May 15, 2026 3:26 pm

ਕਿਸਾਨ ਯੂਨੀਅਨ ਨੇ ਨਥਾਣਾ ਬੈਂਕ ਮੁਲਾਜ਼ਮ ਅੰਦਰ ਬੰਦ ਕਰਕੇ ਮੰਗਾਂ ਮਨਵਾਈਆਂ

ਨਥਾਣਾ, 7 ਮਾਰਚ ਚਰਨਜੀਤ ਸਿੱਧੂ, ਗੁਰਮੀਤ ਸੇਮਾ)- ਬੀਤੇ ਤਿੰਨ ਦਿਨਾ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸੂਬਾ ਕਮੇਟੀ ਦੇ ਸੱਦੇ ਦੇ ਬੈਂਕਾ ਵੱਲੋਂ ਲਏ ਖਾਲੀ ਚੈਕਾਂ ਖਿਲਾਫ ਸੰਘਰਸ਼ ਨੂੰ ਹੋਰ ਤੇਜ ਕਰਦਿਆਂ ਬਲਾਕ ਨਥਾਣਾ ਅਤੇ ਭਗਤਾ ਦੇ ਕਿਸਾਨਾਂ ਵੱਲੋਂ ਸਾਂਝੇ ਤੌਰ ਤੇ ਪੰਜਾਬ ਨੈਸ਼ਨਲ ਬੈਂਕ ਨਥਾਣਾ ਅੱਗੇ ਪੱਕਾ ਧਰਨਾ ਅੱਜ ਤੀਜੇ ਦਿਨ ਵਿੱਚ ਸ਼ਾਮਲ ਹੋ ਗਿਆ, ਇਸ ਮੌਕੇ ਜਿਲ੍ਹਾ ਆਗੂ ਬਸੰਤ ਸਿੰਘ ਕੋਠਾ ਗੁਰੂ, ਮੋਠਾ ਸਿੰਘ ਅਤੇ ਨਥਾਣਾ ਬਲਾਕ ਦੇ ਜਰਨਲ ਸਕੱਤਰ ਬਲਜੀਤ ਸਿੰਘ ਪੂਹਲਾ ਵੱਲੋਂ ਆਪੋ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬੈਕਾਂ ਵਾਲੇ ਇਹ ਸਮਝਦੇ ਹਨ ਕਿ ਕਿਸਾਨ ਸਾਡਾ ਕੀ ਵਿਗਾੜ ਸਕਦੇ ਹਨ ਪਰ ਜੇਕਰ ਇਨਾਂ ਦੇ ਕੰਨ੍ਹ ਤੇ ਜੂੰ ਨਾ ਸਰਕੀ ਤਾਂ ਦੁਪਿਹਰ 2 ਵਜੇ ਤੋਂ ਬੈਕ ਮੁਲਾਜ਼ਮਾ ਨੂੰ ਅੰਦਰ ਬੰਦ ਕਰਕੇ ਸਖ਼ਤ ਐਕਸ਼ਨ ਲਿਆ ਜਾਵੇਗਾ।ਉਹਨਾਂ ਸਰਕਾਰਾਂ ਦੀ ਦੀ ਅਲੋਚਨਾ ਕਰਦਿਆ ਕਿਹਾ ਸਰਕਾਰ ਭਾਵੇਂ ਅਕਾਲੀ ਹੋਵੇ ਭਾਵੇ ਕਾਂਗਰਸ ਸਾਨੂੰ ਬੇਵਕੂਫ ਬਣਾਕੇ ਰਾਜ ਕਰ ਰਹੀਆਂ ਹਨ। ਕੈਪਟਨ ਨੇ ਚੋਣਾਂ ਤੋਂ ਪਹਿਲਾ ਹੱਥ ਵਿੱਚ ਗੁਟਕਾ ਫੜ੍ਹਕੇ ਸੰਹੁ ਖਾਧੀ ਸੀ ਕਿ ਜੇ ਸਾਡੀ ਸਰਕਾਰ ਬਣੀ ਤਾਂ ਕਿਸਾਨਾਂ, ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ ਕੀਤੇ ਜਾਣਗੇ, ਪਰ ਹੁਣ ਉਲਟਾ ਜੇ ਕਿਸਾਨਾਂ ਤੋਂ ਕਰਜ਼ਾ ਨਹੀਂ ਮੁੜਦਾ ਤਾਂ ਉਹਨਾਂ ਤੋਂ ਪਹਿਲਾਂ ਲਏ ਚੈਕ ਅਦਾਲਤਾਂ ਵਿੱਚ ਲਗਾਕੇ ਕਿਸਾਨ ਮਜਦੂਰਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ, ਇਸ ਕਰਕੇ 18 ਫਰਵਰੀ ਤੋਂ ਲੈ ਕੇ 5 ਮਾਰਚ ਤੱਕ ਸੱਤ ਜਥੇਬੰਦੀਆ ਵੱਲੋਂ ਧਰਨਾਂ ਦਿੱਤਾ ਸੀ ਇਸ ਮੌਕੇ ਬਲਾਕ ਆਗੂ ਹੁਸ਼ਿਆਰ ਸਿੰਘ, ਲਖਵੀਰ ਸਿੰਘ, ਅਵਤਾਰ ਸਿੰਘ, ਦਰਸ਼ਨ ਸਿੰਘ ਫੂਲਾ, ਸੁਖਦੇਵ ਸਿੰਘ, ਬਿੱਕਰ ਸਿੰਘ, ਸਿਮਰਜੀਤ ਸਿੰਘ ਅਤੇ ਔਰਤ ਆਗੂਆਂ ਵਿੱਚ ਮਾਲਣ ਕੌਰ ਕਰਮਜੀਤ ਲਹਿਰਾ ਖ਼ਾਨਾ ਨੇ ਸੰਬੋਧਨ ਕਰਦਿਆਂ ਕਿਹਾ ਸਾਰੀਆਂ ਕਿਸਾਨੀ ਮੰਗਾ ਪੂਰੀਆਂ ਕਰਵਾਉਣ ਲਈ 25 ਮਾਰਚ ਨੂੰ ਪਟਿਆਲਾ ਵਿਖੇ ਅਣਮਿਥੇ ਸਮੇ ਲਈ ਧਰਨਾ ਲਾਇਆ ਜਾਵੇਗਾ।

Send this to a friend