May 14, 2026 12:06 pm

ਲੋਕ ਸਭਾ ਹਲਕਾ ਬਠਿੰਡਾ ਤੋਂ ਅਜੀਤ ਇੰਦਰ ਸਿੰਘ ਮੋਫਰ ਹੋ ਸਕਦੇ ਕਾਂਗਰਸ ਦੇ ਠੋਸ ਉਮੀਦਵਾਰ

ਮਾਨਸਾ- ਲੋਕ ਸਭਾ ਹਲਕਾ ਬਠਿੰਡਾ ਤੋ ਕਾਂਗਰਸ ਦੇ ਬੇਸ਼ਕ ਕਈ ਉਮੀਦਵਾਰ ਟਿਕਟ ਦੀ ਮੰਗ ਕਰ ਰਹੇ ਹਨ ਪਰ ਸਭ ਤੋ ਠੋਸ ਉਮੀਦਵਾਰ ਸੀਨੀਅਰ ਕਾਂਗਰਸੀ ਤੇ ਸਾਬਕਾ ਵਿਧਾਇਕ ਸਰਦੂਲਗੜ੍ਹ ਅਜੀਤਇੰਦਰ ਸਿੰਘ ਮੋਫਰ ਨੂੰ ਹੀ ਮੰਨਿਆ ਜਾ ਰਿਹਾ ਹੈ। ਰਿਵਾਇਤੀ ਰਾਜਨੀਤਿਕ ਪਾਰਟੀਆਂ ਵੀ ਇਸ ਗਲੋ ਡਰ ਰਹੀਆਂ ਹਨ ਕਿ ਜੇਕਰ ਕਾਂਗਰਸ ਮੋਫਰ ਨੂੰ ਉਮੀਦਵਾਰ ਐਲਾਣ ਦਿੰਦੇ ਹਨ ਤਾਂ ਉਨ੍ਹਾਂ ਲਈ ਮੁਸ਼ਕਲਾਂ ਵਧ ਸਕਦੀਆਂ ਹਨ।
ਅਜੀਤ ਇੰਦਰ ਸਿੰਘ ਮੋਫਰ ਦਾ ਲੋਕ ਸਭਾ ਹਲਕਾ ਬਠਿੰਡਾ ਚ ਕਾਫੀ ਅਧਾਰ ਹੈ। ਪੂਰੇ ਹਲਕੇ ਦੇ ਲੋਕਾ ਚ ਮੋਫਰ ਹਰਮਨ ਪਿਆਰੇ ਨੇਤਾ ਹਨ। ਜਰਕੇ ਮੋਫਰ ਦੇ ਜਿਵਨ ਤੇ ਰਾਜਨੀਤਿਕ ਜੀਵਨ ਤੇ ਝਾਤ ਮਾਰੀਏ ਤਾਂ ਉਹ ਸਾਫ ਤੇ ਇਮਾਨਦਾਰ ਅਕਸ ਦੇ ਮਾਲਕ ਹਨ ਜਿਸ ਕਰਕੇ ਹਲਕੇ ਦੇ ਲੋਕ ਤੇ ਬੁਧੀਜੀਵੀ ਵਰਗ ਮੋਫਰ ਸਾਹਿਬ ਨੂੰ ਹੀ ਉਮੀਦਵਾਰ ਵਜੋ ਵੇਖਣਾ ਚਹੁੰਦੇ ਹਨ। ਅਜੀਤ ਇੰਦਰ ਸਿੰਘ ਮੋਫਰ ਦਾ ਜਨਮ 18 ਅਗਸਤ 1951 ਨੂੰ ਮਾਤਾ ਸੁਰਿੰਦਰ ਕੌਰ ਦੀ ਕੁਖੋਂ, ਮਾਨਸਾ ਜਿਲੇ ਦੇ ਅਖੀਰਲੇ ਪਿੰਡ ਮੋਫਰ ਵਿਚ ਹੋਇਆ। ਉਹਨਾ ਦੇ ਪਿਤਾ ਸਰਦਾਰ ਪ੍ਰੀਤਮ ਸਿੰਘ ਢਿਲੋਂ ਜੋ 1952?1957 ਵਿਚ ਸਾਂਝੇ ਪੰਜਾਬ ਦੇ ਵਿਧਾਇਕ ਵੀ ਰਹੇ ਸਨ। ਮੋਫਰ ਸਾਹਿਬ ਆਜਾਦੀ ਘੁਲਾਟੀਆਂ ਦੇ ਪਰਿਵਾਰ ਨਾਲ ਸਬੰਧ ਰਖਦੇ ਹਨ। ਉਹਨਾ ਦੇ ਬਜ਼ੁਰਗਾਂ ਨੇ ਅਜ਼ਾਦੀ ਦੀ ਲੜ੍ਹਾਈ ਚ‘ ਆਪਣਾ ਅਹਿਮ ਯੋਗਦਾਨ ਦਿਤਾ ਹੈ। ਦੇਸ਼ ਦੀ ਵੰਡ ਸਮੇ ਉਹਨਾਂ ਦੇ ਪਰਿਵਾਰ ਨੇ ਲਹਿੰਦੇ ਪੰਜਾਬ (ਪਾਕਿਸਤਾਨ) ਤੋਂ ਉਜੜ ਕੇ ਆਏ ਪਰਿਵਾਰਾਂ ਨੂੰ ਆਪਣੀ ਨਿਜੀ ਜਮੀਨ ਦੇ ਕੇ ਮੁੜ ਆਬਾਦ ਕੀਤਾ। ਹਲਕਾ ਸਰਦੂਲਗੜ੍ਹ ਵਿਚੋਂ ਲੰਘਦੇ ਘਗਰ ਦਰਿਆ ਦੇ ਇਕ ਪਾਸੇ ਦੇ ਇਲਾਕੇ ਵਿਚ ਅਜ ਵੀ ਉਹ ਪਰਿਵਾਰਾਂ ਦੇ ਪਿੰਡ ਆਬਾਦ ਹਨ ਜੋ ਮੋਫਰ ਪਰਿਵਾਰ ਵਲੋਂ ਕੀਤੇ ਅਹਿਸਾਨ ਕਰਕੇ ਅਜ ਵੀ ਮੋਫਰ ਪਰਿਵਾਰ ਨਾਲ ਖੜ੍ਹੇ ਹਨ। ਅਜੀਤ ਸਿੰਘ ਮੋਫਰ ਜੀ ਨੇ ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ਤੋਂ ਆਪਣੀ ਬਾਰਵੀ ਜਮਾਤ ਤਕ ਦੀ ਪੜ੍ਹਾਈ ਕੀਤੀ ਅਤੇ ਸਰਕਾਰੀ ਕਾਲਜ ਚੰਡੀਗੜ੍ਹ ਤੋਂ ਗਰੈਜੂਏਸਨ ਦੀ ਪੜਾਈ ਕੀਤੀ।ਸਕੂਲ ਸਮੇਂ ਤੋਂ ਹੀ ਮੋਫਰ ਸਾਹਿਬ ਗੁਰਬਾਣੀ ਅਤੇ ਸਾਹਿਤ ਨਾਲ ਜੁੜੇ ਹੋਏ ਹਨ। ਉਹਨਾਂ ਦੀ ਤਕਰੀਰ ਵਿਚ ਅਕਸਰ ਹੀ ਗੁਰਬਾਣੀ ਦੀਆਂ ਪਵਿਤਰ ਪੰਕਤੀਆ ਨੂੰ ਸੁਣਿਆ ਜਾ ਸਕਦਾ ਹੈ।
ਅਜੀਤ ਸਿੰਘ ਮੋਫਰ ਆਪਣੇ ਹੀ ਪਿੰਡ ਮੋਫਰ ਤੋਂ ਪਹਿਲੀ ਵਾਰ ਸਰਪੰਚ ਚੁਣੇ ਗਏ ਅਤੇ ਲਗਾਤਰ 10 ਸਾਲ ਮੋਫਰ ਪਿੰਡ ਦੀ ਸਰਪੰਚ ਵਜੋਂ ਸੇਵਾ ਕੀਤੀ। ਉਹ ਬਲਾਕ ਸੰਮਤੀ ਅਤੇ ਸਰੋਮਣੀ ਕਮੇਟੀ ਦੀ ਚੋਣ ਵੀ ਲੜੇ। ਉਹ ਜਿਲਾ ਕਾਗਰਸ ਕਮੇਟੀ ਦੇ ਪ੍ਰਧਾਨ ਵਜੋਂ ਵੀ ਨਿਯੁਕਤ ਰਹੇ। ਸਾਲ 1997 ਵਿਚ ਜਦੋਂ ਪੰਜਾਬ ਵਿਚ ਸ੍ਰੋਮਣੀ ਅਕਾਲੀ ਦਲ ਦੀ ਹਨੇਰੀ ਚਲ ਰਹੀ ਸੀ ਅਤੇ ਸਰਦੂਲਗੜ ਨੂੰ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਦਾ ਸੀ ਉਸ ਸਮੇਂ ਦੌਰਾਨ ਮੋਫਰ ਸਾਹਿਬ ਨੇ ਅਕਾਲੀ ਦੇ ਸੀਨੀਅਰ ਨੇਤਾ ਬਲਵਿੰਦਰ ਸਿੰਘ ਭੁੰਦੜ ਨੂੰ ਅਜਾਦ ਉਮੀਦਵਾਰ ਵਜੋਂ ਚੋਣ ਲੜ ਕੇ ਚੰਗੇ ਫਰਕ ਨਾਲ ਹਰਾਕੇ ਪਹਿਲੀ ਵਾਰ ਵਿਧਾਇਕ ਬਣੇ ਸਨ । ਉਹ ਦੂਸਰੀ ਵਾਰ 2007 ਚ ਅਤੇ ਤੀਸਰੀ ਵਾਰ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੋਰਾਨ ਸਰਦੂਲਗੜ੍ਹ ਤੋਂ ਵਿਧਾਇਕ ਬਣੇ । ਮੋਫਰ ਸਾਹਿਬ ਦੀ ਪਾਰਟੀ ਵਿਚ ਚੰਗੀ ਕਾਰਗੁਜਾਰੀ ਕਾਰਨ ਲਗਾਤਾਰ ਤਿੰਨ ਵਾਰ ਅਕਾਲੀਆ ਦੇ ਗੜ੍ਹ ਵਿਚ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕੀਤਾ। ਇਸ ਸਾਲ ਹੋਈਆ ਜ਼ਿਲਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਵਿਚ ਮੋਫਰ ਸਾਹਿਬ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਹਲਕੇ ਵਿਚ ਨਿਰਪਖ ਚੋਣਾ ਕਰਵਾ ਕੇ ਹਲਕੇ ਵਿਚੋਂ 90 ਫੀਸਦੀ ਕਾਗਰਸ ਪਾਰਟੀ ਦੇ ਉਮੀਦਵਾਰਾਂ ਦੀ ਜਿਤ ਯਕੀਨੀ ਬਣਾਈ।
ਅਜੀਤ ਇੰਦਰ ਸਿੰਘ ਮੋਫਰ ਦੇ ਲੜਕੇ ਬਿਕਰਮ ਸਿੰਘ ਮੋਫਰ ਵੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਿਲਾ ਮਾਨਸਾ ਤੋਂ ਨੋਜਵਾਨ ਜਿਲਾ ਪ੍ਰਧਾਨ ਰਹੇ ਹਨ। ਬਿਕਰਮ ਸਿੰਘ ਮੋਫਰ ਦਾ ਵਿਆਹ ਪੰਜਾਬ ਦੇ ਸਾਬਕਾ ਮੁਖ ਮੰਤਰੀ ਮਰਹੂਮ ਸਰਦਾਰ ਬੇਅੰਤ ਸਿੰਘ ਦੀ ਪੋਤਰੀ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿਟੂ ਦੀ ਭੈਣ ਨਾਲ ਹੋਇਆ ਹੈ ਜੋ ਕਿ ਪੰਜਾਬ ਪ੍ਰਦੇਸ਼ ਵਿਚ ਇਕ ਚੰਗਾ ਰਾਜਨੀਤਿਕ ਪਿਛੋਕੜ ਰਖਦਾ ਹੈ ।
