May 28, 2026 9:51 am

ਸੜਕ ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ-ਦੂਜਾ ਜ਼ਖਮੀ

ਬਾਜਾਖਾਨਾ, 24 ਜੂਨ (ਅਵਤਾਰ ਸਿੰਘ ਮੱਲਾ)- ਸਥਾਨਕ ਬਠਿੰਡਾ ਰੋਡ ਤੇ ਕੌਮੀ ਸ਼ਾਹ ਮਾਰਗ ਨੰ. 54 ਤੇ ਬੀਤੀ ਰਾਤ ਇਕ ਟਰੈਕਟਰ ਅਤੇ ਘੋੜੇ ਟਰਾਲੇ ਦੀ ਟੱਕਰ ਵਿੱਚ ਇਕ ਵਿਅਕਤੀ ਦੀ ਮੌਤ ਅਤੇ ਇਕ ਵਿਅਕਤੀ ਦੇ ਜਖਮੀ ਹੋ ਜਾਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਬਾਜਾਖਾਨਾ ਦਾ ਨੌਜਵਾਨ ਗੁਰਲਾਲ ਸਿੰਘ ਉਰਫ ਤੋਤੀ ਬਰਾੜ ਪੁੱਤਰ ਕੌਰ ਸਿੰਘ ਬਰਾੜ ਆਪਣੇ ਸਵਰਾਜ ਟਰੈਕਟਰ ਪੀ.ਬੀ 04 ਵੀ 7912 ਤੇ ਪਿੰਡ ਵਾੜਾ ਭਾਈ ਕਾ ਵੱਲ ਜਾ ਰਿਹਾ ਸੀ , ਕਿ ਅਚਾਨਕ ਪਿੱਛੇ ਤੇਜ ਰਫਤਾਰ ਟਰਾਲਾ ਨੰਬਰ ਪੀ.ਬੀ 03 ਏ.ਪੀ 7193 ਵੀ ਬਾਜਾਖਾਨਾ ਤੋ ਬਠਿੰਡਾ ਦੀ ਤਰਫ ਜਾ ਰਿਹਾ ਸੀ , ਜਿਸ ਨੂੰ ਡਰਾਈਵਰ ਰਮੇਸ਼ ਕੁਮਾਰ ਪੁੱਤਰ ਨੱਥੂ ਰਾਮ ਵਾਸੀ ਮਹਿਮਾ ਸਰਜਾ ਜਿਲ੍ਹਾ ਬਠਿੰਡਾ ਚਲਾ ਰਿਹਾ ਸੀ , ਜੋ ਕਿ ਟਰੈਕਟਰ-ਟਰਾਲੀ ਨਾਲ ਟਕਰਾ ਗਿਆ । ਇਸ ਟੱਕਰ ਨਾਲ ਟਰੈਕਟਰ ਤੇ ਸਵਾਰ ਗੁਰਲਾਲ ਸਿੰਘ ਉਰਫ ਤੋਤੀ ਬਰਾੜ ਅਤੇ ਅੰਗਰੇਜ ਸਿੰਘ ਉਰਫ ਲੱਧਾ ਵਾਸੀ ਬਾਜਾਖਾਨਾ ਉੱਛਲ ਕੇ ਸੜਕ ਦੇ ਡਿਵਾਇਡਰ ਤੇ ਜਾ ਡਿੱਗੇ। ਜਿਸ ਨਾਲ ਗੁਰਲਾਲ ਸਿੰਘ ਉਰਫ ਤੋਤੀ ਬਰਾੜ ਦੀ ਮੌਕੇ ਤੇ ਮੌਤ ਹੋ ਗਈ ਅਤੇ ਅੰਗਰੇਜ ਸਿੰਘ ਉਰਫ ਲੱਧਾ ਨੂੰ ਜਖਮੀ ਹਾਲਤ ਵਿੱਚ ਪੀ.ਐਚ.ਸੀ .ਬਾਜਾਖਾਨਾ ਵਿਖੇਦਾਖਲ ਕਰਵਾਇਆ ਗਿਆ।
ਇਸ ਮੌਕੇ ਪੁਲਿਸ ਥਾਣਾ ਬਾਜਾਖਾਨਾ ਦੇ ਸਹਾਇਕ ਥਾਣੇਦਾਰ ਬਲਰਾਜ ਸਿੰਘ, ਸਾਧੂਸਿੰਘ ਪੀ.ਐਚ.ਜੀ , ਸਤਿੰਦਰ ਸਿੰਘ ਸਿਪਾਹੀ, ਗੁਰਪ੍ਰੀਤ ਸਿੰਘ ਸਿਪਾਹੀ ਪਹੁੰਚੇ, ਜਿਨ੍ਹਾਂ ਨੇ ਟਰਾਲਾ ਨੰਬਰ ਪੀ.ਬੀ . 03 ਏ.ਪੀ 7193 ਨੂੰ ਕਬਜੇਚ ਲੈ ਕੇ ਡਰਾਈਵਰ ਖਿਲਾਫ ਐਫ.ਆਈ.ਆਰ ਨੰਬਰ 0047 ਮਿਤੀ 23-6-2019 ਦਰਜ ਕਰਕੇ ਆਈ .ਪੀ.ਸੀ ਧਾਰਾ 279, 337, 304 ਏਅਤੇ 427 ਤਹਿਤ ਦਰਜ ਕਰਕੇ ਟਰਾਲਾ ਡਰਾਇਵਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ। ਮ੍ਰਿਤਕ ਗੁਰਲਾਲ ਸਿੰਘ ਉਰਫ ਤੋਤੀ ਬਰਾੜ ਦਾ ਪੋਸਟ ਮਾਰਟਮ ਕਰਵਾ ਕੇ ਲਾਸ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਮ੍ਰਿਤਕ ਆਪਣੇ ਪਿੱਛੇ ਬਜੁਰਗ ਮਾਤਾ-ਪਿਤਾ , ਧਰਮ ਪਤਨੀ , ਇਕ ਬੇਟੀ ਅਤੇ ਦੋ ਭਰਾ ਅਤੇ ਇਕ ਭੈਣ ਛੱਡ ਗਿਆ।

Send this to a friend