May 15, 2026 2:24 pm

ਠੇਕਾ ਮੁਲਜ਼ਮਾਂ ਵੱਲੋਂ ਕੈਪਟਨ ਸਰਕਾਰ ਅਤੇ ਬਿਜਲੀ ਮੰਤਰੀ ਦੇ ਫੂਕੇ ਗਏ ਪੁਤਲੇ

ਬਠਿੰਡਾ, 7 ਮਾਰਚ (ਸੁਖਵਿੰਦਰ ਸਰਾਂ)- ਠੇਕਾ ਮੁਲਾਜਮ ਸੰਘਰਸ਼ ਮੋਰਚੇ ਦੇ ਬੈਨਰ ਹੇਠ ਪ੍ਰਧਾਨ ਗੁਰਵਿੰਦਰ ਸਿੰਘ ਪੰਨੂ ਪ੍ਰੈਸ ਬਿਆਨ ਜਾਰੀ ਕਰਦੇ ਕਿਹਾ ਕੀ ਤਿੰਨ ਬਿਜਲੀ ਜਥੇਬੰਦੀਆਂ ਵਲੋ 1ਮਾਰਚ ਨੂੰ ਬਿਜਲੀ ਮੰਤਰੀ ਗੁਰਪ੍ਰੀਤ ਕਾਂਗੜ ਘਿਰਾਓ ਕਰਨ ਦੇ ਸਬੰਧ ਵਿਚ ਲਹਿਰਾ ਮੁਹਬਤ ਥਰਮਲ ਪਲਾਂਟਾਂ ਦੇ ਰੇਲਵੇ ਫਾਟਕ ਤੇ ਜਾਮ ਲਗਾਇਆ ਗਿਆ ਸੀ। ਇਸ ਦੌਰਾਨ ਉਪ ਕਪਤਾਨ ਭੁਚੋ ਮੰਡੀ ਤੇ ਮੈਜਿਸਟ੍ਰੇਟ ਨਥਾਣਾ ਦੇ ਨਾਲ ਜਥੇਬੰਦੀਆਂ ਦਾ ਆਗੂਆਂ ਨਾਲ ਮੀਟਿੰਗ ਹੋਈ ਜਿਸ ਵਿਚ ਜਥੇਬੰਦੀਆਂ ਦੇ ਆਗੂਆਂ ਨੂੰ ਲਿਖਤੀ ਰੂਪ ਵਿਚ ਕਿਹਾ ਕਿ ਗੁਰਪ੍ਰੀਤ ਕਾਂਗੜ ਬਿਜਲੀ ਮੰਤਰੀ ਪੰਜਾਬ ਅਤੇ ਪਾਵਰਕਾਮ ਦੇ ਉਚ ਅਧਿਕਾਰੀਆਂ ਦੇ ਨਾਲ 7 ਮਾਰਚ ਨੂੰ ਪੈਨਲ ਮੀਟਿੰਗ ਕਰਵਾਈ ਜਾਵੇਗੀ। ਪਰ ਹੁਣ ਪੈਨਲ ਮੀਟਿੰਗ ਤੋ ਪ੍ਰਸ਼ਾਸ਼ਨ ਟਾਲ ਮਟੋਲ ਕਰ ਰਹੀ ਹੈ ਜਿਸ ਕਰਕੇ ਵਰਕਰਾਂ ਵਿਚ ਭਾਰੀ ਰੋਸ ਜਿਤਾਇਆ ਗਿਆ ਅਤੇ ਇਸ ਦੇ ਵਿਰੋਧ ਵਿਚ ਅਜ ਠੇਕਾ ਮੁਲਾਜਮ ਸੰਘਰਸ਼ ਕਮੇਟੀ ਪਾਵਰ ਕੋਮ ਜੋਨ ਬਠਿੰਡਾ ਦੇ ਵਰਕਰਾਂ ਵਲੋਂ ਬਠਿੰਡਾ ਜੋਨ ਵਿਚ ਪੈਦੀਆ ਵਖ ਵਖ ਡਵੀਜ਼ਨਾ,ਸਬ ਦਵੀਜਨਾ ਚ ਪੁਤਲੇ ਫੂਕੇ ਗਏ।ਇਸ ਰੋਸ ਅਧੀਨ ਦੋਦਾ , ਗਿਦੜਬਾਹਾ,ਜੈਤੋ,ਸੰਗਤ,ਭੁਚੋ,ਰਾਮਪੁਰਾ , ਗੋਨਿਆਨਾ,ਨਥਾਣਾ ਆਦਿ ਥਾਵਾਂ ਤੇ ਪੰਜਾਬ ਸਰਕਾਰ ਅਤੇ ਬਿਜਲੀ ਮੰਤਰੀ ਦਾ ਅਰਥੀ ਫੂਕ ਮੁਜਾਹਰਾ ਕੀਤਾ ਗਿਆ ਤੇ ਵਰਕਰਾਂ ਨੂੰ ਪੰਜਾਬ ਸਰਕਾਰ ਦੀਆ ਮਾਰੂ ਨੀਤੀਆਂ ਦੇ ਬਾਰੇ ਜਾਣਕਾਰੀ ਦਿਤੀ ਗਈ। ਅਰਥੀ ਫੂਕ ਮੁਜਾਹਰਾ ਮੋਕੇ ਹਾਜਰ ਕਮੇਟੀ ਮੈਂਬਰ ਮੀਤ ਪ੍ਰਧਾਨ ਜਗਜੀਤ ਸਿੰਘ ਬਰਾੜ, ਮੁਖ ਸਲਾਹਕਾਰ ਇਕਬਾਲ ਸਿੰਘ ਪੂਹਲਾ, ਪ੍ਰੈਸ ਸਕਤਰ ਕਿਰਪਾਲ ਸਿੰਘ ਮਲ੍ਹੀ, ਖਜਾਨਚੀ ਰਵੀਇੰਦਰ ਸਿੰਘ, ਮੀਡੀਆ ਸਲਾਹਕਾਰ ਰੁਪਿੰਦਰ ਸਿੰਘ, ਸਟੇਜ ਸੈਕਟਰੀ ਕਰਮਜੀਤ ਸਿੰਘ ਦਿਉਣ ਰਾਮ ਵਰਨ, ਮੈਬਰ ਜਸਵੀਰ ਸਿੰਘ, ਅਰੁਣ ਕੁਮਾਰ, ਸਤਵੀਰ ਸਿੰਘ,ਗੁਰਦਿਤ ਸਿੰਘ ਗੋਰਾ,ਜਗਦੀਪ ਸਿੰਘ, ਸੰਦੀਪ ਸਿੰਘ, ਆਦਿ

Send this to a friend