ਖ਼ਬਰ ਹੈ ਕਿ ਬਿਹਾਰ ਦੇ ਮੁਜਫ਼ਰਨਗਰ ਸ਼ੈਲਟਰ ਹੋਮ ਕਾਂਡ ‘ਚ ਮੁਖ ਮੰਤਰੀ ਨਤੀਸ਼ ਕੁਮਾਰ ਵੀ ਜਾਂਚ ਦੇ ਘੇਰੇ ‘ਚ ਆ ਗਏ ਹਨ। ਮਾਮਲੇ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਪਾਕਸੋ ਕੋਰਟ ਨੇ ਸੀ.ਬੀ.ਆਈ. ਨੂੰ ਮੁਜ਼ਫ਼ਰਪੁਰ ਸ਼ੈਲਟਰ ਹੋਮ ਮਾਮਲੇ ‘ਚ ਨਿਤੀਸ਼ ਕੁਮਾਰ ਵਿਰੁਧ ਜਾਂਚ ਦੇ ਆਦੇਸ਼ ਦਿਤੇ ਹਨ। ਮੁਖ ਮੰਤਰੀ ਨਿਤੀਸ਼ ਕੁਮਾਰ ਖ਼ਿਲਾਫ ਆਦੇਸ਼ ਦੇ ਚਲਦੇ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ‘ਚ ਡਾ: ਅਸ਼ਵਨੀ ਨੇ ਆਪਣੇ ਵਕੀਲ ਜ਼ਰੀਏ ਸ਼ੈਲਟਰ ਹੋਮ ਦੇ ਸੰਚਾਲਨ ‘ਚ ਮੁਖ ਮੰਤਰੀ ਨਿਤੀਸ਼ ਕੁਮਾਰ ਦੀ ਭੂਮਿਕਾ ਦੀ ਜਾਂਚ ਲਈ ਅਰਜ਼ੀ ਦਾਖ਼ਲ ਕੀਤੀ ਸੀ। ਜ਼ਿਕਰਯੋਗ ਹੈ ਕਿ ਅਸ਼ਵਨੀ ਨੂੰ ਪਿਛਲੇ ਸਾਲ ਨੰਵਬਰ ਮਹੀਨੇ ਗ੍ਰਿਫਤਾਰ ਕੀਤਾ ਗਿਆ ਸੀ। ਅਸ਼ਵਨੀ ‘ਤੇ ਨਾਬਾਲਗ ਲੜਕੀਆਂ ਨੂੰ ਨਸ਼ੇ ਦਾ ਟੀਕਾ ਲਾਉਣ ਦਾ ਦੋਸ਼ ਹੈ।
ਕਹਿੰਦੇ ਨੇ ਉਹ ਕੀ ਬੰਦਾ? ਚੰਗਾ ਜਾਂ ਮੰਦਾ, ਰਖ ਨਾ ਸਕੇ ਜੋ ਸਭ ਦੁਨੀਆਂ ਤੋਂ ਵਖਰਾ ਆਪਣਾ ਆਪਾ, ਕਲ ਕਲਾਪਾ। ਪਰ ਇਥੇ ਬੰਦੇ ਨੇ ਜੋ ਵਹਿਣ ਵਿਚ ਬਹਿ ਤੁਰਦੇ ਹਨ ਤੇ ਪਿਛੇ ਮੁੜਕੇ ਹੀ ਨਹੀਂ ਦੇਖਦੇ ਕਿ ਠਜ਼ਮੀਨਠ ਨਾਲ ਉਹਨਾ ਦਾ ਰਿਸ਼ਤਾ ਹੈ ਕਿਹੜਾ? ਇਹ ਮਨੁਖ ਨੇ ਭਾਈ ਠਨੇਤਾਠ ਜੋ ਇਕ ਦੂਜੇ ਦੀ ਟੰਗ ਖਿਚਦੇ ਨੇ, ਇਕ ਦੂਜੇ ਨੂੰ ਮਿਧਦੇ, ਮਾਰਦੇ, ਕੁਟਦੇ, ਸਿਆਪੇ ਕਰਦੇ, ਭੁਲ ਹੀ ਜਾਂਦੇ ਨੇ ਕਿ ਦੂਜੇ ‘ਨੇਤਾ‘ ਉਹਨਾ ਨਾਲ ਉਹੋ ਜਿਹਾ ਵਰਤਾਉ ਹੀ ਕਰਨਗੇ।
ਗਲ ਇਕਲੀ ਠਨਿਤੀਸ਼ਠ ਨਾਲ ਹੀ ਥੋੜ੍ਹਾ ਹੋਈ ਆ। ਗਲ ਇਕਲੀ ਠਲਾਲੂਠ ਨਾਲ ਹੀ ਥੋੜਾ ਹੋਈ ਆ। ਗਲ ਚੁਟਾਲਾ ਨਾਲ ਵੀ ਹੋ ਚੁਕੀ ਆ ਅਤੇ ਹੋਰ ਨੇਤਾਵਾਂ ਨਾਲ ਵੀ। ਇਸ ਵਿਸ਼ਾਲ ਦੇਸ਼ ਦਾ ਸਭ ਤੋਂ ਵਡਾ ਨੇਤਾ ਠਦੰਗਿਆਂਠ ਦੇ ਕਾਰਿਆਂ ‘ਚ ਲਪੇਟਿਆ ਗਿਆ। ਅਤੇ ਦੇਸ਼ ਦੇ ਰਾਖੇ, ਦੇਸ਼ ਦੇ ਨੇਤਾ ਹਾਕਮ ‘ਆਪ ਸਚੇ‘ ਤੇ ਦੂਜੇ ਸਾਰੇ ਮਾਰੇ ਦਾ ਭਰਮ ਦੇਸ਼ ‘ਚ ਫੈਲਾਅ ਰਹੇ ਆ, ਤੇ ਚੰਗੇ ਬਣਕੇ ਆਪਣੇ ਆਪ ਨੂੰ ਥਪ ਥਪਾ ਰਹੇ ਆ ਤੇ ਟਾਹਰਾਂ ਮਾਰ ਰਹੇ ਆ, ਠਅਸੀਂ ਦੇਸ਼ ਦਾ ਬਹੁਤ ਵਿਕਾਸ ਕੀਤਾਠ। ਟਾਹਰਾਂ ਮਾਰ ਰਹੇ ਆ ਤੇ ਆਖ ਰਹੇ ਆ,ਠ ਅਸੀਂ ਚੌਕੀਦਾਰੀ ਕਰਕੇ ਦੇਸ਼ ਭ੍ਰਿਸ਼ਟਾਚਾਰ ਮੁਕਤ ਕਰ ਦਿਤਾ ਆ। ਟਾਹਰਾਂ ਮਾਰ ਰਹੇ ਆ ਤੇ ਆਖ ਰਹੇ ਆ, ‘ਅਸੀਂ ਦੇਸ਼ ਵਿਚ ਰਾਮ ਰਾਜ ਕਾਇਮ ਕਰ ਦਿਤਾ ਆਠ। ਟਾਹਰਾਂ ਮਾਰਦੇ ਆ ਤੇ ਆਖ ਰਹੇ ਆ ਕਿ ਅਸੀਂ ਮਾੜਿਆਂ ਨੂੰ ਲੋਕਾਂ ਸਾਹਮਣੇ ਨੰਗਿਆਂ ਕਰਨਾ ਆਂਠ ਪਰ ਭੁਲ ਗਏ ਆ ਪੰਜਾਬੀ ਦੇ ਬੇਬਾਕ ਕਵੀ ਦੀਆਂ ਇਹ ਸਤਰਾਂ, ਠਤੇਰੇ ਵਿਚ ਨੇ ਐਬ ਹਜ਼ਾਰ ਸਾਈਂ, ਕਾਹਨੂੰ ਕੋਸਦੈ ਯਾਰ ਬੇਗਾਨਿਆਂ ਨੂੰਠ।
