May 15, 2026 8:53 pm

ਖੰਨਾ ਪੁਲਿਸ ਵੱਲੋਂ ਭਾਰੀ ਮਾਤਰਾ ’ਚ ਵਿਦੇਸ਼ੀ ਕਰੰਸੀ ਬਰਾਮਦ

ਖੰਨਾ, 12 ਮਾਰਚ (ਹਰਪਾਲ ਸਲਾਣਾ, ਬਲਜਿੰਦਰ ਪਨਾਗ)- ਨਾਰਕੋਟਿਕ ਸੈਲ ਖੰਨਾ ਅਤੇ ਪੁਲਿਸ ਪਾਰਟੀ ਵੱਲੋਂ ਪ੍ਰਿਸਟੀਨ ਮਾਲ ਜੀ.ਟੀ. ਰੋਡ (ਅਲੌੜ) ਖੰਨਾ ਵਿਖੇ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾ ਅਤੇ ਸ਼ੱਕੀ ਪੁਰਸ਼ਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਗੋਬਿੰਦਗੜ ਸਾਇਡ ਤੋ ਇੱਕ ਕਾਰ ਮਾਰਕਾ ਸਵਿਫਟ ਆਈ, ਜਿਸ ਨੂੰ ਸ਼ੱਕ ਦੀ ਬਿਨਾਹ ’ਤੇ ਰੋਕ ਕੇ ਚੈਕ ਕੀਤਾ ਤਾਂ ਕਾਰ ਵਿੱਚ ਬੈਠੇ ਦੋ ਵਿਅਕਤੀਆ ਤਲਾਸ਼ੀ ਕਰਨ ’ਤੇ 42,000/- ਅਮਰੀਕਨ ਡਾਲਰ ਅਤੇ 250/- ਦਰਾਮ (ਡੁਬਈ) ਬ੍ਰਾਮਦ ਹੋਈ। ਉਕਤ ਰਕਮ ਬਾਰੇ ਪੁੱਛਣ ਪਰ ਇਹਨਾਂ ਵਿਅਕਤੀਆ ਵੱਲੋ ਕੋਈ ਠੋਸ ਸਬੂਤ ਜਾਂ ਦਸਤਾਵੇਜ ਪੇਸ਼ ਨਹੀ ਕੀਤਾ ਗਿਆ। ਜਿਸ ਸਬੰਧੀ ਇਨਕਮ ਟੈਕਸ (ਇਨਵੈਸਟੀਗੇਸ਼ਨ ਵਿੰਗ) ਲੁਧਿਆਣਾ ਨੂੰ ਮੌਕਾ ‘ਤੇ ਬੁਲਾਕੇ ਸਮੇਤ ਬਰਾਮਦ ਕਰੰਸੀ ਨੂੰ ਅਗਲੀ ਕਾਰਵਾਈ ਲਈ ਉਹਨਾ ਦੇ ਹਵਾਲੇ ਕੀਤਾ ਗਿਆ।

Send this to a friend