May 14, 2026 6:36 pm

ਭਾਰਤੀ ਫ਼ੌਜ ਅਤੇ ਪੈਰਾਮਿਲਟਰੀ ’ਚ ਸਿੱਖਾਂ ਤੇ ਪੰਜਾਬੀਆਂ ਦੀ ਗਿਣਤੀ ਵਧਾਈ ਜਾਵੇ

ਸਿੱਖ ਕੌਮ ਅਤੇ ਪੰਜਾਬੀਆਂ ਦਾ ਪੁਰਾਣੇ ਸਮੇਂ ਤੋਂ ਹੀ ਭਾਰਤ/ਸੰਸਾਰ ਦੀ ਫੌਜ ਵਿੱਚ ਵਿੱਲਖਣ ਇਤਿਹਾਸ ਰਿਹਾ ਹੈ। ਭਾਰਤ/ਪੰਜਾਬ/ਸੰਸਾਰ ਅੰਦਰ ਹੋਈਆਂ ਵੱਡੀਆਂ ਜੰਗਾਂ ਵਿੱਚ ਸਿੱਖ ਕੌਮ ਅਤੇ ਪੰਜਾਬੀਆਂ ਨੇ ਵੱਡੇ ਜੋਹਰ ਵਿਖਾਏ ਹਨ। ਪੰਜਾਬ ਨੇ ਸਦੀਆਂ ਤੋਂ ਵਿਦੇਸ਼ੀ ਹਮਲਾਵਰਾਂ ਨੂੰ ਮੁੂੰਹ ਤੋੜ ਜੁਆਬ ਦਿੱਤਾ ਹੈ। ਨੌਵੀਂ ਸਦੀ, ਗਿਆਰਵੀਂ ਸਦੀ ਤੋਂ ਪੰਜਾਬ ਵਿੱਚ ਜਾਂ ਭਾਰਤ ਵਿੱਚ ਹੋਏ ਵਿਦੇਸ਼ੀ ਫੌਜੀ ਹਮਲੇਆਂ ਦਾ ਪੰਜਾਬੀਆਂ ਨੇ ਡੱਟ ਕਿ ਮੁਕਾਬਲਾ ਕੀਤਾ ਹੈ। ਇਸੇ ਤਰਾਂ ਮੁਗਲਾਂ ਦੇ ਸਮੇਂ ਭਾਰਤ ਦੀ ਸਿੱਖ ਕੌਮ ਨੇ ਹੈਰਾਨ ਕਰ ਦੇਣ ਵਾਲੀਆਂ ਜੰਗਾ ਲੜੀਆਂ ਹਨ। ਪੰਜਾਬੀਆਂ ਸੂਰੂ ਤੋਂ ਹੀ ਜੰਮੂ-ਕਸ਼ਮੀਰ ਅਤੇ ਭਾਰਤ ਦੇ ਹੋਰ ਹਿੱਸੇਆਂ ਵਿੱਚ ਇਸਲਾਮ ਦੀ ਦੁਰਵਰਤੋਂ ਦਾ ਵਿਰੋਧ ਕੀਤਾ ਹੈ। ਭਾਰਤ ਦੀ ਆਣਸਾਨ ਲਈ ਸਿੱਖ ਕੌਮ ਅਤੇ ਪੰਜਾਬ ਦੇ ਬੇਹਿਸਾਬ ਯੋਧੇ ਨਾਂ ਨਾਲ ਅਤੇ ਗੁੰਮਨਾਮ ਸ਼ਹੀਦ ਹੋ ਗਏ ਸਨ। ਵਿਦੇਸ਼ੀਆਂ ਨਾਲ ਲੋਹਾ ਲੈਣਾ ਇਹਨਾਂ ਦੇ ਖੂਨ ਵਿੱਚ ਸਮਾ ਚੁੱਕਾ ਹੈ। ਸਿੱਖ ਗੂਰੂਆਂ ਦੀਆਂ ਭਾਰਤ ਲਈ ਸ਼ਹੀਦੀਆਂ ਨੂੰ ਕੋਣ ਭੁੱਲ ਸਕਦਾ ਹੈ। ਸਿੱਖ ਗੂਰੂਆਂ ਦੀਆਂ ਕਸ਼ਮੀਰ ਲਈ ਸ਼ਹੀਦੀਆਂ ਨੂੰ ਕੌਣ ਭੁੱਲ ਸਕਦਾ ਹੈ। ਸਿੱਖ ਕੌਮ ਅਤੇ ਪੰਜਾਬੀਆਂ ਦੇ ਖੁਨ ਵਿੱਚ ਸ਼ਹੀਦੀ ਦੇ ਕਣ ਸਮਾ ਚੁੱਕੇ ਹਨ। ਪੰਜਾਬ ਵਿੱਚ ਅਤੇ ਭਾਰਤ ਵਿੱਚ ਸਦੀਆਂ ਤੋਂ ਹੋਈਆਂ ਜੰਗਾ ਵਿੱਚ ਸਿੱਖ ਕੌਮ ਦੀ ਰਣਨੀਤੀ ਹੈਰਾਨ ਕਰਨ ਵਾਲੀ ਹੈ। ਅੰਗਰੇਜ ਵੀ ਸਿਰਫ ਸਿੱਖ ਫੋਜ ਤੋਂ ਡਰਦੇ ਸਨ। ਪੰਜਾਬ ਸੱਭ ਤੋਂ ਬਾਦ ਅੰਗਰੇਜਾਂ ਦੇ ਅਧੀਨ ਹੋਇਆ ਸੀ ਕਾਰਣ ਸਿੱਖ ਫੌਜ ਦਾ ਡਰ ਹੀ ਸੀ। ਅੰਗਰੇਜ ਸ੍ਰੀ ਗ੍ਰੁੂਰੂ ਗੋਬਿੰਦ ਸਿੰਘ ਜੀ ਦੇ ਕਾਲ ਵਿੱਚ ਭਾਰਤ ਵਿੱਚ ਆ ਚੁੱਕੇ ਸਨ ਪਰ ਉਹਨਾਂ ਨੂੰ ਗੂਰੂ ਸਾਹਿਬ ਦਾ ਇੰਨਾ ਡਰ ਸੀ ਕਿ ਉਹਨਾਂ ਪੰਜਾਬ ਵੱਲ ਵੇਖਿਆ ਤੱਕ ਨਹੀ ਸੀ। ਇਸੇ ਤਰਾਂ ਐਗਲੋਂ-ਸਿੱਖ ਯੁੱਧ ਪਹਿਲਾ ਅਤੇ ਦੂਜੇ ਦੌਰਾਨ ਵੀ ਸਿੱਖ ਫੌਜ ਅਤੇ ਪੰਜਾਬੀਆਂ ਨੇ ਖਤਰਨਾਕ ਯੁੱਧ ਲੜੇ ਸਨ। ਸਿੱਖਾਂ ਦੀ ਬਹਾਦਰੀ ਅੰਗਰੇਜ ਇਤਿਹਾਸ ਅਤੇ ਭਾਰਤ ਦੇ ਇਤਿਹਾਸ ਵਿੱਚ ਦਰਜ ਹੈ।ਸਿੱਖ ਫੌਜੀਆਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੂਰੇ ਭਾਰਤ ਦੀ ਅਤੇ ਪੰਜਾਬ ਦੀ ਧਰਤੀ ਨੂੰ ਦੁਸਮਣਾਂ ਤੋਂ ਖਾਲੀ ਕਰਵਾਇਆ ਸੀ। ਇਸੇ ਤਰਾਂ ਪਹਿਲੇ ਸੰਸਾਰ ਯੁੱਧ ਅਤੇ ਦੂਜੇ ਸੰਸਾਰ ਯੁੱਧ ਵਿੱਚ ਵੀ ਸਿੱਖ ਫੌਜੀਆਂ ਦੀ ਯੁੱਧ ਲੜਣ ਦੀ ਕਲਾ ਅਤੇ ਬਹਾਦਰੀ ਦੀ ਮਿਸਾਲ ਸੰਸਾਰ ਅੰਦਰ ਕਿਧਰੇ ਵੀ ਨਹੀ ਮਿਲਦੀ ਹੈ।