ਅਮਲੋਹ 31 ਮਾਰਚ (ਰਣਜੀਤ ਸਿੰਘ ਘੁੰਮਣ) ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੀ ਚੋਣ ਨੂੰ ਲੈ ਕੇ ਹਲਕਾ ਅਮਲੋਹ ਦੇ ਟਕਸਾਲੀ ਕਾਂਗਰਸੀ ਵਰਕਰਾਂ ਵਲੋ ਤਿਆਰੀ ਸੁਰੂ ਕਰ ਦਿੱਤੀ ਹੈ ਜਿਸ ਸਬੰਧੀ ਕਾਗਰਸੀ ਵਰਕਾਰਾਂ ਦੀ ਇਕ ਅਹਿਮ ਮੀਟਿੰਗ ਸਿੰਗਾਰਾ ਸਿੰਘ ਸਲਾਣਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਸਲਾਣਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਫਤਿਹਗੜ ਸਾਹਿਬ ਰਜਿਰਵ ਸੀਟ ਤੋ ਚੋਣ ਸਬੰਧੀ ਇਕ ਵਿਸ਼ੇਸ ਇਕੱਠ 10 ਅਪ੍ਰੈਲ ਨੂੰ ਮਿਲਨ ਪੈਲਿਸ ਅਮਲੋਹ ਵਿਖੈ ਉਨਾ ਦੇ ਧੜੇ ਵਲੋ ਰੱਖਿਆ ਗਿਆ ਹੈ ਉਨਾ ਕਿਹਾ ਕਿ ਇਸ ਵਿਸ਼ੇਸ ਮੀਟਿੰਗ ਵਿਚ ਸਮੂਹ ਕਾਂਗਰਸੀ ਵਰਕਰਾਂ ਨੂੰ ਪੁਜਣ ਦਾ ਸੱਦਾ ਦਿਤਾ ਜਾਦਾ ਹੈ
ਤਾ ਕਿ ਲੋਕਸਭਾ ਚੋਣਾ ਵਿਚ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਲਈ ਰਣਨੀਤੀ ਤਿਆਰ ਕੀਤੀ ਜਾ ਸਕੇ ਉਨਾ ਕਿਹਾ ਕਿ ਇਸ ਦੋਰਾਨ ਹੀ ਪਾਰਟੀ ਦੀਆਂ ਅਮਲੋਹ ਸਰਕਲ ਦੀਆਂ ਪ੍ਰੋਗਰਾਮ ਤਹਿ ਕਤਿੇ ਜਾਣਗੇ ਤਾ ਕਿ ਪਾਰਟੀ ਉਮੀਦਵਾਰ ਨੂੰ ਵੱਡੇ ਫਰਕ ਨਾਲ ਜਿਤਾ ਕੇ ਪਾਰਲੀਮੈਟ ਵਿਚ ਭੇਜਿਆ ਜਾਵੇ ਇਸ ਮੋਕੇ ਉਨਾ ਨਾਲ ਜਿਾਲ ਪ੍ਰੀਸਦ ਮੈਬਰ ਜੋਗਿੰਦਰ ਸਿੰਘ ਨਰਾਣਿਗੜ,ਪ੍ਰਤਾਪ ਸਿੰਘ ਬੈਣੀ, ਸੰਦੀਪ ਸਿੰਘ ਬੱਲ, ਰਘਭਿੰਦਰ ਸਿੰਘ ਸਲਾਣੀ,ਸਾਬਕਾ ਸਰਪੰਚ ਧਰਮ ਸਿੰਘ ਸ਼ਮਸਪੁਰ,ਨਿਰਭੈ ਸਿੰਘ ਸੋਟੀ,ਹਰਨਾਮ ਸਿੰਘ ਸਾਹਪੁਰ,ਤਰਸੇਮ ਸਿੰਘ ਕੋਟਲੀ,ਅਮਨਦੀਪ ਲੱਲੋ ਆਦਿਕ ਹਾਜਰ ਸਨ।