May 9, 2026 10:33 pm

ਪਾਕਿਸਤਾਨ ’ਚ ਕੀਤਾ ਭੜਕਾਊ ਹਮਲਾ, ਪ੍ਰਮਾਣੂ ਜੰਗ ਨੂੰ ਸੱਦਾ ਦੇਣ ਵਾਲਾ ਦੁੱਖਦਾਇਕ ਅਮਲ

ਸ੍ਰੀ ਫ਼ਤਹਿਗੜ੍ਹ ਸਾਹਿਬ- “ਹਿੰਦੂਤਵ ਹੁਕਮਰਾਨਾਂ ਵਲੋਂ ਜੋ ਬੀਤੇ ਦਿਨੀਂ ਤੜਕੇ 3 ਵਜੇ ਇਸਲਾਮਿਕ ਪਾਕਿਸਤਾਨ ਵਿਚ ਜੋ ਹਵਾਈ ਹਮਲਾ ਕਰਕੇ ਕਾਰਵਾਈ ਕੀਤੀ ਗਈ ਹੈ, ਇਹ ਪ੍ਰਮਾਣੂ ਜੰਗ ਨੂੰ ਸਦਾ ਦੇਣ ਵਾਲਾ ਦੁਖਦਾਇਕ ਅਮਲ ਹੈ।ਅਜਿਹੀ ਕਾਰਵਾਈ ਕਾਉਮਨਿਸਟ ਚੀਨ, ਇਸਲਾਮਿਕ-ਪਾਕਿਸਤਾਨ ਅਤੇ ਹਿੰਦੂ-ਇੰਡੀਆਂ ਵਿਚ ਹੋਰ ਕੁੜਤਣ ਵਧਣ ਅਤੇ ਜੰਗ ਵਾਲਾ ਮਾਹੌਲ ਪੈਦਾ ਕਰਨ ਵਾਲੀ ਹੈ । ਜਦੋਂਕਿ ਸਿਖ ਕੌਮ ਦੀ ਨਾ ਤਾਂ ਇਸਲਾਮਿਕ ਪਾਕਿਸਤਾਨ ਨਾਲ ਕੋਈ ਦੁਸ਼ਮਣੀ ਹੈ, ਨਾ ਕਾਉਮਨਿਸਟ ਚੀਨ ਨਾਲ ਅਤੇ ਨਾ ਹੀ ਹਿੰਦੂ-ਇੰਡੀਆਂ ਨਾਲ । ਉਪਰੋਕਤ ਕਾਰਵਾਈ ਤਾਂ ਸਿਖ ਵਸੋਂ ਵਾਲੇ ਇਲਾਕਿਆ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕਛ ਜਿਥੇ ਸਿਖ ਵਸੋਂ ਵਸਦੀ ਹੈ, ਉਸ ਨੂੰ ਜੰਗ ਦਾ ਅਖਾੜਾ ਬਣਾਉਣ ਦੀ ਮਨੁਖਤਾ ਵਿਰੋਧੀ ਅਮਲ ਹੈ । ਪ੍ਰਮਾਣੂ ਜੰਗ ਲਗਣ ਨਾਲ ਤਾਂ ਸਿਖ ਕੌਮ ਦਾ ਪੂਰਨ ਰੂਪ ਵਿਚ ਮਲੀਆ-ਮੇਟ ਹੋ ਕੇ ਰਹਿ ਜਾਵੇਗਾ । ਇਸ ਲਈ ਸਿਖ ਕੌਮ ਇਸ ਖਿਤੇ ਵਿਚ ਬਿਲਕੁਲ ਜੰਗ ਨਹੀਂ ਚਾਹੁੰਦੀ । ਬਲਕਿ ਏਸੀਆ ਖਿਤੇ ਦੇ ਪੁਰ ਅਮਨ-ਚੈਨ ਤੇ ਜਮਹੂਰੀਅਤ ਨੂੰ ਕਾਇਮ ਰਖਣ ਲਈ ਇਨ੍ਹਾਂ ਤਿੰਨ ਪ੍ਰਮਾਣੂ ਤਾਕਤਾਂ ਦੇ ਵਿਚਕਾਰ ਸੰਪੂਰਨ ਬਾਦਸ਼ਾਹੀ ਸਿਖ ਰਾਜ ‘ਬਫ਼ਰ ਸਟੇਟ‘ ਤੁਰੰਤ ਕਾਇਮ ਕਰਨ ਦੀ ਮੰਗ ਕਰਦਾ ਹੈ । ਜੇਕਰ ਹੁਕਮਰਾਨਾਂ ਨੇ ਜੰਗ ਨੂੰ ਸਦਾ ਦਿਤਾ ਤਾਂ ਸਿਖ ਕੌਮ ਇਸ ਵਿਚ ਬਿਲਕੁਲ ਹਿਸਾ ਨਹੀਂ ਲਵੇਗੀ ।ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਹਿੰਦੂਤਵ ਹੁਕਮਰਾਨਾਂ ਵਲੋਂ ਪੰਜਾਬ ਸੂਬੇ ਦੀ ਸਰਹਦ ਦੇ ਪਾਰ ਇਸਲਾਮਿਕ-ਪਾਕਿਸਤਾਨ ਮੁਲਕ ਵਿਚ ਹਵਾਈ ਹਮਲੇ ਕਰਨ ਦੀ ਪ੍ਰਮਾਣੂ ਜੰਗ ਨੂੰ ਸਦਾ ਦੇਣ ਵਾਲੀ ਅਤੇ ਸਿਖ ਕੌਮ ਦਾ ਬੀਜ਼ ਨਾਸ ਕਰਨ ਵਾਲੀ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਸਿਖ ਕੌਮ ਵਲੋਂ ਅਜਿਹੀ ਕਿਸੇ ਜੰਗ ਵਿਚ ਵੀ ਹਿਸਾ ਨਾ ਲੈਣ ਦੀ ਗਲ ਕਰਦੇ ਹੋਏ ਪ੍ਰਗਟ ਕੀਤੇ ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂਨਾਈਟਡ ਨੇਸ਼ਨ ਦੀ ਸਕਿਊਰਟੀ ਕੌਂਸਲ ਨੂੰ ਤੁਰੰਤ ਇਹ ਪ੍ਰਮਾਣੂ ਜੰਗ ਵਾਲੇ ਪੈਦਾ ਹੋਏ ਹਾਲਾਤਾਂ ਵਿਚ ਦਖਲ ਦੇਣ ਅਤੇ ਸਿਖ ਵਸੋਂ ਵਾਲੇ ਇਲਾਕੇ ਨੂੰ ਜੰਗ ਤੋਂ ਦੂਰ ਰਖਣ ਹਿਤ ਕਾਰਵਾਈ ਕਰਨ ਦੀ ਜੋਰਦਾਰ ਅਪੀਲ ਕਰਦਾ ਹੈ । ਇਸਦੇ ਨਾਲ ਹੀ ਇਹ ਵੀ ਮੰਗ ਕਰਦਾ ਹੈ ਕਿ ਉਪਰੋਕਤ ਸਿਖ ਵਸੋਂ ਵਾਲੇ ਇਲਾਕਿਆ ਨੂੰ ਕੌਮਾਂਤਰੀ ਕਾਨੂੰਨਾਂ ਅਧੀਨ ‘ਨੋ ਫਲਾਈ ਜੋਨ‘ ਐਲਾਨ ਦਾ ਵੀ ਸਕਿਊਰਟੀ ਕੌਂਸਲ ਮਤਾ ਪਾਸ ਕਰੇ ਅਤੇ ਸਿਖ ਵਸੋਂ ਵਾਲੇ ਇਲਾਕੇ ਦੇ ਹਰੇਕ ਪਿੰਡ ਵਿਚ ਬੰਕਰ ਬਣਾਉਣ ਦੀ ਵੀ ਅਪੀਲ ਕਰਦਾ ਹੈ ਤਾਂ ਕਿ ਸਿਖ ਕੌਮ ਤੇ ਪੰਜਾਬੀਆਂ ਦਾ ਜਾਨੀ ਨੁਕਸਾਨ ਨਾ ਹੋ ਸਕੇ । ਉਨ੍ਹਾਂ ਸਪਸਟ ਕਰਦੇ ਹੋਏ ਕਿਹਾ ਕਿ ਸਿਖ ਕੌਮ ਕੇਵਲ ਸੰਪੂਰਨ ਤੌਰ ਤੇ ਅਮਨ-ਚੈਨ ਦੀ ਚਾਹਵਾਨ ਹੈ । ਕਿਉਂਕਿ ਅਸੀਂ ਸਟੇਟਲੈਸ ਕੌਮ ਹਾਂ ਅਤੇ ਸਾਡੀ ਉਪਰੋਕਤ ਤਿੰਨੇ ਪ੍ਰਮਾਣੂ ਤਾਕਤਾਂ ਵਾਲੇ ਮੁਲਕਾਂ ਨਾਲ ਕਿਸੇ ਤਰ੍ਹਾਂ ਦੀ ਦੁਸ਼ਮਣੀ ਵੈਰ-ਵਿਰੋਧ ਨਹੀਂ ਹੈ ਅਤੇ ਅਸੀਂ ਕਿਸੇ ਵੀ ਮੁਲਕ ਨੂੰ ਇਹ ਇਜ਼ਾਜਤ ਨਹੀਂ ਦੇਵਾਂਗੇ ਕਿ ਉਹ ਸਿਖ ਕੌਮ ਨੂੰ ਜ਼ਬਰੀ ਪ੍ਰਮਾਣੂ ਜੰਗ ਵਿਚ ਝੌਕੇ ਅਤੇ ਜਾਨੀ ਤੌਰ ਤੇ ਸਾਡਾ ਨੁਕਸਾਨ ਕਰੇ ।
– ਪੰਜਾਬ ਟਾਇਮਜ਼ ਬਿਊਰੋ