ਨਸ਼ਾ ਕੁਰਸੀ ਦਾ ਚੜ੍ਹੇ ਜਿਉਂ ਲੀਡਰਾਂ ਨੂੰ,
ਚੜ੍ਹੇ ਜਿਵੇਂ ਸ਼ਰਾਬ ਸ਼ਰਾਬੀਆਂ ਨੂੰ
ਖ਼ਬਰ ਹੈ ਕਿ ਪੰਜਾਬ ਵਿਧਾਨ ਸਭਾ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ)ਦੇ ਮੈਂਬਰਾਂ ਨੇ ਬਿਕਰਮ ਸਿੰਘ ਮਜੀਠੀਆਂ ਦੀ ਅਗਵਾਈ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ਵਿਰੁਧ, ਪਾਕਿਸਤਾਨ ਵਲੋਂ ਪੁਲਵਾਮਾ ਵਿਖੇ ਕਾਰਵਾਈ ਕਰਨ ਦੇ ਮਾਮਲੇ ‘ਚ ਵਿਰੋਧਤਾ ਨਾ ਕਰਨ ਤੇ, ਨਾਹਰੇਬਾਜੀ ਕੀਤੀ ਅਤੇ ਉਸ ਨੂੰ ਦੇਸ਼ ਦਾ ਗਦਾਰ ਕਿਹਾ। ਸਿਧੂ ਨੇ ਇਸ ਕਾਰਵਾਈ ਦਾ ਤਿਖਾ ਵਿਰੋਧ ਕੀਤਾ ਅਤੇ ਮਜੀਠੀਆ ਨੂੰ ਚਿਟੇ ਦਾ ਸੌਦਾਗਰ ਆਖਿਆ। ਦੋਹਾਂ ਦੀ ਆਪਸੀ ਬਹਿਸ ਹਥੋਪਾਈ ਤਕ ਪੁਜਣ ਦੀ ਸੰਭਾਵਨਾ ਬਣ ਗਈ। ਪੰਜਾਬ ਦੇ ਸਪੀਕਰ ਨੇ ਵਿਧਾਨ ਸਭਾ ਦੇ ਮਾਰਸ਼ਲਾਂ ਨੂੰ ਕਿਹਾ ਕਿ ਉਹ ਜਬਰਦਸਤੀ ਅਕਾਲੀ-ਭਾਜਪਾ ਮੈਂਬਰਾਂ ਨੂੰ ਸਦਨ ‘ਚੋਂ ਬਾਹਰ ਕਢ ਦੇਣ। ਇਸ ਦੌਰਾਨ ਮੁਖ ਮੰਤਰੀ ਚੁਪ ਬੈਠੇ ਰਹੇ।
