ਚੋਰਾਂ ਵੱਲੋਂ ਟਰਾਂਸਫਾਰਮਰ ਦਾ ਤਾਂਬਾ ਚੋਰੀ

ਦਿੜਬਾ ਮੰਡੀ, 31 ਮਾਰਚ (ਕੁਲਸੀਰ ਸਿੰਘ ਔਜਲਾ)- ਚੋਰਾਂ ਦੇ ਹੌਸਲੇ ਬੁਲੰਦ ਹਨ ਆਏ ਦਿਨ ਚੋਰ, ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ।ਬੀਤੇ ਦਿਨੀਂ ਪ੍ਰੀਤਮ ਸਿੰਘ ਪੁਤਰ ਪ੍ਰੇਮ ਸਿੰਘ ਵਾਸੀ ਛਾਹੜ ਦੀ ਮੋਟਰ ਖਾਤਾ ਨੰਬਰ ਕੇ-ਐਫ 742 ਦੇ ਟਰਾਂਫ਼ਾਰਮ ਦਾ ਚੋਰਾਂ ਵਲੋਂ ਤਾਂਬਾ ਚੋਰੀ ਕਰ ਲਿਆ ਗਿਆ ਇਸ ਘਟਨਾ ਦਾ ਪਤਾ ਸਵੇਰੇ ਲਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ ਕੇ ਯੂ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਦਰਸ਼ਨ ਸਿੰਘ ਛਾਹੜ ਨੇ ਦਸਿਆ ਕਿ ਇਹ ਪੈਲੀ ਅਸੀਂ ਠੇਕੇ ਤੇ ਲਈ ਹੈ ਤੇ ਚੋਰਾਂ ਵਲੋਂ ਬੇਖੌਫ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਜਿਥੇ ਚੋਰੀਆਂ ਨਾਲ ਪਾਵਰਕਾਮ ਨੂੰ ਆਰਥਿਕ ਨੁਕਸਾਨ ਹੁੰਦਾ ਹੈ ਉਥੇ ਹੀ ਕਿਸਾਨਾਂ ਨੂੰ ਖ਼ਜਲ ਖੁਆਰੀ ਅਤੇ ਆਰਥਿਕ ਨੁਕਸਾਨ ਵੀ ਝਲਣਾ ਪੈਂਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰਾਂ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਸਖਤ ਕਾਰਵਾਈ ਕਰੇ।”

Send this to a friend