ਭਾਰਤ ਦੀ ਅਜਾਦੀ ਸਮੇਂ ਵੀ ਸਿੱਖ ਕੌਮ ਨੇ ਸੱਭ ਤੋਂ ਵੱਧ ਸ਼ਹੀਦੀਆਂ ਭਾਰਤ ਲਈ ਦਿੱਤੀਆਂ ਹਨ। ਸਿੱਖ ਕੌਮ ਅਤੇ ਪੰਜਾਬੀਆਂ ਅਜਾਦੀ ਦੀ ਲੜਾਈ ਵਿੱਚ ਜੋ ਜੋਹਰ ਵਿਖਾਏ ਹਨ ਉਹ ਸੰਸਾਰ ਦੇ ਇਤਿਹਾਸ ਵਿੱਚ ਕਿਧਰੇ ਨਹੀ ਮਿਲਦੇ ਹਨ। ਦੇਸ਼ ਦੀ ਵੰਡ ਸਮੇਂ 1948,1962, 1965,1971, ਕਾਰਗਿਲ ਯੁੱਧ ਸਮੇਂ ਸਿੱਖ ਫੌਜ ਅਤੇ ਪੰਜਾਬ ਦੀ ਫੌਜ ਦਾ ਅਹਿਮ ਯੋਗਦਾਨ ਰਿਹਾ ਹੈ।ਇਸ ਸਮੇਂ ਵੀ ਸਿੱਖ ਫੋਜੀਆਂ ਦੀਆਂ ਸ਼ਹੀਦੀਆਂ ਦੀ ਲਿਸਟ ਲੰਬੀ ਹੈ।ਇਸ ਤੋਂ ਇਲਾਵਾ ਹੋਰ ਵੀ ਛੋਟੀਆਂ ਲੜਾਈਆਂ ਵਿੱਚ ਭਾਰਤ ਦੀ ਕਮਾਂਡ ਸਿੱਖ ਫੌਜੀਆਂ ਹੀ ਸੰਭਾਲੀ ਹੈ। ਭਾਰਤੀ ਫੌਜ/ ਪੈਰਾਮਿਲਟਰੀ ਫੌਰਸ/ਪੁਲਸ ਬਲ/ ਖੇਡ ਜਗਤ ਅਤੇ ਹੋਰ ਕੰਮਾਂ ਵਿੱਚ ਵੀ ਭਾਰਤ ਦੀ ਸਿੱਖ ਕੌਮ ਦਾ ਅਹਿਮ ਯੋਗਦਾਨ ਹੈ।ਭਾਰਤ ਅੰਦਰ ਹੋਰ ਮਹੱਤਵਪੂਰਣ ਅਹੁਦੇਆਂ ਦੀ ਕਮਾਂਡ ਵੀ ਸਿੱਖ ਕੌਮ ਅਤੇ ਪੰਜਾਬੀਆਂ ਹੱਥ ਸੁੱਰਖਿਅਤ ਹੈ।ਭਾਰਤੀ ਬਾਡਰ ਡਿਉਟੀ ਉਤੇ ਸਿੱਖ ਫੌਜੀਆਂ ਅਤੇ ਪੰਜਾਬ ਦੇ ਫੌਜੀਆਂ ਦਾ ਅੱਜ ਵੀ ਅਹਿਮ ਰੋਲ ਹੈ।