ਸਭ ਤਾਕਤ ਦੀਆਂ ਗਲਾਂ ਨੇ। ਸੁਣਿਆ ਸੀ ਪਿੰਡਾਂ ‘ਚ ਲੋਕ ਖੇਤਾਂ ਦੇ ਬੰਨਿਆ ਲਈ ਲੜਿਆ ਕਰਦੇ ਸਨ, ਹਥੋਪਾਈ, ਡਾਂਗੋ ਸੋਟੀ, ਹੋਇਆ ਕਰਦੇ ਸਨ। ਸੁਣਿਆ ਸੀ ਪਿੰਡ ‘ਚ ਲੋਕ ਪੰਚੈਤਾਂ ‘ਚ ਬੈਠੇ ਗਾਲੀ ਗਲੋਚ ਕਰਿਆ ਕਰਦੇ ਸਨ ਤੇ ਇਕ ਦੂਜੇ ਦੇ ਪੋਤੜੇ ਫੋਲਿਆ ਕਰਦੇ ਸਨ। ਲਓ ਆਹ ਵੇਖ ਲਓ ਸਾਡੇ ‘ਪਹਿਲਵਾਨ‘ ਨੇਤਾ, ਜਿਹਨਾ ਨੇ ‘ਪੰਜਾਬ‘ ਗਿਰਵੀ ਰਖਤਾ, ਜਿਹਨਾ ਨੇ ਪੰਜਾਬ ‘ਮਾਫੀਏਂ‘ ਹਥ ਫੜਾਤਾ, ਜਿਹਨਾ ਨੇ ਪੰਜਾਬ ਦਾ ‘ਬਰੇਨ‘ ਡਰੇਨ ਕਰਨ ਲਈ ਟਿਲ ਲਾਤਾ, ‘ਜਿਹਨਾ ਨੇ ਪੰਜਾਬ ਦਾ ਧਰਤੀ ਹੇਠਲਾ ਪਾਣੀ ਡਕਾਰ ਲਿਆ, ਜਿਹਨਾ ਨੇ ਪੰਜਾਬ ਦਾ ਪੋਟਾ ਪੋਟਾ ਕਰਜ਼ਾਈ ਕਰਤਾ ਨੌਜਵਾਨ, ਕਿਸਾਨ ਮਰਨ ਲਈ ਅਤੇ ਪੰਜਾਬੋਂ ਭਗੋੜਾ ਹੋਣ ਲਈ ਮਜ਼ਬੂਰ ਕਰਤਾ, ਉਹੋ ਨੇਤਾ ਭਾਈ ਆਪਣੇ ਕਬਡੀ ਦੇ ਮੈਚ ‘ਚ ਠਖੇਡੀਆਂਠ ਕਰੀ ਜਾਂਦੇ ਆ। ਕੋਈ ਫਰੈਂਡਲੀ ਮੈਚ ਕਰ ਕਰਵਾ ਰਿਹਾ ਅਤੇ ਕੋਈ ਬੈਠਾ ਸੀਟੀਆਂ ਮਾਰੀ ਜਾ ਰਿਹਾ। ਵਾਹ ਬਈ ਵਾਹ, ਈਹਨੂੰ ਕਹਿੰਦੇ ਆ ਨੇਤਾਗਿਰੀ! ਇਹਨੂੰ ਕਹਿੰਦੇ ਆਠ ਲੋਕ ਹਿਤਾਂਠ ਲਈ ਲੜਾਈ , ਜੀਹਦੇ ਲਈ ਕਰੋੜਾਂ ਲਾਕੇ ਲੋਕਾਂ ਨੇ ਇਹ ਯੋਧੇ ਠਕਾਨੂੰਨ ਘੜਨੀਆਂਠ ਸਭਾਵਾਂ ‘ਚ ਭੇਜੇ ਆ। ਅਤੇ ਜਿਥੇ ਜਾਕੇ ਨੇਤਾ ਸਭੋ ਕੁਝ ਭੁਲ ਭੁਲਾ ਜਾਂਦੇ ਆ ਕਿਸੇ ਕਵੀ ਦੇ ਕਹਿਣ ਵਾਂਗਰ ਠਨਸ਼ਾ ਕੁਰਸੀ ਦਾ ਚੜੇ ਜਿਉਂ ਲੀਡਰਾਂ ਨੂੰ, ਚੜ੍ਹੇ ਜਿਵੇਂ ਸ਼ਰਾਬ ਸ਼ਰਾਬੀਆਂ ਨੂੰਠ।
ਦਰ ਸੂਝ ਦਾ ਭੇੜ ਨਾ ਮੂਰਖਾ ਓਏ!
