May 25, 2026 3:42 pm

ਹਰਿਆਣਾ ਦੇ ਮੁੱਖ ਮੰਤਰੀ ਅੱਜ ਨਵੇਂ ਸਥਾਪਿਤ ਕੌਮੀ ਝੰਡਾ ਦੀ ਘੁੰਡ ਚੁਕਾਈ ਕਰਨਗੇ

ਚੰਡੀਗੜ, 24 ਜੂਨ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰ ਮਨੋਹਰ ਲਾਲ 25 ਜੂਨ ਨੂੰ ਸਵੇਰੇ 10:30 ਵਜੇ ਚੰਡੀਗੜ ਦੇ ਸੈਕਟਰ 1 ਸਥਿਤ ਮੁੱਖ ਸਕੱਤਰੇਤ ਦੇ ਕੰਪਲੈਕਸ ਵਿਚ ਨਵੇਂ ਸਥਾਪਿਤ ਕੌਮੀ ਝੰਡਾ ਦੀ ਘੁੰਡ ਚੁੱਕਾਈ ਕਰਨਗੇ।ਇਸ ਤੋਂ ਇਲਾਵਾ, ਉਹ ਟੈਗੋਰ ਥਿਏਟਰ ਵਿਚ ਦੇਰ ਸ਼ਾਮ 10:30 ਵਜੇ ਆਯੋਜਿਤ ਇਕ ਰਾਜ ਪੱਧਰੀ ਸਮਾਰੋਹ ਵਿਚ ਲੋਕਤੰਤਰ ਸੈਨਾਨੀਆਂ ਦਾ ਸਨਮਾਨ ਵੀ ਕਰਨਗੇ। ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਮੌਕੇ ‘ਤੇ ਮੁੱਖ ਸਕੱਤਰ ਡੀ.ਐਸ.ਢੇਸੀ ਅਤੇ ਹੋਰ ਸੀਨੀਅਰ ਅਧਿਕਾਰੀ ਹਾਜਿਰ ਰਹਿਣਗੇ। ਇਸ ਤੋਂ ਇਲਾਵਾ, ਪੰਚਕੂਲਾ ਵਿਚ ਸ਼ਾਮ 7:00 ਵਜੇ ਲੋਕਤੰਤਰ ਸੈਨਾਨੀਆਂ ਵੱਲੋਂ ਮਸ਼ਾਲ ਯਾਤਰਾ ਵੀ ਕੱਢੀ ਜਾਵੇਗੀ।

Send this to a friend