ਭਾਰਤ ਅੰਦਰ ਆਂਤਕਵਾਦ ਪ੍ਰਭਾਵਿਤ ਇਲਾਕੇ ਕੁਦਰਤੀ ਆਫਤਾਂ ਸਮੇਂ ਅਤੇ ਹੋਰ ਚੌਕਸ ਡਿਉਟੀਆਂ ਵਿੱਚ ਪੰਜਾਬੀਆਂ ਦਾ ਮੁੱਖ ਯੋਗਦਾਨ ਅੱਜ ਵੀ ਹੈ। ਪੰਜਾਬ ਦੇ ਲੋਕਾਂ ਦੇ ਖੂਨ ਅੰਦਰ ਯੁੱਧ ਕਰਨ ਅਤੇ ਸ਼ਹੀਦੀਆਂ ਦੇਣ ਦੇ ਕਣ ਮੌਜੂਦ ਹਨ। ਇਹਨਾਂ ਨੂੰ ਅੱਜ ਵੀ ਘਰ ਤੋਂ ਹੀ ਜੁਲਮਾਂ ਨਾਲ ਲੜਣ ਦੀ ਸਿੱਖਿਆ ਮਿਲਦੀ ਹੈ। ਇਹਨਾਂ ਨੂੰ ਅੱਜ ਵੀ ਅਜਾਦ ਰਹਿਣ ਦੀ ਸਿੱਖਿਆ ਮਿਲਦੀ ਹੈ।ਇਹ ਵਿਦੇਸ਼ੀ ਹਮਲਾਵਰਾਂ ਨੂੰ ਅੱਜ ਵੀ ਮੂੰਹ ਤੋੜਵਾਂ ਜੁਆਬ ਦੇਣ ਵਿੱਚ ਵਿਸ਼ਵਾਸ ਰੱਖਦੇ ਹਨ। ਪੰਜਾਬ ਦੇ ਵਾਤਾਵਰਣ ਨੇ ਇਹਨਾਂ ਨੂੰ ਅੱਜ ਵੀ ਚਟਕੀ,ਤੇਜੀ, ਹੁਸ਼ਿਆਰੀ,ਦਲੇਰੀ ਦਾ ਪਾਠ ਪੜ੍ਹਾਇਆ ਹੈ। ਇਹ ਵਿਦੇਸ਼ੀਆਂ ਦੀ ਗੁਲਾਮੀ ਸਹਿਣ ਨਾਲੋ ਲੜ ਕੇ ਮਰ ਜਾਣਾ ਚੰਗਾ ਸਮਝਦੇ ਹਨ।ਆਪਣੇ ਦੇਸ਼,ਧਰਮ ਰਾਸ਼ਟਰ ਲਈ ਕੁਰਬਾਨੀ ਦੇਣ ਦੀ ਸਿੱਖਲਾਈ ਅੱਜ ਵੀ ਇਹਨਾਂ ਨੂੰ ਮਾਂ ਦੀ ਗੋਦੜੀ ਵਿੱਚੋ ਹੀ ਮਿਲ ਜਾਂਦੀ ਹੈ।ਜਿਸ ਵਾਤਾਵਰਣ ਵਿੱਚ ਸਿੱਖ ਕੌਮ ਅਤੇ ਪੰਜਾਬੀਆਂ ਦੀ ਪ੍ਰਵਰਿਸ ਹੁੰਦੀ ਹੈ ਇਹਨਾਂ ਵਿੱਚ ਇੱਕ ਚੰਗੇ ਸੈਨਿਕ ਦੇ ਗੁਣ ਆਪੇ ਹੀ ਆ ਜਾਂਦੇ ਹਨ। ਭਾਰਤ ਦੇ ਕਿਸੇ ਵੀ ਇਲਾਕੇ ਵਿੱਚ ਇਹਨਾਂ ਦੀ ਸੂਝਬੂਝ ਇੱਕ ਚੰਗੇ ਸੈਨਿਕ ਵੱਜੋ ਪੂਰੀ ਤਰਾਂ ਕੰਮ ਕਰਦੀ ਹੈ। ਇਸ ਲਈ ਭਾਰਤੀ ਫੌਜ ਅਤੇ ਪੈਰਾਮਿਲਟਰੀ ਫੌਰਸ ਵਿੱਚ ਸਿੱਖ ਨੌਜਵਾਨਾਂ ਅਤੇ ਪੰਜਾਬੀਆਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ। ਪੰਜਾਬ ਦੇ ਸਾਰੇ ਪਿੰਡਾਂ ਵਿੱਚ ਰਹਿੰਦੇ ਪੜ੍ਹੇਲ਼ਿਖੇ ਯੋਗ ਨੌਜਵਾਨਾਂ ਨੂੰ ਪਿੰਡ-ਪਿੰਡ ਜਾ ਕਿ ਫੌਜ ਅਤੇ ਪੈਰਾਮਿਲਟਰੀ ਫੌਰਸ ਵਿੱਚ ਭਰਤੀ ਕਰਨਾ ਚਾਹੀਦਾ ਹੈ। ਪੰਜਾਬ ਦੇ ਘੱਟ ਪੜ੍ਹੇ-ਲਿਖੇ ਨੌਜਵਾਨਾਂ ਲਈ ਅੱਜ ਵੀ ਨਵੀਂ ਫੌਜੀ ਅਤੇ ਪੈਰਾਮਿਲਟਰੀ ਫੋਰਸ ਦੀ ਰਜਿਮੈਂਟ ਖੜੀ ਕਰਨੀ ਚਾਹੀਦੀ ਹੈ ਅਤੇ ਉਹਨਾਂ ਨੂੰ ਵੀ ਭਰਤੀ ਕਰ ਲੈਣਾ ਚਾਹੀਦਾ ਹੈ।ਸਾਡਾ ਗੁਆਂਢੀ ਮੁਲਕ ਪੰਜਾਬ ਨੂੰ ਆਪਣੇ ਲਈ ਸੱਭ ਤੋਂ ਵੱਡਾ ਖਤਰਾ ਅੱਜ ਵੀ ਮੰਨਦਾ ਹੈ।ਸਾਡਾਂ ਗੁਆਂਢੀ ਮੁਲਕ ਅੱਜ ਵੀ ਪੰਜਾਬ ਨੂੰ ਕਿਸੇ ਤਰਾਂ ਕਮਜੋਰ ਕਰਨਾ ਚਾਹੁੰਦਾ ਹੈ।ਆਏ ਦਿਨ ਪੰਜਾਬ ਬਾਡਰ ਤੋਂ ਗੁਆਂਢੀ ਮੁਲਕ ਨੇ ਸੱਭ ਤੋਂ ਵੱਧ ਨਸ਼ੇ ਦੀਆਂ ਖੇਪਾ ਭੇਜੀਆਂ ਹਨ।ਦੁਸ਼ਮਣ ਦੀ ਖੂਫੀਆਂ ਏਜੰਸ਼ੀ ਪੰਜਾਬ ਨੂੰ ਆਪਣੇ ਮੁਲਕ ਲਈ ਵੱਡਾ ਖਤਰਾ ਮੰਨਦੀ ਹੈ।ਉਹ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇਆਂ ਉਤੇ ਲਗਾ ਕਿ ਪੰਜਾਬ ਉਤੇ ਕਬਜਾ ਕਰਨ ਦੀ ਸੋਚ ਸੋਚਦੀ ਹੈ। ਇਹ ਉਹਨਾਂ ਦੀ ਰਣਨੀਤੀ/ ਯੁੱਧਨੀਤੀ/ ਸੀਤਯੁੱਧ ਦਾ ਹਿੱਸਾ ਹੈ। ਪੰਜਾਬ ਨੂੰ ਅਤੇ ਭਾਰਤ ਨੂੰ ਪੰਜਾਬੀਆਂ ਦੀ ਗਿਣਤੀ ਫੌਜ,ਪੈਰਾਮਿਲਟਰੀ ਫੌਰਸ ਅਤੇ ਹੋਰ ਸੁਰੱਖਿਆ ਵਿਭਾਗਾ ਵਿੱਚ ਵਧਾ ਦੇਣੀ ਚਾਹੀਦੀ ਹੈ।

Send this to a friend