April 22, 2026 7:51 am

ਲੁੱਟ-ਖੋਹ ਦੇ ਮਾਮਲੇ ‘ਚ ਪੁਲਿਸ ਵੱਲੋਂ ਭਗੌੜਾ ਕਾਬੂ

ਕੁੱਪ ਕਲਾਂ 19 ਜੁਲਾਈ (ਅੰਮ੍ਰਿਤ ਪੰਧੇਰ)-ਲੁੱਟ ਖੋਹ ਅਤੇ ਚੋਰੀ ਦੀਆਂ ਹੋ ਰਹੀਆਂ ਵਾਰਦਾਤਾਂ ਤੇ ਸਖ਼ਤ ਕਾਰਵਾਈ ਕਰਦਿਆਂ ਅਹਿਮਦਗੜ੍ਹ ਸਦਰ ਪੁਲਿਸ ਵਲੋਂ ਇੱੱਕ ਪੁਰਾਣੇ ਲੁੱਟ-ਖੋਹ ਦੇ ਮਾਮਲਿਆਂ ‘ਚ ਲੋੜੀਦੇ ਸਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਧਲੇਰ ਕਲਾਂ ਨੂੰ ਗ੍ਰਿਫ਼ਤਾਰ ਕਰ ਕੇ ਕੋਰਟ ਵਿਚ ਪੇਸ਼ ਕੀਤਾ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਸਿੰਦਰ ਸਿੰਘ ਦਰਖ਼ਾਸਤ ਨੰਬਰ 05/15u/s395/483/201 ਅਨੁਸਾਰ ਪੁਲਿਸ ਨੂੰ ਲੋੜੀਦਾ ਸੀ ਥਾਣਾ ਸਦਰ ਅਹਿਮਦਗੜ੍ਹ ਵਲੋਂ ਸਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਖਿਲਾਫ ਗ੍ਰਿਫਤਾਰੀ ਵਾਰੰਟ ਹਾਸਲ ਕਰ ਕੇ ਸਵੇਰੇ ਸਾਜਰੇ ਥਾਣੇਦਾਰ ਗੁਰਪਾਲ ਸਿੰਘ ਅਤੇ ਹੌਲਦਾਰ ਜਸਪਾਲ ਸਿੰਘ ਦੀ ਅਗਵਾਈ ਵਿੱਚ ਸਮੇਤ ਪੁਲਿਸ ਪਾਰਟੀ ਰੇਡ ਕੀਤੀ ਗਈ ਅਤੇ ਭਗੌੜੇ ਸਿੰਦਰ ਸਿੰਘ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਗਿਆ।ਥਾਣਾ ਮੁਖੀ ਸੰਜੀਵ ਕਪੂਰ ਵੱਲੋਂ ਗੱਲਬਾਤ ਦੌਰਾਨ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਦੇ ਅਪਰਾਧਿਕ ਮਾਮਲਿਆਂ ਵਿੱਚ ਪੁਲਿਸ ਵੱਲੋਂ ਕਾਰਵਾਈ ‘ਚ ਢਿੱਲ ਨਹੀਂ ਵਰਤੀ ਜਾਵੇਗੀ, ਇਸਦੇ ਨਾਲ ਹੀ ਉਹਨਾਂ ਵੱਲੋਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਨਸਿਆਂ ਦੇ ਮਾਮਲੇ ਵਿੱਚ ਪੁਲਿਸ ਨੂੰ ਸਹਿਯੋਗ ਕਰਨ ਤਾਂ ਕਿ ਇਸ ਕੋਹੜ ਨੂੰ ਜੜ੍ਹਾਂ ਤੋਂ ਪੱਟਿਆ ਜਾ ਸਕੇ।

Send this to a friend