ਅਜੀਤ ਇੰਦਰ ਸਿੰਘ ਮੋਫਰ ਖੇਡਾਂ ਪ੍ਰਤੀ ਖਾਸ ਰੁਚੀ ਰਖਦੇ ਹਨ, ਚੰਗੇ ਖਿਡਾਰੀ ਵੀ ਹਨ।ਕਾਲਜ ਸਮੇਂ ਤੋਂ ਹੀ ਉਹ ਸਕੇਟਿੰਗ ਮੁਕਾਬਲਿਆਂ ਵਿਚ ਭਾਗ ਲੈਂਦੇ ਰਹੇ ਹਨ ਅਤੇ ਅਜ ਵੀ ਅਕਸਰ ਸਕੇਟਿੰਗ ਕਰਦੇ ਵੇਖੇ ਜਾ ਸਕਦੇ ਹਨ।ਮੋਫਰ ਸਾਹਿਬ ਵਖ ਵਖ ਖੇਡ ਟੂਰਨਾਮੈਂਟਾਂ ਵਿਚ ਵੀ ਉਚੇਚੇ ਤੌਰ ਤੇ ਸਿਰਕਤ ਕਰਦੇ ਰਹਿੰਦੇ ਹਨ ਅਤੇ ਨੌਜਵਾਨਾ/ਖਿਡਾਰੀਆਂ ਨੂੰ ਆਪਣਾ ਸਹਿਯੋਗ ਦਿੰਦੇ ਹਨ।
ਉਹ ਸਾਦ-ਮੁਰਾਦੇ ਸੁਭਾਅ ਦੇ ਮਾਲਕ ਹਨ ਅਤੇ ਅਕਸਰ ਹੀ ਉਹਨਾਂ ਨੂੰ ਖੇਤਾਂ ਵਿਚ ਕਿਸਾਨਾਂ ਨਾਲ ਬਹਿੰਦਿਆਂ, ਉਠਦਿਆਂ ਅਤੇ ਖਾਲਾਂ-ਵਟਾਂ ਤੇ ਬੈਠ ਖਾਣਾ ਖਾਂਦਿਆਂ ਵੇਖਿਆ ਜਾ ਸਕਦਾ ਹੈ । ਜਿਸ ਕਰਕੇ ਉਹ ਲੋਕਾਂ ਦੇ ਹਰਮਨ ਪਿਆਰੇ ਹਨ। ਸਾਦ-ਮੁਰਾਦੇ ਅਤੇ ਮਿਠ ਬੋਲੜੇ ਸੁਭਾਅ ਦੇ ਮਾਲਕ ਹੋਣ ਕਾਰਨ ਹਲਕਾ ਸਰਦੂਲਗੜ ਦੇ ਵਡੇ ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾ ਤੋਂ ਬਚੇ ਤਕ ਵੀ ਪਿਆਰ ਨਾਲ ਉਹਨਾਂ ਨੂੰ ਮਿਠੂ ਮੋਫਰ ਦੇ ਤਖਲਸ ਨਾਲ ਸੰਬੋਧਨ ਕਰਦੇ ਹਨ ਜੋ ਉਹਨਾਂ ਦੀ ਹਲਕੇ ਵਿਚ ਹਰਮਨ ਪਿਆਰਤਾ ਦੀ ਗਵਾਹੀ ਭਰਦਾ ਹੈ।