ਰਖੀਂ ਖੋਲ੍ਹ ਕੇ ਅਕਲ ਦੇ ਖਾਨਿਆਂ ਨੂੰ।
ਖ਼ਬਰ ਹੈ ਕਿ ਪੁਲਵਾਮਾ ਹਮਲੇ ਦੇ ਮਦੇਨਜ਼ਰ ਜੰਮੂ-ਕਸ਼ਮੀਰ ਪ੍ਰਾਸ਼ਾਸ਼ਨ ਨੇ, ਵਖਵਾਦੀ ਨੇਤਾਵਾਂ ਨੂੰ ਮਿਲੀ ਸੁਰਖਿਆ ਵਾਪਸ ਲੈ ਲਈ ਹੈ। ਇਹਨਾ ਨੇਤਾਵਾਂ ਵਿਚ ਮੀਰਵਾਇਜ਼ ਫਾਰੂਕ, ਸ਼ਬੀਰ ਸ਼ਾਹ, ਹਾਸ਼ਿਮ ਕੁਰੈਸ਼ੀ ਬਿਲਾਬ ਲੋਨ ਅਤੇ ਅਬਦੁਲ ਗਨੀ ਸ਼ਾਮਿਲ ਹਨ। ਇਹਨਾ ਵਿਚੋਂ ਇਕ ਵਖਵਾਦੀ ਨੇਤਾ ਨੇ ਕਿਹਾ, ਠ ਸਰਕਾਰ ਨੇ ਖੁਦ ਹੀ ਵਖਵਾਦੀ ਨੇਤਾਵਾਂ ਨੂਂ ਸੁਰਖਿਆ ਮੁਹਈਆ ਕਰਾਉਣ ਦਾ ਫੈਸਲਾ ਲਿਆ, ਜਿਸ ਦੀ ਕਦੀ ਮੰਗ ਨਹੀਂ ਕੀਤੀ ਗਈ।ਠ ਉਹਨਾ ਇਹ ਵੀ ਕਿਹਾ ਕਿ ਵਖਵਬਾਦੀ ਨੇਤਾਵਾਂ ਦੇ ਰੁਖ ‘ਚ ਨਾ ਤਾਂ ਇਸ ਫੈਸਲੇ ਨਾਲ ਬਦਲਾਅ ਆਵੇਗਾ ਨਾ ਹੀ ਇਸ ‘ਚ ਜ਼ਮੀਨੀ ਹਾਲਾਤ ‘ਤੇ ਕੋਈ ਅਸਰ ਪਵੇਗਾ। ਉਧਰ ਕੇਂਦਰ ਸਰਕਾਰ ਨੇ ਇਕ ਹੋਰ ਫੈਸਲੇ ਰਾਹੀਂ ਪਾਕਿਸਤਾਨ ਤੋਂ ਆਉਂਦੀਆਂ ਚੀਜਾਂ , ਵਸਤਾਂ ਉਤੇ ਡਿਊਟੀ ਦੋ ਸੌ ਫੀਸਦੀ ਵਧਾ ਦਿਤੀ ਹੈ ਤਾਂ ਕਿ ਪਾਕਿਸਤਾਨ ਨੂੰ ਆਰਥਿਕ ਸਟ ਮਾਰੀ ਜਾ ਸਕੇ।
ਅਤਵਾਦ ਦਾ ਕੋਈ ਦੇਸ਼ ਨਹੀਂ, ਅਤਵਾਦ ਦਾ ਕੋਈ ਭੇਸ ਨਹੀਂ। ਤਾਂ ਦਸੋ ਫਿਰ ਸਰਕਾਰਾਂ ਦਾ ‘ਭੇਸ‘ ਕਿਹੜਾ ਹੈ? ਜਿਹੜਾ ਇਹਨਾ ਦੀ ਪੁਸ਼ਤਪਨਾਹੀ ਕਰਦੀਆਂ ਹਨ, ਉਹ ਸਰਕਾਰਾਂ ਇਧਰਲੀਆਂ ਹੋਣ ਤੇ ਭਾਵੇਂ ਉਧਰਲੀਆਂ। ਘਟਨਾਵਾਂ ਵਾਪਰਦੀਆਂ ਹਨ, ਲੋਕ ਮਰਦੇ ਹਨ। ਘਟਨਾਵਾਂ ਵਾਪਰਦੀਆਂ ਹਨ ਲੋਕ ਘਰੋਂ ਬੇਘਰ ਕਰ ਦਿਤੇ ਜਾਂਦੇ ਹਨ। ਕਦੇ 47 ਵਾਪਰਦਾ ਹੈ ਅਤੇ ਕਦੇ 84, ਕਦੇ ਗੁਜਰਾਤ ‘ਚ ਦੰਗੇ ਹੁੰਦੇ ਹਨ ਅਤੇ ਕਦੇ ਜੰਮੂ ‘ਚ ਕਰਫੀਊ ਲਗਦਾ ਹੈ। ਕਦੇ ਪੰਜਾਬ ਜਲਦਾ ਹੈ, ਕਦੇ ਬਿਹਾਰ। ਕਦੇ ਗੁਜਰਾਤ ਜਲਦਾ ਹੈ ਅਤੇ ਕਦੇ ਦਿਲੀ! ਲੋਕ ਮਰਦੇ ਹਨ। ਲੋਕ ਦੁਖੀ ਹੁੰਦੇ ਹਨ। ਲੋਕ ਪ੍ਰੇਸ਼ਾਨ ਹੁੰਦੇ ਹਨ। ਲੋਕ ਹਾਲੋਂ-ਬਹਾਲ ਹੁੰਦੇ ਹਨ। ਪਰ ਨੇਤਾ ਲੋਕ, ਦੇਸ਼ ਦੇ ਹਾਕਮ ਠਦੁਖ ਦਾ ਪ੍ਰਗਟਾਵਾਠ ਕਰਦੇ ਹਨ, ਦੁਖੀ ਨਹੀਂ ਹੁੰਦੇ। ਸਹੀ ਕਰਦੇ ਆ ਨੇਤਾ, ਦੁਖੀ ਕਿਹੜੀ ਕਿਹੜੀ ਗਲੋਂ ਹੋਣ। ਇਥੇ ਤਾਂ ਲੋਕ ਦੁਖ ਨਾਲ ਮਰਦੇ ਹਨ। ਇਥੇ ਤਾਂ ਲੋਕ ਭੁਖ ਨਾਲ ਮਰਦੇ ਹਨ। ਇਥੇ ਤਾਂ ਲੋਕ ਠਭੀੜਾਂਠ ਵਲੋਂ ਮਾਰ ਦਿਤੇ ਜਾਂਦੇ ਆ। ਇਥੇ ਤਾਂ ਲੋਕ ਹੜ੍ਹਾਂ ਨਾਲ ਮਰਦੇ ਹਨ। ਇਥੇ ਤਾਂ ਲੋਕ ਸੋਕੇ ਨਾਲ ਮਰਦੇ ਆ। ਇਥੇ ਤਾਂ ਲੋਕ ਜੰਗਾਂ ਨਾਲ ਮਰਦੇ ਆ। ਪਰ ਨੇਤਾ ਲੋਕ ਮਗਰਮਛ ਦੇ ਅਥਰੂ ਵਹਾਉਂਦੇ ਹਨ ਤੇ ਬਸ ਖਾਨਾ ਪੂਰਤੀ ਕਰਦੇ ਆ ਤੇ ਸਿਆਣੇ ਲੋਕ ਉਹਨਾ ਨੂੰ ਹੁਣ ਨਸੀਹਤ ਦੇਂਦੇ ਆ, ਠਦਰ ਸੂਝ ਦਾ ਭੇੜ ਨਾ ਮੂਰਖ ਉਏ, ਰਖੀ ਖੋਲ੍ਹਕੇ ਅਕਲ ਦੇ ਖਾਨਿਆਂ ਨੂੰ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤ ਵਿਚ ਸਾਲ 2014 ਵਿਚ 5650 ਕਿਸਾਨਾਂ ਖੁਦਕੁਸ਼ੀ ਕੀਤੀ ਜਦਕਿ ਸਾਲ 2004 ਵਿਚ 18241 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਸੀ।
ਇਕ ਵਿਚਾਰ
ਕਿਸੇ ਵੀ ਰਣਨੀਤੀ ਦਾ ਮਹਤਵ ਇਹ ਚੋਣ ਕਰਨ ਵਿਚ ਹੈ ਕਿ ਕੀ ਨਹੀਂ ਕਰਨਾ ਹੈ।…
– ਮਾਈਕਲ ਪੋਰਟਰ