ਆਧੁਨਿਕ ਸ਼ਹਿਰ ਮੁਹਾਲੀ ਵਿਖੇ ਰੁੱਖਾਂ ਦੀਆਂ ਜੜ੍ਹਾਂ ’ਚ ਸੁੱਟੀ ਜਾ ਰਹੀ ਹੈ ਗੰਦਗੀ

ਰੁੱਖਾਂ ਦੀ ਸੁਰੱਖਿਆ ਲਈ ਲਗਾਏ ਜੰਗਲਿਆਂ ਨੂੰ ਲੋਕਾਂ ਨੇ ਬਣਾਇਆ ਕੂੜੇਦਾਨ

ਐਸ ਏ ਐਸ ਨਗਰ- ਇਕ ਪਾਸੇ ਵਾਤਾਵਰਨ ਦੀ ਸੰਭਾਲ ਲਈ ਵਖ ਵਖ ਸੰਸਥਾਵਾਂ ਵਲੋਂ ਨਵੇਂ ਰੁਖ ਲਗਾਏ ਜਾ ਰਹੇ ਹਨ ਅਤੇ ਪ੍ਰਸ਼ਾਸਨ ਵਲੋਂ ਵੀ ਥਾਂ ਥਾਂ ਰੁਖ ਲਗਾ ਕੇ ਉਹਨਾਂ ਦੀ ਸੁਰਖਿਆ ਲਈ ਰੁਖਾਂ ਦੇ ਆਲੇ ਦੁਆਲੇ ਜੰਗਲੇ ਲਗਾਏ ਗਏ ਹਨ, ਪਰ ਸਿਤਮ ਜਰੀਫੀ ਦੀ ਗਲ ਇਹ ਹੈ ਕਿ ਰੁਖਾਂ ਦੀ ਸੁਰਖਿਆ ਲਈ ਲਗਾਏ ਇਹਨਾਂ ਜੰਗਲਿਆਂ ਵਿਚ ਰੇਹੜੀਆਂ ਫੜੀਆਂ ਵਾਲਿਆਂ ਵਲੋਂ ਖਾਲੀ ਲਿਫਾਫੇ, ਖਾਲੀ ਡੂਨੇ, ਜੂਠੇ ਕਾਗਜ, ਖਾਣ ਪੀਣ ਵਾਲੀਆਂ ਚੀਜਾਂ ਦੀ ਰਹਿੰਦ ਖੂੰਹਦ ਅਤੇ ਹੋਰ ਗੰਦ ਮੰਦ ਸੁਟਿਆ ਜਾ ਰਿਹਾ ਹੈ ਅਤੇ ਰੁਖਾਂ ਦੀਆਂ ਜੜ੍ਹਾਂ ਵਿਚ ਗੰਦਗੀ ਸੁਟੇ ਜਾਣ ਕਾਰਨ ਰੁਖਾਂ ਦੀ ਜਿੰਦਗੀ ਖਤਰੇ ਵਿਚ ਪੈ ਰਹੀ ਹੈ।
ਸ਼ਹਿਰ ਦੇ ਵਖ ਵਖ ਇਲਾਕਿਆਂ ਵਿਚ ਲਗੇ ਰੁਖਾਂ ਦੀ ਜੜ੍ਹਾਂ ਵਿਚ ਦੁਕਾਨਦਾਰਾਂ, ਰੇਹੜੀਆਂ ਫੜੀਆਂ ਅਤੇ ਹੋਰ ਲੋਕਾਂ ਵਲੋਂ ਆਪਣੀਆਂ ਦੁਕਾਨਾਂ ਦਾ ਗੰਦ ਮੰਦ, ਖਾਣ ਪੀਣ ਦਾ ਖਰਾਬ ਹੋਇਆ ਸਮਾਨ ਅਤੇ ਹੋਰ ਕੂੜਾ ਕਰਕਟ ਸੁਟ ਦਿਤਾ ਜਾਂਦਾ ਹੈ, ਜੋ ਕਿ ਰੁਖਾਂ ਦੀ ਹੋਂਦ ਲਈ ਵਡਾ ਖਤਰਾ ਬਣ ਰਿਹਾ ਹੈ? ਰੁਖਾਂ ਦੀਆਂ ਜੜ੍ਹਾਂ ਵਿਚ ਸੁਟੇ ਜਾਣ ਵਾਲੇ ਗੰਦ ਮੰਦ ਅਤੇ ਕੂੜੇ ਕਾਰਨ ਰੁਖਾਂ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਲਗ ਰਹੀਆਂ ਹਨ, ਜਿਸ ਕਾਰਨ ਹਰੇ ਭਰੇ ਰੁਂਖ ਸੁਕਦੇ ਜਾ ਰਹੇ ਹਨ।
ਸਥਾਨਕ ਫੇਜ਼ 6 ਵਿਚ ਲੋਕਲ ਬਸ ਸਟੈਂਡ ਨੇੜੇ ਸੜਕ ਉਪਰ ਭਾਰੀ ਗਿਣਤੀ ਵਿਚ ਰੇਹੜੀਆਂ ਫੜੀਆਂ ਲਗਦੀਆਂ ਹਨ, ਇਹਨਾਂ ਰੇਹੜੀਆਂ ਉਪਰ ਖਾਣ ਪੀਣ ਦਾ ਸਮਾਨ ਵੇਚਿਆ ਜਾਂਦਾ ਹੈ, ਅਕਸਰ ਲੋਕ ਇਹਨਾਂ ਰੇਹੜੀਆਂ ਵਾਲਿਆਂ ਤੋਂ ਖਾ ਪੀ ਕੇ ਖਾਲੀ ਡੂੰਨੇ, ਖਾਲੀ ਕਾਗਜ ਸੜਕ ਉਪਰ ਸੁਟ ਦਿੰਦੇ ਹਨ, ਜਿਹਨਾਂ ਨੂੰ ਚੁਕ ਕੇ ਰੇਹੜੀਆਂ ਵਾਲੇ ਰੁਖਾਂ ਦੇ ਆਲੇ ਦੁਆਲੇ ਸੁਰਖਿਆ ਲਈ ਲਗਾਏ ਗਏ ਜੰਗਲਿਆਂ ਵਿਚ ਸੁਟ ਦਿੰਦੇ ਹਨ। ਇਸ ਤੋਂ ਇਲਾਵਾ ਇਹ ਰੇਹੜੀਆਂ ਵਾਲੇ ਬਚਿਆ ਹੋਇਆ ਅਤੇ ਖਰਾਬ ਹੋਇਆ ਖਾਣ ਪੀਣ ਦਾ ਸਮਾਨ ਅਤੇ ਗੰਦ ਮੰਦ ਵੀ ਰੁਖਾਂ ਦੁਆਲੇ ਸੁਰਖਿਆ ਲਈ ਲਗਾਏ ਗਏ ਜੰਗਲਿਆਂ ਵਿਚ ਸੁਟ ਦਿੰਦੇ ਹਨ, ਜਿਸ ਕਾਰਨ ਇਹਨਾਂ ਜੰਗਲਿਆਂ ਵਿਚ ਗੰਦਗੀ ਭਰ ਜਾਂਦੀ ਹੈ, ਜੋ ਕਿ ਰੁਖਾਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਅਜਿਹਾ ਕਰਨ ਨਾਲ ਸ਼ਹਿਰ ਦੇ ਵਖ ਵਖ ਇਲਾਕਿਆਂ ਵਿਚ ਅਨੇਕਾਂ ਹਰੇ ਭਰੇ ਰੁਖ ਸੁਕ ਰਹੇ ਹਨ। ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਹੈ ਕਿ ਰੁਖਾਂ ਦੀਆਂ ਜੜ੍ਹਾਂ ਵਿਚ ਗੰਦ ਮੰਦ ਅਤੇ ਕੂੜਾ ਕਰਕਟ ਦੇ ਨਾਲ ਗੰਦੇ ਕਾਗਜ ਅਤੇ ਹੋਰ ਗਲ ਸੜ ਚੁਕਿਆ ਸਮਾਨ ਸੁਟੇ ਜਾਣ ਨਾਲ ਰੁਖਾਂ ਦਾ ਇਕ ਤਰ੍ਹਾਂ ਦਿਨ ਦਿਹਾੜੇ ਕਤਲੇਆਮ ਕੀਤਾ ਜਾ ਰਿਹਾ ਹੈ। ਜਿਥੇ ਅਜ ਦੇ ਪ੍ਰਦੂਸ਼ਨ ਭਰੇ ਵਾਤਾਵਰਨ ਨੂੰ ਸ਼ੁਧ ਕਰਨ ਲਈ ਨਵੇਂ ਰੁਖ ਲਗਾਉਣ ਦੀ ਲੋੜ ਹੈ, ਉਥੇ ਪਹਿਲਾਂ ਤੋਂ ਲਗੇ ਹੋਏ ਰੁਖਾਂ ਨੂੰ ਇਸ ਤਰ੍ਹਾਂ ਕੁਝ ਲੋਕਾਂ ਵਲੋਂ ਰੁਖਾਂ ਦੀਆਂ ਜੜ੍ਹਾਂ ਵਿਚ ਗੰਦ ਮੰਦ ਅਤੇ ਕੂੜਾ ਸੁਟ ਕੇ ਖਰਾਬ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇਹਨਾਂ ਰੁਖਾਂ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਲਗਣ ਦਾ ਖਤਰਾ ਬਣਿਆ ਹੋਇਆ ਹੈ ਅਤੇ ਰੁਖਾਂ ਦੀਆਂ ਜੜ੍ਹਾਂ ਵਿਚ ਸੁਟੇ ਜਾ ਰਹੇ ਗੰਦ ਮੰਦ ਅਤੇ ਕੂੜੇ ਕਾਰਨ ਰੁਖਾਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ।
ਉਹਨਾਂ ਮੰਗ ਕੀਤੀ ਕਿ ਰੁਖਾਂ ਦੀਆਂ ਜੜ੍ਹਾਂ ਵਿਚ ਕੂੜਾ, ਗੰਦ ਮੰਦ, ਬਚਿਆ ਹੋਇਆ ਖਾਣ ਪੀਣ ਦਾ ਸਮਾਨ ਤੇ ਹੋਰ ਸਮਾਨ ਸੁ¤ਂਟਣ ਵਾਲੇ ਲੋਕਾਂ ਖਿਲਾਫ ਖਾਸ ਕਰਕੇ ਰੇਹੜੀਆਂ ਫੜੀਆਂ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਹਰੇ ਭਰੇ ਰੁਖਾਂ ਨੂੰ ਬਚਾਇਆ ਜਾ ਸਕੇ।
– ਗੁਰਵਿੰਦਰ ਸਿੰਘ
ਪੱਤਰਕਾਰ ‘ਪੰਜਾਬ ਟਾਇਮਜ਼’ ਮੋਹਾਲੀ

Send this to a friend