ਕਾਮਿਆਂ ਦੀ ਮਜ਼ਬੂਰੀ ਕਾਰਨ ਹੀ ‘ਧਨਾਢ’ ਬਣਦੇ ਨੇ…

ਕਿਸੇ ਦੇਸ਼ ਦੀ ਖੁਸ਼ਹਾਲੀ ਉਥੋਂ ਦੇ ਲੋਕਾਂ ਨਹੀ ਰੁਜ਼ਗਾਰ ਦੇ ਸਾਧਨਾਂ ਅਤੇ ਕਾਰਜ਼ਕੁਸ਼ਲਤਾ ਲਈ ਮਿਲਦੇ ਮਿਹਨਤਾਨੇ ਤੋਂ ਸਹਿਜੇ ਹੀ ਅਨੁਮਾਨਤ ਕੀਤੀ ਜਾ ਸਕਦੀ ਹੈ। ਜਿਹੜੇ ਦੇਸ਼ ਦੇ ਲੋਕ ਮਿਹਨਤ ਕਰਨ ਲਈ ਤਤਪਰ ਰਹਿੰਦੇ ਹਨ ਉਹ ਅੱਗੇ ¦ਘ ਜਾਂਦੇ ਹਨ। ਦੇਸ਼ ਦੀ ਆਰਥਿਕਤਾ ਵਿਚ ਮਜ਼ਦੂਰ ਵਰਗ ਦਾ ਵਿਸ਼ੇਸ਼ ਰੋਲ ਹੁੰਦਾ ਹੈ। ਇਹ ਕਾਮੇ ਲੋਕਾਂ ਵਿਚ ਕੁਸ਼ਲ ਅਤੇ ਅਕੁਸ਼ਲ ਕਾਮੇ ਹੁੰਦੇ ਹਨ। ਸਾਡੇ ਦੇਸ਼ ਅੰਦਰ ਇਹਨਾਂ ਕਾਮਿਆਂ/ਮਜ਼ਦੂਰਾਂ ਦੀ ਹਾਲਤ ਅੱਜ ਦੇ ਸਮੇਂ ਮਹਿੰਗਾਈ ਦੇ ਤੇਜ਼ੀ ਨਾਲ ਵਧਣ ਕਾਰਨ ਤਰਸਯੋਗ ਬਣੀ ਹੋਈ ਹੈ। ਇਹ ਲੋਕ ਆਪਣੇ ਖੂਨ ਪਸੀਨੇ ਦੀ ਕਮਾਈ ਲਈ ਆਪਣੇ ਪਰਿਵਾਰ ਦੇ ਜੀਵਨ ਨਿਰਬਾਹ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਤੋਂ ਵੀ ਅਸਮਰੱਥ ਦਿਖਾਈ ਦੇ ਰਹੇ ਹਨ। ਮਜ਼ਦੂਰੀ ਦੇ ਸਾਧਨਾਂ ਦੀ ਘਾਟ ਕਾਰਨ ਇਹਨਾਂ ਕਾਮਿਆਂ ਨੂੰ ਰੈਗੂਲਰ ਦਿਹਾੜੀ/ਕੰਮ ਨਹੀਂ ਮਿਲਦਾ। ਲੇਬਰ ਚੌਕਾਂ ’ਚ ਦਿਹਾੜੀ ਦੀ ਉਡੀਕ ’ਚ ਬੈਠੇ ਕਾਮਿਆਂ ਅੰਦਰ ਕੰਮ ਨਾ ਮਿਲਣ ’ਤੇ ਕਿਹੋ ਜਿਹੇ ਮਾਨਸਿਕ ਤਣਾਓ ਨਾਲ ਵਾਪਿਸ ਘਰ ਜਾਂਦੇ ਹੋਣਗੇ। ਇਹ ਤਾਂ ਵਿਚਾਰੇ ਉਹੀ ਜਾਣਦੇ ਹਨ। ਇਹੋ ਜਿਹੇ ਕਾਮੇ ਮਾਨਸਿਕ ਤਣਾਓ ਤੋਂ ਕੁਝ ਪਲ ਲਈ ਛੁਟਕਾਰਾ ਪਾਉਣ ਲਈ ਨਸ਼ਿਆਂ ਦਾ ਸਹਾਰਾ ਲੈਣ ਦੇ ਆਦੀ ਹੋ ਜਾਂਦੇ ਹਨ, ਇਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਜ਼ਿੰਦਗੀ ਵੀ ਨਰਕ ਦਾ ਰੂਪ ਧਾਰਨ ਕਰ ਲੈਂਦੀ ਹੈ। ਆਮ ਤੌਰ ’ਤੇ ਬਹੁਤੇ ਕਾਮੇ ਪ੍ਰਾਈਵੇਟ ਕੰਮ ਹੀ ਕਰਦੇ ਹਨ। ਕੰਮ ਕਰਦੇ ਸਮੇਂ ਕਈ ਵਾਰੀ ਹਾਦਸੇ ਵਾਪਰ ਜਾਂਦੇ ਹਨ। ਇਥੇ ਇਹਨਾਂ ਦੀ ਮਦਦ ਕਰਨ ਵਾਲਾ ਵਿਰਲਾ ਮਾਲਕ ਹੀ ਹੁੰਦਾ ਹੈ ਨਹੀਂ ਤਾਂ ਇਲਾਜ ਦਾ ਖਰਚਾ ਅਤੇ ਕੰਮ ਤੋਂ ਅਸਮਰੱਥਾ ਹੋਣ ਕਾਰਨ ਇਹ ਸਾਰੀ ਉਮਰ ਦਾ ਕਰਜਾਈ ਹੋ ਜਾਂਦੇ ਹਨ। ਇਹੋ ਜਿਹੇ ਅਭਾਗੇ ਲੋਕਾਂ ਲਈ ਸਰਕਾਰੀ ਸਹੂਲਤਾਂ ਦੇ ਮੂੰਹ ਤਕਰੀਬਨ ਬੰਦ ਹੀ ਹਨ। ਉਂਝ ਵੀ ਇਹਨਾਂ ਕਾਮਿਆਂ ਦਾ ਸ਼ੋਸ਼ਣ ਹੀ ਕੀਤਾ ਜਾ ਰਿਹਾ ਹੈ। ਹਰੇਕ ਮਾਲਕ ਘੱਟੋ-ਘੱਟ ਉਜ਼ਰਤ ’ਤੇ ਕਾਮੇ ਨਾਲ ਸੌਦੇਬਾਜ਼ੀ ਕਰਦਾ ਹੈ ਜਿਹੜੀ ਕਿ ਸਮੇਂ ਦੀ ਮਜ਼ਬੂਰੀ ਕਾਰਨ ਕਾਮਿਆਂ ਨੂੰ ਕਰਨੀ ਪੈਂਦੀ ਹੈ। ਪੰਜਾਬ ਅੰਦਰ ਲੁਧਿਆਣਾ ਸ਼ਹਿਰ ਸਥਾਨਕ ਅਤੇ ਪ੍ਰਵਾਸੀ ਕਾਮਿਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਇਥੇ ਅਮੀਰ ਲੋਕਾਂ ਦੇ ਪੈਸੇ ਨੇ ਉਨ੍ਹਾਂ ਦੇ ਹੀ ਘਰੇਲੂ ਕਾਮਿਆਂ ਦੇ ਮਨਾਂ ਅੰਦਰ ਲਾਲਚ ਵਰ ਕਤਲ ਲੁੱਟ-ਖੋਹ ਆਦਿ ਦੀਆਂ ਵਾਰਦਾਤਾਂ ਨੂੰ ਜਨਮ ਜਰੂਰ ਦੇਣ ਦੀ ਕੋਸ਼ਿਸ਼ ਕੀਤੀ ਹੈ। ਘੱਟ-ਉਜਰਤਾਂ ਤੇ ਇਹਨਾਂ ਕਾਮਿਆਂ ਨੂੰ ਮਜ਼ਬੂਰ ਕਰਨਾ ਵੀ ਵਾਰਦਾਤਾਂ ਦਾ ਇਕ ਕਾਰਨ ਹੈ। ਯੂਰਪੀਅਨ ਦੇਸ਼ਾਂ ਅੰਦਰ ਕਾਮਿਆਂ ਦੀ ਮਿਹਨਤ ਨੂੰ ਦਿਮਾਗੀ ਮਿਹਨਤ ਤੋਂ ਘੱਟ ਨਹੀਂ ਸਮਝਿਆ ਜਾਂਦਾ, ਇਸੇ ਕਰਕੇ ਮਿਹਨਤ ਕਰਨ ਵਾਲੇ ਭਾਰਤੀ ਜੋ ਇਹਨਾਂ ਦੇਸ਼ਾਂ ਵਿਚ ਵਿਚਰ ਰਹੇ ਹਨ ਉਹਨਾਂ ਦਾ ਜੀਵਨ ਪੱਧਰ ਉਚਾ ਹੈ। ਪ੍ਰਾਈਵੇਟ ਅਤੇ ਸਰਕਾਰੀ ਕੰਮਾਂ ਦੇ ਮਿਹਨਤਾਨੇ ’ਚ ਸਾਡੇ ਦੇਸ਼ ਵਾਂਗ ਫਰਕ ਨਹੀਂ। ਸਾਡੇ ਦੇਸ਼ ਅੰਦਰ ਧਨਾਢ ਲੋਕ ਹੇਠਲੇ ਵਰਗਾਂ ਦੀ ਮਜ਼ਬੂਰੀ ਦਾ ਹਰ ਸਮੇਂ ਲਾਹਾ ਲੈਣਾ ਹੀ ਲੋਚਦੇ ਰਹਿੰਦੇ ਹਨ। ਦੇਸ਼ ਦੀ ਬਹੁਤੀ ਜਨਤਾ ਗਰੀਬੀ ਦੀ ਮਾਰ ਝੱਲ ਰਹੀ ਹੈ ਜਦੋਂ ਕਿ ਸਰਮਾਏਦਾਰ ਹੇਠਲੇ ਵਰਗ ਦੇ ਲੋਕਾਂ ਦੀ ਕਾਰਜਕੁਸ਼ਲਤਾ ਦੇ ਸਿਰ ’ਤੇ ਐਸ਼ਪ੍ਰਸਤੀ ਕਰ ਰਹੇ ਹਨ। ਧਨਾਢਾਂ ਦੀ ਹਰ ਥਾਂ ਮਦਦ ਕਰਨ ਲਈ ਕਿੰਨੇ ਹੀ ਕਾਮੇ ਲੋਕ ਉਨ੍ਹਾਂ ਦੇ ਆਲੇ ਦੁਆਲੇ ਪਾਣੀ ਭਰਦੇ ਫਿਰਦੇ ਹਨ। ਧਨਾਢ ਲੋਕਾਂ ਨੇ ਆਪਣੇ ਸਰਮਾਏ ਦੀ ਰਾਖੀ ਲਈ ਗਰੀਬਾਂ ਨੂੰ ਲਾਲਚ ਦੇ ਕੇ ਗੁੰਡਿਆਂ ਦੇ ਰੂਪ ਵਿਚ ਰੱਖਿਆ ਹੁੰਦਾ ਹੈ। ਸਾਰਾ ਕਾਰੋਬਾਰ ਹੇਠਲੇ ਵਰਗਾਂ ’ਤੇ ਹੀ ਨਿਰਭਰ ਹੁੰਦਾ ਹੈ। ਇਸ ਤੋਂ ਸਾਫ ਜ਼ਾਹਿਰ ਹੈ ਕਿ ਭਾਵੇਂ ਦੇਸ਼ ਅੰਦਰ ਕਾਮਿਆਂ ਦੀ ਸ਼੍ਰੇਣੀ ਦੀ ਆਬਾਦੀ ਵੱਧ ਹੈ ਪਰ ਇਨ੍ਹਾਂ ਦਾ ਜੀਵਨ ਪੱਧਰ ਉ¤ਚਾ ਹੋਣਾ ਅਜੇ ਦੂਰ ਦੀ ਗੱਲ ਹੈ। ਆਮ ਲੋਕਾਂ ਨੇ ਦੇਖੋ ਦੇਖੀ ਆਪਣੇ ਖਰਚੇ ਜਰੂਰ ਵਧਾ ਲਏ ਹਨ ਪਰ ਮਹਿੰਗਾਈ ਹੁਣ ਉਨ੍ਹਾਂ ਦੇ ਪੈਰ ਉਖਾੜਦੀ ਜਾ ਰਹੀ ਹੈ। ਇਕ ਵਾਰੀ ਕਿਸੇ ਕਾਰਨ ਕਰਜ਼ਾ ਸਿਰ ਚੜ੍ਹਣ ਕਰਕੇ ਇਹ ਆਮ ਲੋਕ ਮੁੜ ਜ਼ਿੰਦਗੀ ਦੀ ਸਹੀ ਲੀਹ ’ਤੇ ਨਹੀਂ ਆ ਸਕਦੇ। ਇਹੀਓ ਕਾਰਨ ਹੈ ਕਿ ਕਤਲਾਂ, ਲੁੱਟਾਂ-ਖੋਹਾਂ, ਚੋਰੀਆਂ, ਠੱਗੀਆਂ ਧੱਕੇਸ਼ਾਹੀਆਂ ਆਦਿ ਦਾ ਦੌਰ ਵਧਦਾ ਜਾ ਰਿਹਾ ਹੈ। ਭਵਿੱਖ ਵਿੱਚ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋਣ ਦੀਆਂ ਸੰਭਾਵਨਾਂਵਾਂ ਸਦਕਾ ਹੋਰ ਵੀ ਮਾੜਾ ਸਮਾਂ ਆਉਣ ਦੀ ਸੰਭਾਵਨਾ ਹੈ। ਦੇਸ਼ ਦੇ ਲੋਕਤੰਤਰੀ ਢਾਂਚੇ ਨੂੰ ਬਰਕਾਰਾ ਰੱਖਣਾ ਹੀ ਪ੍ਰਮੁੱਖ ਮਸਲਾ ਹੋਵੇਗਾ। ਸਰਮਾਏਦਾਰੀ ਨ ੀਤੀਆਂ ਤੋਂ ਨਿਜ਼ਾਤ ਪਾਉਣ ਲਈ ਲੋਕਤੰਤਰ ਢੰਗ ਰਾਹੀਂ ਉਚਿਤ ਸਮੇਂ ਵੋਟ ਸ਼ਕਤੀ ਦੀ ਵਰਤੋਂ ਕਰਕੇ ਯੋਗ ਰਾਜਨੀਤਿਕ ਨੇਤਾਵਾਂ ਨੂੰ ਅੱਗੇ ਲਿਆ ਕੇ ਦੇਸ਼ ਦੇ ਕਾਮੇ ਆਪਣੇ ਹੱਕਾਂ ਨੂੰ ਪ੍ਰਾਪਤ ਕਰ ਸਕਦੇ ਹਨ ਪਰ ਸਰਮਾਏਦਾਰੀ ਤਾਕਤਾਂ ਇਨ੍ਹਾਂ ਲੋਕਾਂ ਨੂੰ ਹਮੇਸ਼ਾਂ ਪਾੜ ਕੇ ਇਨ੍ਹਾਂ ਦੀ ਤਾਕਤ ਨੂੰ ਇਕੱਠਾ ਨਹੀਂ ਹੋਣ ਦਿੰਦੀਆਂ। ਸੋ ਦੇਸ਼ ਵਾਸੀਆਂ ਲਈ ਯੂਰਪੀਅਨ ਦੇਸ਼ਾਂ ’ਚ ਜਾਣ ਦਾ ਰੁਝਾਨ ਵੀ, ਇਥੋਂ ਦੇ ਉ¤ਦਮੀ ਅਤੇ ਕਿਰਤੀ ਦੇ ਸੰਬੰਧਾਂ ਦਾ ਵਧੀਆ ਨਾ ਹੋਣ ਕਰਕੇ ਵਧਦਾ ਜਾ ਰਿਹਾ ਹੈ। ਸਾਡੇ ਸੂਝਵਾਨ ਰਾਜਨੀਤੀਵਾਨਾਂ ਨੂੰ ਇਸ ਮਸਲੇ ਬਾਰੇ ਗੰਭੀਰਤਾ ਨਾਲ ਵਿਚਾਰ ਕਰਕੇ ਠੋਸ ਹੱਲ ਕੱਢਣਾ ਚਾਹੀਦਾ ਹੈ।

Send this to a friend