ਇੱਕੋ ਹੱਲ ਹੋਰ-ਨਹੀਂ ਕੋਈ ਗੱਲ’

ਹੁਣ ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ, ਉਵੇਂ ਹੀ ਸਾਰੀਆ ਸਿਆਸੀ ਪਾਰਟੀਆਂ ਆਪਣੇ ਤਰੀਕੇ ਨਾਲ ਲੋਕਾਂ ਨੂੰ ਆਪਣੇ ਵਲ ਖਿਚਣ ਦਾ ਯਤਨ ਕਰ ਰਹੀਆਂ ਨੇ , ਤੇ ਬਹੁਤ ਵਡੇ-ਵਡੇ ਲਾਲਚ ਦੇ ਕੇ ਆਪਣੇ ਜਾਲ ਵਿਚ ਫਸਾ ਰਹੀਆਂ , ਲੋਕਾਂ ਨੂੰ ਚਾਹੀਦਾ ਹੈ ਕੇ ਕਿਸੇ ਵੀ ਪਾਰਟੀ ਨੂੰ ਸਤਾ ਵਿਚ ਲਿਆਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਘੋਖਿਆ ਜਾਵੇ , ਕਈ ਲੋਕ ਸਿਰਫ ਬਸ ਆਪਣੇ ਨਿਜੀ ਕੰਮਾਂ ਨੂੰ ਧਿਆਨ ਵਿਚ ਰਖਦੇ ਹੋਏ ਕਿਸੇ ਇਕ ਬੰਦੇ ਦੇ ਮਗਰ ਹੀ ਤੁਰਦੇ ਹਨ ਤੇ ਜਾਂ ਫਿਰ ਲੰਬੀਆਂ ਜੜਾਂ ਵਾਲੇ ਅਖੌਤੀ ਡੇਰੇਦਾਰਾਂ ਦੀ ਹਮਾਇਤ ਨੂੰ ਧਿਆਨ ਵਿਚ ਰਖਦੇ ਹੋਏ ਵੋਟਾਂ ਅਖਾਂ ਮੀਚ ਕੇ ਪਾ ਦਿੰਦੇ ਆ ,ਸੋ ਆਓ ਵੋਟ ਪਾਉਣ ਤੋਂ ਪਹਿਲਾਂ ਆਪਣੇ ਆਲੇ-ਦੁਆਲੇ ਤੇ ਸਮਾਜ ਵਲ ਨੂੰ ਵੀ ਧਿਆਨ ਵਿਚ ਰਖੀਏ ਤਾਂ ਕੇ ਕੋਈ ਤੰਗ ਨਾ ਹੋਵੇ । ਪੰਜਾਬ ਵਿਚ ਪੰਜਾਹ ,ਸੌ ਸਿਆਸੀ ਨੇਤਾ ਆਪਸ ਵਿਚ ਰਲ ਕੇ ਪੂਰੇ ਪੰਜਾਬ ਨੂੰ ਡਰਾਮਾ ਕਰ ਕੇ ਮੂਰਖ ਬਣਾ ਰਹੇ ਹਨ। ਸਾਰੇ ਲੋਕਾਂ ਨੂੰ ਇੰਨਾ ਸਭ ਗਲਾਂ ਦਾ ਪਤਾ ਹੈ,ਪਰ ਇਹ ਸਭ ਜਾਣਦੇ ਹੋਏ ਵੀ ਆਪਸ ਵਿਚ ਵੈਰ ਵਿਰੋਧ ਪੈਦਾ ਕਰ ਰਹੇ ਹਨ, ਤੇ ਜੇ ਸਿਆਸੀ ਲੋਕ ਇਕਠੇ ਹੋ ਸਕਦੇ ਹਨ ਤਾਂ ਫਿਰ ਆਮ ਲੋਕ ਕਿਓਂ ਨਹੀ ਇਕਠੇ ਹੋ ਸਕਦੇ। ਸੋ? ਆਓ ਆਪਣੇ ਨਿਜੀ ਸਵਾਰਥਾਂ ਨੂੰ ਛਡ ਕੇ ਇਕ ਦੂਜੇ ਦਾ ਸਾਥ ਦਈਏ ਤਾਂ ਕੇ ਸਾਡਾ ਆਉਣ ਵਾਲਾ ਭਵਿਖ ਸਾਡੇ ਵਾਂਗ ਬੇਰੁਜ਼ਗਾਰ ਤੇ ਨਿਕੰਮਾ ਨਾ ਹੋਵੇ।ਜੇ ਸਾਰੇ ਆਲੇ ਦੁਆਲੇ ਨੂੰ ਧਿਆਨ ਵਿਚ ਰਖਦੇ ਹੋਏ ਇਕ ਜੁਟ ਹੋ ਕੇ ਵਧੀਆ ਮਜ਼ਬੂਤ ਸਰਕਾਰ ਬਣਾਈ ਜਾਵੇ ਤਾਂ ਸਾਡੇ ਆਉਣ ਵਾਲੇ ਭਵਿਖ ਲਈ ਵਧੀਆ ਸਾਬਤ ਹੋਵੇਗੀ ਤੇ ਆਤਮ- ਹਤਿਆ ,ਧਰਨੇ ਤੇ ਬੇਰੁਜ਼ਗਾਰੀ ਦਾ ਸਹਾਮਣਾ ਨਹੀਂ ਕਰਨਾ ਪਵੇਗਾ, ਵਧੀਆ ਢੰਗ ਨਾਲ ਆਪਣਾ ਜੀਵਨ ਬਤੀਤ ਕਰ ਸਕੇਗਾ।

Send this to a friend