May 15, 2026 12:14 pm

ਹਲਕਾ ਮਹਿਲ ਕਲਾਂ ’ਚ ਹਾਰੀ ਹੋਈ ਕਾਂਗਰਸੀ ਆਗੂ ਵੰਡ ਰਹੀ ਹੈ ਗ੍ਰਾਂਟਾਂ

‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕੀਤਾ ਇਤਰਾਜ਼

ਸ਼ੇਰਪੁਰ , 6 ਮਾਰਚ (ਹਰਜੀਤ ਕਾਤਿਲ)- ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਅਜ ਪ੍ਰੈਸ ਕਲਬ ਸ਼ੇਰਪੁਰ ’ਚ ਇਕ ਵਿਸ਼ੇਸ਼ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੋ ਆਰ ਡੀ ਐਫ ਦਾ ਪੈਸਾ ਚੋਣਾਂ ਦੇ ਮੱਦੇਨਜ਼ਰ ਇਕ ਹਾਰੀ ਹੋਈ ਕਾਗਰਸੀ ਉਮੀਦਵਾਰ ਸਰਕਾਰੀ ਅਧਿਕਾਰੀਆਂ ਨੂੰ ਨਾਲ ਲੈ ਕੇ ਆਪਣੀ ਮਰਜ਼ੀ ਅਨੁਸਾਰ ਪੰਚਾਇਤਾਂ ਨੂੰ ਵੰਡ ਰਹੀ ਹੈ ਉਹ ਲੋਕਤੰਤਰ ਦਾ ਬਹੁਤ ਵੱਡਾ ਘਾਣ ਹੈ ਅਤੇ ਬਗੈਰ ਯੋਜਨਾਂ ਬਣਾਏ ਗ੍ਰਾਂਟਾਂ ਵੰਡਣੀਆਂ ਪੈਸਾਂ ਖੂਹ ਵਿਚ ਸੁਟਣ ਵਾਂਗ ਹੈ।ਪਿੰਡਾਂ ਵਿਚ ਵੰਡਿਆ ਜਾ ਰਿਹਾ ਇਹ ਪੈਸਾ, ਸਰਕਾਰੀ ਅਧਿਕਾਰੀ ਪਿੰਡਾਂ ਵਿਚ ਗ੍ਰਾਮ ਸਭਾ ਬੁਲਾਕੇ ਮਤਾ ਪਵਾਉਣ ਉਪਰੰਤ ਵੰਡ ਸਕਦੇ ਹਨ ਕਿਉਂਕਿ ਇਹ ਪੈਸਾ ਲੋਕਾਂ ਤੋਂ ਟੈਕਸਾਂ ਦੇ ਰੂਪ ਵਿਚ ਇਕੱਠਾ ਕੀਤਾ ਹੋਇਆ ਹੁੰਦਾ ਹੈ ।ਜੋ ਕਿ ਹਰ ਪਿੰਡ ਨੂੰ ਪਿੰਡ ਦੀ ਆਬਾਦੀ ਦੇ ਹਿਸਾਬ ਨਾਲ ਦਿਤਾ ਜਾਂਦਾ ਹੈ । ਵਧਾਇਕ ਪੰਡੋਰੀ ਨੇ ਤਾਂ ਇਥੋਂ ਤਕ ਕਿਹਾ ਕਿ ਉਕਤ ਹਾਰੀ ਹੋਈ ਲੀਡਰ ਆਪਣੀ ਪਾਰਟੀ ਨਾਲ ਸਬੰਧਿਤ ਪੰਚਾਇਤਾਂ ਨੂੰ ਚੈਕ ਵੰਡ ਕੇ ਬਾਕੀ ਪੰਚਾਇਤਾਂ ਨੂੰ ਜਲੀਲ ਕਰ ਰਹੀ ਹੈ ਜਾਂ ਗ੍ਰਾਂਟਾਂ ਲੈਣ ਲਈ ਪਾਰਟੀ ‘ ਚ ਮਿਲਣ ਦਾ ਦਬਾਅ ਬਣਾ ਰਹੀ ਹੈ। ਜਦੋਂ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਵਿਧਾਨ ਸਭਾ ‘ ਚ ਕਿਹਾ ਸਾਡਾ ਕੋਈ ਹਲਕਾ ਇੰਚਾਰਜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਗਰ ਸਾਰੇ ਪਿੰਡਾਂ ‘ ਚ ਪੰਚਾਇਤਾਂ ਨੂੰ ਚੈਕ ਨਾ ਮਿਲੇ ਜਾਂ ਫਿਰ ਉਕਤ ਲੀਡਰ ਵਲੋਂ ਆਪਣੀ ਮਨਮਰਜ਼ੀ ਨਾਲ ਸਰਕਾਰੀ ਅਧਿਕਾਰੀਆਂ ਨੂੰ ਨਾਲ ਲੈਕੇ ਇਸੇ ਤਰ੍ਹਾਂ ਲੋਕਾਂ ਵਲੋਂ ਚੁਣੇ ਨੁਮਾਇੰਦਿਆਂ ਨਾਲ ਸੌਦੇਬਾਜ਼ੀ ਕੀਤੀ ਗਈ ਤਾਂ ਉਹ ਪਕੇ ਤੌਰ ਤੇ ਡੀ.ਸੀ ਦਫ਼ਤਰ ਅਗੇ ਧਰਨਾ ਦੇਣ ਲਈ ਮਜਬੂਰ ਹੋਣਗੇ । ਉਨ੍ਹਾਂ ਅਗੇ ਕਿਹਾ ਕਿ ਉਨ੍ਹਾਂ ਇਹ ਸਾਰਾ ਮਾਮਲਾ ਡੀ .ਸੀ ਸੰਗਰੂਰ ਤੇ ਡੀ.ਸੀ ਬਰਨਾਲਾ ਦੇ ਧਿਆਨ ਵਿਚ ਲਿਆ ਦਿਤਾ ਹੈ । ਇਸ ਸਬੰਧੀ ਜਦੋਂ ਸਾਬਕਾ ਵਿਧਾਇਕਾ ਤੇ ਹਲਕਾ ਇੰਚਾਰਜ ਮਹਿਲਕਲਾਂ ਬੀਬੀ ਹਰਚੰਦ ਕੌਰ ਘਨੌਰੀ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੀ ਸੂਬੇ ਵਿਚ ਸਰਕਾਰ ਹੈ ਅਸੀਂ ਇਹ ਪੈਸਾ ਵੰਡ ਸਕਦੇ ਹਾਂ, ਪੰਡੋਰੀ ਸਾਨੂੰ ਪੁਛਣ ਵਾਲਾ ਕੌਣ ਹੁੰਦਾ ਹੈ । ਇਸ ਸਬੰਧੀ ਬੀ ਡੀ ਪੀ ਓ ਜੁਗਰਾਜ ਸਿੰਘ ਸ਼ੇਰਪੁਰ ਨੇ ਕਿਹਾ ਕਿ ਮੈਂ ਕਿਸੇ ਵੀ ਉਮੀਦਵਾਰ ਦੇ ਨਾਲ ਜਾ ਕੇ ਇਹ ਪੈਸਾ ਪਿੰਡਾਂ ਵਿਚ ਨਹੀਂ ਵੰਡਿਆ।

Send this to a friend