ਜਗਰਾਉਂ, 31 ਮਾਰਚ (ਪਰਮਜੀਤ ਸਿੰਘ ਗਰੇਵਾਲ)- ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਨੂੰ ਉਸ ਸਮੇਂ ਵਡੀ ਸਫਲਤਾ ਮਿਲੀ ਜਦੋ ਮੁਖਬਰ ਦੀ ਇਤਲਾਹ ਤੋਂ ਬਾਅਦ ਪੁਲਿਸ ਥਾਣਾ ਜੋਧਾਂ ਅਤੇ ਸੀਥਆਈਥਏ ਸਟਾਫ ਜਗਰਾਓਂ ਦੀਆਂ ਟੀਮਾਂ ਨੇ ਸਿੰਗਲਾ ਕਲੋਨੀ ਦੋਲੋ ਕਲਾਂ ਵਿਖੇ ਘੇਰਾਬੰਦੀ ਕਰਕੇ ਗੈਗਸ਼ਟਰ ਅਤੇ ਹਾਈਵੇ ਤੇ ਡਕੈਤੀ ਕਰਨ ਵਾਲੇ ਗਿਰੋਹ ਦੇ ਮੈਬਰ ਮਨਮਿੰਦਰ ਸਿੰਘ ਉਰਫ ਮਨੀ ਉਰਫ ਮੈਂਟਲ ਪੁਤਰ ਜਸਵੀਰ ਸਿੰਘ ਵਾਸੀ ਪਿੰਡ ਨਾਰੰਗਵਾਲ ਕਲਾਂ,ਥਾਣਾ ਜੋਧਾਂ ਅਤੇ ਜਸਦੀਪ ਸਿੰਘ ਉਰਫ ਸੈਂਡੀ ਪੁਤਰ ਕੁਲਦੀਪ ਸਿੰਘ ਵਾਸੀ ਮਹਿਮਾ ਸਿੰਘ ਵਾਲਾ,ਥਾਣਾ ਡੇਹਲੋ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 32 ਬੋਰ ਦੇ 2 ਪਿਸਤੋਲ,10 ਜਿੰਦਾ ਕਾਰਤੂਸ,ਇਕ 12 ਬੋਰ ਦਾ ਪਿਸਤੋਲ ਸਮੇਤ 40 ਕਾਰਤੂਸ ਬਰਾਮਦ ਕੀਤੇ ਅਤੇ ਇੰਨਾਂ ਦੋਵਾ ਪਾਸੋ ਇਕ ਮੋਟਰ ਸਾਇਕਲ ਅਤੇ ਇਕ ਐਕਟੀਵਾ ਵੀ ਬਰਾਮਦ ਹੋਇਆ ਅਤੇ 3 ਦੋਸ਼ੀ ਹਨੇਰੇ ਦਾ ਫਾਇਦਾ ਉਠਾਅਦੇ ਹੋਏ ਆਈ 20 ਕਾਰ ਵਿਚ ਮੌਕੇ ਤੇ ਫਰਾਰ ਹੋ ਗਏ। ਇਸ ਮਾਮਲੇ ਸਬੰਧੀ ਅਜ ਇਥੇ ਜਿਲ੍ਹਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ,ਐਸਪੀ (ਐਚ) ਰਪਿੰਦਰ ਭਾਰਦਵਾਜ,ਡੀਐਸਪੀ ਦਾਖਾ ਗੁਰਬੰਸ ਸਿੰਘ ਬੈਂਸ ਨੇ ਥਾਣਾ ਦਾਖਾ ਵਿਖੇ ਪ੍ਰੈਸ ਕਾਨਫਰੰਸ ਨੂੰ ਸਬੌਧਨ ਕਰਦੇ ਹੋਏ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆ ਵਿਚੋ ਮਨੀ ਮੈਂਟਲ ਦੇ ਖਿਲਾਫ 7/8 ਕੇਸ ਵਖ ਥਾਣਿਆ ਅੰਦਰ ਦਰਜ ਹਨ।