ਹਰ ਦੂਸਰੇ ਤੀਸਰੇ ਦਿਨ ਸਾਨੂੰ ਅਕਸਰ ਅਖਬਾਰ ਜਾ ਆਸ ਪਾਸ ਤੋ ਖਬਰ ਸੁਣਨ ਨੂੰ ਮਿਲਦੀ ਹੈ।ਕਿਸੇ ਨਾ ਕਿਸੇ ਗਲੀ ਮੁਹਲੇ ਸ਼ਹਿਰ ਪਿੰਡ ਆਦਿ ਚ ਅਵਾਰਾ ਖੂੰਖਾਰ ਕੁਤਿਆ ਦੇ ਝੂੰਡ ਨੇ ਕਿਸੇ ਗਲੀ ਚ ਖੇਡ ਰਹੇ ਮਾਸੂਮ ਨੂੰ ਦਬੋਚ ਲਿਆ।ਅਤੇ ਉਸ ਨੂੰ ਘਸੀਟ ਦੂਰ ਸੁੰਨਸਾਨ ਜਗ੍ਹਾ ਤੇ ਲਿਜਾ ਕੇ ਜਿਉਦੇ ਨੂੰ ਨੋਚ ਨੋਚ ਕੇ ਖਾਧਾ।ਜਿਹੜੇ ਧੀ ਪੁਤ ਨੂੰ ਮਾਪੇ ਖਰੋਚ ਤਕ ਨਹੀ ਆਉਣ ਦਿੰਦੇ ਮਾੜੀ ਜਿਹੀ ਸਟ ਲਗਣ ਤੇ ਮਾਂ-ਬਾਪ ਘਬਰਾ ਜਾਂਦੇ ਹਨ।ਤਾ ਜਿਨ੍ਹਾ ਬਚਿਆ ਨੂੰ ਏਸ ਤਰਾ ਹੈਵਾਨ ਕੁਤਿਆ ਦੇ ਝੂੰਡ ਨੇ ਤੜਫਾ ਤੜਫਾ ਮਾਰ ਕੇ ਖਾਧਾ ਹੋਣਾ ਏ।ਉਸ ਪਰਿਵਾਰ ਸਕੇ ਸੰਬੰਧੀ ਆਦਿ ਤੇ ਕੀ ਬੀਤਦੀ ਹੋਵੇਗੀ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ।ਕੁਝ ਸਮਾ ਪਹਿਲਾ ਸਰਕਾਰਾ ਦੇ ਨੁਮਾਇੰਦੇ ਪਿੰਡਾ ਵਿਚ ਆਉਦੇ ਸਨ ।ਤੇ ਐਹੋ ਜਿਹੇ ਅਵਾਰਾ ਖਤਰਨਾਕ ਕੁਤਿਆ ਤੇ ਨਕੇਲ ਕਸਦੇ ਸਨ।ਫਿਰ ਸਮੇ ਅਨੁਸਾਰ ਸਰਕਾਰਾ ਬਦਲੀਆ ਕਾਨੂੰਨ ਬਦਲੇ।ਸਰਕਾਰਾ ਦੇ ਨੀਤੀ ਘਾੜਿਆ ਨੇ ਸਰਕਾਰੀ ਅਤੇ ਸੁਰਖਿਅਤ ਫਲੈਟਾ ਚ ਬੈਠ ਕੇ ਮਨ ਆਏ ਕਾਨੂੰਨ ਲਾਗੂ ਕਰ ਦਿਤੇ।ਜਿੰਨਾ ਨੇ ਕਦੇ ਪਿੰਡਾ ਚ ਜਿੰਦਗੀ ਦੀ ਇਕ ਰਾਤ ਨਾ ਗੁਜਾਰੀ ਹੋਵੇ।ਉਹਨਾ ਨੂੰ ਜ਼ਿੰਦਗੀ ਦੇ ਐਹੋ ਜਿਹੇ ਪੜਾਵਾਂ ਬਾਰੇ ਕੁੱਝ ਵੀ ਜਾਣਕਾਰੀ ਨਹੀਂ ਅਵਾਰਾ ਕੁੱਤਿਆਂ ਅਤੇ ਅਵਾਰਾ ਪਸ਼ੂਆਂ ਨੇ ਆਮ ਲੋਕਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਏ।ਹਰ ਤੀਜੇ ਦਿਨ ਰਾਤ ਦੇ ਹਨੇਰੇ ਵਿਚ ਸੜਕ ਤੇ ਫਿਰਦੇ ਅਵਾਰਾ ਪਸੂਆ ਨਾਲ ਕਿਸੇ ਨਾ ਕਿਸੇ ਵਹੀਕਲ ਦਾ ਟਕਰਾਅ ਹੋ ਜਾਂਦਾ ਹੈ।ਏਸ ਐਕਸੀਡੈਂਟ ਵਿਚ ਜਾ ਤਾ ਇਨਸਾਨ ਨੂੰ ਆਪਣੀ ਜਾਨ ਤੋ ਹਥ ਧੋਣਾ ਪੈਦਾ ਹੈ।ਜਾ ਉਹ ਆਪਣੇ ਸਰੀਰ ਦੇ ਕਿਸੇ ਅੰਗ ਤੋ ਆਹਰਾ ਹੋ ਜਾਦਾ ਹੈ।ਘਰ ਦਾ ਇਕੋ ਇਕ ਕਮਾਊ ਜੀਅ ਜਦ ਮੰਜੇ ਤੇ ਬੈਠ ਜਾਵੇ ਤਾ ਉਸ ਪਰਿਵਾਰ ਦੀ ਆਰਥਿਕ ਹਾਲਤ ਕੀ ਹੋਵੇਗੀ।ਬਿਆਨ ਵੀ ਨਹੀ ਕੀਤੀ ਜਾ ਸਕਦੀ।ਇਸ ਦੀ ਇਕ ਉਦਾਹਰਣ ਮੇਰੇ ਆਪਣੇ ਪਿੰਡ ਵਿਚੋ ਮਿਲ ਸਕਦੀ ਹੈ।ਛੇ ਧੀਆ ਦਾ ਬਾਪ ਕੁਝ ਸਾਲ ਪਹਿਲਾ ਰਾਤ ਨੂੰ ਮੋਟਰਸਾਇਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਰਾਸਤੇ ਚ ਸੜਕ ਦੇ ਵਿਚਕਾਰ ਅਵਾਰਾ ਪਸ਼ੂ ਖੜ੍ਹੇ ਸਨ।ਮੂਹਰੇ ਤੋ ਲਾਇਟਾ ਪੈਣ ਕਾਰਨ ਉਸ ਨੂੰ ਕੁਝ ਦਿਖਾਈ ਨਾ ਦਿਤਾ ਤੇ ਉਹ ਅਵਾਰਾ ਪਸੂਆ ਨਾਲ ਜਾ ਟਕਰਾਇਆ।ਉਸ ਦੀ ਜਾਨ ਤਾ ਬਚ ਗਈ ਪਰ ਸਿਰ ਚ ਅੰਦਰੂਨੀ ਗੰਭੀਰ ਸਟਾ ਲਗ ਗਈਆ।ਘਰੋ ਗਰੀਬ ਹੋਣ ਕਰਕੇ ਉਹ ਆਪਣਾ ਪੂਰਾ ਇਲਾਜ ਨਾ ਕਰਵਾ ਸਕਿਆ।ਹੁਣ ਉਹ ਵਿਚਾਰਾ ਪਰਿਵਾਰ ਦਾ ਇਕੋ ਇਕ ਕਮਾਊ ਜੀ ਮੰਜੇ ਤੇ ਪਿਆ ਹੈ।ਘਰ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ।ਪਿੰਡ ਚ ਹੁਣ ਤਕ ਇਕ ਦਰਜਨ ਦੇ ਕਰੀਬ ਲੋਕਾ ਨੂੰ ਅਵਾਰਾ ਕੁਤਿਆ ਨੇ ਹਨੇਰੇ ਸਵੇਰੇ ਆਪਣਾ ਸ਼ਿਕਾਰ ਬਣਾ ਕੇ ਜਖਮੀ ਕਰ ਸੁਟਿਆ ਏ।ਬਾਰ-ਬਾਰ ਉਚ ਅਧਿਕਾਰੀਆ ਨੂੰ ਕਹਿਣ ਅਖਬਾਰਾ ਵਿਚ ਖਬਰਾ ਲਗਵਾਉਣ ਤੇ ਵੀ ਪ੍ਰਸ਼ਾਸਨ ਦੇ ਕੰਨ ਤੇ ਜੂੰ ਤਕ ਨਹੀ ਰੜਕੀ।ਵੇਖਿਆ ਜਾਵੇ ਤਾ ਲੀਡਰਾ ਨੂੰ ਆਪਸੀ ਕਾਟੋ ਕਲੇਸ਼ ਤੋ ਹੀ ਵੇਹਲ ਨਹੀ।ਹਮੇਸ਼ਾ ਇਕ ਦੂਜੇ ਨੂੰ ਹੇਠਾ ਸੁਟਣ ਉਸ ਉਤੇ ਚਿਕੜ ਉਛਾਲਣ ਲਈ ਮੌਕਾ ਭਾਲਦੇ ਰਹਿੰਦੇ ਹਨ।ਜੇਕਰ ਜਨਤਾ ਦੇ ਚੁਣੇ ਹੋਏ ਨੁਮਾਇੰਦਿਆ ਨੂੰ ਏਸ ਪਾਸਿਓ ਵੇਹਲ ਮਿਲੇਗੀ।ਤਾ ਹੀ ਉਹ ਆਮ ਜਨਤਾ ਦੇ ਮਸਲਿਆ ਦਾ ਹਲ ਕਰਨਗੇ।ਲੋਕਾ ਵਲੋ ਵਾਰ ਵਾਰ ਇਹੀ ਕਿਹਾ ਜਾਂਦਾ ਹੈ।ਕਿ ਅਵਾਰਾ ਕੁਤਿਆ ਪ੍ਰਤੀ ਬਣਾਇਆ ਕਾਨੂੰਨ ਜਾ ਤਾ ਵਾਪਿਸ ਲਿਆ ਜਾਵੇ।ਜਾ ਇਹੋ ਜਿਹੇ ਖੂੰਖਾਰ ਜਾਨਵਰਾ ਤੋ ਆਮ ਜਨਤਾ ਨੂੰ ਰਾਹਤ ਲਈ ਠੋਸ ਉਪਰਾਲੇ ਕੀਤੇ ਜਾਣ ਕਿਉਂਕਿ ਜਾਨਵਰਾ ਦੀ ਜਾਨ ਬਚਾਉਣ ਦੇ ਨਾਲ ਨਾਲ ਮਨੁਖ ਦੀ ਬਹੁਮੁਲੀ ਜਾਨ ਵੀ ਬਚਾਈ ਜਾ ਸਕੇ ।ਮਨੁਖ ਦੀ ਜਾਨ ਬਚਾਉਣ ਤੋ ਉਪਰ ਕੋਈ ਕਾਨੂੰਨ ਤਾ ਨਹੀ।ਤਾ ਜੋ ਹਰ ਦਿਨ ਮਾਸੂਮਾ ਅਤੇ ਆਮ ਲੋਕਾਂ ਨਾਲ ਵਾਪਰ ਰਹੀਆ ਘਟਨਾਵਾ ਰੋਕੀਆ ਜਾ ਸਕਣ।