ਜੇ ਜ਼ਿੰਦਗੀ ਵਿਚ ਚੰਗਾ ਜੀਵਨ ਸਾਥੀ ਅਤੇ ਦੋਸਤ ਮਿਲ ਜਾਂਣ ਤਾ ਚੰਗੇ ਮਾੜੇ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਲੰਘ ਗਿਆ । ਭਾਵੇਂ ਉਮਰ ਅਜੇ 42, ਕੇ ਸਾਲ ਦੇ ਨੇੜੇ ਹੈ ਪਰ ਲੋਕਾਂ ਨੇ ਬਹੁਤ ਕੁਝ ਸਿਖਾ ਦਿੱਤਾ ਕਿ ਕਿਵੇਂ ਕਿਸੇ ਤੇ ਭਰੋਸਾ ਕਰਨਾ ਕਿਸ ਨਾਲ ਕਿਹੋ ਜਿਹੀ ਸਾਂਝ ਰੱਖਣੀ ਇਹ ਲੋਕ ਹੀ ਸਿਖਾਉਦੇ ਹਨ। ਭਾਵੇਂ ਅੱਜ ਦੇ ਸਮੇਂ ਵਿਚ ਪੈਸਾ ਮੁੱਖ ਹੈ ਪਰ ਜ਼ਿੰਦਗੀ ਵਿਚ ਪੈਸੇ ਪਿੱਛੇ ਕਦੇ ਜ਼ਿਆਦਾ ਭੱਜ ਦੋੜ ਨਹੀਂ ਕੀਤੀ ਘਰਦਿਆਂ ਨਾਲ ਮਤਬਲ ਦੀ ਗੱਲ। ਜੀਵਨ ਸਾਥਣ ਦਾ ਪੂਰਾ ਸਹਿਯੋਗ ਮਿਲ ਰਿਹਾ, ਬੱਚਿਆਂ ਦਾ ਪਿਆਰ ਇਸ ਤੋਂ ਹੀ ਸੰਤੁਸ਼ਟ ਹਾਂ ਪਰ ਗੱਲ ਕਰਦੇ ਹਾ ਕਿ ਜਿੰਦਗੀ ਬਾਰੇ ਇਸ ਦੋਰਾਨ ਹਰ ਤਰ੍ਹਾਂ ਦੇ ਦੋਸਤ ਹਨ ਕਈ ਸਰਕਾਰੀ ਮੁਲਾਜ਼ਮਾਂ ਜ਼ੋ ਆਪਣਿਆਂ ਆਪਣੇ ਮਹਿਕਮੀਆ ਚੋਂ ਰਿਟਾਇਰ ਵੀ ਹੋ ਚੁੱਕੇ ਹਨ ਅਤੇ ਕਈ ਆਪਣੀ ਡਿਊਟੀ ਕਰ ਰਹੇ ਹਨ। ਇੰਨਾ ਤੋ ਇਲਾਵਾ ਇੱਕ ਦੋਸਤ ਅਮਨਦੀਪ ਭੁਟਾਲ ਜ਼ੋ ਮੇਰੀ ਦੁਕਾਨ ਤੇ ਸਵੇਰੇ ਹੀ ਆ ਜਾਂਦਾ ਸੀ ਮੇਰੇ ਕੋਲ ਹੀ ਚਾਹ ਤੇ ਕੁਝ ਖਾਣਾ ਪੀਣਾ ਪਰ ਹੁਣ ਉਹ ਪੰਜ ਸਾਲਾਂ ਤੋ ਅਮਰੀਕਾ ਰਹਿ ਰਿਹਾ ਪਰ ਉਸ ਨੇ ਮਹੀਨੇ ਵਿਚ ਤਿੰਨ ਚਾਰ ਵਾਰ ਫੋਨ ਜ਼ਰੂਰ ਕਰਨਾ ਅਤੇ ਪੁਰਾਣਿਆ ਯਾਂਦਾ ਨੂੰ ਯਾਦ ਕਰਕੇ ਕਿੰਨਾ -ਕਿੰਨਾ ਸਮਾ ਫੋਨ ਤੇ ਹੀ ਅਸੀ ਹੱਸਦੇ ਰਹਿਣਾ ਫਿਰ ਉਸ ਨੇ ਜੋ ਦੁਕਾਨ ਤੇ ਆਉਦੇ ਸਨ ਉਨਾ ਬਾਰੇ ਪੁੱਛਣਾ ਕਿਵੇ ਹਨ ਆਉਦੇ ਨੇ ਜਾ ਨਹੀ ਕਿਸੇ ਨਾ ਕਿਸੇ ਦੁੱਖ ਸੁੱਖ ਵਿੱਚ ਇਕੱਠੇ ਹੋਣ ਦਾ ਮੋਕਾ ਮਿਲ ਹੀ ਜਾਂਦਾ ਹੈ ਜਾ ਫਿਰ ਫੋਨ ਤੇ ਗਲ ਹੋ ਜਾਂਦੀ ਹੈ ਪਰ ਕਈ ਵਾਰ ਇਸ ਲਈ ਸੋਚਣ ਮਜ਼ਬੂਰ ਹੋ ਜਾਂਦਾ ਹਾ ਕਿ ਜੇ ਤੂੰ ਕੁਝ ਠੀਕ ਸੀ ਤਾਂ ਹੀ ਤੇਰੇ ਨਾਲ ਲਗਾਤਾਰ ਇਹ ਦੋਸਤ ਜੁੜੇ ਹੋਏ ਹਨ ਨਹੀਂ ਤਾਂ ਇੰਨੇ ਸਾਲਾਂ ਵਿਚ ਤੇਰੇ ਚੋਂ ਕੋਈ ਨਾ ਕੋਈ ਕਮੀਂ ਦੇਖ ਕੇ ਜਰੂਰ ਕਿਨਾਰਾ ਕਰ ਲੈਣਾ ਸੀ ਉਥੇ ਕੁਝ ਮਨ ਨੂੰ ਤਸੱਲੀ ਹੁੰਦੀ ਹੈ ਕਿ ਤੂੰ ਜਿਆਦਾ ਮਾੜਾ ਨਹੀ ਪਰ ਂਦੁਨੀਆਂ ਇੱਥੇ ਰੰਗ ਬਰੰਗੀ ਹੈ ਗੱਲ ਕਰਦਾ ਹਾਂ ਇਸ ਕਹਾਣੀ ਦੀ ਪਿਛਲੇ ਸਾਲ 5 ਅਪ੍ਰੈਲ 2018 ਨੂੰ ਮੇਰੇ ਬਿਲਕੁਲ ਨਾਲ ਲੱਗਦੇ ਖਾਲੀ ਪਏ ਸ਼ੋਅ ਰੂਮ ਵਿਚ ਮਾਨਸਾ ਜ਼ਿਲ੍ਹੇ ਦੇ ਪਿੰਡ ਗੜੱਦੀ ਦੋ ਵਿਅਕਤੀਆਂ ਨੇ ਸਾਂਝੇ ਤੋਰ ਤੇ ਨੇ ’99’ ਸਟੋਰ ਖੋਲ੍ਹਿਆ ਮੇਰਾ ਵੀ ਸ਼ੋਅ ਰੂਮ ਦੇ ਮਾਲਕ ਸੈਸੀ ਅਤੇ ਜਸਵਿੰਦਰ ਸਿੰਘ ਖਾਲਸਾ ਨਾਲ ਨੇੜੇ ਹੋਣ ਕਰਕੇ ਆਉਣਾ ਜਾਣਾ ਕੁਝ ਜ਼ਿਆਦਾ ਹੋ ਗਿਆ ਪਰ ਕੁਝ ਮਹੀਨਿਆਂ ਬਾਆਦ ਘਰ ਦੀਆਂ ਮਜ਼ਬੂਰੀਆਂ ਕਰਕੇ ਸੈਸੀ ਨੇ ਆਪਣਾ ਪਿਆਰ ਨਾਲ ਬਣਦਾ ਹਿੱਸਾ ਕੱਢ ਲਿਆ ਪਰ ਹੁਣ ਉਸ ਸਟੋਰ ਨੂੰ ਜਸਵਿੰਦਰ ਸਿੰਘ ਖਾਲਸਾ ਚਲਾ ਰਿਹਾ ਜੋ ਵਧੀਆ ਸੋਚ ਰੱਖਦਾ। ਪਰ ਇੱਕ ਦਿਨ ਮੈਂ ਕਿਸੇ ਵਿਆਕਤੀ ਦੀ ਗੱਲ ਸੁਣ ਕੇ ਸੁੰਨ ਹੋ ਗਿਆ ਕਿ ਇਸ ਵਿਆਕਤੀ ਦੋ ਇੰਨੀ ਘਟੀਆ ਗੱਲ ਸੁਣ ਕੇ ਹੈਰਾਨ ਰਹਿ ਗਿਆ ਕੇ ਪਰ ਲੋਕਾ ਦੀ ਸੋਚ ਨੂੰ ਸਲਾਮ ਉਸ ਨੇ ਮੈਨੂੰ ਕਿਹਾ ਤੇਰਾ ਤੇਰੀ ਦੁਕਾਨ ਤੇ ਜੀਅ ਨਹੀਂ ਲੱਗਦਾ ਤੂੰ ਸਟੋਰ ਤੇ ਜਿਆਦਾ ਜਾਣਾ ਮੈਂ ਸਭ ਤੈਨੂੰ ਦੇਖਦਾ ਰਹਿੰਦਾ ਹਾਂ ਮੈ ਉਸ ਦਾ ਇਸ਼ਾਰਾ ਸਮਝ ਗਿਆ ਸੀ। ਮੇ ਜਵਾਬ ਦਿੱਤਾ ਸਭ ਨੂੰ ਇੱਕੋ ਜਿਹੀ ਨਜ਼ਰ ਨਾ ਦੇਖਿਆ ਕਰੋ ।ਮੇਰੇ ਘਰ ਵੀ ਇੱਕ ਬੇਟੀ ਹੈ ਜੋ ਗਿਆਰਾਂ ਸਾਲ ਦੀ ਮੈ ਕਦੇ ਅਜਿਹੀ ਗੱਲ ਇਹ ਸੋਚ ਨਹੀ ਸਕਦਾ ਪਰ ਅੱਜ ਇਸ ਸਟੋਰ ਤੇ ਸਿਰਫ ਮੁੰਡੇ ਹੀ ਕੰਮ ਲਈ ਰੱਖੇ ਹੋਏ ਹਨ ਮੇਰਾ ਆਉਣਾ ਜਾਣਾ ਪਹਿਲਾ ਦੀ ਤਰਾਂ ਜਾਰੀ ਹੈ ਪਰ ਇੱਥੇ ਫਿਰ ਸੋਚਣ ਲਈ ਮਜਬੂਰ ਹੋਣਾ ਪੈਦਾ ਹੈ ਕਿ ਲੋਕ ਗੱਲ ਕਹਿਣ ਲੱਗੇ? ਪਹਿਲਾ ਕਿਓ ਨਹੀ ਸੋਚਦੇ ਕਿ ਸਾਡੇ ਵਿੱਚ ਸਾਇਦ ਉਨਾ ਵਿਚ ਬਹੁਤ ਜਿਆਦਾ ਕਮਿਆਂ ਹੋਣ ਗਿਆ ਪਰ ਉਹ ਨਹੀ ਦਿੱਖ ਦੀਆ ਦੂਜਿਆਂ ਦੀਆਂ ਜਲਦੀ ਨਜਰ ਆ ਜਾਂਦੀਆ ਸਿਆਣੀਆਂ ਨੇ ਸੱਚ ਕਿਹਾ ।ਇਹ ਦੁਨੀਆਂ ਮਤਲਬ ਦੀ।
– ਸੁਭਾਸ਼ ਜਿੰਦਲ, ਲਹਿਰਾਗਾਗਾ