ਨਾਭਾ – ਬੀਤੇ ਦਿਨ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋ ਨਾਭਾ ਵਿਖੇ ਵਰਕਰਾ ਨਾਲ ਮਿਲਣੀ ਰਖੀ ਗਈ ਸੀ ਅਤੇ ਇਸ ਪ੍ਰੋਗਰਾਮ ਵਿਚ ਬੀਜੇਪੀ ਦੇ ਕਿਸੇ ਵੀ ਨੁਮਾਇਦੇ ਨੂੰ ਸਦਾ ਪਤਰ ਨਹੀ ਦਿਤਾ ਗਿਆ ਜਿਸ ਕਾਰਨ ਬੀਜੇਪੀ ਦੇ ਆਗੂਆ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਭਾਜਪਾ ਦੇ ਆਗੂਆ ਵਲੋ ਅਪਣੀ ਨਰਾਜਗੀ ਪਟਿਆਲਾ ਜਿਲਾ ਦੇ ਲੋਕ ਸਭਾ ਦੇ ਚੋਣਾਂ ਇੰਚਾਰਜ ਡੀ.ਪੀ ਚੰਦਨ ਅਗੇ ਰਖੀ ਤਾ ਚੰਦਨ ਨੇ ਕਿਹਾ ਕਿ ਇਹ ਮਾਮਲਾ ਅਸੀ ਤਾਲਮੇਲ ਕਮੇਟੀ ਕੋਲ ਲੈ ਕੇ ਜਾਵਾਗੇ ਅਤੇ ਅਕਾਲੀਦਲ ਨੂੰ ਵੀ ਕਹਾਗੇ ਕਿ ਉਹ ਗੰਠਬੰਧਨ ਦੀ ਪਾਲਨਾ ਕਰਨ। ਬੀਤੇ ਦਿਨ ਅਕਾਲੀਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਭਾ ਵਿਖੇ ਵਰਕਰਾ ਨਾਲ ਮਿਲਣੀ ਕਰਨ ਪਹੁੰਚੇ ਸਨ ਪਰ ਨਾਭਾ ਦੇ ਸ਼੍ਰੋਮਣੀ ਅਕਾਲੀ ਦੇ ਹਲਕਾ ਇੰਚਾਰਜ ਨੇ ਕਿਸੇ ਵੀ ਬੀਜੇਪੀ ਦੇ ਆਗੂ ਨੂੰ ਇਸ ਸਮਾਗਮ ਵਿਚ ਸਦਾ ਨਹੀ ਦਿਤਾ ਅਤੇ ਜਿਸ ਕਾਰਨ ਭਾਜਪਾ ਆਗੂਆ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਇਸ ਮੋਕੇ ਅਜ ਨਾਭਾ ਵਿਖੇ ਪਟਿਆਲਾ ਜਿਲਾ ਦੇ ਲੋਕ ਸਭਾ ਦੇ ਚੋਣਾਂ ਇੰਚਾਰਜ ਡੀ.ਪੀ ਚੰਦਨ ਪਹੁੰਚੇ ਅਤੇ ਨਾਭਾ ਦੇ ਭਾਜਪਾ ਆਗੂਆਂ ਨੂੰ ਅਕਾਲੀ ਦਲ ਵਲੋ ਪ੍ਰੋਗਰਾਮ ਵਿਚ ਸਦਾ ਨਾ ਦਿਤੇ ਜਾਣ ਤੇ ਰੋਸ ਪ੍ਰਗਟ ਕੀਤਾ। ਇਸ ਮੋਕੇ ਡੀ.ਪੀ.ਚੰਦਨ ਨੇ ਕਿਹਾ ਕਿ ਇਹ ਮਾਮਲਾ ਅਸੀ ਤਾਲਮੇਲ ਕਮੇਟੀ ਕੋਲ ਲੈ ਕੇ ਜਾਵਾਗੇ ਅਤੇ ਅਕਾਲੀਦਲ ਨੂੰ ਵੀ ਕਹਾਗੇ ਕਿ ਉਹ ਗੰਠਬੰਧਨ ਦੀ ਪਾਲਨਾ ਕਰੇ ਇਸ ਮੋਕੇ ਤੇ ਪਟਿਆਲਾ ਜਿਲਾ ਦੇ ਜੋਨਲ ਇੰਚਾਰਜ ਯੋਗੇਸ ਖਤਰੀ ਨੇ ਅਕਾਲੀਦਲ ਖਿਲਾਫ ਭੜਾਸ ਕਢਦੇ ਹੋਏ ਕਿਹਾ ਕਿ ਇਹ ਪਹਿਲਾ ਮਾਮਲਾ ਨਹੀ ਹੈ ਜੋ ਸਾਨੂੰ ਅਕਾਲੀਦਲ ਦੇ ਪ੍ਰੋਗਰਾਮ ਵਿਚ ਨਹੀ ਬੁਲਾਇਆ ਇਸ ਤੋ ਪਹਿਲਾ ਵੀ ਕਈ ਮਾਮਲੇ ਆਏ ਹਨ ਅਸੀ ਅਕਾਲੀਦਲ ਦੇ ਹਲਕਾ ਇੰਚਾਰਜ ਤੇ ਹੈਰਾਨ ਹਾ ਕਿ ਸਾਨੂੰ ਕੋਈ ਅਹਿਮਤ ਨਹੀ ਦਿਤੀ ਜਾਦੀ ਅਤੇ ਅਸੀ ਚੋਣਾ ਵਿਚ ਸਭ ਤੋ ਜਿਆਦਾ ਯੋਗਦਾਨ ਪਾਉਦੇ ਹਾ। ਪਰ ਹੁਣ ਵੇਖਣਾ ਤਾ ਇਹ ਹੋਵੇਗਾ ਕੀ ਅਕਾਲੀਦਲ ਬੀਜੇਪੀ ਦਾ ਨਾਭਾ ਹਲਕੇ ਵਿਚ ਤਾਲ ਮੇਲ ਹੋਵਗਾ ਜਾ ਨਹੀ ਜਾ ਫਿਰ ਅਕਾਲੀਦਲ ਬੀਜੇਪੀ ਅਲਗ ਅਲਗ ਹੀ ਰਹਿਣਗੀਆ। ਪਰ ਇਹ ਤਾ ਸਾਫ ਹੈ ਜੇਕਰ ਅਕਾਲੀਦਲ ਅਤੇ ਬੀਜੇਪੀ ਵਿਚ ਆਪਸੀ ਸਮਝੋਤਾ ਨਹੀ ਹੁੰਦਾ ਤਾ ਅਕਾਲੀਦਲ ਦੇ ਲੋਕ ਸਭਾ ਉਮੀਦਵਾਰ ਨੂੰ ਇਸ ਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ।
– ਕਰਮਜੀਤ ਸੋਮਲ, ਸਿਕੰਦਰ ਸਿੰਘ