲੱਖ ਰੁਪਏ ਦੀ ਗਰਾਂਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਕਾਰਜ ਨੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਬਲਕਾਰ ਸਿੰਘ ਬਰਾੜ ਦੀ ਮਿਹਨਤ ਸਦਕਾ ਪੁਰਾ ਹੋਇਆ ।ਨਗਰ ਕੌਂਸਲ ਗੋਨਿਆਣਾ ਦੇ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ਨੇ ਦੱਸਿਆ ਕਿ ਡਾ. ਮਹਿੰਦਰ ਸਿੰਘ ਤੋਂ ਲੈ ਕੇ ਨੇਹੀਆਂ ਵਾਲਾ ਰੇਲਵੇ ਫਾਟਕ ਤੱਕ ਇਸ ਸੜਕ ਦੀ ਹਾਲਤ ਬਹੁਤ ਹੀ ਖਸਤਾ ਹੋ ਗਈ ਸੀ ਤੇ ਇਸ ਦੇ ਨਵੀਨੀਕਰਨ ਲਈ ਸਹਿਰ ਦੇ ਕੌਂਸਲਰਾਂ ਸਮੇਤ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕਈ ਵਾਰ ਬੇਨਤੀ ਕੀਤੀ ਗਈ ਸੀ ਜੋ ਬੀਬਾ ਜੀ ਨੇ ਪ੍ਰਵਾਨ ਕੀਤੀ।ਪ੍ਰਧਾਨ ਨੇ ਦੱਸਿਆ ਕਿ ਬੀਬਾ ਜੀ ਨੇ ਉਨ੍ਹਾਂ ਨੂੰ ਆਪਣੀ ਰਿਹਾਇਸ ਪਿੰਡ ਬਾਦਲ ਵਿਖੇ ਬੁਲਾ ਕੇ ਉਕਤ ਸੜਕ ਦੇ ਨਵੀਨੀਕਰਨ ਲਈ 20 ਲੱਖ ਰੁਪਏ ਦੀ ਗਰਾਂਟ ਨੂੰ ਮਨਜ਼ੂਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਸੀਨੀਅਰ ਅਕਾਲੀ ਆਗੂ ਸ਼੍ਰੀ ਬਲਕਾਰ ਸਿੰਘ ਬਰਾੜ ਦੇ ਸਿਰ ਜਾਂਦਾ ਹੈ ਜੋ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਹਰ ਪਲ ਨਗਰ ਕੌਂਸਲ ਦਾ ਸਾਥ ਦਿੰਦੇ ਹਨ। ਨਗਰ ਕੌਂਸਲ ਦੇ ਪ੍ਰਧਾਨ ਤੇ ਸਹਿਰ ਦੇ ਅਕਾਲੀ ਆਗੂਆ ਨੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ। ਪ੍ਰਧਾਨ ਨੇ ਦੱਸਿਆ ਕਿ ਸੜਕ ਦਾ ਕੰਮ ਜਲਦੀ ਸੁਰੂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਸਹਿਰੀ ਅਕਾਲੀ ਦਲ ਦੇ ਪ੍ਰਧਾਨ ਤੇ ਕੌਸਲਰ ਹਮੀਰ ਸਿੰਘ ਮੱਕੜ, ਕੌਸਲਰ ਰਮੇਸ਼ ਕੁਮਾਰ ਮੱਟੂ, ਕੌਸਲਰ ਅਜੀਤ ਸਿੰਘ, ਭਾਜਪਾ ਆਗੂ ਤੇ ਕੌਸਲਰ ਵਿਨੋਦ ਕੁਮਾਰ ਬਿੰੰਟਾ ,ਕੌਸਲਰ ਮਨਜੀਤ ਸਿੰਘ ਸੋਨੂ ਧਵਨ, ਅਤੇ ਕੌਸਲਰ ਦੇ ਸਾਬਕਾ ਪ੍ਰਧਾਨ ਵਰਿੰਦਰ ਪਾਲ ਵੀ ਮੌਜੂਦ ਸਨ।

Send this to a friend