ਜਲੰਧਰ 12 , ਮਾਰਚ -(ਹਰਪਾਲ ਸਿੰਘ ਬਜਵਾ)- ਜਲੰਧਰ (ਦਿਹਾਤੀ) ਪੁਲਿਸ ਨੇ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋ ਚੋਰੀ ਦੇ 15 ਮੋਟਰਸਾਇਕਲ ਬ੍ਰਾਮਦ ਕੀਤੇ ਹੈ, ਜਲੰਧਰ (ਦਿਹਾਤੀ) ਰਾਜਬੀਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਅਤੇ ਪੀ.ਪੀ.ਐਸ, ਉਪ ਪੁਲਿਸ ਕਪਤਾਨ ਅਮਨਦੀਪ ਸਿੰਘ ਬਰਾੜ ਨੇ ਪ੍ਰੈਸ ਵਰਤਾ ਦੋਰਾਨ ਪਤਕਾਰਾਂ ਨੂੰ ਦਸਿਆ ਕਿ ਏ.ਐਸ.ਆਈ ਮਨਦੀਪਸਿੰਘ, ਥਾਣਾ ਲੋਹੀਆਂ ਨੂੰ ਇਤਲਾਹ ਮਿਲੀ ਕਿ ਪਰਮਜੀਤ ਸਿੰਘ ਉਰਫ(ਪੰਮਾ ਡੋਨ) ਪੁਤਰ ਮਹਿੰਦਰ ਵਾਸੀ ਮੀਏਵਾਲ ਅਰਾਈਆ ਨੀਵੀਆ ਕਲੋਨੀਆ ਥਾਣਾ ਸ਼ਾਹਕੋਟ ਜੋ ਕਿ ਮੋਟਰਸਾਇਕਲ ਚੋਰੀ ਕਰਨ ਦਾ ਆਦੀ ਹੈ, ਜੋ ਹੁਣ ਵੀ ਚੋਰੀ ਦੇ ਮੋਟਰਸਾਇਕਲ ਤੇ ਸਵਾਰ ਹੋ ਕੇ ਸ਼ਾਹਕੋਟ ਤੋ ਲੋਹੀਆ ਵਲ ਆ ਰਿਹਾ ਹੈ, ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਚੋਰੀ ਦੇ ਮੋਟਰਸਾਇਕਲ ਸਮੇਤ ਕਾਬੂ ਆ ਸਕਦਾ ਹੈ।
ਜਿਸ ਦੇ ਅਧਾਰ ਤੇ ਏ.ਐਸ.ਆਈ. ਮਨਦੀਪ ਸਿੰਘ ਨੇ ਸਮੇਤ ਪੁਲਿਸ ਪਰਟੀ ਸਮੇਤ ਨਜਦੀਕ ਸਤਸੰਗ ਭਵਨ ਮਹਿਮੂਵਾਲ ਮਾਹਲਾ ਸਪੈਸ਼ਲ ਨਾਕਾੰਦੀ ਕੀਤੀ ਹੋਈ ਸੀ ਕਿ ਜਦ ਇਕ ਮੋਟਰਸਾਈਕਲ ਚਾਲਕ ਨੂੰ ਰੋਕ ਕੇ ਉਸ ਕੋਲੋ (ਬਿਨ੍ਹਾ ਨੰਬਰੀ) ਮੋਟਰਸਾਈਕਲ ਦੇ ਦਸਤਾਵੇਜ ਮੰਗੇ ਤਾਂ ਉਹ ਕੋਈ ਠੋਸ ਜਵਾਬ ਨਾ ਦੇ ਸਕਿਆ ,ਪਰ ਜਦ ਉਸ ਕੋਲੋ ਸਖਤੀ ਨਾਲ ਪੁਛਗਿਛ ਕੀਤੀ ਤਾ ਉਸਨੇ ਆਪਣੀ ਪਹਿਚਾਣ ਪਰਮਜੀਤ ਸਿੰਘ ਉਰਫ (ਪੰਮਾ ਡੋਨ) ਪੁਤਰ ਮਹਿੰਦਰ ਵਾਸੀ ਮੀਏਵਾਲ ਅਰਾਈਆ ਨੀਵੀਆ ਕਲੋਨੀਆ ਥਾਣਾ ਸ਼ਾਹਕੋਟ ਵਜੋ ਦਿੰਦਿਆ ਦਸਿਆ ਕਿ ਇਹ ਮੋਟਰਸਾਈਕਲ ਉਸ ਨੇ ਚੋਰੀ ਕੀਤਾ ਹੋਇਆ ਹੈ, ਪਲਿਸ ਅਧਿਕਾਰੀਆ ਨੇ ਹੋਰ ਡੁੰਘਾਈ ਨਾਲ ਪੁਛਗਿਛ ਤਾ ਕਥਕ ਦੋਸ਼ੀ ਨੇ ਕਬੂਲਿਆਂ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ,ਇਸ ਤੋ ਇਲਾਵਾਂ ਉਸ ਦਸਿਆ ਕਿ ਮੈ 14 ਹੋਰ ਚੋਰੀ ਕਿਤੇ ਹੈ, ਪੁਲਿਸ ਨੇ ਪਰਮਜੀਤ ਸਿੰਘ ਉਰਫ (ਪੰਮਾ ਡੋਨ) ਦੀ ਨਿਸ਼ਾਨਦੇਹੀ ਤੇ ਉਸ ਦੇ ਘਰ ਚੋ 14 ਹੋਰ ਚੋਰੀ ਦੇ ਮੋਟਰਸਾਈਕਲ ਬ੍ਰਾਮਦ ਹੋਏ, ਵਖ-ਵਖ ਥਾਣਿਆ ਦੇ ਏਰੀਆ ਵਿਚੋ ਚੋਰੀ ਕੀਤੇ ਹੋਏ ਸਨ।ਤਫਤੀਸ਼ ਦੋਰਾਨ ਇਹ ਵੀ ਪਤਾ ਚਲਿਆ ਹੈ ਕਿ ਸੰਨ 1998 ਵਿਚ ਜਦੋ ਉਸ ਦੀ ਉਮਰ 17 ਸਾਲ ਦੀ ਸੀ, ਉਸ ਪਰ ਪਹਿਲਾ ਚੋਰੀ ਦਾ ਮੁਕਦਮਾ ਦਰਜ ਰਜਿਸਟਰ ਹੋਇਆ ਸੀ। ਉਸ ਤੋ ਬਾਅਦ ਉਸ ਤੇ ਪਹਿਲਾ ਹੀ 22 ਮੁਕਦਮੇ ਦਰਜ ਸਨ, ਜਿਸ ਦੇ ਤਹਿਤ ਜਲੰਧਰ (ਦਿਹਾਤੀ) ਪੁਲਿਸ ਨੇ ਕਥਕ ਦੋਸ਼ੀ ਤੇ ਥਾਣਾ ਲੋਹੀਆ ਵਿਚ ਐਨ.ਡੀ.ਪੀ.ਐਸ. ਐਕਟ ਥਾਣਾ ਦਰਜ ਰਜਿਸਟਰ ਕਰ ਕੇ ਤਫਤੀਸ਼ ਅਮਲ ਲਿਆਦੀ ਜਾ ਰਹੀ ਹੈ।