May 15, 2026 12:13 pm

ਖੰਨਾ ਪੁਲਿਸ ਵੱਲੋਂ ਡੇਢ ਕਿੱਲੋ ਹੈਰੋਇਨ ਸਮੇਤ ਦੋ ਨਾਈਜੀਰੀਅਨ ਕਾਬੂ

ਖੰਨਾ, 7 ਮਾਰਚ, (ਹਰਪਾਲ ਸਲਾਣਾ, ਬਲਜਿੰਦਰ ਪਨਾਗ) ਖੰਨਾ ਪੁਲਿਸ ਪਾਰਟੀ ਵੱਲੋ ਪ੍ਰਿਸਟਿਨ ਮਾਲ ਜੀ.ਟੀ. ਰੋਡ ਅਲੌੜ ਪਾਸ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾਂ/ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਦੋ ਮੋਨੇ ਵਿਅਕਤੀ ਰੰਗ ਕਾਲਾ (ਵਿਦੇਸ਼ੀ) ਜੋ ਗੋਬਿੰਦਗੜ੍ਹ ਸਾਇਡ ਤੋ ਆ ਰਹੇ ਇੱਕ ਆਟੋ ਵਿੱਚ ਉਤਰੇ। ਜਿਨ੍ਹਾਂ ਨੂੰ ਪੁਲਿਸ ਪਾਰਟੀ ਵੱਲੋ ਸ਼ੱਕ ਦੀ ਬਿਨਾਹ ‘ਤੇ ਰੋਕ ਕੇ ਉਹਨਾ ਦਾ ਨਾਮ ਪਤਾ ਪੁੱਛਿਆ, ਜਿਹਨਾ ਵਿੱਚੋਂ ਪਹਿਲੇ ਵਿਦੇਸ਼ੀ ਵਿਅਕਤੀ ਨੇ ਆਪਣਾ ਨਾਮ ਹੈਨਰੀ ਉਚਕੋ ਪੁੱਤਰ ਉਚਕੋ ਵਾਸੀ ਉਸਦੋ ਲੈਗੋਸ ਨਾਈਜੀਰੀਆ ਹਾਲ ਵਾਸੀ ਵਿਕਾਸ ਨਗਰ ਦਿੱਲੀ ਅਤੇ ਦੂਜੇ ਵਿਦੇਸ਼ੀ ਵਿਅਕਤੀ ਨੇ ਆਪਣਾ ਨਾਮ ਕ੍ਰਿਸ ਉਬੀਰਾ ਪੁੱਤਰ ਸੰਡੇ ਉਬੀਰਾ ਵਾਸੀ ਉਸਦੋ ਲੈਗੋਸ ਨਾਈਜੀਰੀਆ ਹਾਲ ਵਾਸੀ ਵਿਕਾਸ ਨਗਰ ਦਿੱਲੀ, ਦੱਸਿਆ। ਸ਼੍ਰੀ ਦੀਪਕ ਰਾਏ, ਪੀ.ਪੀ.ਐਸ ਉਪ ਪੁਲਿਸ ਕਪਤਾਨ, ਖੰਨਾ ਨੂੰ ਮੌਕਾ ’ਤੇ ਬੁਲਾਕੇ ਉਕਤ ਵਿਅਕਤੀਆਂ ਦੇ ਬੈਗਾਂ ਦੀ ਤਲਾਸ਼ੀ ਕਰਨ ’ਤੇ ਹੈਨਰੀ ਉਚਕੋ ਦੇ ਬੈਗ ਵਿੱਚੋ ਲਿਫਾਫੇ ਵਿੱਚ ਲਪੇਟੀ 800 ਗ੍ਰਾਮ ਹੈਰੋਇੰਨ ਅਤੇ ਕ੍ਰਿਸ ਉਬੀਰਾ ਦੇ ਬੈਗ ਵਿੱਚੋ ਲਿਫਾਫੇ ਵਿੱਚ ਲਪੇਟੀ 700 ਗ੍ਰਾਮ ਹੈਰੋਇੰਨ (ਕੁੱਲ 1 ਕਿਲੋ 500 ਗ੍ਰਾਮ ਹੈਰੋਇੰਨ) ਬਰਾਮਦ ਹੋਈ। ਜਿਸ ਸਬੰਧੀ ਉਕਤ ਦੋਸੀਆਨ ਦੇ ਖਿਲਾਫ ਦਰਜ਼ ਕੀਤਾ ਗਿਆ। ਦੋਸ਼ੀਆਨ ਪਾਸੋਂ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Send this to a friend