ਹਲਕਾ ਦੇ ਲੋਕਾਂ ਦੇ ਹਰ ਖੁਸ਼ੀ- ਗਮੀ ਦੇ ਮੌਕਿਆ ਵਿਚ ਪਹਿਲ ਦੇ ਆਧਾਰ ਤੇ ਸਰੀਕ ਹੋਣਾ ਵੀ ਉਹਨਾ ਦੇ ਸੁਭਾਅ ਦਾ ਇਕ ਅਟੁਟ ਅੰਗ ਹੈ। ਮੋਫਰ ਸਾਹਿਬ ਦੀ ਲੋਕਾਂ ਪ੍ਰਤੀ ਸੇਵਾ ਭਾਵਨਾ, ਰਾਜਨੀਤੀ ਵਿਚ ਸਫਲਤਾ ਅਤੇ ਕਾਂਗਰਸ ਪਾਰਟੀ ਪ੍ਰਤੀ ਵਫਾਦਾਰੀ ਨੂੰ ਮੁਖ ਰਖਦਿਆਂ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਘੇ ਵਰਕਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕਤਰ ਅਮਰੀਕ ਸਿੰਘ ਢਿਲੋਂ ਝੁਨੀਰ, ਜਗਮੇਲ ਸਿੰਘ ਨੰਗਲ, ਹਰਪ੍ਰੀਤ ਸਿੰਘ ਬੈਹਨੀਵਾਲ, ਗੁਰਮੀਤ ਸਿੰਘ ਖੁਡੀਆਂ ਹਲਕਾ ਲੰਬੀ, ਖੁਰਬਾਜ਼ ਸਿੰਘ ਜਟਾਣਾ ਕਾਂਗਰਸ ਪ੍ਰਧਾਨ ਜਿਲਾ ਦਿਹਾਤੀ ਬਠਿੰਡਾ, ਸੁਰੇਸ਼ ਨੰਦਗੜੀਆ ਪ੍ਰਧਾਨ ਮਾਨਸਾ ਵਪਾਰ ਮੰਡਲ, ਜਗਸੀਰ ਸਿੰਘ ਮੀਰਪੁਰ ਯੂਥ ਪ੍ਰਧਾਨ ਲੋਕ ਸਭਾ ਹਲਕਾ ਬਠਿੰਡਾ, ਚੁਸਪਿੰਦਰਬੀਰ ਭੁਪਾਲ, ਗੋਰਾ ਸਿੰਘ ਮੌੜ ਮੰਡੀ, ਹਲਕੇ ਦੇ ਮੌਜੂਦਾ ਪੰਚਾਂ-ਸਰਪੰਚਾਂ ਆਦਿ ਵਲੋਂ ਲਗਾਤਾਰ ਇਹ ਉਮੀਦ ਜਤਾਈ ਜਾਦੀ ਹੈ ਕਿ ਜੇਕਰ 2019 ਦੀਆਂ ਲੋਕ ਸਭਾ ਚੋਣਾ ਵਿਚ ਕਾਂਗਰਸ ਪਾਰਟੀ ਹਲਕਾ ਬਠਿੰਡਾ ਤੋਂ ਮੋਫਰ ਸਾਹਿਬ ਨੂੰ ਪਾਰਟੀ ਦਾ ਉਮੀਦਵਾਰ ਐਲਾਣਦੀ ਹੈ ਤਾਂ ਸਾਰੇ ਪਾਰਟੀ ਵਰਕਰ ਖੁਸ਼ੀ ਅਤੇ ਪੂਰੇ ਜੋਸ਼ ਨਾਲ ਪਾਰਟੀ ਪ੍ਰਚਾਰ ਤੋਂ ਲੈ ਕੇ ਹਰ ਪ੍ਰਕਾਰ ਨਾਲ ਪਾਰਟੀ ਦੀ ਜਿਤ ਯਕੀਨੀ ਬਨਾਉਣਗੇ ਅਤੇ ਹਲਕਾ ਬਠਿੰਡਾ ਵਿਚ ਕਾਂਗਰਸ ਪਾਰਟੀ ਦੀ ਜਿਤ ਦਾ ਝੰਡਾ ਬੁਲੰਦ ਕਰਕੇ ਇਹ ਸੀਟ ਪਾਰਟੀ ਦੀ ਝੋਲੀ ਵਿਚ ਪਾਉਣਗੇ।
– ਬਲਜੀਤ ਪਾਲ
ਪੱਤਰਕਾਰ ‘ਪੰਜਾਬ ਟਾਇਮਜ਼’

Send this to a friend