May 15, 2026 12:13 pm

ਬਲਾਚੌਰ ਵਿਖੇ ਸੁਖਬੀਰ ਬਾਦਲ ਨੇ ਕੀਤੀ ਵਰਕਰ ਮਿਲਣੀਕੈਪਟਨ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਦੁੱਖੀ : ਸੁਖਬੀਰ ਬਾਦਲ

ਬਲਾਚੌਰ, 7 ਮਾਰਚ (ਸਤਨਾਮ ਚਾਹਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅੱਜ ਬਲਾਚੌਰ ਫੇਰੀ ਦੌਰਾਨ ਸਮੂਹ ਵਰਕਰਾਂ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ।ਫੌਰਸੀਜ਼ਨ ਰਿਸੋਰਟ ਗੜਸੰ ਰੋਡ ਬਲਾਚੌਰ ਵਿਖੇ ਰੱਖੇ ਇਸ ਪ੍ਰੋਗਰਾਮ ਵਿੱਚ ਸਬ ਡਵੀਜ਼ਨ ਬਲਾਚੌਰ ਦੇ ਸਮੂਹ ਅਕਾਲੀ ਦਲ ਦੇ ਵਰਕਰਾਂ ਨੇ ਉਤਸ਼ਾਹ ਨਾਲ ਸਮੂਲੀਅਤ ਕੀਤੀ। ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਵਿੱਚ ਸੂਬਾ ਸਰਕਾਰ ਤੇ ਉਲਟਾ ਵਾਰ ਕਰਦਿਆ ਕਿਹਾ ਕਿ ਕੈਪਟਨ ਸਰਕਾਰ ਨੂੰ ਕਿਸੇ ਵੀ ਵਰਗ ਦੀ ਚਿੰਤਾ ਨਹੀ ਹੈ। ਜਿਸ ਨੇ ਸਤਾ ਵਿੱਚ ਆਉਂਦਿਆ ਹੀ ਜਿੱਥੇ ਵਲਡ ਕਬੱਡੀ ਕੱਪ ਬੰਦ ਕਰਕੇ ਖਿਡਾਰਿਆ ਦੇ ਮਨੋਬਲ ਨੂੰ ਠੇਸ ਪਹੁੰਚਾਈ, ਉਥੇ ਹੀ ਵਿਦਿਆਰਥੀਆਂ ਦੇ ਵਜੀਫੇ , ਤੀਰਥ ਯਾਤਰਾ ਬੰਦ ਕਰਕੇ ਪੰਜਾਬ ਦੀ ਜੰਨਤਾ ਨਾਲ ਕੋਝਾ ਮਜ਼ਾਕ ਕੀਤਾ ਹੈ ।
ਇਸ ਵਰਕਰ ਮਿਲਣੀ ਤੇ ਬਲਾਚੌਰ ਵਿੱਚ ਪਧਾਰੇ ਜਾਣ ਤੇ ਸੁਖਬੀਰ ਸਿੰਘ ਬਾਦਲ ਦਾ ਸਾਬਕਾ ਸੰਸਦੀ ਸਕੱਤਰ ਚੌ. ਨੰਦ ਲਾਲ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਧੰਨਵਾਦ ਕੀਤਾ। ਦਿਲਾਵਰ ਦਿੱਲੀ ਜ਼ਿਲਾ ਪ੍ਰੀਸ਼ਦ ਮੈਬਰ, ਐਡਵੋਕੇਟ ਰਾਜਵਿੰਦਰ ਲੱਕੀ, ਠੇਕੇਦਾਰ ਗੁਰਚਰਨ ਸਿੰਘ ਉਲੱਦਣੀ, ਤਰਲੋਚਨ ਸਿੰਘ ਰੱਕੜ, ਇੰਦਰਜੀਤ ਲੁੱਡੀ, ਅਸੋ ਬਜਾੜ, ਸੁਨੀਤਾ ਚੌਧਰੀ, ਬੁੱਧ ਸਿੰਘ ਬਲਾਕੀਪੁਰ, ਹਰਅਮਰਿੰਦਰ ਸਿੰਘ, ਬਿਮਲ ਕੁਮਾਰ ਸਾਬਕਾ ਚੇਅਰਮੇਨ, ਸੁਰਜੀਤ ਕੋਹਲੀ, ਰਾਹੁੱਲ ਆਦੋਆਣਾ, ਸੰਜੀਵ ਪਿੰਟੂ, ਲਵਲੀ ਚੌਧਰੀ ਸੜੋਆ, ਰਜਿੰਦਰ ਬੰਟੀ, ਆਦਿ ਵੀ ਵਿਸ਼ੇਸ ਤੌਰ ਤੇ ਹਾਜ਼ਰ ਸਨ।

Send this to a friend