ਲੁਧਿਆਣਾ, 12 ਮਾਰਚ (ਜਸਪਾਲ ਅਰੋੜਾ)- ਥਾਣਾ ਹੈਬੋਵਾਲ ਦੀ ਪੁਲਸ ਪਾਰਟੀ ਨੇ ਐਕਟਿਵਾ ਸਵਾਰ 3 ਲੁਟੇਰਾ ਗਿਰੋਹ ਦੇ ਮੈਂਬਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ 4 ਮੋਬਾਈਲ 1 ਖੰਜਰ ਬਰਾਮਦ ਕੀਤਾ ਹੈ ਥਾਣਾ ਹੈਬੋਵਾਲ ਮੁਖੀ ਨਵਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਹਨਾਂ ਦੇ ਜਗਤਪੁਰੀ ਚੌਕੀਂ ਮੁਖੀ ਕਪਿਲ ਕੁਮਾਰ ਨੂੰ ਗੁਪਤ ਸੁਚਨਾ ਮਿਲੀ ਕਿ ਉਹਨਾਂ ਦੇ ਇਲਾਕੇ ਵਿਚੋਂ ਪਿਛਲੇ ਦਿਨੀ ਔਰਤ ਦਾ ਮੋਬਾਈਲ ਖੋਹ ਕੇ ਭਜੇ ਲੁਟੇਰਾ ਗਿਰੋਹ ਦੇ ਮੈਂਬਰ ਉਣ ਦੇ ਇਲਾਕੇ ਚ ਘੁੰਮ ਰਹੇ ਹਨ ਉਹਨਾਂ ਨੇ ਤੁਰੰਤ ਜਵਾਲਾ ਸਿੰਘ ਚੌਕ ਚ ਨਾਕੇਬੰਦੀ ਦੌਰਾਨ ਸਕੂਟਰੀ ਸਵਾਰ 3 ਲੁਟੇਰਿਆਂ ਨੂੰ ਲੁਟੇ ਮੋਬਾਈਲਾਂ ਸਮੇਤ ਕਾਬੂ ਕਰ ਲਿਆ ਦੋਸ਼ੀਆਂ ਦੀ ਪਹਿਚਾਣ ਲੇਬਰ ਕਾਲੋਨੀ ਨਿਵਾਸੀ ਜੈ ਖੁਸ਼ ਸੌਰਵ ਅਤੇ ਗੌਰਵ ਵਜੋਂ ਹੋਈ ਪੁਲਸ ਨੂੰ ਜਾਂਚ ਦੌਰਾਨ ਪਤਾ ਚਲਿਆ ਕਿ ਤਿਨੋ ਲੁਟੇਰੇ ਨਸ਼ਾ ਕਰਨ ਦੇ ਆਦਿ ਹਨ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