ਚੰਡੀਗੜ, 25 ਫ਼ਰਵਰੀ- ਹਰਿਆਣਾ ਦੀ ਅਰਥ ਵਿਵਸਥਾ ਸਾਰੇ ਖੇਤਰਾਂ ਵਿਚ ਤੇਜੀ ਨਾਲ ਵਧ ਰਹੀ ਹੈ, ਜਦੋਂ ਕਿ ਸਕਲ ਰਾਜ ਘਰੇਲੂ ਉਤਪਾਦ (ਜੀ.ਐਸ.ਡੀ.ਪੀ.), ਸਕਲ ਰਾਜ ਮੁਲ ਵਰਧਿਤ (ਜੀ.ਐਸ.ਵੀ.ਏ.) ਵਿਚ ਮਾਲੀ ਹਾਲਤ ਦੇ ਸਾਰੇ ਤਿੰਨਾਂ ਪਹਿਲੂਆਂ ਅਤੇ ਪ੍ਰਤੀ ਵਿਅਕਤੀ ਆਮਦਨ ਵਿਚ ਅਗੇ ਵਧ ਰਿਹਾ ਹੈ ਤਾਂ ਉਥੇ ਹੀ ਰਾਜ ਖਜਾਨਾ ਘਾਟਾ ਅਤੇ ਜੀ.ਐਸ.ਡੀ.ਪੀ.-ਲੋਨ ਅਨੁਪਾਤ ਸਬੰਧਿਤ ਸੀਮਾ ਦੇ ਅੰਦਰ ਹੀ ਰਖੇ ਗਏ ਹਨ। ਸਾਲ 2019-20 ਦਾ ਆਪਣਾ ਪੰਜਵਾਂ ਬਜਟ ਹਰਿਆਣਾ ਵਿਧਾਨ ਸਭਾ ਵਿਚ ਪੇਸ਼ ਕਰਦੇ ਹੋਏ ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ 2018-19 ਦੇ ਦੌਰਾਨ ਅਗਰਿਮ ਅੰਦਾਜਿਆਂ ਅਨੁਸਾਰ ਹਰਿਆਣਾ ਦਾ ਸਕਲ ਰਾਜ ਘਰੇਲੂ ਉਤਪਾਦ ਵਿਚ 8.2 ਫ਼ੀਸਦੀ ਦਾ ਵਾਧਾ ਦਰ ਹਾਸਲ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਕੌਮੀ ਪਧਰ ‘ਤੇ ਇਹ 7.2 ਫ਼ੀਸਦੀ ਦਰਜ ਕੀਤਾ ਗਿਆ ਹੈ।
ਅਗਰਿਮ ਅੰਦਾਜਿਆਂ ਅਨੁਸਾਰ, ਮੌਜ਼ੂਦਾਂ ਮੁਲਾਂ ‘ਤੇ ਸਾਲ 2018-19 ਲਈ ਹਰਿਆਣਾ ਦਾ ਸਕਲ ਰਾਜ ਘਰੇਲੂ ਉਤਪਾਦ 7.07 ਲਖ ਕਰੋੜ ਰੁਪਏ ਅਨੁਮਾਨਿਤ ਹੈ, ਜਿਸ ਦਾ 188.41 ਲਖ ਕਰੋੜ ਰੁਪਏ ਦੇ ਅਖਿਲ ਭਾਰਤੀ ਸਕਲ ਘਰੇਲੂ ਉਤਪਾਦ ਵਿਚ 3.75 ਫ਼ੀਸਦੀ ਦਾ ਯੋਗਦਾਨ ਹੈ? ਸਾਲ 2018-19 ਵਿਚ ਸਥਿਰ ਮੁਲਾਂ ‘ਤੇ ਹਰਿਆਣਾ ਦਾ ਸਕਲ ਰਾਜ ਘਰੇਲੂ ਉਤਪਾਦ 5.26 ਲਖ ਕਰੋੜ ਰੁਪਏ ਅਨੁਮਾਨਿਤ ਹੈ, ਜੋ ਕਿ 139.52 ਲਖ ਕਰੋੜ ਰੁਪਏ ਦੇ ਅਖਿਲ ਭਾਰਤੀ ਸਕਲ ਘਰੇਲੂ ਉਤਪਾਦ ਦਾ 3.77 ਫ਼ੀਸਦੀ ਹੈ? ਸਾਲ 2018-19 ਵਿਚ, ਸਥਿਰ ਮੁਲਾਂ ‘ਤੇ ਸਕਲ ਰਾਜ ਮੁਲ ਵਰਧਿਤ ਦਾ ਵਾਧਾ ਮੁਢਲੇ ਖੇਤਰ ਵਿਚ 5.5 ਫ਼ੀਸਦੀ, ਦੂਸਰੇ ਖੇਤਰ ਵਿਚ 8.6 ਫ਼ੀਸਦੀ ਅਤੇ ਤੀਸਰੇ ਖੇਤਰ ਵਿਚ 8.2 ਫ਼ੀਸਦੀ ਅਨੁਮਾਨਿਤ ਹੈ? ਇਸ ਸਮੇਂ ਲਈ ਕੌਮੀ ਪਧਰ ‘ਤੇ ਆਂਕੜੇ ਪ੍ਰਾਥਮਿਕ ਖੇਤਰ ਲਈ 3.3 ਫ਼ੀਸਦੀ, ਦੂਸਰੇ ਖੇਤਰ ਲਈ 8.6 ਫ਼ੀਸਦੀ ਅਤੇ ਤੀਸਰੇ ਖੇਤਰ ਲਈ 7.3 ਫ਼ੀਸਦੀ ਅਨੁਮਾਨਿਤ ਹਨ।